ਵਿਸ਼ਵਕਰਮਾਂ ਜੀ ਦੇ ਪ੍ਰਕਾਸ਼ ਪੁਰਵ ‘ਤੇ ਮਨਮੋਹਕ ਨਗਰ ਕੀਰਤਨ ਸਜਾਇਆ

ss1

ਵਿਸ਼ਵਕਰਮਾਂ ਜੀ ਦੇ ਪ੍ਰਕਾਸ਼ ਪੁਰਵ ‘ਤੇ ਮਨਮੋਹਕ ਨਗਰ ਕੀਰਤਨ ਸਜਾਇਆ

vikrant-bansal-3ਭਦੌੜ 31 ਅਕਤੂਬਰ (ਵਿਕਰਾਂਤ ਬਾਂਸਲ) ਵਿਸ਼ਵਕਰਮਾਂ ਜੀ ਦੇ ਪ੍ਰਕਾਸ਼ ਪੁਰਵ ਦੇ ਪਵਿੱਤਰ ਦਿਹਾੜੇ ਤੇ ਰਾਮਗੜੀਆ ਕਮੇਟੀ ਭਦੌੜ ਵਲੋਂ ਮਨਮੋਹਕ ਨਗਰ ਕੀਰਤਨ ਸਜਾਇਆ ਗਿਆ। ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਹ ਨਗਰ ਕੀਰਤਨ ਸ੍ਰੀ ਵਿਸ਼ਵਕਰਮਾਂ ਜੀ ਮੰਦਰ ਤੋਂ ਸ਼ੁਰੂ ਹੋਇਆ। ਜਿਸ ਦਾ ਸ਼ਹਿਰ ਦੇ ਵੱਖ-ਵੱਖ ਪੜਾਵਾਂ ‘ਤੇ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੇ ਦੌਰਾਨ ਇੰਦਰਜੀਤ ਸਿੰਘ ਤੀਰ ਕੋਟਲਾ ਰਾਏ ਕਾ ਦੇ ਢਾਡੀ ਜੱਥੇ ਨੇ ਗੁਰੂ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਰਾਮਗੜੀਆ ਕਮੇਟੀ ਦੇ ਪ੍ਰਧਾਨ ਸਾਹਿਬ ਸਿੰਘ ਗਿੱਲ, ਜੋਗਿੰਦਰ ਸਿੰਘ ਗਿੱਲ, ਸੇਵਕ ਸਿੰਘ, ਮੱਘਰ ਸਿੰਘ, ਚਰਨ ਸਿੰਘ ਖੰਨਾ ਮੋਟਰ, ਗੁਰਜੰਟ ਸਿੰਘ, ਜਗਰਾਜ ਸਿੰਘ, ਬਸੰਤ ਸਿੰਘ, ਮੇਜਰ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਚਮਕੌਰ ਸਿੰਘ, ਜਗਸੀਰ ਸਿੰਘ ਸੀਰਾ, ਮਿਸਤਰੀ ਬਲਵੀਰ ਸਿੰਘ, ਮਿਸਤਰੀ ਆਤਮਾ ਸਿੰਘ, ਗੁਰਸੇਵਕ ਸਿੰਘ, ਬਿੰਦਰ ਸਿੰਘ ਤੇ ਬਿੱਕਰ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *