Wed. Aug 21st, 2019

ਵਿਰਾਸਤੀ ਗਾਇਕੀ ਨੂੰ ਕਾਇਮ ਰੱਖਣ ਵਾਲੀ ਗਾਇਕ ਜੋੜੀ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਕੁਲਦੀਪ ਕੌਰ

ਵਿਰਾਸਤੀ ਗਾਇਕੀ ਨੂੰ ਕਾਇਮ ਰੱਖਣ ਵਾਲੀ ਗਾਇਕ ਜੋੜੀ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਕੁਲਦੀਪ ਕੌਰ

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬਹੁਤ ਸਾਰੇ ਕਲਾਕਾਰ ਆਉਦੇਂ ਪਰ ਕੁਝ ਸਮੇਂ ਬਾਅਦ ਅਲੋਪ ਹੋ ਜਾਦੇ ਨੇ, ਬਹੁਤ ਥੋੜੇ ਕਲਾਕਾਰ ਅਜਿਹੇ ਹੁੰਦੇ ਹਨ ਜੋ ਲੰਮਾ ਸਮਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ, ਲੋਕ ਦੂਰ ਦਰਾਡਿਆ ਤੋਂ ਚੱਲ ਕੇ ਉਨ੍ਹਾਂ ਨੂੰ ਸੁਨਣ ਵਾਸਤੇ ਆਇਆ ਕਰਦੇ ਹਨ, ਜੋ ਪੈਸੇ ਦੀ ਦੌੜ ਵਿੱਚੋਂ ਨਿਕਲ ਕੇ ਸੱਚੇ ਮਨ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਨ, ਅਜਿਹੀ ਹੀ ਇੱਕ ਗਾਇਕ ਜੋੜੀ ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ, ਬਹੁਤ ਹੀ ਸੁਰੀਲੀ ਅਵਾਜ਼ ਦੀ ਮਾਲਕ ਗਾਇਕ ਜੋੜੀ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਕੁਲਦੀਪ ਕੌਰ, ਜਿਨ੍ਹਾਂ ਨੇ ਅੱਜ ਵੀ ਸਾਡੀ ਵਿਰਾਸਤੀ ਗਾਇਕੀ ਨੂੰ ਕਾਇਮ ਰੱਖਿਆ ਹੋਇਆ ਹੈ, ਸਭਿਆਚਾਰਕ ਮੇਲਿਆਂ ਦੇ ਵਿੱਚ ਲੋਕ ਦੂਰੋਂ ਦੂਰੋਂ ਇਸ ਗਾਇਕ ਜੋੜੀ ਨੂੰ ਦੇਖਣ ਵਾਸਤੇ ਆਉਂਦੇ ਹਨ, ਪੰਜਾਬ ਦਾ ਕੋਈ ਅਜਿਹਾ ਮੇਲਾ ਨਹੀਂ ਹੋਣਾ ਜਿਥੇ ਇਹਨਾਂ ਨੇ ਆਪਣੀ ਹਾਜ਼ਰੀ ਨਾਂ ਲਗਾਈਂ ਹੋਵੇ, ਇਸ ਗਾਇਕ ਜੋੜੀ ਨੂੰ ਲੋਕ ਮਣਾ ਮੂੰਹੀਂ ਪਿਆਰ ਕਰਦੇ ਹਨ
           ਭਿੰਦੇ ਸ਼ਾਹ ਰਾਜੋਵਾਲੀਆ ਦਾ ਜਨਮ ਫਰੀਦਕੋਟ ਦੇ ਨੇੜੇ ਪਿੰਡ ਰਾਜੋਵਾਲ ਵਿਖੇ ਸ. ਸੁਰਜੀਤ ਸਿੰਘ ਬਰਾੜ ਦੇ ਗ੍ਰਹਿ ਵਿਖੇ ਮਾਤਾ ਪ੍ਰਕਾਸ਼ ਕੌਰ ਦੀ ਕੁੱਖੋਂ ਹੋਇਆ,ਇਹ ਬਰਾੜ ਪਰਿਵਾਰ ਪੂਰੇ ਇਲਾਕੇ ਦਾ ਖਾਨਦਾਨੀ ਪਰਿਵਾਰ ਏ, ਪੂਰੇ ਇਲਾਕੇ ਵਿੱਚ ਇਸ ਪਰਿਵਾਰ ਦਾ ਬਹੁਤ ਮਾਣ ਸਤਿਕਾਰ ਹੈ,  ਮਾਤਾ ਪਿਤਾ ਨੇ ਬੜੇ ਲਾਡਾਂ ਚਾਵਾਂ ਦੇ ਨਾਲ ਇਸ ਦਾ ਨਾਮ ਭੁਪਿੰਦਰ ਸਿੰਘ ਬਰਾੜ ਰੱਖਿਆ, ਉਸ ਵਕਤ ਘਰ ਵਾਲਿਆਂ ਨੂੰ ਇਹ ਇਲਮ ਵੀ ਨਹੀਂ ਸੀ ਕਿ ਭੁਪਿੰਦਰ ਸਿੰਘ ਬਰਾੜ ਇੱਕ ਦਿਨ ਭਿੰਦੇ ਸ਼ਾਹ ਬਣ ਕੇ ਆਪਣੇ ਪਿੰਡ ਦਾ ਹੀ ਨਹੀਂ ਪੂਰੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕਰੇਗਾ, ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁੱਤ ਬਣ ਜਾਵੇਗਾ, ਬਚਪਨ ਤੋਂ ਹੀ ਇਹਨਾਂ ਨੂੰ ਗੀਤ ਲਿਖਣ ਦਾ ਸ਼ੌਕ ਸੀ, ਭੁਪਿੰਦਰ ਸਿੰਘ ਬਰਾੜ ਨੇ ਸੱਚੇ ਮਨ ਨਾਲ ਆਪਣੇ ਉਸਤਾਦ ਕਵਾਲ ਖੁਸ਼ੀ ਮਹੁੰਮਦ ਭੁਟੀਵਾਲਾ ਦੀ ਸੇਵਾ ਕੀਤੀ, ਉਹਨਾਂ ਨੇ ਭੁਪਿੰਦਰ ਸਿੰਘ ਬਰਾੜ ਨੂੰ ਨਵਾਂ ਨਾਂ ਦਿੱਤਾ ਭਿੰਦੇ ਸ਼ਾਹ ਤੇ ਅੱਜ ਭਿੰਦੇ ਸ਼ਾਹ ਪੂਰੇ ਪੰਜਾਬੀਆਂ ਦਾ ਭਿੰਦੇ ਸ਼ਾਹ ਰਾਜੋਵਾਲੀਆ ਬਣ ਗਿਆ, ਭਿੰਦੇ ਸ਼ਾਹ ਰਾਜੋਵਾਲੀਆ ਦਾ ਵਿਆਹ ਉਪਦੇਸ਼ ਕੌਰ ਨਾਲ਼ ਹੋਇਆ ਜਿਨ੍ਹਾਂ ਨੇ ਹਰ ਖੇਤਰ ਵਿੱਚ ਭਿੰਦੇ ਸ਼ਾਹ ਰਾਜੋਵਾਲੀਆ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ, ਆਪਣੇ ਭਰਾ ਮਨਜਿੰਦਰ ਸਿੰਘ ਬਰਾੜ ਨੂੰ ਭਿੰਦੇ ਸ਼ਾਹ ਰਾਜੋਵਾਲੀਆ ਆਪਣੀ ਸੱਜੀ ਬਾਂਹ ਮੰਨਦੇ ਹਨ ਜੋਂ ਹਰ ਟਾਇਮ ਉਹਨਾਂ ਦਾ ਸਾਥ ਦਿੰਦੇ ਹਨ, ਅੱਜ ਕੱਲ ਭਿੰਦੇ ਸ਼ਾਹ ਰਾਜੋਵਾਲੀਆ ਆਪਣੇ ਪਿੰਡ ਰਾਜੋਵਾਲ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ, ਸਭ ਤੋ ਵੱਡਾ ਰੱਬ ਆਪਣੇ ਮਾਤਾ-ਪਿਤਾ ਨੂੰ ਮੰਨਦੇ ਹਨ।
        ਭਿੰਦੇ ਸ਼ਾਹ ਰਾਜੋਵਾਲੀਆ ਨੇ ਸੰਗੀਤਕ ਖੇਤਰ ਆਪਣਾ ਪਹਿਲਾ ਕਦਮ ਗੀਤਕਾਰੀ ਵਜੋਂ ਰੱਖਿਆ ਬਹੁਤ ਸਾਰੇ ਨਾਮਵਰ ਪੰਜਾਬੀ ਕਲਾਕਾਰਾਂ ਨੇ ਭਿੰਦੇ ਸ਼ਾਹ ਰਾਜੋਵਾਲੀਆ ਦੀ ਕਲਮ ਵਿਚੋਂ ਉਪਜੇ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ, ਭਿੰਦੇ ਸ਼ਾਹ ਰਾਜੋਵਾਲੀਆ ਨੇ ਆਪਣੀ ਕਲਮ ਵਿਚੋਂ ਸੈਂਕੜੇ ਗੀਤਾਂ ਦੀ ਸਿਰਜਨਾ ਕੀਤੀ, ਜਿਨ੍ਹਾਂ ਵਿਚੋਂ ਪ੍ਰਮੁੱਖ ਹਨ, ਪੰਜਾਬੀ ਗਾਇਕੀ ਦਾ ਬਾਦਸ਼ਾਹ ਰਾਜ ਬਰਾੜ ਦੁਆਰਾ ਗਾਏ ਗੀਤ, ਕੀ ਲਾਈਏ ਜੁਰਮਾਨਾ, ਪਿਆਰ ਦੇ ਬਦਲੇ ਪਿਆਰ, ਕਿਸਾਨ, ਕਬੀਲਦਾਰੀ , ਅਸੀ ਰਹਿ ਗੇ ਭਾਅ ਪੁੱਛਦੈਂ , ਗਾਇਕ ਸੁਰਜੀਤ ਭੁੱਲਰ ਦੁਆਰਾ ਗਾਏ ਗੀਤ ਸਧੂੰਰੀ ਪੱਗ  , ਝਾਕਾ ਮੇਲਣ ਦਾ , ਡਰਾਇਵਰ , ਤੇਰੀ ਤੋਰ ਨੇ ਪੱਟੇ ਮੁਟਿਆਰੇ, ਤੰਦ ਤੇਰਿਆਂ ਦੁੱਖਾ ਦੇ ਪਾਵਾ ਪੂਣੀ ਪੂਣੀ ਜਿੰਦ ਕੱਤੀਦੀ , ਨਖ਼ਰਾ ਤੁਰਦੀ ਜਾਂਦੀ ਦਾ, ਗਾਇਕ ਨਛੱਤਰ ਗਿੱਲ ਨੇ ਸੱਦੀ ਹੋਈ ਮਿੱਤਰਾਂ ਦੀ,ਇਸ ਤੋਂ ਇਲਾਵਾ ਹਰਜੀਤ ਸਿੱਧੂ ਅਤੇ ਗੁਰਲੇਜ਼ ਅਖਤਰ, ਬਲਕਾਰ ਸਿੱਧੂ, ਮਨਜੀਤ ਸੰਧੂ ਸੁਖਣਵਾਲੀਆ ਅਤੇ ਕੁਲਵੰਤ ਕੌਰ , ਸੁਖਵਿੰਦਰ ਸੁੱਖੀ , ਕੁਲਵਿੰਦਰ ਕੰਵਲ ਅਤੇ ਸਪਨਾ ਕੰਵਲ, ਇੰਦਰਜੀਤ ਨਿੱਕੂ , ਅਮਰਿੰਦਰ ਗਿੱਲ, ਅਮਰ ਇਕਬਾਲ ਅਤੇ ਜਸਵਿੰਦਰ ਜੀਤੂ ਤੋਂ ਇਲਾਵਾ ਹੋਰ ਬਹੁਤ ਸਾਰੇ ਨਾਮਵਰ ਕਲਾਕਾਰਾਂ ਨੇ ਭਿੰਦੇ ਸ਼ਾਹ ਰਾਜੋਵਾਲੀਆ ਦੇ ਲਿਖੇ ਹੋਏ ਗੀਤ ਗਾਏ। ਭਿੰਦੇ ਸ਼ਾਹ ਰਾਜੋਵਾਲੀਆ ਨੇ ਅਜਿਹੇ ਸਭਿਆਚਾਰਕ ਗੀਤਾਂ ਦੀ ਸਿਰਜਨਾ ਕੀਤੀ, ਜਿਨ੍ਹਾਂ ਨੂੰ ਪੰਜਾਬੀਆਂ ਨੇ ਰੱਜਵਾ ਪਿਆਰ ਦਿੱਤਾ ਅਤੇ ਬਹੁਤ ਪੰਜਾਬੀ ਗਾਇਕਾ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ।
      ਭਿੰਦੇ ਸ਼ਾਹ ਰਾਜੋਵਾਲੀਆ ਨੇ ਗੀਤਕਾਰੀ ਤੋਂ ਬਾਅਦ ਗਾਇਕੀ ਦੇ ਖੇਤਰ ਵਿੱਚ ਪੈਰ ਪਾਇਆ ਜੋ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਇਆ, ਆਪ ਨੇ ਦੋਗਾਣਾ ਗਾਇਕੀ ਦੀ ਵਿਰਾਸਤ ਨੂੰ ਅੱਗੇ ਤੋਰਿਆ, ਦੋਗਾਣਾ ਗਾਇਕੀ ਵਿੱਚ ਭਿੰਦੇ ਸ਼ਾਹ ਰਾਜੋਵਾਲੀਆ ਦਾ ਸਾਥ ਦੇ ਰਹੀ ਹੈ ਬਹੁਤ ਹੀ ਸੁਰੀਲੀ ਅਵਾਜ਼ ਦੀ ਮਲਿਕਾ ਸੋਹਣੀ ਸੁਨੱਖੀ ਮੁਟਿਆਰ ਕੁਲਦੀਪ ਕੌਰ, ਇਸ ਗਾਇਕ ਜੋੜੀ ਨੂੰ ਪੰਜਾਬੀ ਬਹੁਤ ਪਿਆਰ ਕਰਦੇ ਹਨ, ਕਿਉਕਿ ਇਹਨਾਂ ਦੀ ਗਾਇਕੀ ਬਹੁਤ ਸਾਫ਼ ਸੁਥਰੀ ਅਤੇ ਪਰਿਵਾਰਕ ਹੁੰਦੀ ਆ, ਹੁਣ ਤੱਕ 5 ਦਰਜਨਾਂ ਤੋਂ ਵੱਧ ਸਭਿਆਚਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾ ਚੁੱਕੇ ਹਨ, ਜਿਨ੍ਹਾਂ ਵਿਚੋਂ ਪ੍ਰਮੁੱਖ ਹਨ , ਮੁਡਿਆ ਫਰੀਦਕੋਟੀਆ, ਅਲੱਗ ਚੁਬਾਰਾ ਪਾ ਤਾ ਬਾਪੂ ਨੇ, ਯੋਗਾ , ਪਤਿਉਰਿਆ , ਡੋਪ ਟੈਸਟ , ਘੋੜੀ ਨੁਕਰੀ, ਟੋਲ ਪਲਾਜ਼ਾ, ਵੱਡੇ ਵੱਡੇ ਬੋਰਡ , ਵਾਅਦੇ , ਸ਼ਿਮਲੇ ਦਾ ਟੂਰ , ਫੁੱਫੜ ਜੀ , ਫੇਸਬੁੱਕ ਵਟਸਐਪ,  ਤੋਂ ਇਲਾਵਾ ਹੋਰ ਬਹੁਤ ਸਾਰੇ ਸਭਿਆਚਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ, ਭਿੰਦੇ ਸ਼ਾਹ ਰਾਜੋਵਾਲੀਆ ਦੀ ਕ਼ਲਮ ਅਤੇ ਅਵਾਜ਼ ਨੂੰ ਲੋਕਾਂ ਨੇ ਪ੍ਰਵਾਨ ਕੀਤਾ,
    ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਗਾਇਕ ਭਿੰਦੇ ਸ਼ਾਹ ਰਾਜੋਵਾਲੀਆ ਨੇ ਦੱਸਿਆ ਕਿ ਉਹ ਆਖਰੀ ਸਾਹ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇਗਾ ਕਦੇ ਵੀ ਅਜਿਹਾ ਗੀਤ ਨਹੀਂ ਗਾਵੇਗਾ ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਠੇਸ ਪਹੁੰਚੇ, ਕਦੇ ਵੀ ਅਜਿਹਾ ਗੀਤ ਨਹੀਂ ਗਾਵੇਗਾ ਜੋ ਪੰਜਾਬੀਆਂ ਨੂੰ ਪ੍ਰਵਾਨ ਨਾ ਹੋਵੇ, ਉਹਨਾਂ ਦੱਸਿਆ ਗਾਇਕੀ ਦੇ ਖੇਤਰ ਵਿੱਚ ਗਾਇਕ ਮਨਜੀਤ ਸੰਧੂ ਸੁਖਣਵਾਲੀਆ, ਕੁਲਵਿੰਦਰ ਕੰਵਲ , ਮਹੁੰਮਦ ਸਦੀਕ ਦਿਲਖੁਸ ਥਿੰਦ ਮਿਊਜ਼ਿਕ ਡਾਇਰੈਕਟਰ  ਤੋਂ ਬਹੁਤ ਪ੍ਰਭਾਵਿਤ ਹਨ, ਉਹਨਾਂ ਨੂੰ ਆਪਣੇ ਜੀਜਾ ਜੀ ਪਰਮਜੀਤ ਸਿੰਘ ਢਿੱਲੋਂ  ਅਤੇ ਭੈਣ ਮਨਦੀਪ ਕੌਰ ਤੋ ਬਹੁਤ ਸਹਿਯੋਗ ਮਿਲਿਆ ਏ, ਪਰਮਾਤਮਾ ਇਸ ਗਾਇਕ ਜੋੜੀ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ
ਛਿੰਦਾ ਧਾਲੀਵਾਲ ਕੁਰਾਈ ਵਾਲਾ
ਫੋਨ ਨੰ : 75082-54006 

Leave a Reply

Your email address will not be published. Required fields are marked *

%d bloggers like this: