ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਵਿਸ਼ਵ ਸਿਹਤ ਦਿਵਸ-2021

ਵਿਸ਼ਵ ਸਿਹਤ ਦਿਵਸ-2021

ਸੰਸਾਰ ਭਰ ਵਿੱਚ ਹਰ ਸਾਲ ਵਿਸ਼ਵ ਸਿਹਤ ਦਿਵਸ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈl 1948 ਵਿੱਚ ਵਿਸ਼ਵ ਸਿਹਤ ਸੰਸਥਾ ਵੱਲੋਂ ਪਹਿਲੀ ਵਿਸ਼ਵ ਸਿਹਤ ਅਸੈਂਬਲੀ ਕਰਾਈ ਗਈ, ਜਿਸ ਵਿਚ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਦੇ ਤੌਰ ਤੇ ਮਨਾਇਆ ਜਾਣ ਬਾਰੇ ਫ਼ੈਸਲਾ ਕੀਤਾ ਤੇ 1950 ਵਿੱਚ ਇਸ ਨੂੰ ਪੂਰੇ ਵਿਸ਼ਵ ਭਰ ਵਿੱਚ ਲਾਗੂ ਕੀਤਾ ਗਿਆl ਵਿਸ਼ਵ ਸਿਹਤ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ I ਪਿਛਲੇ ਪੰਜਾਹ ਸਾਲਾਂ ਵਿਚ ਇਸ ਨੇ ਬਹੁਤ ਹੀ ਗੰਭੀਰ ਮਸਲੇ ਜਿਵੇਂ ਕਿ ਮਾਨਸਿਕ ਸਿਹਤ, ਮਾਂ ਅਤੇ ਬੱਚੇ ਦੀ ਸਿਹਤ , ਮੌਸਮ ਤਬਦੀਲੀ ਆਦਿ ਸੰਬੰਧੀ ਜਾਗਰੂਕਤਾ ਪੈਦਾ ਕੀਤੀ। ਹਰ ਸਾਲ ਦੀ ਤਰਾਂ ,2021 ਵਿੱਚ ‘ਸਭ ਲਈ ਸਮਾਨਤਾਪੂਰਕ ਤੇ ਸਿਹਤਮੰਦ ਸੰਸਾਰ ਬਣਾਈਏ ‘ ਦਾ ਵਿਸ਼ਾ ਚੁਣਿਆ ਗਿਆ ਹੈl

ਵਿਸ਼ਵ ਸਿਹਤ ਸੰਸਥਾ ਮੁਤਾਬਿਕ ਸਾਡਾ ਵਿਸ਼ਵ ਅਸਮਾਨਤਾ ਨਾਲ ਭਰਿਆ ਹੋਇਆ ਹੈ ।ਕਵਿਡ-19 ਦੇ ਦੌਰਾਨ ਇਹ ਹੋਰ ਵੀ ਉੱਭਰ ਕੇ ਸਾਹਮਣੇ ਆਇਆ। ਜਿੱਥੇ ਇਹ ਦੇਖਣ ਨੂੰ ਮਿਲਿਆ ਕਿ ਕੁਝ ਲੋਕ ਚੰਗੀ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਦੇ ਹਨ ਤੇ ਸਿਹਤ ਸੇਵਾਵਾਂ ਦਾ ਵੀ ਲਾਭ ਉਠਾ ਸਕਦੇ ਹਨ ਜਦਕਿ ਕੁਝ ਲੋਕ ਪਰਿਵਾਰਿਕ ਆਰਥਿਕਤਾ, ਰਹਿਣ-ਸਹਿਣ, ਰੁਜ਼ਗਾਰ ਜਾਂ ਨੌਕਰੀ, ਉਮਰ ਆਦਿ ਦੇ ਭੇਦਭਾਵ ਕਾਰਨ ਸਿਹਤ ਸੇਵਾਵਾਂ ਦਾ ਉਪਯੋਗ ਨਹੀਂ ਕਰ ਪਾਉਂਦੇ l

ਵਿਸ਼ਵ ਵਿੱਚ ਕੁਝ ਲੋਕ ਆਪਣੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਘੱਟ ਤਨਖ਼ਾਹ , ਮਾੜੀ ਘਰੇਲੂ ਦਸ਼ਾ, ਅਨਪੜ੍ਹਤਾ, ਬੇਰੁਜ਼ਗਾਰੀ, ਲਿੰਗ ਅਸਮਾਨਤਾ, ਅਸੁਰੱਖਿਅਤ ਵਾਤਾਵਰਨ, ਭੋਜਨ ਤੇ ਸਿਹਤ ਸੇਵਾਵਾਂ ਆਦਿ ਕਾਰਨ ਪੂਰੀਆਂ ਨਹੀਂ ਕਰ ਪਾਉਂਦੇ। ਜਿਸ ਕਰਕੇ ਉਹਨਾਂ ਵਿੱਚ ਬੇਲੋੜੀਂਦੀ ਤਕਲੀਫ਼,ਭਿਆਨਕ ਬਿਮਾਰੀਆਂ ਤੇ ਅਚਨਚੇਤ ਮੌਤ ਦੇਖਣ ਨੂੰ ਮਿਲਦੀ ਹੈ । ਜੋ ਸਮਾਜਿਕ ਤੇ ਆਰਥਿਕ ਵਿਵਸਥਾ ਉੱਤੇ ਵੀ ਪ੍ਰਭਾਵ ਪਾਉਂਦੀ ਹੈ ।

ਧਿਆਨ ਵਾਲੀ ਗੱਲ ਇਹ ਹੈ ਕਿ ਸਿਹਤ ਸੇਵਾਵਾਂ ਦੀ ਅਸਮਾਨਤਾ ਰੋਕਣਯੋਗ ਹੈ, ਇਸ ਕਰਕੇ ਵਿਸ਼ਵ ਸਿਹਤ ਸੰਸਥਾ ਦਾ ਸਮਾਜਿਕ ਤੇ ਸਿਹਤ ਲੀਡਰਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਦੇਸ਼ ਦੇ ਹਰ ਕੋਨੇ ਵਿਚ ਹਰ ਇਕ ਵਿਅਕਤੀ ਨੂੰ ਰਹਿਣ ਤੇ ਕੰਮ ਕਰਨ ਲਈ ਚੰਗੀਆਂ ਸਹੂਲਤਾਂ ਦੇਣ । ਨਾਲ ਹੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਹਰ ਵਿਅਕਤੀ ਨੂੰ ਗੁਣਵੱਤਾ ਸਿਹਤ ਸੇਵਾਵਾਂ ਉਨ੍ਹਾਂ ਦੀਆਂ ਜ਼ਰੂਰਤਾਂ ਮੁਤਾਬਕ ਮਿਲਣ ।

ਕੋਵਿਡ-19 ਨੇ ਲਗਪਗ ਸਾਰੇ ਦੇਸ਼ਾਂ ਨੂੰ ਲਪੇਟ ਵਿੱਚ ਲਿਆ ਹੈ ਪਰ ਇਸ ਦਾ ਪ੍ਰਭਾਵ ਉਨ੍ਹਾਂ ਦੇਸ਼ਾਂ ਦੇ ਵਿੱਚ ਜ਼ਿਆਦਾ ਪਿਆ ਜਿੱਥੇ ਸਿਹਤ ਸੇਵਾਵਾਂ ਦੀ ਕੁਆਲਿਟੀ ਘੱਟ ਹੈ ਜਿਸ ਕਾਰਨ ਜ਼ਿਆਦਾ ਹਾਨੀਕਾਰਕ ਨਤੀਜੇ ਦੇਖਣ ਨੂੰ ਮਿਲੇ ਹਨ ।ਪਿਛਲੇ ਕੁਝ ਸਾਲਾਂ ਵਿੱਚ ਪੱਛਮੀ ਦੇਸ਼ਾਂ ਨੇ ਆਰਥਿਕ ਵਿਕਾਸ, ਸ਼ਹਿਰੀਕਰਨ, ਮਾਈਗ੍ਰੇਸ਼ਨ ਆਦਿ ਵਿੱਚ ਵਾਧਾ ਕੀਤਾ ਹੈ ਜਿਸ ਕਰਕੇ ਉਹ ਚੰਗੀਆਂ ਸਿਹਤ ਸੇਵਾਵਾਂ ਦੇ ਸਕੇ ।

ਕਵਿਡ-19 ਨੇ ਲੋਕਾਂ ਵਿੱਚ ਗ਼ਰੀਬੀ, ਭੁੱਖਮਰੀ, ਲਿੰਗ ਤੇ ਸਿਹਤ ਅਸਮਾਨਤਾ ਹੋਰ ਵੀ ਵਧਾ ਦਿੱਤੀ ਹੈ, ਇਸ ਲਈ ਵਿਸ਼ਵ ਸਿਹਤ ਸੰਸਥਾ ਨੇ ਸਿਹਤ ਸੇਵਾਵਾਂ ਦੀ ਅਸਮਾਨਤਾ ਨੂੰ ਦੂਰ ਕਰਨ ਲਈ ਵਿਸ਼ਵ ਭਰ ਵਿੱਚ ਇੱਕ ਮੁਹਿੰਮ ਚਲਾਈ ਹੈ। ਇਹ ਮੁਹਿੰਮ ਵਿਸ਼ਵ ਸਿਹਤ ਸੰਸਥਾ ਦੇ ਮੁੱਖ ਸਿਧਾਂਤ ‘ਚੰਗੀ ਸਿਹਤਮੰਦ ਹੋਣਾ ਹਰ ਇੱਕ ਵਿਅਕਤੀ ਦਾ ਨਿੱਜੀ ਅਧਿਕਾਰ ਹੈ ਜੋ ਕਿ ਉਸ ਨੂੰ ਕਿਸੇ ਧਾਰਮਿਕ ,ਰਾਜਨੀਤਕ, ਆਰਥਿਕ ਜਾਂ ਸਮਾਜਿਕ ਭੇਦਭਾਵ ਤੋਂ ਬਿਨਾਂ ਮਿਲਣੀ ਚਾਹੀਦੀ ਹੈ ‘ਦੇ ਅਧਾਰਿਤ ਹੈI

ਇਸ ਲਈ ਵਿਸ਼ਵ ਸਿਹਤ ਸੰਸਥਾ ਨੂੰ ਉਨ੍ਹਾਂ ਸਿਹਤ ਲੀਡਰਾਂ ਦੀ ਜ਼ਰੂਰਤ ਹੈ ਜੋ ਉਨ੍ਹਾਂ ਨਾਲ ਮਿਲ ਕੇ ਹੇਠ ਲਿਖੇ ਕੰਮਾਂ ਵਿੱਚ ਯੋਗਦਾਨ ਪਾ ਸਕਣ-

1.ਵਿਭਿੰਨ ਸੈਕਟਰਾਂ ਦਾ ਸਹਿਯੋਗ : ਸਿਹਤ ਸੇਵਾਵਾਂ ਦੀ ਅਸਮਾਨਤਾ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਰਕਾਰ, ਗੈਰ ਸਰਕਾਰੀ ਸੰਗਠਨ ਤੇ ਸਮਾਜਿਕ ਲੀਡਰਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ I

2. ਭਰੋਸੇਯੋਗ ਸਿਹਤ ਡੇਟਾ ਇਕੱਠਾ ਕਰਨਾ – ਸਮੇਂ ਸਿਰ ਸਿਹਤ ਸਬੰਧੀ ਡੇਟਾ ਇਕੱਠਾ ਕਰਨਾ ਜਿਸ ਵਿੱਚ ਉਮਰ, ਲਿੰਗ, ਆਰਥਿਕ ਅਵਸਥਾ, ਸਿੱਖਿਆ, ਅਪਾਹਜਤਾ, ਭੂਗੋਲਿਕ ਥਾਵਾਂ ਆਦਿ ਬਾਰੇ ਜਾਣਕਾਰੀ ਲਈ ਜਾਵੇ, ਇਹ ਮੁੱਢਲੀ ਜਾਣਕਾਰੀ ਅਸਮਾਨਤਾ ਨੂੰ ਮਾਪਣ ਵਿੱਚ ਸਹਾਇਕ ਹੋਵੇਗੀ IWorld Health Day 2021

3. ਅਸਮਾਨਤਾ ਨਾਲ ਨਜਿੱਠਣਾ : ਸਭ ਨੂੰ ਸਮਾਨਤਾਪੂਰਕ ਸਿਹਤ ਸੇਵਾਵਾਂ ਦੇਣਾ ਸਾਡੇ ਲਈ ਅੱਜ ਵੀ ਇੱਕ ਚੁਣੌਤੀ ਹੈ I ਸਾਰੇ ਸਰਕਾਰੀ ਸਿਹਤ ਅਦਾਰਿਆਂ ਨੂੰ ਸਿਹਤ ਸੇਵਾਵਾਂ ਦੀ ਅਸਮਾਨਤਾ ਨਾਲ ਨਜਿੱਠਣਾ ਲਈ ਸਿਹਤ ਬਜਟ ਦਾ ਜਿਆਦਾ ਹਿਸਾ ਮੁਢਲੇ ਸਿਹਤ ਕੇਂਦਰਾਂ ਤੇ ਵਰਤਣਾ ਚਾਹੀਦਾ ਹੈ

4. ਸਿਹਤ ਸਾਧਨਾ ਦੀ ਨਿਰੰਤਰ ਸਪਲਾਈ: ਜਿਵੇਂ ਅਸੀਂ ਕੋਵਿਡ-19 ਦੌਰਾਨ ਟੈਸਟ ,ਬਚਾਅ ਤੇ ਇਲਾਜ ਰਾਹੀਂ ਇਸ ਦਾ ਖ਼ਾਤਮਾ ਕਰਨਾ ਚਾਹੁੰਦੇ ਹਾਂ ਇਸ ਦੇ ਲਈ ਸਾਨੂੰ ਲਗਾਤਾਰ ਟੀਕਾਕਰਨ, ਟੈਸਟ, ਇਲਾਜ ਦੀਆਂ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਦੁਨੀਆਂ ਦੇ ਹਰ ਕੋਨੇ ਵਿਚ ਸਿਹਤ ਸੇਵਾਵਾਂ ਉਪਲਭਧ ਕਰਾਈਆਂ ਜਾ ਸਕਣ I World Health Day 2021

ਇਸ ਮੁਹਿੰਮ ਦੇ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਕਾਰਜ ਸੈਲੀ ਰਾਹੀਂ ਲੋਕਾਂ ਵਿੱਚ ਵਿਸਵਾਸ ਤੇ ਯੋਗਦਾਨ ਦੀ ਭਾਵਨਾ ਪੈਦਾ ਕਰਕੇ ਸਿਹਤ ਸੇਵਾਵਾਂ ਦੀ ਵਰਤੋਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਤਾਂ ਜੋ ਇਕ ਸਮਾਨਤਾਪੂਰਕ, ਸਿਹਤਮੰਦ ਅਤੇ ਉਜਵੱਲ ਭਵਿੱਖ ਦਾ ਉਸਾਰ ਹੋ ਸਕੇ ।World Health Day 2021

ਸਿਮਰਜੀਤ ਕੌਰ “ਮੂੰਗੋ”
ਨਾਭਾ (ਪਟਿਆਲਾ)

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: