ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਵਿਧਾਨ ਸਭਾ ਚੋਣਾ 2017: ਐਸ.ਸੀ ਸਰਪੰਚਾਂ ਨੇ ਵਿਧਾਇਕ ਪਦ ਲਈ ਟਿਕਟ ਹਲਕੇ ਅੰਦਰ ਦੇਣ ਗੱਲ ਆਖੀ

ਵਿਧਾਨ ਸਭਾ ਚੋਣਾ 2017: ਐਸ.ਸੀ ਸਰਪੰਚਾਂ ਨੇ ਵਿਧਾਇਕ ਪਦ ਲਈ ਟਿਕਟ ਹਲਕੇ ਅੰਦਰ ਦੇਣ ਗੱਲ ਆਖੀ
ਪੰਚਾਇਤਾਂ ਨੇ ਸੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਖਤ ਲਿਖਕੇ ਕੀਤੀ ਮੰਗ

ਬੋਹਾ,19 ਸਤੰਬਰ(ਜਸਪਾਲ ਸਿੰਘ ਜੱਸੀ): ਜਿਵੇ-ਜਿਵੇ ਵਿਧਾਨ ਸਭਾ ਚੋਣਾਂ 2017 ਦਾ ਸਮਾਂ ਨੇੜੇ ਆ ਰਿਹੈ ਠੀਕ ਉਸੇ ਤਰਾਂ ਚੋਣ ਲੜਨ ਦੇ ਇੱਛੁਕ ਉਮੀਦਵਾਰ ਵੱਖੋ-ਵੱਖਰੀਆਂ ਪਾਰਟੀਆਂ ਨਾਲ ਆਪਣਾ ਤਾਣਾ-ਪੇਟਾ ਬੁਣਨ ਚ ਮਸ਼ਰੂਫ ਹੋ ਗਏ ਹਨ।ਇਸੇ ਲਗਾਤਾਰਤਾ ਚ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਲਈ ਵੀ ਰਿਜਰਵ ਵਿਧਾਨ ਸਭਾ ਹਲਕਾ ਬੁਢਲਾਡਾ ਤੋ ਦਾਅਵੇਦਾਰਾਂ ਦਾ ਤਾਂਤਾ ਲੱਗਿਆ ਹੋਇਆ ਹੈ ਪਰ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਵੱਡੀ ਗਿਣਤੀ ਅਨੁਸੂਚਿਤ ਜਾਤੀ ਸਰਪੰਚਾਂ ਨੇ ਪੰਜਾਬ ਦੇ ਉੱਪ ਮੁੱਖ ਮੰਤਰੀ ਸz.ਸੁਖਬੀਰ ਸਿੰਘ ਬਾਦਲ ਨੂੰ ਇੱਕ ਪੱਤਰ ਲਿਖਕੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਉਹ ਬੁਢਲਾਡਾ ਵਿਧਾਨ ਸਭਾ ਅੰਦਰ ਬਾਹਰੀ ਉਮੀਦਵਾਰ ਨੂੰ ਬਰਦਾਸ਼ਤ ਨਹੀ ਕਰਨਗੇ ਅਤੇ ਸਰਪੰਚਾਂ ਮੰਗ ਕੀਤੀ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਵੱਲੋ ਹਲਕੇ ਦੇ ਵਿਆਕਤੀ ਨੂੰ ਹੀ ਪਾਰਟੀ ਉਮੀਦਵਾਰ ਬਣਾਇਆ ਜਾਵੇ।ਇਸ ਦੇ ਨਾਲ ਹੀ ਅਕਾਲੀ ਦਲ ਦਾ ਇੱਕ ਧੜਾ ਪਿੰਡਾਂ ਅੰਦਰ ਮੀਟਿੰਗਾਂ ਕਰਕੇ ਲੋਕਾਂ ਦੀ ਇਸ ਮੱਤ ਉਪਰ ਸਹਿਮਤੀ ਬਣਾ ਰਿਹਾ ਹੈ ਐਤਕੀ ਵਿਧਾਨ ਸਭਾ ਚੋਣਾਂ ਚ ਲਾਇਨੋ ਪਾਰ ਦਾ ਵਿਆਕਤੀ ਵਿਧਾਇਕ ਪਦ ਲਈ ਸਵੀਕਾਰ ਨਹੀ ਹੋਵੇਗਾ।

ਹੁਣ ਤੱਕ ਲਾਇਨੋ ਪਾਰ ਦੇ ਰਹੇ ਵਿਧਇਕ….!

ਇਥੇ ਦੱਸ ਦੇਈਏ ਕਿ ਪਹਿਲੀਆਂ ਵਿਧਾਨ ਸਭਾ ਚੋਣਾ ਦੌਰਾਨ ਬੁਢਲਾਡਾ ਖੇਤਰ ਦੇ ਪਿੰਡਾਂ ਚੱਕ ਭਾਈਕੇ, ਦਾਤੇਵਾਸ, ਬਖਸ਼ੀਵਾਲਾ ਅਤੇ ਬਰੇਟਾ ਮੰਡੀ ਨਾਲ ਸਬੰਧਤ ਸਨ।ਜਿੰਨਾਂ ਚੋ ਪਿੰਡ ਚੱਕ ਭਾਈਕੇ ਦੇ ਪ੍ਰਸ਼ਮਤ ਸਿੰਘ (ਸੋ੍ਰਮਣੀ ਅਕਾਲੀ ਦਲ) ਵਿਧਾਨ ਸਭਾ ਚੋਣਾਂ 1969, 1980 ਅਤੇ 1985 ਦੌਰਾਨ ਬਖਸ਼ੀਵਾਲਾ ਦੇ ਗੁਰਦੇਵ ਸਿੰਘ ਬਖਸ਼ੀਵਾਲਾ (ਕਾਂਗਰਸ) ਨੇ ਵਿਧਾਨ ਸਭਾ ਚੋਣਾਂ 1972 ਦਾਤੇਵਾਸ ਦੇ ਹਰਦੇਵ ਸਿੰਘ ਅਰਸ਼ੀ (ਸੀ.ਪੀ.ਆਈ) ਨੇ ਵਿਧਾਨ ਸਭਾ ਚੋਣਾਂ 1992 ਅਤੇ 1997,ਇਸੇ ਪਿੰਡ ਦੇ ਹਰਬੰਤ ਸਿੰਘ ਦਾਤੇਵਾਸ (ਸ੍ਰੋਮਣੀ ਅਕਾਲੀ ਦਲ) ਨੇ ਵਿਧਾਨ ਸਭਾ ਚੋਣਾ 2002, ਬਰੇਟਾ ਮੰਡੀ ਦੇ ਵਸਨੀਕ ਮੰਗਤ ਰਾਏ ਬਾਂਸਲ (ਕਾਂਗਰਸ) ਨੇ ਵਿਧਾਨ ਸਭਾ ਚੋਣਾਂ 2007 ਨੇ ਜਿੱਤ ਪ੍ਰਾਪਤ ਕੀਤੀ ਸੀ।

ਫੈਸਲਾ ਪਾਰਟੀ ਦੇ ਹੱਥ ….ਗੁਰਮੇਲ ਸਿੰਘ ਫਫੜੇ

ਇਸ ਪੂਰੇ ਮਾਮਲੇ ਬਾਰੇ ਜਦ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਨਾਲ ਗੱਲਬਾਤ ਕੀਤੀ ਤਾਂ ਉਨਾਂ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਵੱਡੀ ਗਿਣਤੀ ਐਸ.ਸੀ. ਸਰਪੰਚਾਂ ਦੁਆਰਾ ਹਲਕੇ ਦੇ ਹੀ ਕਿਸੇ ਵਿਆਕਤੀ ਨੂੰ ਪਾਰਟੀ ਟਿਕਟ ਦੇਣ ਸਬੰਧੀ ਪਾਰਟੀ ਪ੍ਰਧਾਨ ਨੂੰ ਖਤ ਭੇਜਣ ਦੀ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਧਾਇਕ ਜੇਕਰ ਉਸੇ ਹਲਕੇ ਦਾ ਵਸਨੀਕ ਹੋਵੇ ਤਾਂ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਜਿਆਦਾ ਮੁਸ਼ੱਕਤ ਨਹੀ ਕਰਨੀ ਪੈਂਦੀ।ਉਨਾਂ ਸਰਪੰਚਾਂ ਇਹ ਖਤ ਲਿਖੇ ਜਾਣ ਦੇ ਵਿਸ਼ੇ ਤੇ ਆਪਣਾ ਪ੍ਰਤੀਕ੍ਰਮ ਦਿੰਦਿਆਂ ਕਿਹਾ ਕਿ ਹਰ ਵੋਟਰ ਨੂੰ ਸੁਝਾਓ ਦੇਣ ਦਾ ਹੱਕ ਹੈ।ਪਾਰਟੀਆਂ ਦੇ ਫੈਸਲੇ ਵੱਡੇ ਹੁੰਦੇ ਹਨ,ਪਾਰਟੀ ਦਾ ਫੈਸਲਾ ਕੀ ਹੋਵੇਗਾ,ਇਹ ਤਾਂ ਭਵਿੱਖ ਦੇ ਗਰਭ ਦੀ ਗੱਲ ਹੈ।

Leave a Reply

Your email address will not be published. Required fields are marked *

%d bloggers like this: