ਵਿਧਾਨ ਸਭਾਂ ਚ “ਪੰਚਕੂਲਾ ਨੂੰ ਅੱਗ” ਲਾਉਣ ਵਾਲਿਆ ਨੂੰ ਸਰਧਾਂਜਲੀ ਦੇਣ ਤੇ ਉਗਲਾਂ ਉੱਠੀਆਂ

ss1

ਵਿਧਾਨ ਸਭਾਂ ਚ “ਪੰਚਕੂਲਾ ਨੂੰ ਅੱਗ” ਲਾਉਣ ਵਾਲਿਆ ਨੂੰ ਸਰਧਾਂਜਲੀ ਦੇਣ ਤੇ ਉਗਲਾਂ ਉੱਠੀਆਂ
ਖੱਟਰ ਸਰਕਾਰ ਨੇ ਦੇਸ਼ ਨਾਲ ਧਰੋਹ ਕੀਤਾ — ਬਲਕਰਨ ਸਿੰਘ ਡੱਬਵਾਲੀ

ਰਾਮਪੁਰਾ ਫੂਲ, 25 ਅਕਤੂਬਰ ( ਦਲਜੀਤ ਸਿੰਘ ਸਿਧਾਣਾ) ਹਰਿਆਣਾ ਦੀ ਖੱਟਰ ਸਰਕਾਰ ਵੱਲੋ ਡੇਰਾ ਸਿਰਸਾਂ ਦੇ ਸੌਦਾ ਸਾਧ ਨੂੰ ਸੀਬੀਆਈ ਅਦਾਲਤ ਵੱਲੋ ਸਜਾਂ ਸੁਣਾਏ ਜਾਣ ਤੋ ਬਾਅਦ ਪੰਚਕੂਲਾਂ ਸਹਿਰ ਨੂੰ ਅੱਗ ਲਾਉਣ ਵਾਲੇ ਡੇਰਾ ਸਿਰਸਾ ਦੇ ਗੁੰਡਿਆਂ ਨੂੰ ਅੱਜ ਵਿਧਾਨ ਸਭਾਂ ਸੈਸਨ ਚ ਸਰਧਾਜਲੀ ਦੇਣ ਤੇ ਉਗਲਾਂ ਉਠਣੀਆਂ ਸੁਰੂ ਹੋ ਗਈਆ ਹਨ । ਅੱਜ ਇਥੇ ਦਲ ਖਾਲਸਾ ਦੇ ਭਾਈ ਬਲਕਰਨ ਸਿੰਘ ਡੱਬਵਾਲੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੋਸ ਲਾਇਆ ਕੇ ਸਰਕਾਰ ਨੇ ਅਜਿਹਾ ਕਰਕੇ ਜਿੱਥੇ ਜਨਤਾ ਨਾਲ ਨਾ ਇਨਸਾਫੀ ਕੀਤੀ ਆ ਉੱਥੇ ਦੇਸ ਧਰੋਹ ਕਰਦਿਆ ਮਾਣਯੋਗ ਹਾਈਕੋਰਟ ਅਦਾਲਤ ਦੇ ਉਸ ਫੈਸਲੇ ਦੀ ਵੀ ਉਲੰਘਣਾਂ ਕੀਤੀ ਆ ਜਿਸ ਚ ਅਦਾਲਤ ਨੇ ਹੁਕਮ ਕੀਤਾ ਸੀ ਕਿ ਜੇ ਪੰਚਕੂਲਾਂ ਚ ਪੁਲੀਸ ਤੇ ਫੌਜ ਦੀ ਗੋਲੀ ਨਾਲ ਮਰਨ ਵਾਲੇ 38 ਡੇਰਾ ਪ੍ਰੇਮੀਆਂ ਨੂੰ ਸਰਕਾਰ ਮੁਆਵਜਾਂ ਦੇਣਾ ਚਹੁੰਦੀ ਹੈ ਤਾ ਇਹ ਮੁਆਵਜਾਂ ਡੇਰਾ ਸਿਰਸਾ ਦੀ ਜਾਇਦਾਦ ਨਿਲਾਮ ਕਰਕੇ ਦੇਵੇ । ਜਿਕਰਯੋਗ ਹੈ ਕੇ ਡੇਰਾਂ ਸਿਰਸਾ ਦੇ ਮੁੱਖੀ ਨੂੰ ਸਜਾਂ ਸਣਾਉਣ ਦੇ ਵਿਰੋਧ ਵੱਜੋ ਅਦਾਲਤ ਦੇ ਅੰਦੇਸਾ ਦੀ ਉਲੰਘਣਾਂ ਕਰਕੇ ਸਹਿਰ ਨੂੰ ਅੱਗ ਲਾਉਣ ਆਏ ਗੁੰਡਾ ਅਨਸਰਾਂ ਨੇ ਜਿੱਥੇ ਸੈਕੜੇ ਵਹੀਕਲਾਂ , ਕਾਰਾ ਤੇ ਸਰਕਾਰੀ ਅਤੇ ਪ੍ਰਾਈਵੇਟ ਸੰਪਤੀ ਨੂੰ ਅੱਗ ਦੇ ਹਵਾਲੇ ਕੀਤਾ ਉੱਥੇ ਮੀਡੀਆ ਦੇ ਵਹੀਕਲ ਵੀ ਸਾੜ ਕੇ ਸੁਆਹ ਕੀਤੇ ਜਿੰਨਾਂ ਨੂੰ ਕੰਟਰੌਲ ਕਰਨ ਲਈ ਫੌਜ ਦੀਆ ਗੋਲੀਆ ਨਾਲ 38 ਵਿਆਕਤੀ ਮਾਰੇ ਗਏ ਸਨ। ਜਿਕਰਯੋਗ ਹੈ ਕੇ ਉਹਨਾਂ ਨੂੰ ਸਰਧਾਜਲੀ ਦੇਣ ਨਾਲ ਹੁਣ ਉਹਨਾਂ ਨੂੰ ਮੁਆਵਜਾਂ ਦੇਣ ਦਾ ਵੀ ਰਾਹ ਖੁੱਲ ਗਿਆ ਹੈ।ਖੱਟਰ ਸਰਕਾਰ ਦੇ ਇਸ ਫੈਸਲੇ ਨਾਲ ਇਹ ਗੱਲ ਸਾਫ ਹੋ ਗਈ ਹੈ ਕੇ ਇਸ ਦੇਸ ਵਿਰੋਧੀ ਡੇਰੇ ਦੀ ਸੰਥਾਪਨਾਂ ਚ ਭਾਜਪਾ ਦਾ ਹੱਥ ਹੈ ਤੇ ਹੁਣ ਇਸ ਡੇਰੇ ਤੇ ਭਾਜਪਾਂ ਆਰ ਐਸ ਐਸ ਰਾਹੀ ਕਬਜਾਂ ਕਰਨਾ ਚਹੁੰਦੀ ਹੈ ਤੇ ਇਹ ਫੈਸਲਾ ਡੇਰਾ ਪ੍ਰੇਮੀਆਂ ਨੂੰ ਖੁਸ ਕਰਨ ਲਈ ਕੀਤਾ ਗਿਆ ਹੈ ਤਾ ਕੇ ਡੇਰੇ ਦੇ ਮੁੱਖੀ ਦੀ ਗੱਦੀ ਨਸੀਨੀ ਵੇਲੇ ਕੋਈ ਅੜਚਨ ਪੇਸ ਨਾ ਆਵੇ। ਦਲ ਖਾਲਸਾ ਨੇ ਕਿਹਾ ਕੇ ਉਹ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਖੇਧੀ ਕਰਦੇ ਹਨ ਇਸ ਮੌਕੇ ਉਹਨਾ ਨਾਲ ਬਲਜੀਤ ਸਿੰਘ,ਰਜਿੰਦਰ ਸਿੰਘ,ਅਮਰਜੀਤ ਸਿੰਘ ਆਦਿ ਹਾਜਰ ਸਨ।
ਦਾ ਵਿਰੋਧ ਕਰਨ

Share Button

Leave a Reply

Your email address will not be published. Required fields are marked *