Wed. Aug 21st, 2019

ਵਿਧਾਇਕ ਸੰਦੋਆ ਕੁੱਟਮਾਰ ਮਾਮਲੇ ‘ਚ ਪੇਸ਼ੀ ਮੌਕੇ ਸੰਦੋਆ ਖਿਲਾਫ ਨਾਅਰੇਬਾਜੀ

ਵਿਧਾਇਕ ਸੰਦੋਆ ਕੁੱਟਮਾਰ ਮਾਮਲੇ ‘ਚ ਪੇਸ਼ੀ ਮੌਕੇ ਸੰਦੋਆ ਖਿਲਾਫ ਨਾਅਰੇਬਾਜੀ
ਦੋਸ਼ੀਆਂ ਨੂੰ 13 ਜੁਲਾਈ ਤੱਕ ਨਿਆਇਕ ਹਿਰਾਸਤ ਵਿੱਚ ਭੇਜਿਆ

ਸ੍ਰੀ ਅਨੰਦਪੁਰ ਸਾਹਿਬ, 30 ਜੂਨ(ਦਵਿੰਦਰਪਾਲ ਸਿੰਘ/ ਅੰਕੁਸ਼): ਬੀਤੇ ਦਿਨੀਂ ਹਲਕਾ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨਾਲ ਕੁੱਟਮਾਰ ਮਾਮਲੇ ਦੇ ਕਥਿਤ ਦੋਸ਼ੀ ਅਜਵਿੰਦਰ ਸਿੰਘ ਬੇਈਹਾਰਾ, ਬਚਿੱਤਰ ਸਿੰਘ ਅਤੇ ਮੋਹਨ ਸਿੰਘ ਤਿੰਨਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਮਾਨਯੋਗ ਜੱਜ ਨੇ ਇਨਾਂ ਤਿੰਨਾਂ ਨੂੰ 13 ਜੁਲਾਈ ਤੱਕ ਨਿਆਇਕ ਹਿਰਾਸਤ ਵਿੱਚ ਭੇਜਿਆ। ਇਸ ਮੌਕੇ ਪੱਤਰਕਾਰਾਂ ਨਾਲ ਸੰਖੇਪ ਗੱਲ ਕਰਦਿਆਂ ਅਜਵਿੰਦਰ ਸਿੰਘ ਵੱਲੋਂ ਪੁਲੀਸ ਉੱਤੇ ਇੱਕ ਤਰਫ਼ਾ ਕਾਰਵਾਈ ਦਾ ਦੋਸ਼ ਲਗਾਇਆ ਗਿਆ। ਉਨਾਂ ਕਿਹਾ ਕਿ ਸਾਡੀ ਪੱਗ ਲਾਉਣ ਵਾਲਿਆਂ ਦੇ ਖਿਲਾਫ ਵੀ ਉਹੀ ਮੁਕੱਦਮਾ ਦਰਜ ਹੋਵੇ ਜੋ ਸਾਡੇ ਤੇ ਕੀਤਾ ਗਿਆ ਹੈ। ਉਨਾਂ ਕਿਹਾ ਪੁਲਿਸ ਪੱਖਪਾਤ ਕਰ ਰਹੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਜਵਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਸੰਦੋਆ ਦੇ ਖਿਲਾਫ ਜੰਮ ਕੇ ਕੀਤੀ ਗਈ ਨਾਅਰੇਬਾਜ਼ੀ ਕੀਤੀ। ਉਨਾਂ ਕਿਹਾ ਉਹ ਪਹਿਲਾਂ ਵੀ ਅਜਵਿੰਦਰ ਸਿੰਘ ਦੇ ਨਾਲ ਸਨ ਤੇ ਹੁਣ ਵੀ ਉਸ ਦੇ ਨਾਲ ਹਨ। ਇਸ ਮੌਕੇ ਨਿਤਿਨ ਨੰਦਾ, ਸਰਪੰਚ ਮਨਿੰਦਰ ਸਿੰਘ, ਬਲਬੀਰ ਸਿੰਘ ਸਰਪੰਚ, ਰਣਜੀਤ ਸਿੰਘ, ਬਲਵਿੰਦਰ ਸਿੰਘ ਬਿੱਲਾ, ਸੁਰਿੰਦਰ ਸਿੰਘ ਛਿੰਦੀ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: