ਵਿਸੇਸ਼ ਰਿਪੋਰਟ: ਪੁਲੀਸ ਵਿਚ ਭਰਤੀ ਹੋਣ ਲਈ ਨੌਜਵਾਨ ਹੋਣ ਲੱਗੇ ਮੁੜਕੋ-ਮੁੜਕੀ

ss1

ਵਿਸੇਸ਼ ਰਿਪੋਰਟ: ਪੁਲੀਸ ਵਿਚ ਭਰਤੀ ਹੋਣ ਲਈ ਨੌਜਵਾਨ ਹੋਣ ਲੱਗੇ ਮੁੜਕੋ-ਮੁੜਕੀ

ਬਨੂੜ ਦੇ ਗਰਾਊਂਡ ਵਿਚ ਸੱਠ ਮੁੰਡੇ ਤੇ ਪੰਜ ਲੜਕੀਆਂ ਕਰ ਰਹੀਆਂ ਨੇ ਰੋਜ਼ਾਨਾ ਅਭਿਆਸ
ਡੀਪੀਈ ਕੁਲਦੀਪ ਸਿੰਘ ਤੇ ਪੀਟੀਆਈ ਸੱਤਪਾਲ ਸਿੰਘ ਦੇ ਰਹੇ ਨੇ ਮੁਫ਼ਤ ਸੇਵਾਵਾਂ
ਬੀਟੈੱਕ ਤੇ ਐਮਏ ਪਾਸ ਨੇ ਕਈਂ ਨੌਜਵਾਨ

23-43 (1) 23-43 (2)

ਬਨੂੜ, 22 ਜੂਨ (ਰਣਜੀਤ ਸਿੰਘ ਰਾਣਾ): ਪੰਜਾਬ ਸਰਕਾਰ ਵੱਲੋਂ ਜ਼ਿਲਾ ਪੱਧਰ ਉੱਤੇ ਪੁਲੀਸ ਦੀ ਕੀਤੀ ਜਾਣ ਵਾਲੀ ਭਰਤੀ ਲਈ ਨੌਜਵਾਨਾਂ ਵਿਚ ਬਹੁਤ ਉਤਸ਼ਾਹ ਹੈ। ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿਚ ਇਨੀਂ ਦਿਨੀਂ ਸਿਪਾਹੀ ਭਰਤੀ ਹੋਣ ਦੇ ਇਛੁੱਕ ਲੜਕੇ-ਲੜਕੀਆਂ ਨੂੰ ਸਵੇਰੇ ਸ਼ਾਮ ਦੌੜਾਂ, ਤੇ ਉੱਛੀ-ਲੰਮੀ ਛਾਲਾਂ ਲਗਾਕੇ ਮੁੜਕੋ-ਮੁੜਕੀ ਹੁੰਦਿਆਂ ਵੇਖਿਆ ਜਾ ਸਕਦਾ ਹੈ।
ਇਸ ਪੱਤਰਕਾਰ ਵੱਲੋਂ ਇਕੱਤਰ ਜਾਣਕਾਰੀ ਅਨੁਸਾਰ ਇੱਥੇ ਸੱਠ ਦੇ ਕਰੀਬ ਲੜਕੇ ਅਤੇ ਪੰਜ ਲੜਕੀਆਂ ਪਿਛਲੇ ਦੋ ਹਫ਼ਤੇ ਤੋਂ ਰੋਜ਼ਾਨਾ ਅਭਿਆਸ ਕਰਨ ਆ ਰਹੇ ਹਨ। ਸਿਪਾਹੀ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਵਿਚ ਜ਼ਿਆਦਾਤਰ ਗਰੈਜੂਏਟ ਹਨ। ਕਈਂ ਬੀਟੈੱਕ ਪਾਸ ਹਨ ਤੇ ਲੜਕੀਆਂ ਐਮ ਏ ਪਾਸ ਵੀ ਹਨ। ਧਰਮਵੀਰ ਸ਼ਰਮਾ ਬਨੂੜ, ਭੂਪਿੰਦਰ ਸਿੰਘ ਤੰਗੌਰੀ, ਗੁਰਿੰਦਰਜੀਤ ਸਿੰਘ ਜੰਗਪੁਰਾ, ਸੁਖਪ੍ਰੀਤ ਸਿੰਘ ਜੰਗਪੁਰਾ ਬੀਟੈੱਕ ਪਾਸ ਹਨ। ਹਰਪ੍ਰੀਤ ਸਿੰਘ, ਰਮਨਦੀਪ ਸਿੰਘ, ਹਰਿੰਦਰ ਸਿੰਘ ਚੰਗੇਰਾ, ਅਰਸ਼ਪ੍ਰੀਤ ਸਿੰਘ ਬੂਟਾਸਿੰਘ ਵਾਲਾ ਸਮੇਤ ਬਾਕੀ ਨੌਜਵਾਨ ਬੀਏ, ਬੀਕਾਮ ਤੇ ਬੀਸੀਏ ਪਾਸ ਹਨ। ਲੜਕੀਆਂ ਵਿਚ ਬਨੂੜ ਦੀ ਜਸਪਾਲ ਕੌਰ, ਹਰਪ੍ਰੀਤ ਕੌਰ ਐਮਏ ਪਾਸ ਹਨ। ਗੁਰਪ੍ਰੀਤ ਕੌਰ, ਕਿਰਨਦੀਪ ਕੌਰ ਆਦਿ ਗਰੈਜੂਏਟ ਹਨ।
ਅਭਿਆਸ ਕਰਨ ਵਾਲੇ ਸਮੁੱਚੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸਰੀਰਕ ਟੈਸਟ ਵਿਚ ਪਾਸ ਹੋਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਨਾਂ ਨੌਜਵਾਨਾਂ ਵਿੱਚੋਂ ਜ਼ਿਆਦਾਤਰ ਨੌਜਵਾਨ ਪਹਿਲੀ ਵਾਰ ਪੁਲੀਸ ਭਰਤੀ ਵਿਚ ਸ਼ਾਮਿਲ ਹੋ ਰਹੇ ਹਨ। ਸਮੁੱਚੇ ਨੌਜਵਾਨ ਪੁਲੀਸ ਭਰਤੀ ਲਈ ਨਿਰਧਾਰਿਤ ਕੀਤੀ ਦੌੜ, ਉੱਚੀ ਤੇ ਲੰਮੀ ਛਾਲ ਤੋਂ ਵੱਧ ਅਭਿਆਸ ਕਰ ਰਹੇ ਹਨ। ਉਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਤੋਂ ਮਗਰੋਂ ਉਨਾਂ ਨੂੰ ਪੁਲੀਸ ਭਰਤੀ ਦੇ ਟੈਸਟ ਵਿਚ ਕੋਈ ਮੁਸ਼ਕਿਲ ਨਹੀਂ ਆਵੇਗੀ। ਭਾਵੇਂ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਰਤੀਆਂ ਵਿਵਾਦਾਂ ਵਿਚ ਘਿਰੀਆਂ ਹੋਈਆਂ ਹਨ ਪਰ ਨੌਜਵਾਨਾਂ ਨੂੰ ਆਸ ਹੈ ਕਿ ਪੁਲੀਸ ਦੀ ਭਰਤੀ ਪੂਰੀ ਨਿਰਪੱਖਤਾ ਨਾਲ ਹੋਵੇਗੀ।

ਬਨੂੜ ਦੇ ਦੋ ਅਧਿਆਪਕ ਨੌਜਵਾਨਾਂ ਨੂੰ ਦੇ ਰਹੇ ਮੁਫ਼ਤ ਟਰੇਨਿੰਗ

ਬਨੂੜ ਦੇ ਦੋ ਅਧਿਆਪਕ ਡੀਪੀਈ ਕੁਲਦੀਪ ਸਿੰਘ ਬਨੂੜ ਤੇ ਪੀਟੀਆਈ ਸੱਤਪਾਲ ਸਿੰਘ ਪੁਲੀਸ ਵਿਚ ਭਰਤੀ ਹੋਣ ਦੇ ਚਾਹਵਾਨਾਂ ਨੂੰ ਮੁਫ਼ਤ ਟਰੇਨਿੰਗ ਮੁਹੱਈਆ ਕਰਾ ਰਹੇ ਹਨ। ਦੋਵੇਂ ਅਧਿਆਪਕ ਸਾਮੀਂ ਸਾਢੇ ਪੰਜ ਵਜੇ ਤੋਂ ਸਾਢੇ ਸੱਤ ਵਜੇ ਤੱਕ ਦੌੜਾਂ, ਉੱਚੀ ਛਾਲ ਤੇ ਲੰਮੀ ਛਾਲ ਲਗਾਉਣ ਦਾ ਅਭਿਆਸ ਕਰਾਉਂਦੇ ਹਨ। ਦੋਵੇਂ ਅਧਿਆਪਕ ਪਿਛਲੇ ਸਮਿਆਂ ਦੌਰਾਨ ਵੀ ਅਜਿਹੀਆਂ ਸੇਵਾਵਾਂ ਦਿੰਦੇ ਰਹਿੰਦੇ ਹਨ।

Share Button

Leave a Reply

Your email address will not be published. Required fields are marked *