ਵਿਰਜੀਨੀਆ ਵਿਖੇ ਖਾਲਸਾ ਸਾਜਨਾ ਦਿਵਸ ਦਸਮ ਪਿਤਾ ਦੇ ਸ਼ੁਕਰਾਨਾ ਦਿਵਸ ਵਜੋਂ ਮਨਾਇਆ ਗਿਆ

ss1

ਵਿਰਜੀਨੀਆ ਵਿਖੇ ਖਾਲਸਾ ਸਾਜਨਾ ਦਿਵਸ ਦਸਮ ਪਿਤਾ ਦੇ ਸ਼ੁਕਰਾਨਾ ਦਿਵਸ ਵਜੋਂ ਮਨਾਇਆ ਗਿਆ

ਚੈਸਪੀਕ ਵਿਰਜੀਨੀਆ 16 ਅਪਰੈਲ ( ਸੁਰਿੰਦਰ ਢਿਲੋਂ ) ਗੁਰੂ ਨਾਨਕ ਫਾਉਡੇਸ਼ਨ ਆਫ ਟਾਈਡਵਾਟਰ ਵਿਖੇ ਵਿਸਾਖੀ ਦਾ ਦਿਹਾੜਾ ਖਾਲਸਾ ਸਾਜਨਾ ਦਿਵਸ ਤੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖਾਲਸਾ ਸਥਾਪਨ ਦੇ ਸ਼ੁਕਰਾਨੇ ਵਜੋਂ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਸੰਗਤਾਂ ਬਹੁਤ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿਚ ਪੁਜੀਆਂ ਹੋਈਆਂ ਸਨ |
ਇਸ ਮੌਕੇ ਗੁਰੂ ਘਰ ਨਤਮਸਤਕ ਹੋਈਆਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਇਲਾਹੀ ਸ਼ਬਦ ਕੀਰਤਨ ਨਾਲ ਗਿਆਨੀ ਹੁਸ਼ਨਾਕ ਸਿੰਘ ਜੀ ਦੇ ਜਥੇ ਨੇ ਜੋੜੀ ਰੱਖਿਆ | ਗਿਆਨੀ ਹੁਸ਼ਨਾਕ ਸਿੰਘ ਜੀ ਨੇ ਕਥਾ ਕਰਦੇ ਹੋਏ ਕਿਹਾ ਕੇ ਅੱਜ ਦੇ ਸਮੇਂ ਵਿਚ ਧਰਮ ਦੇ ਮਾਰਗ ਤੇ ਚੱਲ ਕੇ ਹੀ ਸੱਚ ਦੇ ਰਸਤੇ ਦਾ ਪਾਂਧੀ ਬਣਿਆ ਜਾ ਸਕਦਾ ਹੈ |
ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਦੀ ਪੜ੍ਹਾਈ ਦੀਆਂ ਕਲਾਸਾਂ ਲੈ ਰਹੇ ਛੋਟੇ ਬੱਚਿਆਂ ਨੇ ਸਮੂਹਿਕ ਰੂਪ ਵਿਚ ਸ਼ਬਦ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ |
ਨੌਜਵਾਨ ਸਿੱਖ ਆਗੂ ਗੁਰਜਾਸ਼ ਸਿੰਘ ਨੇ ਅੱਜ ਦੇ ਸਮੇਂ ਦੇ ਸੰਦਰਭ ਵਿਚ ਖਾਲਸ ਮਨੁੱਖ ਬਣਨ ਦੀ ਲੋੜ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸੰਗਤ ਨਾਲ ਸਾਂਝੇ ਕਰਦੇ ਹੋਏ ਕਿਹਾ ਕੇ ਅੱਜ ਫਿਰ ਉਹ ਹੀ ਮਾਹੌਲ ਵਿਸ਼ਵ ਭਰ ਵਿਚ ਹੈ ਜਦੋਂ ਗੁਰੂ ਜੀ ਨੇ ਖਾਲਸੇ ਦ ਸਥਾਪਨਾ ਕੀਤੀ ਸੀ |
ਗੁਰੂ ਨਾਨਕ ਫਾਉਡੇਸ਼ਨ ਦੇ ਚੇਅਰਮੈਨ ਰਾਜ ਸਿੰਘ ਰਹਿਲ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਅੱਜ ਗੁਰਦੁਆਰਾ ਸਾਹਿਬ ਨੂੰ ਬਣੇ 10 ਵਰ੍ਹੇ ਪੂਰੇ ਹੋ ਗਏ ਹਨ ਤੇ ਸੰਗਤ ਦੇ ਆਪਸੀ ਪਿਆਰ ਨੇ ਹਰ ਕੰਮ ਸਰਭ ਸੰਮਤੀ ਨਾਲ ਕਰ ਕੇ ਪੂਰੇ ਅਮਰੀਕਾ ਵਿਚ ਇਕ ਅਜਿਹੀ ਮਿਸਾਲ ਪੈਦਾ ਕਰ ਦਿਤੀ ਹੈ ਜਿਸ ਤੋਂ ਦੂਸਰਿਆਂ ਨੂੰ ਸੇਧ ਲੈਣ ਤੇ ਸਿਖਣ ਦੀ ਲੋੜ ਹੈ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾੳਡੇਸ਼ਨ ਦੀ ਪ੍ਰਧਾਨ ਡਾ ਚਰਨਜੀਤ ਕੌਰ ਬਰਾੜ,ਸਾਬਕ ਚੇਅਰਮੈਨ ਡਾ ਰਾਜਿੰਦਰ ਢਿਲੋਂ,ਮਿਸਿਜ਼ ਜਗਦੀਸ਼ ਸਿੰਘ,ਪੰਜਾਬੀ ਸੁਸਾਇਟੀ ਦੀ ਪ੍ਰਧਾਨ ਨੀਲਮ ਗਰੇਵਾਲ,ਲਾਲ ਸਿੰਘ ਕਾਹਲੋਂ, ਡਾ ਤੇਜਵੰਤ ਸਿੰਘ ਚੰਦੀ , ਅਮਰਜੀਤ ਸਿੰਘ ਕਾਹਲੋਂ,ਬਲਜੀਤ ਸਿੰਘ ਦੁਲੇਹ,ਰਾਵਿੰਦਰ ਸਿੰਘ ਖੁਬਰ,ਰਾਜਿੰਦਰ ਸਿੰਘ ਨਿਝਰ,ਨਿਸ਼ਾਨ ਸਿੰਘ ਸਿਧੂ,ਹਰਜੀਤ ਕੌਰ ਚੋਹਾਨ,ਭੁਪਿੰਦਰ ਸਿੰਘ ਸੰਧੂ,ਲਖਵਿੰਦਰ ਸਿੰਘ ਸਭਰਵਾਲ,ਹਰੀਪਾਲ ਸਿੰਘ ਚਾਨਾ ਗੁਰੂ ਘਰ ਨਤਮਸਤਕ ਹੋਏ |

Share Button