ਵਿਧਾਨ ਸਭਾ ਚੋਣਾਂ ‘ਚ ਪਿੰਡਾਂ ਦੇ ਲੋਕ ਹੀ ਕਰਨਗੇ ਬਾਦਲ ਸਰਕਾਰ ਦਾ ਬਿਸਤਰਾ ਗੋਲ -ਗਾਗਾ

ss1

ਵਿਧਾਨ ਸਭਾ ਚੋਣਾਂ ‘ਚ ਪਿੰਡਾਂ ਦੇ ਲੋਕ ਹੀ ਕਰਨਗੇ ਬਾਦਲ ਸਰਕਾਰ ਦਾ ਬਿਸਤਰਾ ਗੋਲ -ਗਾਗਾ

2ਦਿੜ੍ਹਬਾ ਮੰਡੀ 22 ਨਵੰਬਰ (ਰਣ ਸਿੰਘ ਚੱਠਾ )-ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਹਮੇਸ਼ਾਂ ਪਿੰਡਾਂ ਵਿੱਚ ਆਪਣੀ ਡੂੰਘੀ ਪਕੜ ਹੋਣ ਦਾ ਦਾਅਵਾ ਕਰਦੀ ਹੈ ਪਰ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਿੰਡਾਂ ਦੇ ਲੋਕ ਹੀ ਅਕਾਲੀਆਂ ਨੂੰ ਸੱਤਾ ਤੋਂ ਬੇਦਖਲ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਗਦੇਵ ਸਿੰਘ ਗਾਗਾ ਹਲਕਾ ਪ੍ਰਧਾਨ ਯੂਥ ਕਾਂਗਰਸ ਦਿੜ੍ਹਬਾ ਨੇ ਪਿੰਡ ਰਟੋਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸ੍ਰ ਗਾਗਾ ਨੇ ਕਿਹਾ ਕਿ ਪਿੰਡਾਂ ਦੇ ਲੋਕ ਬਾਦਲ ਸਰਕਾਰ ਤੋਂ ਡਾਢੇ ਦੁਖੀ ਹਨ। ਕਿਸਾਨਾਂ ਤੋਂ ਲੈ ਕੇ ਖੇਤ ਮਜਦੂਰ ਤਕ ਨਾਲ ਕੀਤੇ ਵਾਅਦੇ ਬਾਦਲਾਂ ਨੇ ਪੂਰੇ ਨਹੀਂ ਕੀਤੇ।ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਰੁਲਦੀਆਂ ਰਹੀਆਂ ਹਨ। ਫਸਲਾਂ ਦੀ ਪੇਮੈਂਟ ਸਮੇਂ ਸਿਰ ਨਹੀਂ ਮਿਲਦੀ। ਕੁਦਰਤੀ ਮਾਰ ਦਾ ਸ਼ਿਕਾਰ ਹੋਈਆਂ ਫਸਲਾਂ ਦਾ ਮੁਆਵਜਾ ਨਹੀਂ ਮਿਲਦਾ।ਉਨਾਂ ਕਿਹਾ ਕਿ ਪਿੰਡਾਂ ਦੇ ਨੌਜਵਾਨ ਬੇਰੁਜਗਾਰੀ ਤੋਂ ਪਰੇਸ਼ਾਨ ਹੋ ਕੇ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਘਰ-ਘਰ ਵਿੱਚ ਚਿੱਟੇ ਦੀ ਮਾਰ ਹੈ।ਮਗਨਰੇਗਾ ਸਕੀਮਾ ਅਧੀਨ ਨਾ ਕੰਮ ਮਿਲਦਾ ਹੈ ਤੇ ਨਾ ਹੀ ਮਾਣ ਭੱਤਾ ਨਸੀਬ ਹੁੰਦਾ ਹੈ। ਵਿਧਵਾ, ਬੁਢਾਪਾ ਅਤੇ ਅੰਗਹੀਣ ਪੈਨਸ਼ਨਾਂ ਤੋਂ ਇਲਾਵਾ ਸ਼ਗਨ ਸਕੀਮਾਂ ਤਹਿਤ ਕਈ ਮਹੀਨਿਆਂ ਤੋਂ ਗ੍ਰਾਂਟਾਂ ਜਾਰੀ ਨਹੀਂ ਹੋਈਆਂ।ਮਹਿੰਗਾਈ ਅਸਮਾਨ ਤੇ ਪੁੱਜ ਚੁੱਕੀ ਹੈ। ਉਹਨਾਂ ਕੇਂਦਰ ਦੀ ਮੋਦੀ ਸਰਕਾਰ ਤੇ ਵੀ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਮੋਦੀ ਦੇ ਅੱਛੇ ਦਿਨਾਂ ਤੋਂ ਤੰਗ ਪੰਜਾਬ ਦੀ ਜਨਤਾ ਪੁਰਾਣੀ ਡਾ. ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਦੇ ਦਿਨਾਂ ਨੂੰ ਯਾਦ ਕਰ ਰਹੀ ਹੈ।ਉਹਨਾਂ ਕਿਹਾ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਿੰਡਾਂ ਦੇ ਲੋਕ ਬਾਦਲ ਸਰਕਾਰ ਦਾ ਬੁਰੀ ਤਰ੍ਹਾਂ ਜਲੂਸ ਕੱਢਣਗੇ ਅਤੇ ਅਕਾਲੀ-ਭਾਜਪਾ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ।ਇਸ ਮੋਕੇ ਪ੍ਰਧਾਨ ਰਾਜਵੀਰ ਸਿੰਘ ਖਡਿਆਲ,ਜਰਨਲ ਸਕੱਤਰ ਜਸਵੀਰ ਸਿੰਘ ਵਿੱਕੀ ਖਡਿਆਲ,ਕੈਪਟਨ ਲਾਭ ਸਿੰਘ ਖਡਿਆਲ,ਚੇਅਰਮੈਨ ਪ੍ਰਿਤਪਾਲ ਸਿੰਘ ਜਨਾਲ,ਜਰਨਲ ਸਕੱਤਰ ਜਗਤਾਰ ਸਿੰਘ ਜਨਾਲ,ਯੂਥ ਆਗੂ ਗੁਰਧਿਆਨ ਜਨਾਲ,ਬਿੱਟੂ ਔਲਖ ਜਨਾਲ,ਰੱਬਦਾਸ ਛਾਜਲੀ,ਦਵਿੰਦਰ ਛਾਜਲੀ,ਕਾਕਾ ਰਟੋਲ,ਪਰਵਿੰਦਰ ਚੱਠਾ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *