ਵਿਧਾਇਕ ਵਲਟੋਹਾ ਨੇ ਸੇਵਾ ਕੇਂਦਰ ਦਾ ਕੀਤਾ ਉਦਘਾਟਨ

ss1

ਵਿਧਾਇਕ ਵਲਟੋਹਾ ਨੇ ਸੇਵਾ ਕੇਂਦਰ ਦਾ ਕੀਤਾ ਉਦਘਾਟਨ

untitled-1ਭਿੱਖੀਵਿੰਡ 26 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਵੱਲੋਂ ਖੋਲੇ ਗਏ ਸੇਵਾ ਕੇਂਦਰ ਪਿੰਡ ਭਿੱਖੀਵਿੰਡ ਦਾ ਉਦਘਾਟਨ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ। ਉਦਘਾਟਨ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬੇਹਤਰ ਸਹੂਲਤਾਂ ਦੇਣ ਲਈ ਸ਼ਹਿਰਾਂ ਤੇ ਪਿੰਡਾਂ ਅੰਦਰ ਸੇਵਾ ਕੇਂਦਰ ਖੋਲ ਕੇ ਕਈ ਪ੍ਰਕਾਰ ਦੀਆਂ ਸੇਵਾਵਾਂ ਮਹੁੱਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸੇਵਾ ਕੇਂਦਰ ਲੋਕਾਂ ਲਈ ਸਹਾਈ ਸਾਬਤ ਹੋਣਗੇ, ਕਿਉਕਿ ਇਕ ਹੀ ਛੱਤ ਹੇਠਾਂ ਵੱਖ-ਵੱਖ ਲੋਕਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆ। ਇਸ ਸਮੇਂ ਬੀ.ਸੀ. ਵਿੰਗ ਜਿਲ੍ਹਾ ਚੇਅਰਮੈਂਨ ਠੇਕੇਦਾਰ ਵਿਰਸਾ ਸਿੰਘ, ਨਗਰ ਪੰਚਾਇਤ ਭਿੱਖੀਵਿੰਡ ਦੇ ਸੀਨੀਅਰ ਮੀਤ ਪ੍ਰਧਾਨ ਕ੍ਰਿਸ਼ਨਪਾਲ ਜੱਜ, ਐਮ.ਸੀ ਪ੍ਰਦੀਪ ਖੰਨਾ, ਐਮ.ਸੀ ਕੁਲਵਿੰਦਰ ਸਿੰਘ ਪਾਸੀ, ਐਮ.ਸੀ ਮਨਜੀਤ ਸਿੰਘ, ਸਰਪੰਚ ਰਸਾਲ ਸਿੰਘ ਕਾਲੇ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਸਰਪੰਚ ਰਛਪਾਲ ਸਿੰਘ ਬਾਵਾ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਸ਼ਰਨਜੀਤ ਸਿੰਘ ਭਿੱਖੀਵਿੰਡ, ਸਰਪੰਚ ਅਮਰ ਸਿੰਘ ਸਾਂਧਰਾ, ਸਰਪੰਚ ਗੁਰਬੀਰ ਸਿੰਘ ਅਲਗੋਂ, ਡਾ:ਗੁਰਮੇਜ ਸਿੰਘ ਵੀਰਮ, ਸਰਪੰਚ ਮੇਜਰ ਸਿੰਘ ਅਲਗੋਂ, ਸਰਪੰਚ ਹਰਜੀਤ ਸਿੰਘ ਬੱਬੀ ਬੂੜਚੰਦ, ਸਰਪੰਚ ਸਰਵਨ ਸਿੰਘ ਨਾਰਲਾ, ਸਰਪੰਚ ਗੁਰਮੇਜ ਸਿੰਘ ਬੈਂਕਾ, ਸਰਪੰਚ ਗੁਰਦਿਤਾਰ ਸਿੰਘ ਬੈਂਕਾ, ਸਾਬਕਾ ਸਰਪੰਚ ਅਵਤਾਰ ਸਿੰਘ, ਭਾਰਤ ਭੂਸ਼ਨ ਲਾਡੂ, ਸਰਪੰਚ ਸੁਖਵਿੰਦਰ ਸਿੰਘ ਘੁਰਕਵਿੰਡ, ਸਰਪੰਚ ਅਮਰਜੀਤ ਸਿੰਘ ਬਾਠ, ਸਰਪੰਚ ਲਖਵਿੰਦਰ ਸਿੰਘ ਬਗਰਾੜੀ, ਰਣਜੀਤ ਸਿੰਘ ਰਾਣਾ ਮੁਨੀਮ, ਸਰਬਜੀਤ ਸਿੰਘ ਪੂਹਲਾ, ਲਵ ਕੁਮਾਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *