ਵਿਸ਼ਵਕਰਮਾ ਗੁਰਦੁਆਰਾ ਸਾਹਿਬ ਨੂੰ ਵਰਦੇਵ ਸਿੰਘ ਮਾਨ ਵੱਲੋਂ 21 ਲੱਖ ਦੀ ਰਾਸ਼ੀ ਭੇਟ

ਵਿਸ਼ਵਕਰਮਾ ਗੁਰਦੁਆਰਾ ਸਾਹਿਬ ਨੂੰ ਵਰਦੇਵ ਸਿੰਘ ਮਾਨ ਵੱਲੋਂ 21 ਲੱਖ ਦੀ ਰਾਸ਼ੀ ਭੇਟ
ਵਰਦੇਵ ਮਾਨ ਨੇ ਜੱਸਾ ਸਿੰਘ ਰਾਮਗੜੀਆ ਧਰਮਸ਼ਾਲਾ ਦਾ ਲੈਂਟਰ ਸ਼ੁਰੂ ਕਰਵਾਇਆ ਤੇ ਕੀਤੀ ਸੇਵਾ

ਗੁਰੂਹਰਸਹਾਏ, 15 ਦਸੰਬਰ (ਗੁਰਮੀਤ ਕਚੂਰਾ) ਸਵ.ਸ.ਜੋਰਾ ਸਿੰਘ ਮਾਨ ਅਤੇ ਉਨਾਂ ਦਾ ਪਰਿਵਾਰ ਹਮੇਸ਼ਾ ਹੀ ਧਾਰਮਿਕ ਅਸਥਾਨਾਂ ਦੀ ਸੇਵਾ ਕਰਨ ਵਿਚ ਮੋਹਰੀ ਰਿਹਾ ਹੈ। ਸਵ.ਜੋਰਾ ਸਿੰਘ ਮਾਨ ਤੋਂ ਬਾਅਦ ਇਹ ਰੀਤ ਉਨਾਂ ਦੇ ਸਪੁੱਤਰ ਸ.ਵਰਦੇਵ ਸਿੰਘ ਮਾਨ ਵੱਲੋਂ ਨਿਭਾਈ ਜਾ ਰਹੀ ਹੈ ਅਤੇ ਉਹ ਜਿੱਥੇ ਵੀ ਧਾਰਮਿਕ ਕੰਮ ਹੁੰਦਾ ਦੇਖਦੇ ਹਨ ਤਾਂ ਉਥੇ ਹੀ ਆਪਣੇ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾ ਕੇ ਗੁਰੂ ਘਰ ਦੀ ਸੇਵਾ ਕਰਦੇ ਹਨ। ਇਸੇ ਤਰਾਂ ਹੀ ਅੱਜ ਗੁਰਦੁਆਰਾ ਵਿਸ਼ਵਕਰਮਾ ਸਾਹਿਬ ਵਿਖੇ ਸ.ਵਰਦੇਵ ਸਿੰਘ ਮਾਨ ਵੱਲੋਂ ਪੁੱਜ ਕੇ 21 ਲੱਖ ਰੁਪਏ ਦੀ ਗ੍ਰਾਟ ਰਾਸ਼ੀ ਜਾਰੀ ਕੀਤੀ ਗਈ ਅਤੇ ਜੱਸਾ ਸਿੰਘ ਰਾਮਗੜੀਆ ਧਰਮਸ਼ਾਲਾ ਦਾ ਲੈਂਟਰ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸ.ਵਰਦੇਵ ਸਿੰਘ ਮਾਨ ਨੇ ਸੰਗਤਾਂ ਨਾਲ ਮਿਲ ਕੇ ਸੇਵਾ ਵੀ ਕੀਤੀ ਅਤੇ ਆਪ ਲੈਂਟਰ ਦੇ ਕੰਮ ਵਿਚ ਹੱਥ ਵਟਾਇਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਸੁਖਚੈਨ ਸਿੰਘ ਸੇਖੋਂ ਦਫ਼ਤਰ ਇੰਚਾਰਜ, ਮਨਜੀਤ ਸਿੰਘ ਸਾਉਣਾ ਪ੍ਰਧਾਨ ਸਰਪੰਚ ਯੂਨੀਅਨ, ਮਹਿੰਦਰ ਸਿੰਘ ਥਿੰਦ ਸੈਦੇ ਕੇ ਮੋਹਣ, ਤਿਲਕ ਰਾਜ ਗੋਲੂ ਕਾ ਮੋੜ, ਜਸਵਿੰਦਰ ਸਿੰਘ ਬਾਘੂ ਵਾਲਾ, ਨਰੇਸ਼ ਸਿਕਰੀ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: