ਵਿਸ਼ਵ ਏਡਜ ਦਿਵਸ ਤੇ ਸੈਮੀਨਾਰ ਦਾ ਆਯੋਜਨ

ਵਿਸ਼ਵ ਏਡਜ ਦਿਵਸ ਤੇ ਸੈਮੀਨਾਰ ਦਾ ਆਯੋਜਨ
ਇਲਾਜ ਨਾਲੋਂ ਪਰਹੇਜ਼ ਹੀ ਏਡਜ ਦਾ ਇਲਾਜ ਹੈ: ਡਾ. ਸਤਗੁਰ ਸਿੰਘ

2ਬੁਢਲਾਡਾ, 02 ਦਸੰਬਰ (ਪ.ਪ.)-ਸਥਾਨ ਗੁਰੂ ਨਾਨਕ ਕਾਲਜ ਵਿਖੇ ਵਿਸ਼ਵ ਏਡਜ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਏਡਜ ਪ੍ਰਤੀ ਜਾਗਰੂਕ ਕਰਨ ਲਈ ਕਾਲਜ ਦੇ ਸੈਮੀਨਾਰ ਹਾਲ ਵਿੱਚ ਐਨ.ਐਸ.ਐਸ. ਵਿਭਾਗ ਦੁਆਰਾ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪੋ੍ਰਗਰਾਮ ਅਫਸਰ ਗੁਰਪਾਲ ਸਿੰਘ ਨੇ ਐਨ.ਐਸ.ਐਸ. ਵਿਭਾਗ ਦੇ ਕੋਆਰਡੀਨੇਟਰ ਡਾ. ਸਤਗੁਰ ਸਿੰਘ, ਪੋ੍ਰਗਰਾਮ ਅਫਸਰ ਰੇਖਾ ਕਾਲੜਾ ਅਤੇ ਵਿਦਿਅਰਥੀਆਂ ਨੂੰ ਜੀ ਆਇਆ ਨੂੰ ਕਿਹਾ। ਏਡਜ ਸਬੰਧੀ ਜਾਣਕਾਰੀ ਦਿੰਦਿਆਂ ਪੋ੍ਰਗਰਾਮ ਕੋਆਰਡੀਨੇਟਰ ਡਾ. ਸਤਗੁਰ ਸਿੰਘ ਨੇ ਬੋਲਦਿਆਂ ਕਿਹਾ ਕਿ ਇਹ ਬਿਮਾਰੀ ਦਾ ਵਾਇਰਸ ਕਿਸੇ ਨਾਲ ਬੈਠਕੇ ਖਾਣਾ ਖਾਣ ਨਾਲ ਜਾਂ ਹੱਥ ਮਿਲਾਉਣ ਨਾਲ ਨਹੀਂ ਫੈਲਦਾ ਸਗੋਂ ਇਹ ਵਾਇਰਸ ਵੱਖ ਵੱਖ ਵਿਅਕਤੀਆਂ ਨੂੰ ਇਕ ਹੀ ਸੂਈ ਨਾਲ ਟੀਕਾ ਲਗਾਉਣ ਨਾਲ, ਐਚ.ਆਈ.ਵੀ. ਤੋਂ ਪ੍ਰਭਾਵਤ ਖੂਨ ਚੜਾਉਣ ਨਾਲ, ਆਪਣੇ ਸਾਥੀ ਪ੍ਰਤੀ ਵਫਾਦਾਰੀ ਨਾ ਨਿਭਾਉਣ ਕਰਕੇ ਫੈਲਦਾ ਹੈ। ਇਸ ਲਈ ਇਸ ਵਾਇਰਸ ਤੋਂ ਪੀੜਿਤ ਵਿਅਕਤੀਆਂ ਤੋਂ ਨਫਰਤ ਨਹੀਂ ਕਰਨੀ ਚਾਹੀਦੀ ਸਗੋਂ ਉਸ ਨੂੰ ਹੌਂਸਲਾ ਦੇਣਾ ਚਾਹੀਦਾ ਹੈ ਅਤੇ ਸਮਾਜ ਨੂੰ ਇਸ ਬਿਮਾਰੀ ਤੋਂ ਬਚਣ ਲਈ ਪੇ੍ਰਰਿਤ ਕੀਤਾ ਜਾਣਾ ਚਾਹੀਦਾ ਹੈ। ਪੋ੍ਰਗਰਾਮ ਅਫਸਰ ਰੇਖਾ ਕਾਲੜਾ ਨੇ ਕਿਹਾ ਕਿ ਇਹ ਨਾਮੂਰਾਦ ਬਿਮਾਰੀ ਦੀ ਸ਼ੁਰੂਆਤ ਅਫਰੀਕਾ ਦੇਸ਼ ਤੋਂ ਹੋਈ ਸੀ ਤੇ ਸਭ ਤੋਂ ਪਹਿਲਾਂ 1981 ਵਿੱਚ ਸਯੁਕਤ ਰਾਜ ਵਿੱਚ ਇਸ ਦਾ ਪਤਾ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਏਡਜ ਇਕ ਅਜਿਹੀ ਬਿਮਾਰੀ ਹੈ ਜਿਸ ਨਾਲ ਵਿਅਕਤੀ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਬਿਲਕੁੱਲ ਖਤਮ ਹੋ ਜਾਂਦੀ ਹੈ ਜਿਸ ਕਰਕੇ ਵਿਅਕਤੀ ਨੂੰ ਹਜ਼ਾਰਾਂ ਬਿਮਾਰੀਆਂ ਆਪਣੀ ਜਕੜ ਵਿੱਚ ਲੈ ਲੈਦੀਆਂ ਹਨ ਤੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਫੂਡ ਪੋ੍ਰਸੈਸਿੰਗ ਵਿਭਾਗ ਦੇ ਅਸਿਸਟੈਂਟ ਪੋ੍ਰਫੈਸਰ ਜਗਜੀਤ ਕੌਰ ਨੇ ਕਿਹਾ ਕਿ ਇਸ ਬਿਮਾਰੀ ਦਾ ਈਲੀਸਾ (ਇੰਜਾਇਮ ਲਿੰਕਡ ਇੰਮਿਉਨੋਸੋਰਵੈਂਟ ਐਸੇ) ਦੁਆਰਾ ਪਤਾ ਲਗਾਇਆ ਜਾ ਸਕਦਾ ਹੈ ਤੇ ਇਹ ਟੈਸਟ ਸਿਰਫ ਇਹ ਦਸਦਾ ਹੈ ਕਿ ਏਡਜ ਹੈ ਜਾਂ ਨਹੀਂ ਪਰੰਤੂ ਇਸ ਬਿਮਾਰੀ ਦਾ ਇਲਾਜ ਨਹੀਂ ਕਰਦਾ, ਕਿਉਕਿ ਇਸ ਵਾਇਰਸ ਤੋਂ ਪੀੜੀਤ ਵਿਅਕਤੀ ਦਾ ਅਜੇ ਤੱਕ ਕੋਈ ਵੀ ਇਲਾਜ ਸੰਭਵ ਨਹੀਂ ਹੋ ਸਕਿਆ ਹੈ ਅਤੇ ਇਹ ਜਾਨਲੇਵਾ ਹੈ ਇਸ ਲਈ ਇਸ ਦੀ ਰੋਕਥਾਮ ਲਈ ਪ੍ਰਹੇਜ਼ ਦੀ ਅਤਿ ਜਰੂਰਤ ਹੈ। ਇਸ ਮੌਕੇ ਸ. ਅਨੂਪ ਸਿੰਘ ਖਾਲਸਾ ਅਤੇ ਮੋਹਿਤ ਚਾਵਲਾ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *