ਵਿਧਾਇਕ ਸਮਾਂਓ ਵੱਲੋਂ ਅੰਗਹੀਣਾਂ ਨੂੰ ਟਰਾਈ ਸਾਇਕਲਾਂ ਦੀ ਵੰਡ

ss1

ਵਿਧਾਇਕ ਸਮਾਂਓ ਵੱਲੋਂ ਅੰਗਹੀਣਾਂ ਨੂੰ ਟਰਾਈ ਸਾਇਕਲਾਂ ਦੀ ਵੰਡ

13-32ਬੋਹਾ 13 ਅਗਸਤ (ਦਰਸ਼ਨ ਹਾਕਮਵਾਲਾ)-ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਪਿਛਲੇ ਦਿਨੀਂ ਹੋਏ ਸੰਗਤ ਦਰਸ਼ਨਾਂ ਦੌਰਾਨ ਮਨਜੂਰ ਕੀਤੇ ਟਰਾਈ ਸਾਇਕਲਾਂ ਦੀ ਵੰਡ ਅੱਜ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਂਓ ਨੇ ਮਾਰਕੀਟ ਕਮੇਟੀ ਬੋਹਾ ਦੇ ਦਫਤਰ ਵਿਖੇ ਕੀਤੀ।ਪਿੰਡ ਹਾਕਮਵਾਲਾ ਦੀ ਵੀਰਪਾਲ ਕੌਰ ਪਤਨੀ ਜਗਤਾਰ ਸਿੰਘ ਅਤੇ ਰਾਮਪੁਰ ਮੰਡੇਰ ਦੀ ਸ਼ਿੰਦਰਪਾਲ ਕੌਰ ਪਤਨੀ ਜਸਵੀਰ ਸਿੰਘ ਨੂੰ ਟਰਾਈ ਸਾਇਕਲ ਸੌਂਪਦਿਆਂ ਹਲਕਾ ਵਿਧਾਇਕ ਨੇ ਆਖਿਆ ਕਿ ਸੂਬਾ ਸਰਕਾਰ ਗਰੀਬਾਂ ਅਤੇ ਲੋੜਵੰਦਾਂ ਦੀ ਹਰ ਇੱਕ ਜਰੂਰਤ ਨੂੰ ਪੂਰਾ ਕਰਨ ਲਈ ਹਮੇਸ਼ਾ ਯਤਨਸ਼ੀਲ ਹੈ।ਜਿਸ ਤਹਿਤ ਗੰਭੀਰ ਮਰੀਜਾਂ ਲਈ ਭਗਤ ਪੂਰਨ ਸਿੰਘ ਸਿਹਤ ਯੋਜਨਾਂ,ਅੰਗਹੀਣਾਂ ਲਈ ਮੁਫਤ ਬਨਾਵਟੀ ਅੰਗ ਅਤੇ ਟਰਾਈ ਸਾਇਕਲ,ਬਜੁਰਗਾਂ ਲਈ ਬੁਢਾਪਾ ਪੈਨਸ਼ਨ,ਅਤਿ ਗਰੀਬ ਪਰਿਵਾਰਾਂ ਲਈ ਸਸਤਾ ਆਟਾ ਦਾਲ ਆਦਿ ਲੋਕ ਭਲਾਈ ਸਕੀਮਾਂ ਬਿਨਾਂ ਕਿਸੇ ਪੱਖਪਾਤ ਤੋਂ ਨਿਰਵਿਘਨ ਦਿੱਤੀਆਂ ਜਾ ਰਹੀਆਂ ਹਨ।ਇਸ ਮੌਕੇ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ,ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜਥੇਦਾਰ ਜੋਗਾ ਸਿੰਘ,ਐਸ.ਈ. ਵਿੰਗ ਦੇ ਜਿਲਾ ਪ੍ਰਧਾਨ ਸਵਰਨ ਸਿੰਘ ਹੀਰੇਵਾਲਾ,ਸਰਕਲ ਬੁਢਲਾਡਾ ਦੇ ਪ੍ਰਧਾਨ ਅਮਰਜੀਤ ਸਿੰਘ ਕੁਲਾਣਾਂ,ਯੂਥ ਆਗੂ ਮਨਜੀਤ ਸਿੰਘ ਹਾਕਮਵਾਲਾ,ਪ੍ਰਕਾਸ ਸਿੰਘ ਮੱਲ ਸਿੰਘ ਵਾਲਾ,ਅਮ੍ਰਿਤਪਾਲ ਸਿੰਘ ਤੇਜੇ,ਰਣਧੀਰ ਸਿੰਘ ਸਰਪੰਚ ਰਾਮਪੁਰ ,ਦਰਸ਼ਨ ਸਿੰਘ ਸਰਪੰਚ ਗੰਢੂ ਖੁਰਦ,ਪ੍ਰਸ਼ੋਤਮ ਸਿੰਘ ਗਿੱਲ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *