ਵਿਸ਼ਵ ਵਾਤਾਵਰਣ ਦਿਵਸ ਸਬੰਧੀ ਵੱਖ-ਵੱਖ ਥਾਂਈਂ ਸਮਾਗਮ ਕਰਵਾਏ

ss1

ਵਿਸ਼ਵ ਵਾਤਾਵਰਣ ਦਿਵਸ ਸਬੰਧੀ ਵੱਖ-ਵੱਖ ਥਾਂਈਂ ਸਮਾਗਮ ਕਰਵਾਏ
– ਲੋਕਾਂ ਨੂੰ ਕੱਪੜੇ ਦੇ ਬੈਗ ਵੰਡੇ, ਖੁਸਬੂਦਾਰ ਬੂਟੇ ਲਗਾਏ
– ਬੱਸ ਅੱਡੇ ਵਿਖੇ ਜਮ੍ਹਾਂ ਕੂੜੇ-ਕਰਕਟ ਨੂੰ ਵਿਗਿਆਨਿਕ ਤਰੀਕੇ ਨਾਲ ਨਸ਼ਟ ਕੀਤਾ

ਬਠਿੰਡਾ, 6 ਜੂਨ: (ਪਰਵਿੰਦਰਜੀਤ ਸਿੰਘ) ਵਿਸਵ ਵਾਤਾਵਰਣ ਦਿਵਸ ਦੇ ਸਬੰਧ ਵਿਚ ਪੰਜਾਬ ਪ੍ਰਦੂਸਣ ਰੋਕਥਾਮ ਬੋਰਡ, ਖੇਤਰੀ ਦਫਤਰ, ਬਠਿੰਡਾ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਂਵਾਂ ’ਤੇ ਵਾਤਾਵਰਣ ਸੰਭਾਲ ਸਬੰਧੀ ਕਾਰਜਾਂ ਨੂੰ ਅੰਜ਼ਾਮ ਦਿੱਤਾ ਗਿਆ।ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਖੇਤਰੀ ਦਫਤਰ ਦੇ ਇੰਚਾਰਜ ਇੰਜੀਨੀਅਰ ਸੁਰਜੀਤ ਸਿੰਘ ਧਾਲੀਵਾਲ, ਵਾਤਾਵਰਣ ਇੰਜੀਨੀਅਰ ਨੇ ਦੱਸਿਆ ਕਿ ਬੋਰਡ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਪਲਾਸਟਿਕ ਕੈਰੀ ਬੈਗ ਉੱਪਰ ਲੱਗੀ ਪਾਬੰਦੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ 200 ਦੇ ਕਰੀਬ ਕੱਪੜੇ ਦੇ ਬੈਗ ਖਾਸ ਤੌਰ ’ਤੇ ਤਿਆਰ ਕਰਕੇ ਉਪਭੋਗਤਾਵਾਂ ਵਿਚ ਵੰਡੇ ਗਏ।
ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਬੱਸ ਅੱਡੇ ਵਿਖੇ ਜਮ੍ਹਾਂ ਹੋਏ ਕੂੜੇ-ਕਰਕਟ ਨੂੰ ਚੁੁਕਵਾ ਕੇ ਉਸਨੂੰ ਵਿਗਿਆਨਿਕ ਤਰੀਕੇ ਨਾਲ ਨਸ਼ਟ ਕੀਤਾ ਗਿਆ ਅਤੇ ਬਾਅਦ ਵਿਚ ਹਰਬਲ ਸਪਰੇਅ ਅਤੇ ਚੂਨੇ ਨਾਲ ਬੱਸ ਅੱਡੇ ਦੀ ਗੰਦੀ ਬਦਬੂ ਵਾਲੇ ਖੇਤਰ ਦੀ ਸਫਾਈ ਕਰਵਾਈ ਗਈ। ਇਸ ਤੋਂ ਇਲਾਵਾ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਹਾਰਟੀਕਰਲਚਰ ਐਡਵਾਈਜਰ ਡਾ. ਬਿਲਗਾ ਦੀ ਸਲਾਹ ਅਨੁਸਾਰ ਕਰੀਬ 350 ਵੱਖ-ਵੱਖ ਤਰ੍ਹਾਂ ਦੇ ਖੁਸਬੂਦਾਰ ਬੂਟੇ ਮਾਨਸਾ ਰੋਡ, ਬਠਿੰਡਾ ਵਿਖੇ ਮੈਸ: ਜੇ.ਆਈ.ਟੀ.ਐਫ. ਅਰਬਨ ਵੇਸਟ ਮੈਨੇਜਮੈਂਟ ਪ੍ਰਾ: ਲਿਮ: ਵੱਲੋਂ ਸਥਾਪਿਤ ਸੋਲਿਡ ਵੇਸਟ ਟਰੀਟਮੈਂਟ ਫੈਸਿਲੀਟੀ ਦੀ ਚਾਰਦਿਵਾਰੀ ਨਾਲ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬੋਰਡ ਦੇ ਸਹਾਇਕ ਵਾਤਾਵਰਣ ਇੰਜੀਨੀਅਰਜ਼ ਅਤੇ ਮੈਸ: ਜੇ.ਆਈ.ਟੀ.ਐਫ. ਅਰਬਨ ਵੇਸਟ ਮੈਨੇਜਮੈਂ ਪ੍ਰਾ: ਲਿਮ: ਦੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ ।
ਇਨ੍ਹਾਂ ਸਾਰੇ ਕਾਰਜਾਂ ਦੀ ਦੇਖ-ਰੇਖ ਬੋਰਡ ਦੇ ਸਹਾਇਕ ਵਾਤਾਵਰਣ ਇੰਜੀਨੀਅਰ ਸ੍ਰੀ ਮੇਜਰ ਸਿੰਘ, ਸ੍ਰੀ ਰੋਹਿਤ ਸਿੰਗਲਾ, ਮਿਸ ਰੂਬੀ ਸਿੱਧੂ ਅਤੇ ਜੇ.ਈ.ਈ. ਸ੍ਰੀ ਅਸ਼ਪ੍ਰੀਤ ਸਿੰਘ ਵੱਲੋਂ ਕੀਤੀ ਗਈ ਅਤੇ ਲੋਕਾਂ ਨੂੰ ਵਿਸ਼ਵ ਵਾਤਾਵਰਣ ਦਿਵਸ ਦੀ ਮਹਤੱਤਾ ਬਾਰੇ ਵੀ ਸੁਚੇਤ ਕੀਤਾ ਗਿਆ ।

Share Button

Leave a Reply

Your email address will not be published. Required fields are marked *