Mon. May 27th, 2019

ਵਿਰਜੀਨੀਆ ਰਾਜ ਦੇ ਭਾਰਤੀ ਮੂਲ ਦੇ ਲੋਕਾਂ ਵਲੋਂ ਭਾਰਤ ਦੇ ਜੰਮੂ-ਕਸ਼ਮੀਰ ਰਾਜ ਦੇ ਪੁਲਵਾਮਾ ਖੇਤਰ ਵਿਖੇ ਭਾਰਤੀ ਸੁਰੱਖਿਆ ਬਲਾਂ ਤੇ ਹੋਏ ਅਤਵਾਦੀ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ

ਵਿਰਜੀਨੀਆ ਰਾਜ ਦੇ ਭਾਰਤੀ ਮੂਲ ਦੇ ਲੋਕਾਂ ਵਲੋਂ ਭਾਰਤ ਦੇ ਜੰਮੂ-ਕਸ਼ਮੀਰ ਰਾਜ ਦੇ ਪੁਲਵਾਮਾ ਖੇਤਰ ਵਿਖੇ ਭਾਰਤੀ ਸੁਰੱਖਿਆ ਬਲਾਂ ਤੇ ਹੋਏ ਅਤਵਾਦੀ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ

ਚੈਸਪੀਕ (ਵਿਰਜੀਨੀਆ) 16 ਫਰਵਰੀ (ਸੁਰਿੰਦਰ ਢਿਲੋਂ): ਵਿਰਜੀਨੀਆ ਰਾਜ ਦੇ ਭਾਰਤੀ ਮੂਲ ਦੇ ਲੋਕਾਂ ਵਲੋਂ ਭਾਰਤ ਦੇ ਜੰਮੂ-ਕਸ਼ਮੀਰ ਰਾਜ ਦੇ ਪੁਲਵਾਮਾ ਖੇਤਰ ਵਿਖੇ ਭਾਰਤੀ ਸੁਰੱਖਿਆ ਬਲਾਂ ਤੇ ਹੋਏ ਅਤਵਾਦੀ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਜਾ ਰਹੀ ਹੈ ਤੇ ਸ਼ਹੀਦ ਹੋਏ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ |
ਮਨੁੱਖੀ ਅਧਿਕਾਰਾਂ ਦੀ ਪ੍ਰਮੁੱਖ ਆਗੂ ਵਜੋਂ ਜਾਣੀ ਜਾਂਦੀ ਮਿਸਿਜ਼ ਜਗਦੀਸ਼ ਸਿੰਘ ਨੇ ਇਸ ਹਮਲੇ ਦੀ ਨਿੰਦਾ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕੇ ਅਜਿਹੇ ਘਿਨੌਣੇ ਕੰਮ ਇਨਸਾਨੀਅਤ ਤੋਂ ਗਿਰੇ ਹੋਏ ਲੋਕ ਹੀ ਕਰ ਸਕਦੇ ਹਨ | ਉਨ੍ਹਾਂ ਕਿਹਾ ਕੇ ਅੱਜ ਅੱਤਵਾਦ ਮਨੁੱਖਤਾ ਲਈ ਇਕ ਵੱਢੀ ਚਣੌਤੀ ਬਣ ਗਿਆ ਹੈ, ਤੇ ਜੇਕਰ ਸਮਾਂ ਰਹਿੰਦੇ ਇਸ ਦਾ ਕੋਈ ਹੱਲ ਤਲਾਸ਼ ਨਾ ਕੀਤਾ ਗਿਆ ਤਾ ਇਸਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ ਜੋ ਦੋਹਾਂ ਦੇਸ਼ਾਂ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਖ਼ਰਾਬ ਕਰਨਗੇ |
ਵਿਰਜੀਨੀਆ ਦੇ ਸਿੱਖ ਭਾਈਚਾਰੇ ਵਿਚ ਵੀ ਇਸ ਘਿਨਾਉਣੀ ਅਤਵਾਦੀ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਸ਼ਹੀਦ ਹੋਏ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ | ਗੁਰੂ ਨਾਨਕ ਫਾਉਡੇਸ਼ਨ ਦੇ ਸਕੱਤਰ ਸੁਰਿੰਦਰ ਸਿੰਘ ਚਾਨਾ ਨੇ ਇਸ ਅਤਵਾਦੀ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕੇ ਇਸ ਸਮਸਿਆ ਦਾ ਸਥਾਈ ਹੱਲ ਹੁਣ ਲੱਭਣਾ ਪਵੇਗਾ ਬਹੁਤ ਪਾਣੀ ਪੁਲਾਂ ਥੱਲਿਉਂ ਲੰਘਾ ਚੁੱਕਾ ਹੈ | ਉਧਰ ਸਥਾਨਿਕ ਸਿੱਖ ਆਗੂ ਨਿਸ਼ਾਨ ਸਿੰਘ ਸਿੱਧੂ ਤੇ ਲਾਲ ਸਿੰਘ ਕਾਹਲੋਂ ਨੇ ਵੀ ਇਸ ਅਤਵਾਦੀ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕੇ ਅੱਤਵਾਦ ਦੀ ਇਸ ਘਟਨਾ ਨੇ ਅਮਨ ਤੇ ਸ਼ਾਂਤੀ ਨੂੰ ਜਿਥੇ ਸਟ ਮਾਰੀ ਹੈ ਉਥੇ ਖਿਤੇ ਵਿਚ ਤਨਾਵ ਵੀ ਪੈਦਾ ਕਰ ਦਿੱਤਾ ਹੈ |

Leave a Reply

Your email address will not be published. Required fields are marked *

%d bloggers like this: