ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਵਿਸ਼ਵ ਬੈਂਕ ਨੇ ਘਟਾਇਆ ਭਾਰਤੀ ਵਿਕਾਸ ਦਰ ਦਾ ਅਨੁਮਾਨ

ਵਿਸ਼ਵ ਬੈਂਕ ਨੇ ਘਟਾਇਆ ਭਾਰਤੀ ਵਿਕਾਸ ਦਰ ਦਾ ਅਨੁਮਾਨ

ਵਿਸ਼ਵ ਬੈਂਕ ਨੇ ਐਤਵਾਰ ਨੂੰ ਮੌਜੁਦਾ ਵਿੱਤੀ ਵਰ੍ਹੇ ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾ ਦਿੱਤਾ ਹੈ। ਇਸ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਲਈ ਝਟਕਾ ਮੰਨਿਆ ਜਾ ਸਕਦਾ ਹੈ। ਵਿਸ਼ਵ ਬੈਂਕ ਮੁਤਾਬਕ ਭਾਰਤ ਦੀ ਵਿਕਾਸ ਦਰ ਛੇ ਫ਼ੀ ਸਦੀ ਰਹਿ ਸਕਦੀ ਹੈ;; ਜਦ ਕਿ ਸਾਲ 2018–19 ਵਿੱਚ ਵਾਧਾ ਦਰ 6.9 ਫ਼ੀ ਸਦੀ ਸੀ।

ਵਿਸ਼ਵ ਬੈਂਕ ਮੁਤਾਬਕ ਸਾਲ 2021 ਵਿੱਚ ਵਾਧਾ ਦਰ ਮੁੜ 6.9 ਫ਼ੀ ਸਦੀ ਉੱਤੇ ਆ ਸਕਦੀ ਹੈ। ਸਾਲ 2022 ’ਚ ਇਸ ਵਿੱਚ ਹੋਰ ਵੀ ਸੁਧਾਰ ਹੋ ਸਕਦਾ ਹੈ ਕਿਉਂਕਿ ਉਸ ਵਰ੍ਹੇ ਭਾਰਤ ਦੀ ਵਿਕਾਸ ਦਰ 7.2 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ।

ਕੌਮਾਂਤਰੀ ਮੁਦਰਾ ਕੋਸ਼ ਨਾਲ ਸਾਲਾਨਾ ਮੁਲਾਕਾਤ ਤੋਂ ਬਾਅਦ ਹੀ ਵਿਸ਼ਵ ਬੈਂਕ ਦੇ ਅਧਿਕਾਰੀਆਂ ਨੇ ਇਹ ਐਲਾਨ ਕੀਤਾ ਹੈ। ਵਿਸ਼ਵ ਬੈਂਕ ਅਨੁਸਾਰ ਲਗਾਤਾਰ ਦੂਜੇ ਸਾਲ ਭਾਰਤ ਦੇ ਆਰਥਿਕ ਵਿਕਾਸ ਦੀ ਦਰ ਵਿੱਚ ਕਮੀ ਆਈ ਹੈ। ਸਾਲ 2017–18 ਦੌਰਾਨ ਇਹ ਦਰ 7.2 ਫ਼ੀ ਸਦੀ ਸੀ।

ਨਿਰਮਾਣ ਤੇ ਉਸਾਰੀ ਗਤੀਵਿਧੀਆਂ ਵਧਣ ਨਾਲ ਉਦਯੋਗਿਕ ਉਤਪਾਦਨ ਵਾਧਾ 6.9 ਫ਼ੀ ਸਦੀ ਹੋ ਗਿਆ। ਖੇਤੀਬਾਡੀ ਅਤੇ ਸੇਵਾ ਖੇਤਰ ਵਿੱਚ ਵਾਧਾ 2.9 ਫ਼ੀ ਸਦੀ ਅਤੇ 7.5 ਫ਼ੀ ਸਦੀ ਤੱਕ ਰਹੀ ਹੈ।

ਆਉਂਦੀ 15 ਅਕਤੂਬਰ ਨੂੰ ਕੌਮਾਂਤਰੀ ਮੁਦਰਾ ਕੋਸ਼ ਚਾਲੂ ਤੇ ਅਗਲੇ ਸਾਲ ਲਈ ਵਾਧਾ–ਦਰ ਨਾ ਸਬੰਧਤ ਆਪਣੇ ਅਨੁਮਾਨ ਦੇ ਸੋਧੇ ਅਧਿਕਾਰਤ ਅੰਕੜੇ ਜਾਰੀ ਕਰੇਗਾ। ਕੌਮਾਂਤਰੀ ਮੁਦਰਾ ਕੋਸ਼ ਨੇ ਵਿੱਤੀ ਵਰ੍ਹੇ 2019–2020 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾਇਆ ਸੀ।

ਕੌਮਾਂਤਰੀ ਮੁਦਰਾ ਕੋਸ਼ ਨੇ ਵਿੱਤੀ ਸਾਲ 2019–2020 ਵਿੱਚ ਆਰਥਿਕ ਵਿਕਾਸ ਦਰ ਸੱਤ ਫ਼ੀ ਸਦੀ ਰਹਿਣ ਦੀ ਆਸ ਪ੍ਰਗਟਾਈ ਹੈ। ਇਸ ਵਿੱਚ .30 ਫ਼ੀ ਸਦੀ ਕਟੌਤੀ ਕੀਤੀ ਗਈ ਹੈ। ਇਸ ਸੰਦਰਭ ਵਿੱਚ IMF ਨੇ ਕਿਹਾ ਸੀ ਕਿ ਕਾਰਪੋਰੇਟ ਅਤੇ ਰੈਗੂਲੇਟਰੀ ਬੇਯਕੀਨੀਆਂ ਤੇ ਕੁਝ ਹੋਰ ਗ਼ੈਰ–ਬੈਂਕਿੰਗ ਵਿੱਤੀ ਸੰਸਥਾਨਾਂ ਦੀ ਕਮਜ਼ੋਰੀ ਕਾਰਨ ਭਾਰਤ ਦੀ ਆਰਥਿਕ ਵਿਕਾਸ ਦਰ ਅਨੁਮਾਨ ਤੋਂ ਵੱਧ ਕਮਜ਼ੋਰ ਹੋਈ।

Leave a Reply

Your email address will not be published. Required fields are marked *

%d bloggers like this: