Wed. Jun 26th, 2019

ਵਿਰਾਸਤ ਏ ਖਾਲਸਾ ਵੇਖਣ ਲਈ ਸੈਲਾਨੀਆਂ ਦੀਆਂ ਲਗੀਆਂ ਲੰਮੀਆਂ ਕਤਾਰਾਂ

ਵਿਰਾਸਤ ਏ ਖਾਲਸਾ ਵੇਖਣ ਲਈ ਸੈਲਾਨੀਆਂ ਦੀਆਂ ਲਗੀਆਂ ਲੰਮੀਆਂ ਕਤਾਰਾਂ
ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਰਿਹਾ ਹੈ ਵਿਰਾਸਤ ਏ ਖਾਲਸਾ

ਸ੍ਰੀ ਅਨੰਦਪੁਰ ਸਾਹਿਬ, 18 ਮਾਰਚ (ਦਵਿੰਦਰਪਾਲ ਸਿੰਘ/ ਅੰਕੁਸ਼): ਵਿਰਾਸਤ ਏ ਖਾਲਸਾ ਨੂੰ ਹੌਲੇ ਮਹੱਲੇ ਦੌਰਾਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਐਲਾਨ ਨਾਲ ਇਸ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਗਿਆ ਹੈ। ਆਮ ਤੌਰ ਤੇ ਸੋਮਵਾਰ ਨੂੰ ਬੰਦ ਰਹਿਣ ਵਾਲਾ ਇਹ ਮਿਊਜ਼ੀਅਮ ਹੌਲੇ ਮਹੱਲੇ ਦੌਰਾਨ ਅੱਜ ਵੀ ਖੋਲਿਆ ਗਿਆ ਅਤੇ ਹਜਾਰਾਂ ਲੋਕਾਂ ਨੇ ਲੰਮੀਆਂ ਕਤਾਰਾਂ ਵਿੱਚ ਲੱਗ ਕੇ ਇਸ ਮਿਊਜ਼ੀਅਮ ਨੂੰ ਵੇਖਿਆ।
ਜ਼ਿਕਰਯੋਗ ਹੈ ਕਿ ਜਿਲ੍ਹੇ ਦੇ ਡਿਪਟਾ ਕਮਿਸ਼ਨਰ ਡਾ. ਸੁਮਿਤ ਜਾਰੰਗਲ ਵੱਲੋਂ ਹੌਲੇ ਮਹੱਲੇ ਦੀ ਮੀਟਿੰਗ ਦੌਰਾਨ ਵਿਰਾਸਤ ਏ ਖਾਲਸਾ ਦੇ ਕਾਰਜਕਾਰੀ ਇੰਜ. ਕਮ ਮੈਨੇਜਰ ਭੁਪਿੰਦਰ ਸਿੰਘ ਚਾਨਾਂ ਨੂੰ ਇਹ ਮਿਊਜ਼ੀਅਮ ਨੂੰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੋਲ੍ਹਣ ਦੇ ਪ੍ਰਬੰਧ ਕਰਨ ਲਈ ਕਿਹਾ ਸੀ। ਜਿੱਥੇ ਆਮ ਦਿਨਾਂ ਵਿੱਚ ਇਸ ਮਿਊਜ਼ਅਮ ਨੂੰ ਰੋਜਾਨਾਂ 5 ਤੋਂ 6 ਹਜਾਰ ਸੈਲਾਨੀ ਵੇਖ ਰਹੇ ਹਨ। ਪ੍ਰੰਤੂ ਪ੍ਰਬੰਧਕਾਂ ਵੱਲੋਂ ਕੀਤੇ ਸੁਚਾਰੂ ਪ੍ਰਬੰਧਾਂ ਨਾਲ ਇਹ ਗਿਣਤੀ ਕਈ ਗੁਣਾ ਵੱਧ ਗਈ ਹੈ।
ਐਸ.ਐਸ.ਪੀ. ਰੂਪਨਗਰ ਸ਼੍ਰੀ ਸਵੱਪਨ ਸ਼ਰਮਾਂ ਵੱਲੋਂ ਜਿੱਥੇ ਹੌਲੇ ਮਹੱਲੇ ਮੌਕੇ ਸਮੂਚੇ ਸ੍ਰੀ ਅਨੰਦਪੁਰ ਸਾਹਿਬ ਸਮੂਚੇ ਮੇਲਾ ਖੇਤਰ ਵਿੱਚ ਟਰੈਫਿਕ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉੱਥੇ ਵਿਰਾਸਤ ਏ ਖਾਲਸਾ ਲਈ ਵੀ 24 ਘੰਟੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤੈਨਾਤ ਕੀਤੇ ਹੋਏ ਹਨ।

Leave a Reply

Your email address will not be published. Required fields are marked *

%d bloggers like this: