ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਵਿਵਾਦਾਂ ‘ਚ ਫਸੀ ਵੈੱਬ ਸੀਰੀਜ਼ ‘ਪਤਾਲ ਲੋਕ’, ਨਿਰਮਾਤਾ ਅਨੁਸ਼ਕਾ ਸ਼ਰਮਾ ਨੂੰ ਭੇਜਿਆ ਨੋਟਿਸ

ਵਿਵਾਦਾਂ ‘ਚ ਫਸੀ ਵੈੱਬ ਸੀਰੀਜ਼ ‘ਪਤਾਲ ਲੋਕ’

ਪਤਾਲ ਲੋਕ ਲੜੀ ਹੁਣ ਵਿਵਾਦਾਂ ਵਿੱਚ ਆ ਗਿਆ ਹੈ। ਦੋਸ਼ ਹੈ ਕਿ ਸੀਰੀਜ਼ ‘ਚ ਨੇਪਾਲੀ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ। ਇਸ ਦੇ ਲਈ ਲਾਇਰ ਗਿਲਡ ਦੇ ਮੈਂਬਰ ਵੀਰੇਨ ਸਿੰਘ ਗੁਰੰਗ ਨੇ ਇਸ ਸੀਰੀਜ਼ ਦੇ ਨਿਰਮਾਤਾ ਅਨੁਸ਼ਕਾ ਸ਼ਰਮਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

ਵੀਰੇਨ ਨੇ ਕਿਹਾ ਹੈ ਕਿ ‘ਪਤਾਲ ਲੋਕ’ ਦੇ ਦੂਜੇ ਐਪੀਸੋਡ ‘ਚ ਇੱਕ ਦ੍ਰਿਸ਼ ਹੈ, ਜਿਸ ‘ਚ ਇੱਕ ਮਹਿਲਾ ਪੁਲਿਸ ਪੁੱਛਗਿੱਛ ਦੌਰਾਨ ਨੇਪਾਲੀ ਕਿਰਦਾਰ ‘ਤੇ ਨਸਲਵਾਦੀ ਗਾਲ਼ ਦੀ ਵਰਤੋਂ ਕਰਦੀ ਹੈ। ਜੇ ਸਿਰਫ਼ ਨੇਪਾਲੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਤਾਂ ਕੋਈ ਸਮੱਸਿਆ ਨਹੀਂ ਹੋਣੀ ਸੀ, ਪਰ ਇਸ ਦੇ ਬਾਅਦ ਦਾ ਸ਼ਬਦ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅਨੁਸ਼ਕਾ ਸ਼ਰਮਾ ਇਸ ਸ਼ੋਅ ਦੇ ਨਿਰਮਾਤਾਵਾਂ ਵਿੱਚੋਂ ਇੱਕ ਹੈ, ਇਸ ਲਈ ਅਸੀਂ ਉਸ ਨੂੰ ਨੋਟਿਸ ਭੇਜਿਆ ਹੈ।

ਗੁਰੰਗ ਨੇ ਕਿਹਾ ਕਿ ਇਸ ਮਾਮਲੇ ‘ਚ ਅਜੇ ਤਕ ਅਨੁਸ਼ਕਾ ਸ਼ਰਮਾ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਜੇ ਜਵਾਬ ਨਾ ਮਿਲਿਆ ਤਾਂ ਉਹ ਮਾਮਲਾ ਅੱਗੇ ਲਿਜਾਇਆ ਜਾਵੇਗਾ।

Leave a Reply

Your email address will not be published. Required fields are marked *

%d bloggers like this: