Mon. May 20th, 2019

ਵਿਰਸੇ ਨੂੰ ਪਿਆਰ ਕਰਨ ਵਾਲੀ ਕਲਾਕਾਰ ਦਮਨਪ੍ਰੀਤ ਕੌਰ

ਵਿਰਸੇ ਨੂੰ ਪਿਆਰ ਕਰਨ ਵਾਲੀ ਕਲਾਕਾਰ ਦਮਨਪ੍ਰੀਤ ਕੌਰ

ਕਲਾ ਰੱਬ ਦੀ ਬਖਸ਼ੀ ਇੱਕ ਅਮੁੱਲੀ ਦਾਤ ਹੈ ਜੋ ਵਿਰਲੇ ਲੋਕਾਂ ਦੇ ਹੀ ਹਿੱਸੇ ਆਉਂਦੀ ਹੈ। ਲੋੜ ਹੁੰਦੀ ਹੈ ਉਸ ਕਲਾ ਨੂੰ ਪਛਾਣ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਨ ਦੀ ਅਤੇ ਜੋ ਲੋਕ ਆਪਣੇ ਹੁਨਰ ਨੂੰ ਪਛਾਣ ਸਖਤ ਮਿਹਨਤ ਕਰਕੇ ਔਖੇ ਪੈਂਡੇ ਤਹਿ ਕਰ ਆਪਣੀ ਮੰਜ਼ਿਲ ਵੱਲ ਵੱਧਦੇ ਨੇ ਸਫਲਤਾ ਵੀ ਉਨ੍ਹਾਂ ਦੇ ਕਦਮ ਚੁੰਮਦੀ ਹੈ।ਆਪਣੀ ਕਲਾ ਅਤੇ ਦ੍ਰਿੜ੍ਹ ਇਰਾਦੇ ਸਦਕਾ ਕਲਾ ਦੇ ਖੇਤਰ ਵਿੱਚ ਅੱਗੇ ਵੱਧ ਰਹੀ ਅਜਿਹੀ ਹੀ ਸਖਸ਼ੀਅਤ ਦਾ ਨਾਮ ਹੈ ਦਮਨਪ੍ਰੀਤ ਕੌਰ ਜਿਸ ਨੂੰ ਬਚਪਨ ਤੋਂ ਹੀ ਕਲਾਕਾਰੀ ਨਾਲ ਦਿਲੋਂ ਲਗਾਅ ਹੈ।ਦਮਨਪ੍ਰੀਤ ਨੇ ਹਮੇਸ਼ਾ – ਗਿੱਧਾ, ਭੰਗੜਾ, ਥੀਏਟਰ, ਖੇਡਾਂ, ਕਲਾ ਨਾਲ ਜੁੜੇ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
ਦਮਨਪ੍ਰੀਤ ਕੌਰ ਇੱਕ ਸੋਹਣੀ ਸੁਨੱਖੀ ਉੱਚੀ ਸੋਚ ਰੱਖਣ ਵਾਲੀ ਪੰਜਾਬਣ ਮੁਟਿਆਰ ਹੈ ਜਿਸ ਨੇ ਹਮੇਸ਼ਾ ਆਪਣੇ ਪੰਜਾਬੀ ਵਿਰਸੇ ਨੂੰ ਵੱਧ ਚੜ ਕੇ ਇੰਟਰਨੈਸ਼ਨਲ ਪੱਧਰ ਤੇ ਪ੍ਰਫੁੱਲਿਤ ਕੀਤਾ ਹੈ।
ਦਮਨਪ੍ਰੀਤ ਨੇ ਜਿੱਥੇ ਚੰਗੇ ਪੱਧਰ ਦੀ ਪੜ੍ਹਾਈ ਐਚ.ਐਮ.ਵੀ ਕਾਲਜ ਜਲੰਧਰ ਤੋਂ ਪੋਸਟਗ੍ਰੈਜੂਏਟ, ਫੈਸ਼ਨ ਡਿਜ਼ਾਈਨਰ ਕੀਤੀ ਉਥੇ ਹੀ ਵੱਧ ਚੜ੍ਹ ਕੇ ਕਲਾ ਦੇ ਖੇਤਰ ਵਿੱਚ ਵੀ ਹਿੱਸਾ ਲਿਆ ਪੜ੍ਹਾਈ ਦੌਰਾਨ ਦਮਨਪ੍ਰੀਤ ਗਿੱਧਿਆਂ ਦੀ ਰਾਣੀ, ਟੂਣੇ ਹਾਰੀ ਅੱਖ, ਧੀ ਪੰਜਾਬ ਦੀ, ਆਦਿ ਖਿਤਾਬ ਵੀ ਜਿੱਤ ਚੁੱਕੀ ਹੈ।ਦਮਨਪ੍ਰੀਤ ਨੇ ਖੇਡ ਮੁਕਾਬਲਿਆਂ ਵਿੱਚ ਬੈਸਟ ਅਥਲੀਟ ਅਤੇ ਤਲਵਾਰ ਬਾਜੀ ਚ ਵੀ ਰੁਤਬਾ ਹਾਸਲ ਕੀਤਾ ਹੈ।
ਹੁਣ ਤੱਕ ਦਮਨਪ੍ਰੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫਿਲਮ ਇੰਡਸਟਰੀ ਦੇ ਪ੍ਰਸਿੱਧ ਨਾਮਾਂ ਅਤੇ ਚਿਹਰਿਆਂ ਨਾਲ ਬਤੌਰ ਕਲਾਕਾਰ ਕੰਮ ਕਰ ਚੁੱਕੀ ਹੈ।
ਜਿੰਨਾਂ ਵਿੱਚ – ਰਾਜ ਧਾਲੀਵਾਲ, ਬਲਕਰਨ ਬਰਾੜ, ਮਲਕੀਤ ਰੌਣੀ, ਗੁਰਚੇਤ ਚਿਤਰਕਾਰ, ਯੁਵਰਾਜ ਹੰਸ, ਨਿਰਭੈ ਧਾਲੀਵਾਲ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਲੱਖਾ ਲੈਹਰੀ ਆਦਿ ਨਾਂ ਸ਼ਾਮਲ ਹਨ।
ਜਲਦ ਹੀ ਦਮਨਪ੍ਰੀਤ ਕੁਝ ਪੰਜਾਬੀ ਫਿਲਮਾਂ, ਵੈੱਬ-ਸੀਰੀਅਲਸ, ਅਤੇ ਪੰਜਾਬੀ ਫੋਕ ਗੀਤਾਂ ਵਿੱਚ ਨਜ਼ਰ ਆਵੇਗੀ।ਦਮਨਪ੍ਰੀਤ ਦੀ ਕਲਾ ਪ੍ਰਤੀ ਲਗਨ ਅਤੇ ਸਖਤ ਮਿਹਨਤ ਨੂੰ ਦੇਖਦਿਆਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਆਉਣ ਵਾਲੇ ਸਮੇਂ ਚ ਦਮਨਪ੍ਰੀਤ ਦਾ ਕਲਾ ਦੇ ਖੇਤਰ ਵਿੱਚ ਵੱਖਰਾ ਮੁਕਾਮ ਹੋਵੇਗਾ। ਅਸੀਂ ਉਸ ਦੇ ਸੁਨਹਿਰੇ ਭਵਿੱਖ ਲਈ ਹਰ ਪਲ ਦੂਆ ਕਰਦੇ ਹਾਂ।

ਵੱਲੋਂ:-
ਗੁਰਪ੍ਰੀਤ ਬੱਲ (ਰਾਜਪੁਰਾ)

Leave a Reply

Your email address will not be published. Required fields are marked *

%d bloggers like this: