Sun. Aug 18th, 2019

ਵਿਸ਼ਵ ਵਾਤਾਵਰਣ ਦਿਵਸ ਸਬੰਧੀ ਸਮਾਗਮ ਕਰਵਾਇਆ

ਵਿਸ਼ਵ ਵਾਤਾਵਰਣ ਦਿਵਸ ਸਬੰਧੀ ਸਮਾਗਮ ਕਰਵਾਇਆ

7-9 (1) 7-9 (2)
ਭਾਦਸੋਂ, 6 ਜੂਨ (ਪ.ਪ.)- ਸਿਵਲ ਸਰਜਨ, ਪਟਿਆਲਾ ਡਾ: ਰਾਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਭਾਦਸੋਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਹੰਸ ਰਾਜ ਦੀ ਅਗਵਾਈ ਹੇਠ
ਦਿਨ ਪ੍ਰਤੀ ਦਿਨ ਪ੍ਰਦੂਸਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਵਾਤਾਵਰਣ ਦਿਵਸ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਹੰਸ ਰਾਜ ਨੇ ਕਿਹਾ ਕਿ ਕਿਸਾਨ ਭਰਾਵਾਂ ਵੱਲੋਂ ਜਿਸ ਤਰੀਕੇ ਨਾਲ ਆਪਣੇ ਖੇਤਾਂ ਵਿੱਚ ਰਹਿੰਦ ਖੂਹਦ ਨੂੰ ਅੱਗ ਲਗਾਈ ਜਾ ਰਹੀ ਹੈ। ਇਸ ਨਾਲ ਜਿਥੇ ਇੱਕ ਪਾਸੇ ਮੌਸਮ ਨੂੰ ਹੋਰ ਤਪਾਇਆ ਜਾ ਰਿਹਾ ਹੈ ਉਥੇ ਧਰਤੀ ਵਿੱਚਲੇ ਤੱਤਾਂ ਨੂੰ ਵੀ ਨਸ਼ਟ ਕੀਤੇ ਜਾ ਰਹੇ ਹਨ। ਅਜਿਹਾ ਕਰਕੇ ਅਸੀਂ ਆਪਣਾ ਖਾਣ ਵਾਲਾ ਅੰਨ ਵੀ ਜਹਿਰੀਲਾ ਬਣਾ ਰਹੇ ਹਾਂ। ਉਨਾਂ ਕਿਹਾ ਕਿ ਦਿਨ ਪ੍ਰਤੀ ਦਿਨ ਵੱਡੀ ਗਿੱਣਤੀ ਵਿੱਚ ਹੋ ਰਹੀ ਰੁੱਖਾਂ ਦੀ ਕਟਾਈ ਨਾਲ ਵਾਤਾਵਰਣ ਹੋਰ ਗੰਧਲਾ ਹੋ ਰਿਹਾ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਆਉਣ ਵਾਲੇ ਸਮੇਂ ਵਿੱਚ ਕੁਦਰਤ ਦੀਆਂ ਅਣਮੁੱਲੀਆਂ ਦਾਤਾਂ ਹਵਾ ਅਤੇ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਸਾਨੂੰ ਇਸਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਇਸ ਤਰਾਂ ਸਮੂਹ ਮੈਡੀਕਲ ਅਫਸਰ ਡਾ: ਸੁਭਸ਼ਰਨ ਬਰਾੜ, ਡਾ: ਮਹੀਪ ਕੌਰ, ਡਾ: ਨਵਜੋਤ ਕੌਰ, ਡਾ: ਨਵਨੀਤ ਸਿੰਘ ਤੇ ਏ.ਐਨ.ਐਮ ਸਰਬਜੀਤ ਕੌਰ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਸਮੇਂ ਦੀ ਮੁੱਢਲੀ ਲੋੜ ਹੈ। ਉਨਾਂ ਦੱਸਿਆ ਕਿ ਲੋੜ ਤੋਂ ਜਿਆਦਾ ਬਿਜਲੀ ਦੀ ਵਰਤੋਂ, ਗੱਡੀਆਂ, ਜਲਣਸ਼ੀਲ ਚੀਜ਼ਾਂ ਜਿਵੇਂ ਕਿ ਕੋਲਾ, ਗੈਸ, ਪੈਟਰੋਲ, ਡੀਜ਼ਲ ਆਦਿ ਦੀ ਜਿਆਦਾ ਵਰਤੋਂ ਕਰਨ ਨਾਲ ਵੀ ਤਾਪਮਾਨ ਵਿੱਚ ਕਾਫੀ ਵਾਧਾ ਹੋਇਆ ਹੈ। ਅਜਿਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਅਤੇ ਵਾਤਾਵਰਣ ਦੀ ਸ਼ੁਧਤਾ ਦੇ ਲਈ ਵੱਧ ਤੋਂ ਵੱਧ ਛਾਂ ਦਾਰ ਪੌਦੇ ਲਗਾਏ ਜਾਣ ਅਤੇ ਉਨਾਂ ਦੀ ਦੇਖਭਾਲ ਕੀਤੀ ਜਾਵੇ। ਇਸ ਮੌਕੇ ਸਮੂਹ ਸਿਹਤ ਸਟਾਫ ਹਾਜਰ ਸੀ।

Leave a Reply

Your email address will not be published. Required fields are marked *

%d bloggers like this: