ਵਿਪਸਾਅ ਬੇਅ ਏਰੀਆ ਵਲੋਂ ਸੁਰਿੰਦਰ ਸਿੰਘ ਸੀਰਤ ਨੂੰ 70ਵੇਂ ਜਨਮ ਦਿਨ ‘ਤੇ ਲਾਈਫ਼ ਟਾਈਮ ਐਚੀਵਮੈਂਟ ਸਨਮਾਨ ਚਿੰਨ ਭੇਂਟ

ਵਿਪਸਾਅ ਬੇਅ ਏਰੀਆ ਵਲੋਂ ਸੁਰਿੰਦਰ ਸਿੰਘ ਸੀਰਤ ਨੂੰ 70ਵੇਂ ਜਨਮ ਦਿਨ ‘ਤੇ ਲਾਈਫ਼ ਟਾਈਮ ਐਚੀਵਮੈਂਟ ਸਨਮਾਨ ਚਿੰਨ ਭੇਂਟ

ਕੈਲੀਫੋਰਨੀਆ, 23 ਅਕਤੂਬਰ (ਰਾਜਗੋਗਨਾ)- ਬੀਤੇ ਦਿਨ ਸੁਰਿੰਦਰ ਸਿੰਘ ਸੀਰਤ ਦੇ 70ਵੇਂ ਜਨਮ ਦਿਨ ਤੇ ਉਨ੍ਹਾਂ ਦੇ ਘਰ ਪਰਿਵਾਰ ਵਲੋਂ ਸਰਪਰਾਈਜ਼ ਜਨਮ ਦਿਨ ਪਾਰਟੀ ਰੱਖੀ ਗਈ। ਜਿਸ ਵਿਚ ਵਿਪਸਾਅ ਬੇਅ ਏਰੀਆ ਦੇ ਮੈਂਬਰਾਂ ਨੂੰ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ। ਕੁਲਵਿੰਦਰ, ਹਰਭਜਨ ਢਿੱਲੋਂ, ਜਗਜੀਤ, ਤਾਰਾ ਸਾਗਰ, ਰੇਸ਼ਮ, ਨੰਨੂ ਨੂਰ ਅਤੇ ਨੀਲਮ ਸੈਣੀ ਨੇ ਇਸ ਖ਼ੁਸ਼ੀ ਦੇ ਮੌਕੇ ਸ਼ਿਰਕਤ ਕੀਤੀ। ਕੇਕ ਕੱਟਣ ਤੋਂ ਪਹਿਲਾਂ ਮਹੌਲ ਨੂੰ ਸਾਹਿਤਕ ਰੰਗ ਵਿਚ ਰੰਗਦੇ ਹੋਏ ਨੀਲਮ ਸੈਣੀ ਨੇ ਕਿਹਾ ਕਿ ਹਰ ਸਾਹਿਤਕਾਰ ਦੇ ਦੋ ਪਰਿਵਾਰ ਹੁੰਦੇ ਹਨ। ਪਹਿਲਾ ਘਰ ਪਰਿਵਾਰ ਅਤੇ ਦੂਜਾ ਸਾਹਿਤਕ ਪਰਿਵਾਰ। ਦੋਵਾਂ ਪਰਿਵਾਰਾਂ ਦਾ ਇਸ ਮੌਕੇ ਹਾਜ਼ਰ ਹੋਣਾ ਪ੍ਰੇਮ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਜੰਮੂ ਕਸ਼ਮੀਰ ਦੀ ਧਰਤੀ ਤੋਂ ਆ ਕੇ ਅਮਰੀਕਾ ਵਿਚ ਪੰਜਾਬੀ ਸਾਹਿਤ ਲਈ ਨਿੱਠ ਕੇ ਕੰਮ ਕਰਨ ਵਾਲੀ ਇਸ ਸ਼ਖ਼ਸੀਅਤ ਨੂੰ 70ਵੇਂ ਜਨਮ ਦਿਨ ਦੀ ਸਾਡੇ ਸਭ ਵਲੌਂ ਹਾਰਦਿਕ ਵਧਾਈ ਹੈ। ਜਗਜੀਤ ਸੰਧੂ ਨੇ ਸੀਰਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੀਰਤ ਨੇ ਦਰਜਨਾਂ ਮਿਆਰੀ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਜਗਤ ਵਿਚ ਆਪਣੀ ਪਹਿਚਾਣ ਬਣਾਈ ਹੈ। ਹਰਭਜਨ ਢਿੱਲੋਂ ਨੇ ਸੁਰਿੰਦਰ ਸੀਰਤ ਦੀ ਸਾਹਿਤਕ ਦੇਣ ਦੀ ਵਿਆਖਿਆ ਕਰਦਾ ਕਾਵਿ-ਚਿੱਤਰ ਪੜ੍ਹ ਕੇ ਵਾਹ-ਵਾਹ ਖੱਟੀ।ਤਾਰਾ ਸਾਗਰ ਨੇ ਕਿਹਾ ਕਿ ਸੀਰਤ ਨੇ ਸਮੇਂ ਸਮੇ ਤੇ ਸਾਹਿਤ ਸਭਾਵਾਂ ਦੀ ਣੋਗ ਅਗਵਾਈ ਕੀਤੀ ਹੈ। ਕੁਲਵਿੰਦਰ ਨੇ ਸਨਮਾਨ ਚਿੰਨ੍ਹ ਪੜ੍ਹ ਕੇ ਸੁਣਾਉਂਦੇ ਹੋਏ ਸੀਰਤ ਦੀ ਸਾਹਿਤਕ ਦੇਣ ਦੀ ਸ਼ਲਾਘਾ ਕਰਦੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਉਪਰੰਤ ਕੇਕ ਕੱਟਿਆ ਗਿਆ । ਸੁਰਿੰਦਰ ਸਿੰਘ ਸੀਰਤ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: