Mon. Aug 19th, 2019

ਵਿਰੋਧੀ ਜਿੱਤਦੇ ਹਨ ਤਾਂ EVM ਸਹੀ, ਹਾਰਨ ’ਤੇ EVM ਹੀ ਖ਼ਰਾਬ: ਜਾਵੜੇਕਰ

ਵਿਰੋਧੀ ਜਿੱਤਦੇ ਹਨ ਤਾਂ EVM ਸਹੀ, ਹਾਰਨ ’ਤੇ EVM ਹੀ ਖ਼ਰਾਬ: ਜਾਵੜੇਕਰ

ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਜਸਥਾਨ ਚੋਣ ਇੰਚਾਰਜ ਪ੍ਰਕਾਸ਼ ਜਾਵੜੇਕਰ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਦੇ ਪਹਿਲੇ ਤਿੰਨ ਗੇੜਾਂ ਦੀਆਂ 300 ਸੀਟਾਂ ’ਤੇ ਵੋਟਾਂ ਪੈਣ ਮਗਰੋਂ ਭਾਜਪਾ ਅਤੇ ਐਨਡੀਏ ਇਤਿਹਾਸਿਕ ਜਿੱਤ ਵੱਲ ਵੱਧ ਗਏ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭਾਜਪਾ ਸੂਬੇ ਦੀਆਂ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰੇਗੀ।

ਜਾਵੜੇਕਰ ਨੇ ਕਿਹਾ, ਪਹਿਲੀ ਵਾਰ ਭਾਰਤ ਇਹ ਮਹਿਸੂਸ ਕਰ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਦੇ ਪੱਖ ਚ ਇਕ ਲਹਿਰ ਹੈ। ਹਮੇਸ਼ਾ ਸਰਕਾਰ ਵਿਰੋਧੀ ਲਹਿਰ ਹੋਣ ਗੱਲ ਕਰਦੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਸਰਕਾਰ ਪੱਖੀ ਲਹਿਰ ਹੋਣ ਦੀ ਗੱਲ ਕਹਿ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਮਜ਼ਬੂਤ ਸਰਕਾਰ, ਦੇਸ਼ ਦੀ ਸੁਰੱਖਿਆ, ਗ਼ਰੀਬਾਂ ਨੂੰ ਕਾਬਿਲ ਬਣਾਉਣ ਅਤੇ ਦੇਸ਼ ਦੀ ਤਰੱਕੀ ਲਈ ਵੋਟਾਂ ਪਾ ਰਹੇ ਹਨ। ਇਹ ਸਭ ਮੋਦੀ ਸਰਕਾਰ ਦੀ ਪ੍ਰਾਪਤੀਆਂ ਹਨ ਜਿਹੜੀ ਕਿ ਸਰਕਾਰ ਪੱਖੀ ਲਹਿਰ ਵੋਟਾਂ ਚ ਤਬਦੀਲ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਕਈ ਸੂਬਿਆਂ ਚ ਵੋਟਾਂ 5 ਤੋਂ 6 ਫੀਸਦ ਘੱਟ ਪੈਣ ਦਾ ਕਾਰਨ ਵਿਰੋਧੀ ਪਾਰਟੀਆਂ ਦੀ ਮਾੜੀ ਸਿਆਸਤ ਅਤੇ ਨਕਾਰਾ ਸੋਚ ਹੈ ਜਦਕਿ ਲੋਕ ਭਾਜਪਾ ਦੇ ਹੱਕ ਚ ਵੋਟਾਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰੀ ਪਹਿਲੇ ਗੇੜ ਦੀਆਂ ਚੋਣਾਂ ਪੈਣ ਮਗਰੋਂ ਹੀ 21 ਪਾਰਟੀਆਂ ਨੇ ਮਿਲ ਕੇ ਦਿੱਲੀ ਚ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ ਤੇ ਈਵੀਐਮ ਮਸ਼ੀਨਾਂ ਖਰਾਬ ਹੋਣ ਦਾ ਬਹਾਨਾ ਹੁਣੇ ਤੋਂ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕੱਲ ਮੁੰਬਈ ਚ ਪ੍ਰੈੱਸ ਕਾਨਫ਼ਰੰਸ ਚ ਚੰਦਰਬਾਬੂ ਨਾਇਡੂ, ਸ਼ਰਦ ਪਵਾਰ, ਸੁਸ਼ੀਲ ਕੁਮਾਰ ਸ਼ਿੰਦੇ ਨੇ ਵੀ ਈਵੀਐਮ ਦਾ ਹੀ ਰਾਗ ਅਲਾਪਿਆ।

ਈਵੀਐਮ ਨੂੰ ਲੈ ਕੇ ਵਿਰੋਧੀਆਂ ਦੇ ਲਗਾਏ ਦੋਸ਼ਾਂ ਤੇ ਚੁਟਕੀ ਲੈਂਦਿਆਂ ਕਿਹਾ, ਜਦੋਂ ਵਿਰੋਧੀ ਧੜਾ ਜਿੱਤਦਾ ਹੈ ਤਾਂ ਈਵੀਐਮ ਠੀਕ ਹੁੰਦੀ ਹੈ ਅਤੇ ਜਦੋਂ ਉਹ ਚੋਣ ਹਾਰ ਰਹੇ ਹੁੰਦੇ ਹਨ ਤਾਂ ਈਵੀਐਮ ਖਰਾਬ ਹੋ ਜਾਂਦੀ ਹੈ। ਨਹੀਂ ਤਾਂ ਸਾਲ 2004 ਅਤੇ 2009 ਚ ਇਨ੍ਹਾਂ ਈਵੀਐਮ ਮਸ਼ੀਨਾਂ ਦੁਆਰਾ ਯੂਪੀਏ ਸਰਕਾਰ ਨੇ ਜਿੱਤ ਦਰਜ ਕੀਤੀ ਸੀ।

ਉਨ੍ਹਾਂ ਕਿਹਾ ਕਿ ਹਾਲ ਹੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਚ ਕਾਂਗਰਸ ਨੇ ਇਨ੍ਹਾਂ ਈਵੀਐਮ ਮਸ਼ੀਨਾਂ ਨਾਲ ਹੀ ਜਿੱਤ ਹਾਸਲ ਕੀਤੀ ਹੈ। ਕੇਰਲ ਚ ਕਮਿਊਨਿਸਟ ਸੱਤਾ ਚ ਹੈ ਇਸੇ ਈਵੀਐਮ ਮਸ਼ੀਨਾਂ ਕਾਰਨ, ਪੱਛਮੀ ਬੰਗਾਲ ਚ ਤ੍ਰਿਣਮੂਲ ਕਾਂਗਰਸ ਸੱਤਾ ਚ ਹੈ, ਇਸੇ ਈਵੀਐਮ ਮਸ਼ੀਨਾਂ ਕਾਰਨ, ਤੇਲੰਗਾਨਾ ਚ ਕੇਸੀਆਰ, ਤਾਮਿਲਨਾਡੂ ਚ ਅੰਨਾਦ੍ਰਮੁਕ ਅਤੇ ਓਡੀਸ਼ਾ ਚ ਨਵੀਨ ਪਟਨਾਇਕ ਇਸੇ ਈਵੀਐਮ ਮਸ਼ੀਨਾਂ ਦੁਆਰਾ ਰਾਜ ਕਰ ਰਹੇ ਹਨ।

ਉਨ੍ਹਾਂ ਕਿਹਾ, ਇਹ ਅਸਲ ਚ ਵਿਰੋਧੀਆਂ ਦੀ ਉਦਾਸੀ ਹੈ। ਉਨ੍ਹਾਂ ਕੋਲ ਕੋਈ ਅਗਵਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੀਐਮ ਮੋਦੀ ਖਿਲਾਫ਼ ਰੋਜ਼ਾਨਾ ਬੋਲਦੀ ਹੈ ਜਦਕਿ ਪਾਕਿਸਤਾਨ ਖਿਲਾਫ਼ ਇਕ ਲਫ਼ਜ਼ ਵੀ ਨਹੀਂ ਬੋਲਦੀ ਹੈ, ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਹੈ ਕਿ ਜਦੋਂ ਅਸੀਂ ਭਾਰਤ ਮਾਤਾ ਦੀ ਜੈਅ ਬੋਲਦੇ ਹਾਂ ਤਾਂ ਉਨ੍ਹਾਂ ਨੂੰ ਇਤਰਾਜ ਕਿਉਂ ਹੁੰਦਾ ਹੈ।

Leave a Reply

Your email address will not be published. Required fields are marked *

%d bloggers like this: