ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਵਿਸ਼ਵ ਜੂਨੀਅਰ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ‘ਚ ਭਾਰਤੀ ਸਾਈਕਲਿਸਟਾਂ ਨੇ ਸੋਨਾ ਤਗਮਾ ਜਿੱਤਿਆ

ਵਿਸ਼ਵ ਜੂਨੀਅਰ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ‘ਚ ਭਾਰਤੀ ਸਾਈਕਲਿਸਟਾਂ ਨੇ ਸੋਨਾ ਤਗਮਾ ਜਿੱਤਿਆ

ਕਿਸੇ ਮੰਜ਼ਿਲ ਨੂੰ ਹਾਸਿਲ ਕਰਨ ਲਈ ਲੰਮੀ ਯੋਜਨਾ ਤੇ ਯੋਗ ਅਗਵਾਈ ਦੀ ਜ਼ਰੂਰਤ ਹੁੰਦੀ ਹੈ। ਨਾਲ ਕੀਤਾ ਕੋਈ ਵੀ ਕੰਮ ਉਸ ਸੰਸਥਾ ਜਾਂ ਖੇਡ ਨੂੰ ਦੁਨੀਆਂ ਵਿੱਚ ਵੱਖਰੀ ਹੀ ਪਹਿਚਾਣ ਦਵਾਉਂਦਾ ਹੈ।ਅੱਜ ਗੱਲ ਕਰਨ ਲੱਗੇ ਹਾਂ ਦੁਨੀਆਂ ਦੀ ਸਭ ਤੋਂ ਮਹਿੰਗੀ ਖੇਡਾਂ ਵਿੱਚ ਸ਼ੁਮਾਰ ਸਾਈਕਲਿੰਗ ਖੇਡ ਦੀੇ ।ਭਾਰਤ ਵਿੱਚ ਸਾਈਕਲਿੰਗ ਦਾ ਜਨਮ 1946 ਵਿੱਚ ਮੰਨਿਆ ਗਿਆ ਹੈ।ਪਰ 2010 ਦੀਆਂ ਰਾਸ਼ਟਰਮੰਡਲ ਖੇਡਾਂ ਤੋ ਬਾਅਦ ਭਾਰਤੀ ਸਾਈਕਲਿੰਗ ਟੀਮ ਅੱਜ ਦੁਨੀਆਂ ਦੀ ਸੁਪਰ ਪਾਵਰ ਬਣ ਕੇ ਉੱਭਰ ਕੇ ਸਾਹਮਣੇ ਆਈ ਹੈ ।ਭਾਰਤੀ ਸਾਈਕਲਿੰਗ ਟੀਮ ਨੇ ਆਪਣੀ ਖੇਡ ਨਾਲ ਜਿੱਥੇ ਭਾਰਤੀਆਂ ਦਾ ਦਿੱਲ ਜਿੱਤਿਆ ਹੈ ਉੱਥੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਕੇਂਦਰਿਤ ਕੀਤਾ ਹੈ।ਸਾਲ 2010 ਦੀਆ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਭਾਰਤੀ ਸਾਈਕਲਿੰਗ ਨੇ ਇੱਕ ਵੱਖਰਾ ਹੀ ਮੁਕਾਮ ਹਾਸਿਲ ਕੀਤਾ ਹੈ ਭਾਵੇਂ ਉਹ ਏਸ਼ੀਅਨ ਚੈਂਪੀਅਨਸ਼ਿਪ ਹੋਵੇ,ਏਸ਼ੀਅਨ ਗੇਮਸ ਹੋਣ ,ਏਸ਼ੀਆ ਕੱਪ, ਦੱਖਣੀ ਏਸ਼ਿਆਈ ਖੇਡਾਂ ਹੋਣ ਜਾਂ ਫਿਰ ਵਰਲਡ ਸਾਈਕਲਿੰਗ ਚੈਂਪੀਅਨਸ਼ਿਪ ਹੋਵੇ ਹਰ ਇੱਕ ਟੂਰਨਾਮੈਂਟ ਵਿੱਚ ਭਾਰਤੀ ਸਾਈਕਲਿੰਗ ਟੀਮ ਨੇ ਸੋਨ ਤਗਮੇ ਜਿੱਤ ਕੇ ਭਾਰਤ ਦਾ ਝੰਡਾ ਬੁਲੰਦ ਕੀਤਾ ਹੈ ।ਭਾਰਤ ਵਿੱਚ ਪਹਿਲੀ ਵਾਰ 2010 ਨਵੀਂ ਦਿੱਲੀ ਵਿਖੇ ਅੰਤਰਰਾਸ਼ਟਰੀ ਸਟੈਂਡਰਡ ਦਾ ਸਾਈਕਲਿੰਗ ਟ੍ਰੈਕ ਬਣਿਆ।ਉਸ ਤੋਂ ਬਾਅਦ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਤੇ ਏਸ਼ੀਅਨ ਸਾਈਕਲਿੰਗ ਕਨਫੈੱਡਰੇਸ਼ਨ ਦੇ ਜਨਰਲ ਸਕੱਤਰ ਉਂਕਾਰ ਸਿੰਘ ਦੀ ਯੋਗ ਅਗਵਾਈ ਹੇਠ ਭਾਰਤੀ ਟੀਮ ਨੇ ਸਭ ਤੋਂ ਪਹਿਲਾਂ ਆਪਣਾ ਕੋਚਿੰਗ ਸਿਸਟਮ ਸੁਧਾਰਿਆ ਅਤੇ ਇੱਕ ਚੰਗੀ ਟੀਮ ਬਣਾ ਕੇ ਇਸ ਉੱਪਰ ਕੰਮ ਸ਼ੁਰੂ ਕਰ ਦਿੱਤਾ ਅਤੇ ਸਾਲ 2012 ਤੋਂ ਲੈ ਕੇ ਹੁਣ ਤੱਕ ਲਗਾਤਾਰ ਅੰਤਰਰਾਸ਼ਟਰੀ ਪੱਧਰ ਤੇ ਭਾਰਤੀ ਸਾਈਕਲਿਸਟਾਂ ਨੇ ਅਨੇਕ ਤਗਮੇ ਜਿੱਤੇ।ਭਾਰਤੀ ਸਾਈਕਲਿਸਟਾਂ ਨੇ ਇਤਿਹਾਸ ਵਿੱਚ ਨਵੇ ਪੰਨੇ ਜੋੜਦਿਆਂ,ਸਾਲ 2018 ਦੇ ਸਾਈਕਲਿੰਗ ਟ੍ਰੈਕ ਏਸ਼ੀਆ ਕੱਪ ਤੇ ਕਬਜ਼ਾ ਕੀਤਾ।

ਟ੍ਰੈਕ ਏਸ਼ੀਆ ਕੱਪ ਵਿੱਚ ਭਾਰਤੀ ਸਾਈਕਲਿਸਟਾਂ ਨੇ ਭਾਰਤ ਲਈ 6 ਸੋਨੇ,5 ਚਾਂਦੀ ਤੇ 2 ਕਾਂਸੇ ਦੇ ਤਗਮੇ ਜਿੱਤੇ।2018 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ ।ਭਾਰਤ ਦੇ ਜੂਨੀਅਰ ਸਾਈਕਲਿਸਟਾਂ ਨੇ ਅੰਤਰਰਾਸ਼ਟਰੀ ਸਾਈਕਲਿੰਗ ‘ਚ ਵੱਖਰੀ ਪਹਿਚਾਣ ਬਣਾ ਲਈ ਹੈ ਅਤੇ ਟਰੈਕ ਸਾਈਕਲਿੰਗ ‘ਚ ਭਾਰਤ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ।ਭਾਰਤੀ ਸਟਾਰ ਸਾਈਕਲਿਸਟ ਏਸੋ ਨੇ 2018 ਵਿੱਚ ਔਗਗਲ ਵਿਖੇ ਆਯੋਜਿਤ ਵਿਸ਼ਵ ਜੂਨੀਅਰ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪਹਿਲਾ ਸਿਲਵਰ ਮੈਡਲ ਜਿੱਤਿਆ ਸੀ।ਭਾਰਤੀ ਸਟਾਰ ਸਾਈਕਲਿਸਟਾਂ ਨੇ ਏਸ਼ੀਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ 2019 ਵਿੱਚ ਸਾਰੇ ਸਪਰਿੰਟ ਈਵੈਂਟਾਂ ਵਿੱਚ ਸੋਨ ਤਗਮੇ ਆਪਣੇ ਨਾਂ ਕੀਤੇ।ਵਿਸ਼ਵ ਸਾਈਕਲਿੰਗ ਦੇ ਇਤਿਹਾਸ ਵਿਚ ਸਪ੍ਰਿੰਟ, ਕੇਰੀਅਨ, ਟਾਈਮ ਟਰਾਇਲ ਅਤੇ ਟੀਮ ਸਪਰਿੰਟ ਦੇ ਸਾਰੇ ਚਾਰ ਸੋਨ ਤਗਮੇ ਜਿੱਤਣ ਵਾਲਾ ਭਾਰਤ ਪਹਿਲਾ ਮੁਲਕ ਬਣ ਗਿਆ।ਭਾਰਤੀ ਜੂਨੀਅਰ ਸਾਈਕਲਿਸਟਾਂ ਨੇ ਟੀਮ ਸਪਰਿੰਟ ਈਂਵੈਟ ਵਿੱਚ ਸੋਨ ਤਗਮਾ ਜਿੱਤ ਏਸ਼ੀਅਨ ਰਿਕਾਰਡ ਬਣਾਇਆ।ਇਸ ਦੇ ਨਾਲ ਹੀ ਯੂ.ਸੀ.ਆਈ ਵਿਸ਼ਵ ਰੈਂਕਿੰਗ ਵਿੱਚ ਭਾਰਤੀ ਜੂਨੀਅਰ ਸਾਈਕਲਿਸਟਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ।ਭਾਰਤੀ ਜੂਨੀਅਰ ਸਾਈਕਲਿਸਟ ਰੋਨਾਲਡੋ ਨੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ।

ਜੇਕਰ ਭਾਰਤੀ ਸਾਈਕਲਿੰਗ ਟੀਮ ਦੇ ਵਿਸ਼ਵ ਜੂਨੀਅਰ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਇਤਿਹਾਸ ਵੱਲ ਦੇਖੀਏ ਤਾਂ 1946 ਵਿੱਚ ਭਾਰਤੀ ਸਾਈਕਲਿੰਗ ਟੀਮ ਵਿੱਚ 2 ਸਾਈਕਲਿਸਟਾਂ ਨੇ ਹਿੱਸਾ ਲਿਆ ਸੀ ਤੇ ਅੱਜ 2019 ਦੇ ਦੇ ਵਿਸ਼ਵ ਜੂਨੀਅਰ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਸਾਈਕਲਿੰਗ ਟੀਮ ਨੇ ਸਪ੍ਰਿੰਟ (ਪੁਰਸ) ਈਵੈਟ ਵਿੱਚ ਭਾਰਤ ਸਾਈਕਲਿਸਟ ਜੇਮਸ਼ ਸਿੰਘ ਕੀਥਲਲਕਪੈਮ, ਏਸੋ ਐਲਬੇਨ ਅਤੇ ਰੋਨਾਲਡੋ ਸਿੰਘ ਦੀ ਤਿਕੜੀ ਨੇ 44.764 ਸਕਿੈਡ ਦਾ ਸਮਾਂ ਕੱਢ ਕੇ ਇਤਿਹਾਸਕ ਸੋਨ ਤਗਮਾ ਭਾਰਤ ਦੀ ਝੋਲੀ ਪਾਇਆ।ਇਸ ਵਿਸ਼ਵ ਜੂਨੀਅਰ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਦੁਨੀਆ ਦੀਆਂ ਚੋਟੀ ਦੀਆ 48 ਟੀਮਾਂ ਨੇ ਹਿੱਸਾ ਲਿਆ।ਭਾਰਤ ਨੇ ਇਸ ਚੈਂਪੀਅਨਸ਼ਿਪ ਵਿੱਚ 1 ਸੋਨ ,1 ਚਾਦੀ ਤੇ 1 ਕਾਂਸੇ ਦੇ ਤਗਮੇ ਨਾਲ ਉਵਰਆਲ 8ਵੇਂ ਸਥਾਨ ਤੇ ਰਿਹਾ।ਇਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਏਸੋ ਐਲਬੇਨ ਯੂ.ਸੀ.ਆਈ ਦੀ ਦਰਜਾਬੰਦੀ ਚ ਕੇਰੀਅਨ ਈਵੈਂਟ ਵਿੱਚ ਨੰਬਰ 1 ਤੇ ਸਥਾਨ ਹਾਸਿਲ ਕਰਨ ਵਾਲਾ ਪਹਿਲਾ ਏਸ਼ੀਅਨ ਖਿਡਾਰੀ ਬਣਿਆ ਹੈ।ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਉਂਕਾਰ ਸਿੰਘ ਨੇ ਦੱਸਿਆ ਸਾਈਕਲਿੰਗ ਮੈਨ ਅਤੇ ਮਸ਼ੀਨ ਦਾ ਇੱਕ ਸੁਮੇਲ ਹੈ।ਫੈਡਰੇਸ਼ਨ ਨੇ ਆਪਣਾ ਖੇਡ ਢਾਂਚਾ ਅਤੇ ਆਪਣੇ ਖਿਡਾਰੀਆਂ ਉੱਪਰ ਵਿਸ਼ੇਸ਼ ਧਿਆਨ ਦਿੱਤਾ ਹੈ।ਅੱਜ ਭਾਰਤੀ ਸਾਈਕਲਿੰਗ ਟੀਮ ਕੋਲ ਦੁਨੀਆਂ ਦੇ ਹਾਈ ਟੈਕਨਾਲੋਜੀ ਤਕਨੀਕ ਨਾਲ ਬਣੇ ਹੋਏ ਸਾਈਕਲ ਹਨ,ਵਰਲਡ ਕਲਾਸ ਵੈਲੋਡਰੋਮ ਹੈ।ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਜਰਨਲ ਸਕੱਤਰ ਮਨਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਜਿੱਥੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੀ ਟੀਮ ਦਾ ਸਹਿਯੋਗ ਹੈ ਉਥੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੇ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਅਤੇ ਕੋਰਪਰੇਟ ਘਰਾਣੇ ਦਾ ਬਹੁਤ ਸਹਿਯੋਗ ਹੈ।ਕਿਸੇ ਸਮੇਂ ਸਾਈਕਲਿੰਗ ਟੀਮ ਨੂੰ ਵਿਦੇਸ਼ ਵਿੱਚ ਖੇਡਣ ਲਈ ਪੈਸਿਆਂ ਦੀ ਮੰਗ ਕਰਨੀ ਪੈਂਦੀ ਸੀ ਲੇਕਿਨ ਅੱਜ ਚੰਗੇ ਸਪੋਨਸਰ ਆਉਣ ਨਾਲ ਸਾਈਕਲਿੰਗ ਦਾ ਪੱਧਰ ਉੱਚਾ ਹੋਇਆ ਹੈ ।ਭਾਰਤੀ ਸਾਈਕਲਿੰਗ ਦੁਨੀਆ ਦੀ ਟਾਪ ਟੀਮਾਂ ਵਿੱਚ ਸ਼ੁਮਾਰ ਹੋ ਗਈ ਹੈ।ਇੱਕ ਹੋਰ ਖਾਸ ਗੱਲ ਇਹ ਵੀ ਹੈ ਕਿ ਜਿਨ੍ਹਾਂ ਖਿਡਾਰੀਆਂ ਨੇ ਵਿਸ਼ਵ ਜੂਨੀਅਰ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤੇ ਹਨ ਉਹ ਪਿਛਲੇ ਚਾਰ ਸਾਲ ਤੋਂ ਆਪਣੇ ਘਰ ਨਹੀਂ ਗਏ ਹਨ ਅਤੇ ਦਿਨ ਰਾਤ ਕੈਂਪਾਂ ਵਿੱਚ ਆਪਣੀ ਟ੍ਰੇਨਿੰਗ ਕਰ ਰਹੇ ਹਨ।ਵਿਸ਼ਵ ਜੂਨੀਅਰ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤਣ ਤੇ ਭਾਰਤ ਦੇ ਖੇਡ ਮੰਤਰੀ ਕੀਰੇਨ ਰਿਜੀਜੂ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਡਸਾਂ ਨੇ ਸਾਈਕਲਿਟਾ ਨੂੰ ਵਧਾਈ ਦਿੱਤੀ।ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਜੂਨੀਅਰ ਸਾਈਕਲਿਸਟ ਪ੍ਰਦਰਸ਼ਨ ਕਰ ਰਹੇ ਹਨ ਆਉਣ ਵਾਲੇ ਵੱਡੇ ਟੂਰਨਾਮੈਟਾਂ ਵਿੱਚ ਭਾਰਤ ਦਾ ਝੰਡਾ ਬੁਲੰਦ ਕਰਨਗੇ।

ਖੇਡ ਲੇਖਕ
ਜਗਦੀਪ ਕਾਹਲੋਂ
82888-47042

Leave a Reply

Your email address will not be published. Required fields are marked *

%d bloggers like this: