ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 25, 2020

ਵਿਸ਼ਵ ਸਿਹਤ ਸੰਗਠਨ ਆਪਣੀ ਨੈਤਿਕ ਹਿੰਮਤ ਅਤੇ ਦਰਸ਼ਨ ਗੁਆ ਬੈਠੀ ਹੈ – ਪ੍ਰੋ: ਰਣਜੀਤ ਧੀਰ

ਵਿਸ਼ਵ ਸਿਹਤ ਸੰਗਠਨ ਆਪਣੀ ਨੈਤਿਕ ਹਿੰਮਤ ਅਤੇ ਦਰਸ਼ਨ ਗੁਆ ਬੈਠੀ ਹੈ – ਪ੍ਰੋ: ਰਣਜੀਤ ਧੀਰ

-ਵਿਸ਼ਵ ਸਿਹਤ ਸੰਗਠਨ ‘ਤੇ ਖੁਲ੍ਹੀ ਮੰਡੀ ਦੀ ਆਰਥਕਤਾ ਤੇ ਕਾਰਪੋਰੇਟ ਤਾਕਤਾਂ ਹਾਵੀ ਹੋ ਗਈਆਂ ਹਨ- ਮੰਚ
-ਕਰੋਨਾ ਸੰਕਟ ਸਮੇਂ ਵਿਸ਼ਵ ਸਿਹਤ ਸੰਗਠਨ ਦੀ ਕਾਰਗੁਜ਼ਾਰੀ ਤੇ ਕਰਵਾਈ ਗਈ ਅੰਤਰਰਾਸ਼ਟਰੀ ਵਿਚਾਰ ਚਰਚਾ

ਪਟਿਆਲ, 31 ਅਗਸਤ (ਨਿਰਪੱਖ ਆਵਾਜ਼ ਬਿਊਰੋ): “ਪੋਲੀਓ, ਚੇਚਕ , ਹੇਜ਼ਾ, ਮਲੇਰੀਆ, ਇੰਬੋਲਾ, ਸਾਰਸ ਤੇ ਏਡਜ਼ ਸਮੇਤ ਸਮੇ ਸਮੇ ਫੈਲਣ ਵਾਲੀਆਂ ਸੰਸਾਰ ਵਿਆਪੀ ਭਿਆਨਕ ਬੀਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੇ ਇਨ੍ਹਾਂ ਤੋ ਵਿਸ਼ਵ ਨੂੰ ਮੁਕਤ ਕਰਾਉਣ ਲਈ ਜਿ਼ਕਰਯੋਗ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਵਿਸ਼ਵ ਸਿਹਤ ਸੰਗਠਨ ਇਸ ਵਾਰ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਆਪਣੀ ਬਣਦੀ ਕੁੰਜੀਵਤ ਭੂਮਿਕਾ ਨਿਭਾਉਣੋਂ ਖੁੰਝਣ ਕਰਨ ਸੁਆਲਾਂ ਦੇ ਘੇਰੇ ਵਿੱਚ ਹੈ। “ ਵਿਸ਼ਵ ਪੱਧਰੀ ਸ਼ੋਹਰਤ ਪ੍ਰਾਪਤ ਵਿਚਾਰਵਾਨ ਲੇਖਕ ਰਣਜੀਤ ਧੀਰ ਯੂ ਕੇ ਨੇ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ਬਾਰੇ ਇਹ ਗੰਭੀਰ ਸੁਆਲ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿੱਚ ਦੀ ਅਗਵਾਈ ਵਿੱਚ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਕਰਵਾਏ ਕੌਮਾਂਤਰੀ ਵੈੱਬੀਨਾਰ ਨੂੰ ਸੰਬੋਧਨ ਕਰਦਿਆ ਖੜ੍ਹਾ ਕੀਤਾ।

ਉਨ੍ਹਾਂ ਅਗੇ ਕਿਹਾ ਕਿ 194 ਮੁਲਕਾਂ ਨੂੰ ਸਿਹਤ ਸੇਵਾਵਾਂ ਨੂੰ ਸੇਧ ਮਹੁਈਆ ਕਰਨ ਵਾਲੀ ਇਸ ਸੰਸਥਾ ਨੇ ਵਿਸ਼ਵ ਭਰ ਚ ਗਰੀਬੀ ਘਟਾਉਣ, ਪੀਣ ਲਈ ਸਾਫ਼ ਪਾਣੀ ਤੇ ਸਾਫ਼ ਸਫ਼ਾਈ ਸਮੇਤ ਲੋੜੀਂਦੀਆਂ ਮੁੱਢਲੀਆਂ ਸੇਵਾਵਾਂ ਹਰ ਇਕ ਤੱਕ ਪਹੁੰਚਾਉਣ , ਕੁਪੋਸ਼ਣ ਰੋਕਣ ਬੱਚੇ ਤੇ ਔਰਤਾਂ ਅਤੇ ਲਿੰਗਕ ਸਮਾਨਤਾ ਸਮੇਤ ਬਹੁਤ ਸਾਰੇ ਹੋਰ ਮੁੱਦਿਆਂ ਬਾਰੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਿਸ਼ਵ ਸਰਕਾਰਾਂ ਦੀ ਸੇਧਗਾਰ ਸੰਸਥਾ ਦੀ ਹੋਂਦ , ਲੋੜ ਤੇ ਭੂਮਿਕਾ ਬਾਰੇ ਸੁਆਲ ਖੜ੍ਹੇ ਹੋਣਾ ਤੇ ਅਮਰੀਕਾ ਵਲੋਂ ਇਸ ਦਾ ਬਾਈਕਾਟ ਤੇ ਮਾਲੀ ਇਮਦਾਦ ਬੰਦ ਕਰਨਾ ਗੰਭੀਰ ਮੁੱਦਾ ਹੈ।ਜਾਣਕਾਰੀ ਦਿੰਦਿਆਂ ਮੀਡੀਆ ਕੋਆਰਡੀਨੇਟਰ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਧੀਰ ਨੇ ਅਗੇ ਕਿਹਾ ਕਿ ਇਸ ਦੀ ਇਕ ਵਜ੍ਹਾ ਇਹ ਵੀ ਹੈ ਕਿ ਇਸ ਵਾਰ ਇਹ ਸੰਸਥਾ ਕਰੋਨਾ ਵਾਇਰਸ ਪੈਦਾ ਹੋਣ, ਫੈਲਣ ਬਾਰੇ ਸਮੇਂ ਸਿਰ ਜਾਣਕਾਰੀ ਹਾਸਲ ਕਰਨ ਤੇ ਇਸ ਦੀ ਭਿਆਨਕਤਾ ਤੇ ਇਸ ਬਚਣ ਬਾਰੇ ਸਰਗਰਮ ਤੇ ਵਕਤ ਸਿਰ ਸੇਧ ਮਹੁਈਆ ਕਰਨ ਚ ਨਾਕਾਮ ਰਹੀ ਹੈ। ਇਕ ਤਰ੍ਹਾਂ ਅਮਰੀਕਾ ਚੀਨ ਦੀ ਠੰਡੀ ਜੰਗ ਤੇ ਗੁੱਟ ਬੰਦੀ ਚ ਹੀ ਉਲਝੇ ਰਹਿਣਾ ਅਤੇ ਚੀਨ ਜਿਥੋਂ ਇਹ ਵਾਇਰਸ ਪੈਦਾ ਹੋਇਆ ਤੇ ਫੈਲਿਆ ,ਉਸਨੂੰ ਬਿਨਾਂ ਕਿਸੇ ਜਾਂਚ ਦੇ ਕਲੀਨ ਚਿੱਟ ਦੇਣੀ ਵੀ ਉਸ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਾ ਹੈ।

ਵੈੱਬਨਾਰ ਚਰਚਾ ਨੂੰ ਅਗੇ ਤੋਰਦਿਆਂ ਡਾ ਸ਼ਿਆਮ ਸੁੰਦਰ ਦੀਪਤੀ , ਡਾ: ਹਰਜਿੰਦਰ ਵਾਲੀਆ, ਡਾ: ਐਸ ਪੀ ਸਿੰਘ, ਬੇਅੰਤ ਕੌਰ ਗਿੱਲ, ਡਾ ਗੁਰਚਰਨ ਨੂਰਪੁਰ, ਸੁਰਿੰਦਰ ਮਚਾਕੀ, ਡਾ: ਆਸਾ ਸਿੰਘ ਘੁੰਮਣ, ਡਾ ਸੁਖਪਾਲ ਸਿੰਘ ਪੀਏਯੂ, ਕੇਹਰ ਸ਼ਰੀਫ ਜਰਮਨੀ, ਵਰਿੰਦਰ ਸ਼ਰਮਾ ਐਮ ਪੀ ਯੂ ਕੇ, ਡਾ ਗਿਆਨ ਸਿੰਘ ਨੇ ਵੀ ਕਈ ਨੁਕਤੇ ਸਾਂਝੇ ਕੀਤੇ ਤੇ ਸੁਆਲ ਉਠਾਏ । ਮੁੱਖ ਤੌਰ ਉੱਤੇ ਉਨ੍ਹਾਂ ਦਾ ਕਹਿਣਾ ਸੀ ਕਿ ਵਿਸ਼ਵ ਸਿਹਤ ਸੰਗਠਨ ‘ਤੇ ਖੁਲ੍ਹੀ ਮੰਡੀ ਦੀ ਆਰਥਕਤਾ ਤੇ ਕਾਰਪੋਰੇਟ ਤਾਕਤਾਂ ਹਾਵੀ ਹੋ ਗਈਆਂ ਹਨ। ਉਸ ਦੀਆਂ ਸਰਗਰਮੀਆਂ ਤੇ ਸੇਧਾਂ ‘ਤੇ ਇਸ ਦੀ ਛਾਪ ਰਹੀ ਹੈ ਤੇ ਇਸ ਚ ਦਵਾ ਸਨਅਤ ਦਾ ਕੌਮਾਂਤਰੀ ਏਜੰਡਾ ਵੀ ਭਾਰੂ ਰਿਹਾ ਹੈ। ਰਣਜੀਤ ਧੀਰ ਨੇ ਇਸ ਚਰਚਾ ਨੂੰ ਸਮੇਟਦਿਆ ਤੇ ਉਠਾਏ ਸੁਆਲਾਂ ਦੇ ਜੁਆਬ ਦਿੰਦਿਆਂ ਇਸ ਬੀਮਾਰੀ ਨਾਲ ਨਜਿੱਠਣ ਲਈ ਤਾਈਵਾਨ ਤੇ ਨਿਊਜ਼ੀਲੈਂਡ ਮਾਡਲ ਦੀ ਉਚੇਚੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਵਿਸ਼ਵ ਲਈ ਸੇਧ ਹੈ। ਉਨ੍ਹਾਂ ਵਿਸ਼ਵ ਸਿਹਤ ਸੰਗਠਨ ਦੀ ਇਸ ਬੀਮਾਰੀ ਸਬੰਧੀ ਸਮੁੱਚੇ ਵਿਸ਼ਵ ਦੀਆਂ ਸਰਕਾਰਾਂ ਦੀ ਜਾਂਚ ਦੀ ਧਾਰਨਾ ਰੱਦ ਕਰਦਿਆਂ ਚੀਨ ਦੀ ਭੂਮਿਕਾ ਦੀ ਕੌਮਾਂਤਰੀ ਜਾਂਚ ਦੀ ਮੰਗ ਕੀਤੀ। ਉਹਨਾ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਆਪਣਾ ਨੈਤਿਕ ਹਿੰਮਤ ਤੇ ਦਰਸ਼ਨ ਕਰੋਨਾ ਮਹਾਂਮਾਰੀ ਸਮੇਂ ਗੁਆ ਬੈਠੀ ਹੈ ਅਤੇ ਅਮਰੀਕਾ , ਚੀਨ ਦੇ ਆਪਸੀ ਵਿਵਾਦ ਵਿੱਚ ਫਸੀ ਨਜ਼ਰ ਆ ਰਹੀ ਹੈ।

ਇਸ ਵੈਬੀਨਾਰ ਵਿੱਚ ਡਾ: ਐਸ.ਪੀ. ਸਿੰਘ, ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ, ਡਾ: ਗਿਆਨ ਸਿੰਘ, ਵਰਿੰਦਰ ਸ਼ਰਮਾ ਐਮ.ਪੀ., ਗੁਰਚਰਨ ਨੂਰਪੁਰ, ਬੰਸੋ ਦੇਵੀ, ਡਾ: ਚਰਨਜੀਤ ਸਿੰਘ ਗੁਮਟਾਲਾ, ਐਡਵੋਕੇਟ ਦਰਸ਼ਨ ਸਿੰਘ ਰਿਆੜ, ਮਨਪ੍ਰੀਤ ਸਿੰਘ ਬਧਨੀ ਕਲਾਂ , ਡਾ. ਹਰਜਿੰਦਰ ਵਾਲੀਆ, ਜਨਕ ਪਲਾਹੀ, ਕੇਹਰ ਸ਼ਰੀਫ, ਕੁਲਦੀਪ ਚੰਦ, ਪਰਗਟ ਸਿੰਘ ਰੰਧਾਵਾ, ਐਸ.ਐਲ. ਵਿਰਦੀ, ਡਾ: ਐਸ.ਐਸ.ਛੀਨਾ, ਜਗਦੀਪ ਸਿੰਘ ਕਾਹਲੋ, ਸੁਰਿੰਦਰ ਮਚਾਕੀ, ਜੀ.ਐਸ. ਗੁਰਦਿੱਤ, ਰਵਿੰਦਰ ਚੋਟ, ਗੌਰਵ ਵਰਮਾ, ਡਾ: ਵਿਸ਼ਿਸ਼ਟ, ਡਾ: ਆਸਾ ਸਿੰਘ ਘੁੰਮਣ, ਅਜਾਇਬ ਸਿੰਘ ਚੱਠਾ, ਡਾ: ਸੁਖਪਾਲ ਸਿੰਘ, ਕਰਮ ਮੋਹਨ, ਮਨਮੋਹਨ ਸਿੰਘ ਮਹੇਰੂ, ਸੁਖਚੈਨ ਸਿੰਘ, ਪਰਮਜੀਤ ਸਿੰਘ ਮਾਨਸਾ, ਕੁਲਵੰਤ ਸਿੰਘ ਅਣਖੀ, ਡਾ: ਗਿਆਨ ਸਿੰਘ, ਗਿਆਨ ਸਿੰਘ ਮੋਗਾ ਆਦਿ ਸ਼ਾਮਲ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: