Thu. Feb 20th, 2020

ਵਿਸ਼ਵ ਯੂਨੀਵਰਸਿਟੀ ਵਿਖੇ ਨਿਊਕਲੀਅਰ ਕ੍ਰਿਆਵਾਂ ਵਿਸ਼ੇ ਤੇ ਕਰਵਾਇਆ ਵਿਸ਼ੇਸ਼ ਲੈਕਚਰ

ਵਿਸ਼ਵ ਯੂਨੀਵਰਸਿਟੀ ਵਿਖੇ ਨਿਊਕਲੀਅਰ ਕ੍ਰਿਆਵਾਂ ਵਿਸ਼ੇ ਤੇ ਕਰਵਾਇਆ ਵਿਸ਼ੇਸ਼ ਲੈਕਚਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਭੌਤਿਕ ਵਿਭਾਗ ਨੇ “ਨਿਊਕਲੀਅਰ ਕ੍ਰਿਆਵਾਂ ਦੀ ਖੋਜ ਦੇ ਖੇਤਰ ਵਿੱਚ ਭੂਮਿਕਾ” ਵਿਸ਼ੇ ਆਧਾਰਿਤ ਵਿਸ਼ੇਸ ਲੈਕਚਰ ਦਾ ਆਯੋਜਨ ਕੀਤਾ।

ਇਸ ਮੌਕੇ ਡਾ. ਮਨੋਜ ਕੁਮਾਰ ਸ਼ਰਮਾ, ਪ੍ਰੋਫੈਸਰ, ਥਾਪਰ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਬੁਲਾਰੇ ਦੇ ਤੌਰ ਤੇ ਸ਼ਿਰਕਤ ਕੀਤੀ। ਆਯੋਜਨ ਦੇ ਆਰੰਭ ਵਿੱਚ ਡਾ. ਤੇਜਬੀਰ ਸਿੰਘ, ਮੁਖੀ, ਭੌਤਿਕ ਵਿਗਿਆਨ ਵਿਭਾਗ ਨੇ ਪਤਵੰਤਿਆਂ ਨੂੰ ਜੀ ਆਇਆਂ ਕਹਿੰਦਿਆਂ ਡਾ. ਸ਼ਰਮਾ ਦੀ ਜਾਣ-ਪਛਾਣ ਸਰੋਤਿਆ ਨਾਲ ਕਰਵਾਈ। ਆਪਣੇ ਵਖਿਆਨ ਦੌਰਾਨ ਡਾ. ਸ਼ਰਮਾ ਨੇ ਦੱਸਿਆ ਕਿ ਵਿਗਿਆਨ ਦੇ ਖੋਜ ਖੇਤਰ ਵਿੱਚ ਕਿਸੇ ਵੀ ਤੱਥ ਨੂੰ ਅੰਤਿਮ ਨਾ ਮੰਨ ਕੇ ਅਗਾਂਹ ਤੋਂ ਅਗਾਂਹ ਪੜਚੋਲ ਦਾ ਕੰਮ ਲਗਾਤਾਰ ਜਾਰੀ ਰਹਿੰਦਾ ਹੈ। ਉਨ੍ਹਾਂ ਇਸ ਤੱਥ ਦੇ ਸਬੂਤ ਵੱਜੋਂ ਵਿਗਿਆਨਕ ਖੋਜ ਖੇਤਰ ਦੇ ਇਤਿਹਾਸ ਵਿੱਚੋਂ ਅਨੇਕਾਂ ਮਿਸਾਲਾਂ ਪੇਸ਼ ਕੀਤੀਆਂ। ਸਰੋਤਿਆਂ ਵਿੱਚ ਸ਼ਾਮਿਲ ਮੰਤਰ ਮੁਗਧ ਵਿਭਾਗ ਦੀ ਫੈਕਲਟੀ ਮੈਂਬਰਾਂ, ਖੋਜਾਰਥੀਆਂ, ਐੱਮ.ਐੱਸ.ਸੀ ਅਤੇ ਬੀ.ਐੱਸ.ਸੀ ਦੇ ਵਿਦਿਆਰਥੀਆਂ ਨੂੰ ਅੱਗੇ ਜਾਣਕਾਰੀ ਦਿੰਦਿਆਂ ਡਾ. ਸ਼ਰਮਾ ਨੇ ਨਿਊਕਲੀਅਰ ਕ੍ਰਿਆਵਾਂ ਦੀ ਵਿਸ਼ੇਸ਼ ਭੂਮਿਕਾ ਬਾਰੇ ਚਾਨਣਾ ਪਾਉਂਦਿਆ ਕਿਹਾ ਕਿ ਇਨ੍ਹਾਂ ਸਦਕਾ ਅਸੀਂ ਨਿਊਕਲੀਅਰ ਵਿਗਿਆਨ ਦੇ ਖੇਤਰ ਵਿੱਚ ਹੁਣ ਤੱਕ ਬਹੁਤ ਮੱਲਾਂ ਮਾਰੀਆਂ ਹਨ ਜੋ ਕਿ ਭੱਵਿਖ ਵਿੱਚ ਵੀ ਜਾਰੀ ਰਹਿਣਗੀਆਂ।

ਉਨ੍ਹਾਂ ਅੱਗੇ ਸਾਂਝ ਪਾਉਂਦਿਆਂ ਕਿਹਾ ਕਿ ਐਟੋਮਿਕ ਨਿਊਕਲੀਅਸ ਦੀਆਂ ਵਿਲੱਖਣ ਵਿਸ਼ੇਸ਼ਤਾਈਆਂ ਦੀ ਖੋਜ ਸੰਬੰਧੀ ਕੰਮ ਲੱਗਭੱਗ ਪਿਛਲੀ ਇੱਕ ਸਦੀ ਤੋਂ ਜਾਰੀ ਹੈ, ਜਿਸ ਦੌਰਾਨ ਕੁਦਰਤ ਦੇ ਅਨੇਕਾਂ ਰਹੱਸਾਂ ਨੂੰ ਮਨੁੱਖ ਨਾ ਕੇਵਲ ਸਮਝਣ ਵਿੱਚ ਕਾਫੀ ਹੱਦ ਤੱਕ ਕਾਮਯਾਬ ਹੋਇਆ ਹੈ ਕਿ ਬਲਕਿ ਇਨ੍ਹਾਂ ਨੂੰ ਮਨੁੱਖਤਾ ਦੀ ਭਲਾਈ ਦੇ ਕਾਰਜ ਲਈ ਵਰਤਣ ਵਿੱਚ ਵੀ ਸਫਲ ਹੋਇਆ ਹੈ। ਲੈਕਚਰ ਦੌਰਾਨ ਵਿਭਾਗ ਦੇ ਫੈਕਲਟੀ ਮੈਂਬਰ ਡਾ. ਯੋਗੇਸ਼ ਵਰਮਾਨੀ, ਡਾ. ਸੰਜੀਵ ਕੁਮਾਰ, ਮਿਸ. ਬਿੰਦੀਆ ਅਤੇ ਡਾ. ਹਰਪ੍ਰੀਤ ਕੌਰ ਵੀ ਹਾਜ਼ਰ ਸਨ। ਇਸ ਮੌਕੇ ਸਟੇਜ ਸੰਚਾਲਨ ਕਰ ਰਹੇ ਵਿਭਾਗ ਦੇ ਫੈਕਲਟੀ ਮੈਂਬਰ ਡਾ. ਬੀਰਬਿਕਰਮ ਸਿੰਘ ਨੇ ਵਖਿਆਨ ਦਾ ਸਾਰੰਸ਼ ਪੇਸ਼ ਕਰਦੇ ਹੋਏ ਸਰੋਤਿਆਂ ਨੂੰ ਦੱਸਿਆ ਕਿ ਡਾ. ਸ਼ਰਮਾ ਨਿਊਕਲੀਅਰ ਵਿਗਿਆਨ ਦੇ ਖੇਤਰ ਵਿੱਚ ਲੱਗਭੱਗ ਪਿਛਲੇ ਪੱਚੀ ਵਰ੍ਹਿਆਂ ਤੋਂ ਖੋਜਰਤ ਹਨ ਅਤੇ ਇਸ ਦੌਰਾਨ ਅਨੇਕਾਂ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੀ.ਐੱਚ.ਡੀ. ਲਈ ਗਾਈਡ ਕਰ ਚੁੱਕੇ ਹਨ। ਪ੍ਰੋਗਰਾਮ ਦੇ ਅੰਤ ਵਿਚ ਡਾ. ਪ੍ਰੀਤ ਕੌਰ ਨੇ ਧੰਨਵਾਦ ਮਤਾ ਪੇਸ਼ ਕੀਤਾ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: