ਵਿਰਜੀਨੀਆ ਸਟੇਟ ਦੇ ਸਿੱਖ ਆਗੂ ਨਿਸ਼ਾਨ ਸਿੰਘ ਸਿੱਧੂ ਵਲੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਛਬੀਲ ਦੀ ਆੜ ਵਿਚ ਘਿਨਾਉਣੀ ਹਰਕਤ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ

ss1

ਵਿਰਜੀਨੀਆ ਸਟੇਟ ਦੇ ਸਿੱਖ ਆਗੂ ਨਿਸ਼ਾਨ ਸਿੰਘ ਸਿੱਧੂ ਵਲੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਛਬੀਲ ਦੀ ਆੜ ਵਿਚ ਘਿਨਾਉਣੀ ਹਰਕਤ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ

Nishan Singh Sidhu

ਵਿਰਜੀਨੀਆ ਬੀਚ-ਵਿਰਜੀਨੀਆ-29 ਮਈ(ਸੁਰਿੰਦਰ ਢਿਲੋਂ)ਵਿਰਜੀਨੀਆ ਸਟੇਟ ਦੇ ਸਿੱਖ ਆਗੂ ਨਿਸ਼ਾਨ ਸਿੰਘ ਸਿੱਧੂ ਨੇ ਬੀਤੇ ਦਿੰਨੀ ਲੁਧਿਆਣਾ ਵਿਖੇ ਛਬੀਲ ਦੀ ਆੜ ਵਿਚ ਬਾਬਾ ਭੁਪਿੰਦਰ ਸਿੰਘ ਦਾ ਘਿਨਾਉਣਾ ਕਤਲ ਕਰਨ ਵਾਲੀਆਂ ਧਿਰਾਂ ਤੇ ਉਸ ਦੇ ਹਮਾੲਿਤੀਆਂ ਵਿਰੁੱਧ ਸਿੱਖ ਪ੍ਰੰਰਪਰਾਵਾਂ ਅਨੁਸਾਰ ਢੁਕਵੀਂ ਕਾਰਵਾਈ ਕਰਨ ਲਈ ਜਥੇਦਾਰ ਅਕਾਲ ਸਾਹਿਬ ਨੂੰ ਬੇਨਤੀ ਕੀਤੀ ਹੈ ੲਿਹ ਪ੍ਰਗਟਾਵਾ ਉਨ੍ਹਾਂ ਨੇ ੲਿਕ ਵਿਸ਼ੇਸ਼ ਮੁਲਾਕਾਤ ਵਿਚ ੲਿਸ ਪਤਰਕਾਰ ਨਾਲ ਕੀਤਾ | ਉਨ੍ਹਾਂ ਕਿਹਾ ਕੇ ੲਿਨ੍ਹਾਂ ਲੋਕਾਂ ਨੇ ਜਿਥੇ ਛਬੀਲ ਵਰਗੇ ਲੋਕ ਭਲਾਈ ਦੇ ਕਾਰਜ ਨੂੰ ਬਦਨਾਮ ਕੀਤਾ ਹੈ ਉਥੇ ਸਿੱਖੀ ਬਾਣੇ ਵਿਚ ੲਿਹ ਨੀਚ ਕਾਰਾ ਕਰਕੇ ੲਿਸ ਨੂੰ ਲੋਕਾਂ ਦੀਆਂ ਨਜਰਾਂ ਵਿਚ ਨੀਵਾਂ ਕਰ ਦਿੱਤਾ ਹੈ | ਸਿੱਖੀ ਦੇ ਭੇਸ ਵਿਚ ਛਿਪੇ ੲਿਨ੍ਹਾਂ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਲਈ  ਜਥੇਦਾਰ ਸਾਹਿਬ ਨੂੰ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਨੇ ਸਮੂਹ ਸਿੱਖ ਜਥੇਬੰਦੀ ਨੂੰ ਅਪੀਲ ਕੀਤੀ ਕੇ ਉਹ ਜਥੇਦਾਰ ਅਕਾਲ ਸਾਹਿਬ ਨੂੰ ੲਿਸ ਸਬੰਧੀ ਉਚਿਤ ਕਰਵਾਈ ਕਰਨ ਲਈ ਬੇਨਤੀਆਂ ਕਰਨ |ਸਾ ਸਿੱਧੂ ਨੇ ਸਿੱਖ ਧਰਮ ਦੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਵਲੋਂ ਬਣਦੀ ਯੋਗ ਕਾਰਵਾਈ ਕਰਨ ਦੀ ਥਾਂ ਗੋਗਲੂਆਂ ਤੋਂ ਮਿੱਟੀ ਝਾੜਨ ਦੀ ਨੀਤੀ ਦੀ ਨਿਖੇਧੀ ਕੀਤੀ |
     ਉਨ੍ਹਾਂ ਅੱਗੇ ਕਿਹਾ ਕੇ ਅਜਿਹੀ ਬਿਆਨਬਾਜੀ ਕਰਨ ਤੋਂ ਵੀ ਗੁਰੇਜ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਭੜਕਾਹਟ ਪੈਦਾ ਹੋਵੇ ਤੇ ੲਿਹ ਮਾਮਲਾ ਅਦਾਲਤ ਵਿਚ ਹੈ ਅਦਾਲਤ ਦਾ ਵੀ ਸਨਮਾਨ ਧਿਆਨ ਵਿਚ ਰੱਖਿਆ ਜਾਵੇ |
Share Button

Leave a Reply

Your email address will not be published. Required fields are marked *