ਵਿਸ਼ਵਾਸ ਜਿਤਾਉਣ ਵਾਲੇ ਹੀ ਭਰੋਸਾ ਤੋੜਦੇ ਹਨ

ss1

ਵਿਸ਼ਵਾਸ ਜਿਤਾਉਣ ਵਾਲੇ ਹੀ ਭਰੋਸਾ ਤੋੜਦੇ ਹਨ

-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ

satwinder_7@hotmail.com

ਵਿਸ਼ਵਾਸ ਉੱਤੇ ਦੁਨੀਆ ਚੱਲਦੀ ਹੈ। ਵਿਸ਼ਵਾਸ, ਭਰੋਸਾ ਮਨ ਦੀ ਇਕਾਗਰਤਾ ਉੱਤੇ ਖੜ੍ਹਾ ਹੈ। ਕੀ ਮਨ ਤਕੜਾ, ਤੰਦਰੁਸਤ ਹੈ, ਇਮਾਨਦਾਰ ਹੈ? ਜਿਸ ਦਾ ਇਮਾਨ ਪੱਕਾ ਹੈ। ਉਸ ਉੱਤੇ ਵਿਸ਼ਵਾਸ ਪੱਕਾ ਹੈ। ਵਿਸ਼ਵਾਸ ਤੇ ਇਮਾਨਦਾਰੀ ਇੱਕੋ ਸਾਥ ਹੁੰਦੇ ਹਨ। ਜਿਸ ਵਿੱਚ ਇਮਾਨਦਾਰੀ ਹੋਵੇਗੀ, ਉਸੇ ਉੱਤੇ ਦੂਜੇ ਬੰਦੇ ਵਿਸ਼ਵਾਸ ਕਰ ਸਕਦੇ ਹਨ। ਹਰ ਬੰਦੇ ਉੱਤੇ ਅੱਖਾਂ ਮੀਚ ਕੇ, ਵਿਸ਼ਵਾਸ ਨਾਂ ਕਰੋ। ਅੱਖਾਂ ਤੇ ਕੰਨ ਖੁੱਲ੍ਹੇ ਰੱਖੋ। ਬੰਦੇ, ਔਰਤ, ਬੱਚਿਆਂ ਦੀ ਪਰਖ ਕਰਦੇ ਰਹੋ। ਬਹੁਤਾ ਵਿਸ਼ਵਾਸ ਵੀ ਦੂਜੇ ਬੰਦੇ ਨੂੰ ਵਿਸ਼ਵਾਸ ਘਾਤ ਦਾ ਰਸਤਾ ਦਿਖਟਾਉਂਦਾ ਹੈ। ਵਿਸ਼ਵਾਸ ਜਿਤਾਉਣ ਵਾਲੇ ਭਰੋਸਾ ਤੋੜਦੇ ਹਨ। ਅਸੀਂ ਕਿਸੇ ਦੇ ਅੰਦਰ ਦੀ ਹਾਲਤ ਬੁੱਝ ਨਹੀਂ ਸਕਦੇ। ਮਨ ਵਿੱਚ ਚੰਗੀਆਂ ਗੱਲਾਂ ਵੀ ਹਨ। ਚੰਗੀਆਂ ਗੱਲਾਂ ਉਬਰਦੀਆ ਰਹਿਣ ਬਹੁਤ ਚੰਗਾ ਹੈ। ਮਨ ਅੰਦਰ ਮਾੜੀਆਂ ਆਦਤਾਂ , ਸ਼ੈਤਾਨੀਆਂ ਵੀ ਹਨ। ਉਹ ਤਾਂ ਛੁਪੀਆਂ ਹੀ ਰਹਿਣ। ਜੇ ਕਿਤੇ ਬੰਦੇ ਦੀ ਅੰਦਰ ਦੀ ਬਿਰਤੀ ਦਾ ਪਤਾ ਲੱਗ ਜਾਵੇ। ਬੰਦੇ ਦੇ ਅੰਦਰ ਕੀ ਚੱਲਦਾ ਹੈ? ਸਬ ਦੋਸਤੀਆਂ ਯਾਰੀਆਂ ਟੁੱਟ ਜਾਣਗੀਆਂ। ਹਰ ਕੋਈ ਆਪਣਾ ਭਲਾ ਸੋਚਦਾ ਹੈ। ਇਸ ਲਈ ਹਰ ਬੰਦੇ ਨਾਲ ਮਤਲਬ ਦਾ ਵਾਸਤਾ ਹੀ ਰੱਖੀਏ। ਘਰ, ਪਰਿਵਾਰ, ਸਮਾਜ, ਨੌਕਰੀ ਤੇ ਵਿਚਰਦੇ ਹੋਏ ਸਾਰਿਆਂ ਦਾ ਲਿਹਾਜ਼ ਰੱਖਣਾ ਪੈਂਦਾ ਹੈ। ਬਹੁਤੇ ਦਿਲੋਂ ਇੱਕ ਦੂਜੇ ਦਾ ਮਾਣ ਕਰਦੇ ਹਨ। ਉਹ ਮਨੋਂ ਤੇ ਸਰੀਰਕ ਪੱਖੋਂ ਤੰਦਰੁਸਤ ਹੁੰਦੇ ਹਨ। ਕਈ ਬੱਦਾ-ਚੱਟੀ ਗੁਜ਼ਾਰਾ ਕਰਦੇ ਹਨ। ਵਿਸ਼ਵਾਸ ਨਾਲ ਦੁਨੀਆ ਨਾਲ ਸਾਂਝ ਪੈਂਦੀ ਹੈ। ਵਿਸ਼ਵਾਸ ਨਾਲ ਦੋਸਤੀ ਬਣਦੀ। ਵਿਸ਼ਵਾਸ ਉੱਤੇ ਦੋ ਪ੍ਰੇਮੀ ਪਿਆਰ ਕਰਦੇ ਹਨ। ਉਹ ਇਹ ਤਾਂ ਨਹੀਂ ਸੋਚਦੇ ਹੋਣੇ, ” ਮੇਰਾ ਸਾਥੀ ਕਿਸੇ ਹੋਰ ਨੂੰ ਵੀ ਮੇਰੀ ਤਰਾਂ ਚਾਹੁੰ ਦਾ ਹੋਵੇਗਾ। ਇਹੀ ਵਿਸ਼ਵਾਸ ਹੁੰਦਾ ਹੈ। ਇਹ ਮੇਰੇ ਜੋਗਾ ਹੈ। ਮੈਂ ਹੀ ਇਸ ਲਈ ਸਬ ਤੋਂ ਸੁੰਦਰ ਹਾਂ। ਇਸ ਦਾ ਜਿਉਣਾਂ ਮਰਨਾ ਮੇਰੇ ਨਾਲ ਹੈ। ” ਅਗਰ ਇਹ ਵਿਸ਼ਵਾਸ ਟੁੱਟ ਗਿਆ। ਉਹ ਮਰ ਮਿਟ ਕੇ, ਖ਼ਤਮ ਵੀ ਨਹੀਂ ਹੋਣ ਲੱਗਾ। ਰੱਬ ਕਿਸੇ ਹੋਰ ਨਾਲ ਮੇਲ ਬਣਾਂ ਦਿੰਦਾ ਹੈ। ਵਿਸ਼ਵਾਸ ਕਿਸੇ ਹੋਰ ਉੱਤੇ ਟਿੱਕ ਜਾਂਦਾ ਹੈ। ਦੁਨੀਆ ਬਹੁਤ ਵੱਡੀ ਹੈ। ਪਤਨੀ ਪਤੀ ਉੱਤੇ ਵਿਸ਼ਵਾਸ ਕਰਦੀ ਹੈ। ਉਹ ਸੋਚਦੀ ਹੈ, ” ਪਤੀ ਸਿਰਫ਼ ਮੇਰਾ ਹੈ। ਮੈਨੂੰ ਹੀ ਪਿਆਰ ਕਰਦਾ ਹੈ। ਮੇਰੇ ਹੁੰਦਿਆਂ ਪਤੀ ਨੂੰ ਕਿਸੇ ਹੋਰ ਔਰਤ ਦੀ ਲੋੜ ਨਹੀਂ ਪੈਂਦੀ ਹੈ। ਪਤੀ ਪਤਨੀ ਉੱਤੇ ਵਿਸ਼ਵਾਸ ਕਰਦਾ ਹੈ। ਉਹ ਸੋਚਦਾ ਹੈ, ਮੇਰੀ ਪਤਨੀ ਇਮਾਨਦਾਰ ਹੈ। ਜੋ ਵੀ ਦਾਲ ਰੋਟੀ ਪਤਨੀ ਬਣਾਉਂਦੀ ਹੈ। ਸਾਰਾ ਸਿਹਤ ਮੰਦ ਹੈ। ਬੱਚੇ ਪੈਦਾ ਕਰਦੀ ਹੈ। ਕਾਸੇ ਦੀ ਖੋਟ ਨਹੀਂ ਹੈ। ਜੋ ਦੇਖਦਾ ਹਾਂ। ਪਤਨੀ ਵੈਸੀ ਹੀ ਹੈ। ਮੈਂ ਹੀ ਬੱਚਿਆਂ ਦਾ ਬਾਪ ਹਾਂ।  ਬੱਚੇ ਮਾਂ-ਬਾਪ ਉੱਤੇ ਵਿਸ਼ਵਾਸ ਕਰਦੇ ਹਨ। ਉਹ ਸੋਚਦੇ ਹਨ, ਸਾਡੇ ਮਾਂ-ਬਾਪ ਇਹੀ ਹਨ। ਜੋ ਵੀ ਮਾਂ-ਬਾਪ ਸਾਡੇ ਲਈ ਕਰਦੇ ਹਨ। ਚੰਗਾ ਕਰਦੇ ਹਨ।  ਜੋ ਬੱਚੇ ਮਾਂ-ਬਾਪ ਦਾ ਆਦਰ ਕਰਦੇ ਹਨ। ਉਹ ਸਦਾ ਸੁੱਖੀ ਰਹਿੰਦੇ ਹਨ। ਮਾਪਿਆਂ ਤੋਂ ਸਹੀ ਸੇਧ ਲੈਂਦੇ ਹਨ। ਦੁਨੀਆ ਦੇ ਸਾਰੇ ਕੰਮ ਵਿਸ਼ਵਾਸ ਨਾਲ ਚੱਲਦੇ ਹਨ। ਮਜ਼ਦੂਰ ਮਾਲਕ ਉੱਤੇ ਵਿਸ਼ਵਾਸ ਕਰਦਾ ਹੈ। ਬਈ ਇਹ ਮੇਰੀ ਤਨਖ਼ਾਹ ਸਮੇਂ ਸਿਰ ਦੇ ਦੇਵੇਗਾ। ਮਾਲਕ ਨੂੰ ਵੀ ਵਿਸ਼ਵਾਸ ਕਰਨਾ ਪੈਦਾ ਹੈ। ਮਜ਼ਦੂਰ ਅੱਛਾ ਹੈ। ਇਮਾਨਦਾਰੀ ਨਾਲ ਕੰਮ ਕਰੇਗਾ। ਅਸੀਂ ਜ਼ਹਾਜ਼ ਵਿੱਚ ਇਹੀ ਵਿਸ਼ਵਾਸ ਨਾਲ ਬੈਠਦੇ ਹਾਂ। ਸਹੀ ਸਲਾਮਤ ਮੰਜ਼ਲ ਉੱਤੇ ਪਹੁੰਚ ਜਾਵਾਂਗੇ। ਵਿਸ਼ਵਾਸ ਹੁੰਦਾ ਹੈ। ਜਹਾਜ਼ ਤੇ ਉਸ ਦੇ ਕਰਮਚਾਰੀ ਇਮਾਨਦਾਰ ਹਨ।

ਜਦੋਂ ਬੰਦੇ ਦਾ ਵਿਸ਼ਵਾਸ ਟੁੱਟਦਾ ਹੈ। ਉਹ ਹਰ ਬੰਦੇ ਉੱਤੇ ਛੱਕ ਕਰਦਾ ਹੈ। ਭਰੋਸਾ ਟੁੱਟਦਾ ਉੱਥੇ ਹੈ। ਜਿੱਥੇ ਅੰਨਾਂ ਜ਼ਕੀਨ ਕਰ ਲੈਂਦੇ ਹਾਂ। ਜੱਸੀ ਦਾ ਵਿਆਹ ਹੋਏ ਨੂੰ 25 ਕੁ ਸਾਲ ਹੋ ਗਏ ਸਨ। ਉਸ ਨੂੰ ਆਪਣੇ ਪਤੀ ਉੱਤੇ ਪੂਰਾ ਭਰੋਸਾ ਸੀ। ਪਤੀ ਦੀ ਨੀਅਤ ਉੱਤੇ, ਰੱਤੀ ਭਰ ਵੀ ਸ਼ੱਕ ਨਹੀਂ ਸੀ। ਹੋਰ ਸਮਾਜ ਦੇ ਲੋਕ ਵੀ ਉਸ ਨੂੰ ਗਊ ਵਰਗਾ ਬੰਦਾ, ਚਾਰ ਧੀਆਂ ਦਾ ਬਾਪ ਸਮਝਦੇ ਸਨ। 50 ਕੁ ਸਾਲਾਂ ਦੀ ਉਮਰ ਪਿੱਛੋਂ ਤਾਂ ਲੂਣ, ਮਿਰਚ, ਮਿੱਠਾ ਬਰਾਬਰ ਲੱਗਦਾ ਹੈ। ਸਿਹਤ ਠੀਕ ਰੱਖਣ ਨੂੰ ਬੰਦਾ ਫੀਕੀਆਂ ਚੀਜ਼ਾਂ ਖਾਣ ਲਗ ਜਾਂਦਾ ਹੈ। ਕੋਈ ਖ਼ਾਸ ਸੁਆਦ ਨਹੀਂ ਰਹਿੰਦਾ। ਡਾਕਟਰ ਵੀ ਪਰਹੇਜ਼ ਕਰਨ ਨੂੰ ਕਹਿੰਦੇ ਹਨ। ਜੇ ਇੰਨਾ ਨੂੰ ਖਾਂਦੇ ਰਹਾਂਗੇ। ਬਿਮਾਰੀਆਂ ਤੇ ਚਿੰਤਾ ਲੱਗ ਜਾਵੇਗੀ। ਇਸੇ ਤਰਾਂ ਬੰਦੇ ਦੇ ਸਰੀਰ ਅੰਦਰ ਵੀ ਕੁੱਝ ਮਿੱਠੇ ਕੋੜੇ ਮਸਾਲੇ ਹਨ। ਲੋੜੋ ਵੱਧ ਵਰਤੇ ਜਾਣ ਮੁਸੀਬਤਾਂ ਵਿੱਚ ਪਾ ਦਿੰਦੇ ਹਨ। ਜੱਸੀ ਦੀ ਭੂਆ ਦੀ ਪੋਤੀ 22 ਕੁ ਸਾਲਾਂ ਦੀ ਵੈਨਕੂਵਰ ਰਹਿੰਦੀ ਸੀ। ਉਸ ਕੋਲ ਸਾਲ ਕੁ ਦਾ ਮੁੰਡਾ ਸੀ। ਪਤੀ-ਪਤਨੀ ਵਿੱਚ ਲੜਾਈ ਹੋਈ। ਸਿਆਣੇ ਤਾਂ ਕਹਿੰਦੇ ਹਨ, ” ਪਤੀ-ਪਤਨੀ ਦੀ ਲੜਾਈ ਵਿੱਚ ਜਿਹੜਾ ਆਉਂਦਾ ਹੈ। ਉਹ ਬੇਵਕੂਫ਼ ਹੁੰਦਾ ਹੈ।  ਜੇ ਉਹ ਕਿਸੇ ਗੱਲ ਤੋਂ ਸਹਿਮਤ ਨਹੀਂ ਹਨ। ਟਕਰਾ ਹੋਣਾ ਹੀ ਹੈ। ਜਿੱਥੇ ਦੋ ਭਾਂਡੇ ਹਨ, ਖੜਕਣੇ ਹਨ। ਤੂੰ-ਤੂੰ, ਮੈਂ-ਮੈਂ ਪਿੱਛੋਂ ਆਪੇ ਸਮਝੌਤਾ ਕਰ ਲੈਣਗੇ। ” ਪਰ ਕੈਨੇਡਾ ਵਰਗੇ ਦੇਸ਼ ਵਿੱਚ ਤਾਂ ਕਿਸੇ ਨੂੰ ਘਰ ਰੱਖਣ ਦੀ ਲੋੜ ਨਹੀਂ ਪੈਂਦੀ। ਗੌਰਮਿੰਟ ਖ਼ਾਸ ਕਰਕੇ ਔਰਤਾਂ ਨੂੰ ਪੂਰੀ ਮਦਦ ਦਿੰਦੀ ਹੈ। ਜੱਸੀ ਨੂੰ ਭੂਆ ਦੀ ਪੋਤੀ ਉੱਤੇ ਇੰਨਾਂ ਤਰਸ ਆਇਆ। ਉਸ ਨੇ ਭੂਆਂ ਦੇ ਪੁੱਤ ਦੀ ਕੁੜੀ, ਭਤੀਜੀ ਨੂੰ ਕੈਲਗਰੀ ਸੱਦ ਲਿਆ। ਉਹ ਕੁੜੀ ਜੱਸੀ ਦੇ ਬੱਚਿਆ ਵਿੱਚ ਘੁਲ ਮਿਲ ਗਈ ਸੀ। ਉਸ ਦੇ ਪਤੀ ਨੂੰ ਅੰਕਲ ਕਹਿੰਦੀ ਸੀ। ਸਾਰਿਆਂ ਨਾਲ ਚੰਗਾ ਵਰਤਾ ਕਰਦੀ ਸੀ। ਭਤੀਜੀ ਪਰਿਵਾਰ ਦਾ ਮੈਂਬਰ ਬਣ ਗਈ ਸੀ। ਘਰ ਦਾ ਦਾਲ-ਰੋਟੀ ਦਾ ਕੰਮ ਕਰ ਲੈਂਦੀ ਸੀ। ਜੱਸੀ ਨੇ ਉਸ ਦੇ ਸਹੁਰਾ ਪਰਿਵਾਰ ਨਾਲ ਸਮਝੌਤਾ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਸਗੋਂ ਉਸ ਭੂਆਂ ਦੇ ਪੁੱਤ ਦੀ ਕੁੜੀ, ਭਤੀਜੀ ਨੂੰ ਘਰ ਸੰਭਾਲ ਕੇ, ਆਪ ਇੰਡੀਆ ਨੂੰ ਚਲੀ ਗਈ। ਜੱਸੀ ਦੇ ਕੈਨੇਡਾ ਦੇ ਠੰਢੇ ਦੇਸ਼ ਵਿੱਚ ਉਸ ਦੇ ਜੋੜਾਂ ਵਿੱਚ ਦਰਦ ਰਹਿੰਦਾ ਸੀ।ਭਾਰਤ ਵਿੱਚ ਦੇਸੀ ਦਵਾਈਆਂ ਖਾਣ ਕਰਕੇ, ਗਰਮ ਦੇਸ਼ ਕਰਕੇ, ਉਸ ਦੇ ਦਰਦ ਘੱਟ ਗਏ ਸਨ। ਉਸ ਨੂੰ ਉੱਥੇ ਇੱਕ ਸਾਲ ਲੱਗ ਗਿਆ ਸੀ। ਇੱਧਰ ਆਪਣੇ ਘਰ ਦੁੱਧ ਦੀ ਰਾਖੀ ਬਿੱਲੀ ਬੈਠਾ ਗਈ। ਜਦੋਂ ਉਹ ਵਾਪਸ ਆਈ। ਘਰ ਦੇ ਹਾਲਤ ਬਦਲੇ ਹੋਏ ਸਨ। ਉਸ ਦੇ ਪਤੀ ਤੇ ਭਤੀਜੀ ਦਾ ਬਿਸਤਰ ਇੱਕ ਹੋ ਗਿਆ ਸੀ। ਬੱਚਿਆਂ ਨੇ ਵੀ ਘਰ ਦੀ ਕਹਾਣੀ ਦਾ ਸਾਰਾ ਕੁੱਝ ਦੱਸ ਦਿੱਤਾ ਸੀ। ਜੱਸੀ ਦੇ ਬਰਦਾਤ ਤੋਂ ਬਾਹਰ ਦੀ ਗੱਲ ਹੋ ਗਈ ਸੀ। ” ਅੱਗ ਲੈਣ ਆਈ, ਘਰ ਵਾਲੀ ਬਣ ਬੈਠੀ। ” ਸਿਆਣੀਆਂ ਬੂੜੀਆਂ ਕਹਿੰਦੀਆਂ ਸੁਣੀਆਂ ਗਈਆਂ ਹਨ, ” ਫੁੱਫੜ ਭਤੀਜੀ ਦਾ ਕੀ ਲੱਗਦਾ ਹੈ? ” ਭਤੀਜੀ ਫੁੱਫੜ ਦੀ ਖ਼ੂਬ ਜੰਮ ਰਹੀ ਸੀ। ਬਿਮਾਰ 50 ਸਾਲਾ ਪਤਨੀ ਦੀ ਥਾਂ, ਉਸ ਨੂੰ 22 ਸਾਲਾਂ ਦੀ ਕੁੜੀ ਭਰ ਜਵਾਨ ਮਿਲ ਗਈ ਸੀ। ਫੁੱਫੜ ਨੂੰ ਪਤਨੀ- ਭਤੀਜੀ ਦੋਨੇਂ ਔਰਤਾਂ ਘਰ ਰੱਖਣ ਵਿੱਚ ਕੋਈ ਇਤਰਾਜ਼ ਨਹੀਂ ਸੀ। ਭਤੀਜੀ ਨੂੰ ਬਿਜ਼ਨਸ ਮੈਨ ਮਿਲ ਗਿਆ ਸੀ। ਜਿਸ ਕੋਲ ਘਰ ਬਿਜ਼ਨਸ ਸੀ। ਜੱਸੀ ਭਤੀਜੀ ਨੂੰ ਸੌਤਨ ਕਿਵੇਂ ਬਰਦਾਸ਼ਤ ਕਰਦੀ? ਉਸ ਨੇ ਕਾਨੂੰਨ ਦਾ ਦਰਵਾਜ਼ਾ ਖੜਕਾ ਦਿੱਤਾ। ਕੈਨੇਡਾ ਦਾ ਕਾਨੂੰਨ ਤਾਂ ਪਤਾ ਹੀ ਹੈ। ਬੰਦਿਆਂ ਦੀ ਘੀਸੀ ਕਰਾ ਦਿੰਦਾ ਹੈ। ਇਸ ਗੱਲੋਂ ਕੈਨੇਡਾ ਦੇ ਕਾਨੂੰਨ ਦੀ ਦਾਤ ਦਿੰਦੀ ਹਾਂ। ਮਰਦ ਨੂੰ ਐਸਾ ਘੇਰਾ ਪਾਉਂਦੇ ਹਨ। ਬੰਦਾ 2, 4 ਸਾਲ ਗਧੀ-ਗੇੜ ਪੈ ਕੇ, ਰਸਤੇ ਉੱਤੇ ਆ ਜਾਂਦਾ ਹੈ। ਜੇ ਨਾਂ ਲੋਟ ਆਵੇ, ਸਾਰੀ ਉਮਰ ਇੱਕ ਬੱਚੇ ਦਾ 350 ਡਾਲਰ ਪਤਨੀ ਨੂੰ ਵੀ ਹਰਜ਼ਨਾਂ ਭਰਦਾ ਰਹਿੰਦਾ ਹੈ। ਪੂਰੇ 18 ਸਾਲ ਬੱਚਿਆਂ ਨੂੰ ਮਹੀਨਾ ਦਿੰਦਾ ਰਹਿੰਦਾ ਹੈ। ਕੇਸ ਹੋਣ ਉੱਤੇ ਅਦਾਲਤ ਨੇ ਇਸ ਬਿਜ਼ਨਸ ਮੈਨ ਨੂੰ ਘਰ ਵਿੱਚੋਂ ਕੱਢ ਕੇ ਸੜਕ ਉੱਤੇ ਖੜ੍ਹਾ ਕਰ ਦਿੱਤਾ। ਬੱਚੇ ਘਰ ਪਤਨੀ ਨੂੰ ਦੇ ਦਿੱਤੇ ਸਨ। ਗੌਰਮਿੰਟ ਜੱਸੀ ਉੱਤੇ ਛਤਰ ਬਣ ਕੇ ਝੂਲਣ ਲੱਗੀ। ਉਸ ਦਾ ਪਤੀ ਉਸ ਔਰਤ ਜੱਸੀ ਦੀ ਭਤੀਜੀ ਨੂੰ ਲੈ ਕੇ ਕਿਰਾਏ ਦੇ ਇੱਕ ਕਮਰੇ ਦੇ ਘਰ ਵਿੱਚ ਰਹਿਣ ਲੱਗਾ। ਰੱਬ ਦੀ ਕਰਾਮਾਤ ਦੇਖੋ। ਜੱਸੀ ਦੇ ਪੁੱਤਰ ਨਹੀਂ ਸੀ। ਇਸੇ ਲਈ ਉਸ ਦੇ ਪਤੀ ਨੇ ਉਸ ਦੀ ਭਤੀਜੀ ਨਾਲ ਸਬੰਧ ਬਣਾ ਲਏ ਸਨ। 4 ਸਾਲ ਉਸ ਕੁੜੀ ਨੂੰ ਬੱਚਾ ਠਹਿਰਾਉਣ ਦਾ ਜ਼ੋਰ ਲਗਾਉਂਦਾ ਰਿਹਾ, ਮੂੰਡਾ ਨਹੀਂ ਹੋਇਆ। ਜਦੋਂ ਉਹ ਕੁੜੀ ਅੱਗੇ ਕਿਸੇ ਹੋਰ ਮਰਦ ਨਾਲ ਟਰਾਂਟੋ ਪਹੁੰਚ ਗਈ। ਤਾਂ ਇਸ ਬੰਦੇ ਨੇ ਵੀ ਆਪਣੀ ਪਤਨੀ ਅੱਗੇ ਗੋਡੇ ਟੇਕ ਦਿੱਤੇ। ਉਹ ਆਵਾਰਾ ਪਤੀ ਜੱਸੀ ਕੋਲ ਵਾਪਸ ਆ ਗਿਆ। ਗੌਰਮਿੰਟ ਨੇ ਇੱਕ ਸਾਲ ਦਾ ਉਸ ਉੱਤੇ ਨੋਟਸ ਲੱਗਾ ਦਿੱਤਾ। ਜੇ ਇੱਕ ਸਾਲ ਵਿੱਚ ਕੋਈ ਹੋਰ ਕਰਤੂਤ ਕੀਤੀ। ਅਦਾਲਤ ਦਾ ਵਿਸ਼ਵਾਸ ਤੋੜਿਆ। ਸਿੱਧੀ ਜੇਲ ਹੋਵੇਗੀ। ਔਰਤਾਂ ਦੀ ਵੀ ਸਮਝ ਨਹੀਂ ਲੱਗਦੀ। ਥਾਂ-ਥਾਂ ਜੂਠੇ ਭੰਡਿਆਂ ਵਿੱਚ ਮੂੰਹ ਮਾਰਨ ਵਾਲੇ ਆਵਾਰਾ ਕੁੱਤਿਆਂ ਵਰਗੇ ਬੰਦਿਆਂ ਨੂੰ ਕਿਵੇਂ ਘਰ ਵਾੜ ਲੈਂਦੀਆਂ ਹਨ? ਐਸੇ ਲੋਕਾਂ ਨੇ ਬਿਮਾਰੀਆਂ ਹੀ ਫੈਲਾਉਣੀਆਂ ਹਨ।

Share Button

Leave a Reply

Your email address will not be published. Required fields are marked *