ਵਿਰਾਸਤ-ਏ- ਖਾਲਸਾ ਦੇ ਛੇ ਸਾਲ ਪੂਰੇ ਹੋਣ ਮੌਕੇ ਕਰਵਾਇਆ ਗਿਆ ਸਮਾਗਮ, ਕਰਮਚਾਰੀ ਕੀਤੇ ਸਨਮਾਨਿਤ

ss1

ਵਿਰਾਸਤ-ਏ- ਖਾਲਸਾ ਦੇ ਛੇ ਸਾਲ ਪੂਰੇ ਹੋਣ ਮੌਕੇ ਕਰਵਾਇਆ ਗਿਆ ਸਮਾਗਮ, ਕਰਮਚਾਰੀ ਕੀਤੇ ਸਨਮਾਨਿਤ
ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ‘ਚ ਸਮੂੰਹ ਵਰਕਰਾਂ ਨੇ ਉਤਸ਼ਾਹ ਨਾਲ ਹਿੱਸਾ

ਸ੍ਰੀ ਅਨੰਦਪੁਰ ਸਾਹਿਬ, 26 ਨਵੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): 25 ਨਵੰਬਰ ਨੂੰ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ ਛੇ ਵਰ੍ਹੇ ਸਫਲਤਾ ਪੂਰਵਕ ਪੂਰੇ ਹੋਣ ਮੌਕੇ ਸਮੂੰਹ ਕਰਮਚਾਰੀਆਂ ਵੱਲੋਂ ਆਡੀਟੋਰੀਅਮ ਵਿਖੇ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਜਿਸ ਦੌਰਾਨ ਆਪਣੇ ਕੰਮ ਨੂੰ ਪੂਰੀ ਤਨਦੇਹੀ, ਲਗਨ ਤੇ ਇਮਾਦਾਰੀ ਦੇ ਨਾਲ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਸ਼ਨੀਵਾਰ ਨੂੰ ਕਰਵਾਏ ਗਏ ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਮੈਨੇਜਰ ਵਿਜ਼ਟਰ ਸਰਵਿਸਜ਼ ਸੁਖਮਨਦੀਪ ਸਿੰਘ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਦੇ ਛੇ ਵਰ੍ਹੇ ਪੂਰੇ ਹੋਣ ਮੌਕੇ ਸਮੁੱਚੇ ਸਟਾਫ ਵੱਲੋਂ ਇੱਕ ਸਮਾਗਮ ਉਲੀਕਿਆ ਗਿਆ ਜਿਸ ਵਿੱਚ ਮੁੱਖ ਤੌਰ ਤੇ ਪਹੁੰਚੇ ਮੈਨੇਜਰ ਕਮ ਕਾਰਜਕਾਰੀ ਇੰਜੀਨੀਅਰ ਸ੍ਰ. ਭੁਪਿੰਦਰ ਸਿੰਘ ਚਾਨਾ ਨੇ ਇਸ ਭਰਪੂਰ ਸਫਲਤਾ ਲਈ ਜਿੱਥੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਮੁੱਖ ਕਾਰਜਕਾਰੀ ਅਫਸਰ ਸ਼ਿਵ ਦੁਲਾਰ ਸਿੰਘ ਢਿੱਲੋਂ ਵੱਲੋਂ ਸਾਰਿਆਂ ਨੂੰ ਇਸਦੀ ਮੁਬਾਰਕਬਾਦ ਵੀ ਦਿੱਤੀ। ਜਦਕਿ ਉਨ੍ਹਾਂ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਸਾਰੇ ਕਰਮਚਾਰੀਆਂ ਨੂੰ ਇਸ ਸਫਲਤਾ ਦਾ ਸਿਹਰਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਯੋਗਦਾਨ ਤੋਂ ਬਿਨਾਂ ਸਫਲਤਾ ਦੇ ਇਹ ਛੇ ਵਰ੍ਹੇ ਸੰਭਵ ਨਹੀਂ ਹੋ ਸਕਦੇ ਸਨ। ਸ੍ਰ. ਚਾਨਾ ਤੋਂ ਇਲਾਵਾ ਸਮਾਗਮ ਨੂੰ ਸਕਿਉਰਿਟੀ ਇੰਚਾਰਜ ਕਰਨਲ ਬਲਦੇਵ ਸਿੰਘ ਗਿੱਲ, ਇੰਜੀਨੀਅਰ ਸੁਰਿੰਦਰ ਪਾਲ ਸਿੰਘ ਅਤੇ ਜਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ। ਜਦਕਿ ਸਟਾਫ ਵੱਲੋਂ ਮੈਨੇਜਰ ਅਤੇ ਹੋਰ ਅਧਿਕਾਰੀਆਂ ਦਾ ਇੱਥੇ ਪਹੁੰਚਣ ਤੇ ਗੁਰਵਿੰਦਰ ਕੌਰ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਧਾਰਮਿਕ ਰੰਗ ਦੇ ਨਾਲ ਸਮਾਗਮ ਦੀ ਸ਼ੁਰੂਆਤ ਤੇਜਿੰਦਰ ਸਿੰਘ ਵੱਲੋਂ ਕੀਤੀ ਗਈ ਜਦਕਿ ਪ੍ਰਦੀਪ ਸਿੰਘ ਵੱਲੋਂ ਸ਼ਾਨਦਾਰ ਗੀਤ ਅਤੇ ਭੰਗੜੇ ਦੀ ਪੇਸ਼ਕਾਰੀ ਕਰਕੇ ਆਡੀਟੋਰੀਅਮ ‘ਚ ਬੈਠੇ ਸਾਰੇ ਸਰੋਤਿਆਂ ਨੂੰ ਦੰਦਾਂ ਹੇਠ ਜੀਭ ਦੇਣ ਲਈ ਮਜਬੂਰ ਕਰ ਦਿੱਤਾ।ਜਦਕਿ ਇਸ ਦੌਰਾਨ ਵਿਰਾਸਤ-ਏ-ਖਾਲਸਾ ਦੇ ਨਿਰਮਾਣ ਤੋਂ ਲੈ ਕੇ ਚਲਾਉਣ ਤੱਕ ਅਹਿਮ ਯੋਗਦਾਨ ਪਾਉਣ ਵਾਲੇ ਮਰਹੂਮ ਬਲਵਿੰਦਰ ਸਿੰਘ ਬੈਂਸ ਦੀ ਯਾਦ ਵਿੱਚ ਮੋਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ।
ਸੁਖਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਮੰਤਵ ਸਟਾਫ ਦੀ ਹੋਂਸਲਾ ਅਫਜ਼ਾਈ ਵੀ ਸੀ। ਜਿਸਦੇ ਤਹਿਤ ਵੱਖ-ਵੱਖ ਵਿੰਗਾਂ ਦੇ ਵਿੱਚ ਆਪਣਾ ਕੰਮ ਪੂਰੀ ਤਨਦੇਹੀ, ਇਮਾਦਾਰੀ ਤੇ ਲਗਨ ਨਾਲ ਕਰਨ ਵਾਲਿਆਂ ਨੂੰ ਉਚੇਚੇ ਤੌਰ ਸਨਮਾਨਿਤ ਵੀ ਕੀਤਾ ਗਿਆ।ਜਿਸਦੇ ਤਹਿਤ ਸਾਫਟ ਸਰਵਿਸ ਦੇ ਵਿੱਚ ਹਰਮਿੰਦਰ ਸਿੰਘ, ਸੁਭਾਸ਼ ਚੰਦ, ਅਸ਼ੋਕ ਕੁਮਾਰ, ਸਰਵਣ ਸਿੰਘ, ਜੋਤੀ ਦੇਵੀ ਅਤੇ ਇਨ੍ਹਾਂ ਦੇ ਸਪੁਰਵਾਈਜ਼ਰ ਹੇਮ ਰਾਜ ਤੇ ਸਰਵਣ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਜਦਕਿ ਸਾਫਟ ਸਰਵਿਸ ਦੇ ਵਿੱਚ ਹੀ ਬੈਸਟ ਯੂਨੀਫਾਰਮ ਲਈ ਸੁਪਰਵਾਈਜ਼ਰ ਇੰਦਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਤਕਨੀਕੀ ਸਟਾਫ ਵਿੱਚ ਰਕੇਸ਼ ਕੁਮਾਰ, ਮਿਥੁਨ ਵਰਮਾ, ਲਿਫਟ ਅਪਰੇਟਰ ਅਜੈ ਕੁਮਾਰ, ਐਚ ਵੀ ਏ ਸੀ ਵਿੱਚ ਦਵਿੰਦਰ ਸਿੰਘ ਲਵਲੀ, 66 ਕੇ ਵੀ ਸਬ ਸਟੇਸ਼ਨ ਦੇ ਵਿਜੈ ਕੁਮਾਰ, ਡਬਲਯੂ ਟੀ ਪੀ ਲਈ ਵਿਸ਼ਾਲ ਕੁਮਾਰ, ਆਡੀਓ ਵਿਜ਼ੂਅਲ ਵਿਨੈ ਕੁਮਾਰ, ਸ਼ਿਫਟ ਇੰਜੀਨੀਅਰ ਵਿੱਚ ਅਭਿਸ਼ੇਕ ਮਹਿਤਾ ਅਤੇ ਪ੍ਰਦੀਪ ਕੁਮਾਰ, ਸਕਿਉਰਿਟੀ ਸਰਵਿਸ ਵਿੱਚ ਜਸਬੀਰ ਸਿੰਘ ਢੇਰ ਅਤੇ ਹਰਮੇਸ਼ ਕੌਰ, ਵਿਜ਼ਟਰ ਸਰਵਿਸਜ਼ ਵਿੱਚ ਪ੍ਰਦੀਪ ਸਿੰਘ ਅਤੇ ਗੁਰਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਜਦਕਿ ਸੰਸਥਾ ਦੇ ਸਭ ਤੋਂ ਪੁਰਾਣੇ ਕਰਮਚਾਰੀ ਨੂੰ ਭੁਪਿੰਦਰ ਸਿੰਘ ਨੂੰ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਇੰਜੀਨੀਅਰ ਰਜੇਸ਼ ਕੁਮਾਰ, ਮੈਨੇਜਰ ਏ ਟੂ ਯੈਡ ਮੋਹਿਤ ਰਾਣਾ, ਸੁਪਰਵਾਈਜ਼ਰ ਪੁਸ਼ਪਦੀਪ ਸਿੰਘ ਆਦਿ ਸਣੇ ਸਮੁੱਚਾ ਸਟਾਫ ਹਾਜ਼ਰ ਸੀ।

Share Button

Leave a Reply

Your email address will not be published. Required fields are marked *