ਵਿਰਸੇ ਦੀ ਝਲਕ ਬਖੇਰਦਾ ਸਮਾਪਤ ਹੋਇਆ ਕਲੇਰ ਕਾਲਜ ਦਾ ਯੁਵਕ ਤੇ ਵਿਰਾਸਤੀ ਮੇਲਾ, ਵਧੇਰੇ ਪੁਜੀਸ਼ਨਾਂ ਲੈ ਕੇ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਨੇ ਮੇਲਾ ਲੁੱਟਿਆ

ss1

ਵਿਰਸੇ ਦੀ ਝਲਕ ਬਖੇਰਦਾ ਸਮਾਪਤ ਹੋਇਆ ਕਲੇਰ ਕਾਲਜ ਦਾ ਯੁਵਕ ਤੇ ਵਿਰਾਸਤੀ ਮੇਲਾ, ਵਧੇਰੇ ਪੁਜੀਸ਼ਨਾਂ ਲੈ ਕੇ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਨੇ ਮੇਲਾ ਲੁੱਟਿਆ

23virpal1ਭਗਤਾ ਭਾਈ ਕਾ 24 ਅਕਤੂਬਰ (ਸਵਰਨ ਸਿੰਘ ਭਗਤਾ) ਕਲੇਰ ਇੰਟਰਨੈਸ਼ਨਲ ਕਾਲਜ ਸਮਾਧ ਭਾਈ ਵਿਖੇ ਮੋਗਾ-ਫਿਰੋਜ਼ਪੁਰ ਜੋਨ-ਏ ਦਾ 4 ਰੋਜਾ 58ਵਾਂ ਯੁਵਕ ਤੇ ਵਿਰਾਸਤੀ ਮੇਲਾ ਅੱਜ ਖੁਸ਼ੀਆਂ ਤੇ ਖੇੜੇ ਵੰਡਦਾ ਸਮਾਪਤ ਹੋ ਗਿਆ। ਯੁਵਕ ਮੇਲੇ ਵਿੱਚ ਡਾਇਰੈਕਟਰ ਯੂਥ ਵੈਲਫੇਅਰ ਪੰਜਾਬ ਯੂਨੀਵਰਸਿਟੀ ਪ੍ਰੋ. ਨਿਰਮਲ ਜੌੜਾ ਦੀ ਅਗਵਾਈ ਵਿੱਚ 20 ਕਾਲਜਾਂ ਦੇ ਲਗਭਗ 2200 ਪ੍ਰਤੀਯੋਗੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੇਲੇ ਵਿੱਚ ਔਰਤਾਂ ਦੇ ਰਵਾਇਤੀ ਗੀਤ ਸੁਹਾਗ, ਘੋੜੀਆਂ, ਲੰਮੀ ਹੇਕਾਂ, ਕਵੀਸ਼ਰੀ, ਵਾਰਾਂ, ਕਲੀਆਂ, ਗਿੱਧਾ, ਝੂਮਰ, ਸੰਮੀ, ਲੂਡੀ, ਸ਼ਬਦ ਭਜਨ, ਗੀਤ, ਗਜ਼ਲ, ਕਲਾਸੀਕਲ ਵੋਕਲ, ਡਰਾਮਾ, ਹਿਸਟਰੋਨਿਕਸ, ਸਕਿੱਟ, ਮਮਿੱਕਰੀ, ਮਾਈਮ, ਭੰਡ, ਭੰਗੜਾ, ਕਲਾਸੀਕਲ ਡਾਂਸ, ਗਰੁੱਪ ਡਾਂਸ, ਡੀਬੇਟ, ਮੁਹਾਵਰੇਦਾਰ ਵਾਰਾਤਾਲਾਪ, ਲੋਕ ਸਾਜ਼ ਆਦਿ ਪੇਸ਼ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਮੇਲੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਮੋਗਾ ਪ੍ਰਧਾਨ ਤੀਰਥ ਸਿੰਘ ਮਾਹਲਾ, ਵਿਧਾਇਕ ਮਹੇਸ਼ਇੰਦਰ ਸਿੰਘ, ਕਾਂਗਰਸੀ ਆਗੂ ਡਾ. ਹਰਜੋਤ ਕਮਲ ਅਤੇ ਪ੍ਰਿੰ. ਸ਼ਰਦੇਵ ਸਿੰਘ ਗਿੱਲ ਨੇ ਕਿਹਾ ਕਿ ਅਜਿਹੇ ਮੇਲਿਆਂ ਵਿੱਚ ਸਾਲ-ਦਰ-ਸਾਲ ਭਾਗ ਲੈਣ ਨੌਜਵਾਨ ਮੁੰਡੇ-ਕੁੜੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਉਨਾਂ ਨੇ ਇਸ ਮੇਲੇ ਵਿੱਚ ਵੀ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਆਪਣੀਆਂ ਕਲਾਵਾਂ ਪੇਸ਼ ਕਰਕੇ ਮਿਸਾਲ ਕਾਇਮ ਕੀਤੀ ਹੈ ਕਿ ਉਹ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਅੱਗੇ ਤੱਕ ਲਿਜਾਣਗੇ। ਉਨਾਂ ਮੁਕਾਬਲਿਆਂ ਦੇ ਜੱਜ ਸਾਹਿਬਾਨ ਦੀ ਸ਼ਲਾਘਾ ਕਰਦਿਆਂ ਕਿ ਉਨਾਂ ਦੀ ਬਦੌਲਤ ਹੀ ਸਾਡੇ ਇਸ ਅਨਮੋਲ ਵਿਰਸੇ ਨੂੰ ਸਾਭਿਆਂ ਜਾ ਰਿਹਾ ਹੈ ਅਤੇ ਜਦ ਤੱਕ ਉਨਾਂ ਵਰਗੇ ਧੁਨੰਤਰ ਵੱਖ-ਵੱਖ ਖੇਤਰਾਂ ਵਿੱਚ ਹਨ ਤਾਂ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਨੂੰ ਕੋਈ ਖਤਰਾ ਨਹੀਂ। ਇਸ ਮੌਕੇ ਬਤੌਰ ਜੱਜ ਦੀ ਭੂਮਿਕਾ ਵਿਸ਼ਵ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ, ਭੋਲਾ ਕਲੈਹਿਰੀ, ਜੁਗਰਾਜ ਸਿੰਘ ਧੌਲਾ, ਸਰਬਜੀਤ ਕੌਰ, ਪ੍ਰੋ. ਬਲਕਰਨ ਸਿੰਘ, ਪ੍ਰੋ. ਜਸਪਾਲ ਸਿੰਘ, ਜੇ.ਐੱਸ.ਪੰਨੂੰ, ਹਰਦੇਵ ਸਿੰਘ ਲਾਲਬਾਈ ਆਦਿ ਨੇ ਬਾਖੂਬੀ ਨਿਭਾਈ। ਇਸ ਮੌਕੇ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਨੇ ਸਭ ਤੋਂ ਵਧੇਰੇ ਪੁਜੀਸ਼ਨਾਂ ਲੈ ਕੇ ਮੇਲਾ ਆਪਣੇ ਨਾਮ ਕੀਤਾ ਅਤੇ ਗੁਰੂ ਨਾਨਕ ਕਾਲਜ ਮੋਗਾ ਦੂਸਰੇ ਸਥਾਨ ‘ਤੇ ਰਿਹਾ। ਮਨਿੰਦਰ ਕੌਰ ਮੁਕਤਸਰ ਤੇ ਮਨਦੀਪ ਕੌਰ ਪਟਿਆਲਾ ਨੇ ਮੰਚ ਸੰਚਾਲਨ ਸਮੇਂ ਸ਼ੇਅਰੋ-ਸ਼ਾਇਰੀ ਰਾਹੀਂ ਖੂਬ ਰੰਗ ਬੰਨਿਆਂ। ਇਸ ਮੌਕੇ ਪ੍ਰਧਾਨ ਤੀਰਥ ਸਿੰਘ ਮਾਹਲਾ, ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਗੁਰਚਰਨ ਸਿੰਘ ਹਕੀਮ, ਕਰਨਲ ਦਰਸਨ ਸਿੰਘ, ਭੋਲਾ ਸਿੰਘ ਬਰਾੜ, ਕਲੇਰ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਵਾਈਸ ਚੇਅਰਪਸਰਨ ਮੈਡਮ ਰਣਧੀਰ ਕੌਰ, ਕਲੇਰ ਕਾਲਜ ਦੇ ਪ੍ਰਿੰ. ਸ਼ਰਦੇਵ ਸਿੰਘ ਗਿੱਲ, ਕਲੇਰ ਸਕੂਲ ਦੇ ਪ੍ਰਿੰ. ਸੰਜੇ ਸਕਲਾਨੀ, ਭੁਪਿੰਦਰ ਸਿੰਘ ਸਾਹੋਕੇ, ਪਰਮਜੀਤ ਸਿੰਘ ਡਾਲਾ, ਪ੍ਰੋਗਰਾਮ ਇੰਚਾਰਜ ਪ੍ਰੋ. ਜਗਜੀਤ ਸਿੰਘ, ਪ੍ਰਿੰ. ਕੁਲਦੀਪ ਸਿੰਘ, ਚੇਅਰਮੈਨ ਗੁਰਵਿੰਦਰ ਸਿੰਘ ਮੁਹਾਰ, ਪ੍ਰਿੰ. ਐੱਸ.ਕੇ. ਸ਼ਰਮਾਂ, ਡਾਇਰੈਕਟਰ ਬਹਾਦਰ ਸਿੰਘ, ਸਰਪੰਚ ਅੰਗਰੇਜ ਗੇਜਾ, ਗੁਰਦੀਪ ਮਾਣੂੰਕੇ, ਹਰਮਿੰਦਰ ਕੋਟਲਾ, ਹਰਦੇਵ ਸੋਹਲ ਤੋਂ ਇਲਾਵਾ ਕਾਲਜਾਂ ਦੇ ਪ੍ਰਿੰਸੀਪਲ, ਪ੍ਰੋਫੈਸਰ ਤੇ ਕੋਚ ਸਾਹਿਬਾਨ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *