Fri. May 24th, 2019

ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਵੇਗਾ ਯੂਥ ਅਕਾਲੀ ਦਲ – ਸਰਪੰਚ ਜਗਮਲ ਸਿੰਘ

ਵਿਧਾਨ ਸਭਾ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਵੇਗਾ ਯੂਥ ਅਕਾਲੀ ਦਲ – ਸਰਪੰਚ ਜਗਮਲ ਸਿੰਘ

bhikhiਭਿੱਖੀਵਿੰਡ 27 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਆਦਿ ਅਕਾਲੀ ਲੀਡਰਾਂ ਦੀ ਅਗਵਾਈ ਹੇਠ 2017 ਵਿਚ ਲੜੀਆਂ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਸ਼ਾਨ ਨਾਲ ਜਿੱਤ ਪ੍ਰਾਪਤ ਕਰਕੇ ਕਾਂਗਰਸ ਪਾਰਟੀ ਨੂੰ ਚਿੱਤ ਕਰ ਦੇਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਮਾਝਾ ਜੋਨ ਦੇ ਨਵ ਨਿਯੁਕਤ ਜਨਰਲ ਸਕੱਤਰ ਸਰਪੰਚ ਜਗਮਲ ਸਿੰਘ ਕਾਜੀਚੱਕ ਨੇ ਦਾਣਾ ਮੰਡੀ ਭਿੱਖੀਵਿੰਡ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਇਹਨਾਂ ਚੋਣਾਂ ਦੌਰਾਨ ਯੂਥ ਅਕਾਲੀ ਦਲ ਅਹਿਮ ਭੂਮਿਕਾ ਨਿਭਾਅ ਕੇ ਅਕਾਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਵੇਗਾ। ਸਰਪੰਚ ਜਗਮਲ ਸਿੰਘ ਕਾਜੀਚੱਕ ਨੇ ਆਪਣੀ ਨਿਯੁਕਤੀ ‘ਤੇ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਯੂਥ ਅਕਾਲੀ ਦਲ ਮਾਝਾ ਜੋਨ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਵਿਧਾਇਕ ਵਿਰਸਾ ਸਿੰਘ ਵਲਟੋਹਾ ਆਦਿ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਆਖਿਆ ਕਿ ਪਾਰਟੀ ਵੱਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੋਪੀ ਗਈ ਹੈ, ਉਸਨੂੰ ਤਨਦੇਹੀ ਨਾਲ ਨਿਭਾਅ ਕੇ ਪਾਰਟੀ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲਿਜਾਇਆ ਜਾਵੇਗਾ। ਇਸ ਮੌਕੇ ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਹੀਰਾ ਸਿੰਘ ਕਾਜੀਚੱਕ ਪ੍ਰਧਾਨ ਟਰੱਕ ਯੂਨੀਅਨ ਭਿੱਖੀਵਿੰਡ, ਸਰਪੰਚ ਹਰਜੀਤ ਸਿੰਘ ਚੂੰਗ, ਸੁਖਬੀਰ ਸਿੰਘ ਬਾਦਸਾਹ, ਸਰਪੰਚ ਬਲਜੀਤ ਸਿੰਘ ਮਾੜੀ ਗੋੜ ਸਿੰਘ, ਲਖਬੀਰ ਸਿੰਘ ਪਹਿਲਵਾਨਕੇ ਚੇਅਰਮੈਂਨ, ਗੁਰਜੰਟ ਸਿੰਘ ਕਾਜੀਚੱਕ, ਨੰਬਰਦਾਰ ਸੁਖਦੇਵ ਸਿੰਘ ਬੂੜਚੰਦ, ਦੇਸਾ ਸਿੰਘ ਭੁੱਲਰ, ਪ੍ਰਲਾਦ ਸਿੰਘ ਬੂੜਚੰਦ, ਮੰਗਾ ਸਿੰਘ, ਪਰਮਜੀਤ ਕਾਲੀਆ, ਪੰਚ ਧੀਰਾ ਸਿੰਘ ਆਦਿ ਹਾਜਰ ਸਨ।

 

 

Leave a Reply

Your email address will not be published. Required fields are marked *

%d bloggers like this: