ਵਿਧਾਇਕ ਧੀਮਾਨ ਵੱਲੋਂ ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫ਼ੇ, ਕਿਹਾ ਨਸ਼ੇ ਦੇ ਖਿਲਾਫ਼ ‘ਐਕਸ਼ਨ’ ’ਚ ਅਸਫ਼ਲ ਰਹੀ ਸਰਕਾਰ

ss1

ਵਿਧਾਇਕ ਧੀਮਾਨ ਵੱਲੋਂ ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫ਼ੇ, ਕਿਹਾ ਨਸ਼ੇ ਦੇ ਖਿਲਾਫ਼ ‘ਐਕਸ਼ਨ’ ’ਚ ਅਸਫ਼ਲ ਰਹੀ ਸਰਕਾਰ

ਪੰਜਾਬ ਦੀ ਕੈਬਨਿਟ ਦੇ ਵਿਸਥਾਰ ਅਨੁਸਾਰ 9 ਕੈਬਨਿਟ ਮੰਤਰੀਆਂ ਵੱਲੋਂ ਸਹੁੰ ਚੁੱਕੇ ਜਾਣ ਤੋਂ ਪਹਿਲਾਂ ਹੀ ਅਣਗੌਲਿਆਂ ਕੀਤੇ ਗਏ ਵਿਧਾਇਕਾਂ ਨੇ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਹੈ।
ਅਮਰਗੜ੍ਹ ਦੇ ਵਿਧਾਇਕ ਸ: ਸੁਰਜੀਤ ਸਿੰਘ ਧੀਮਾਨ ਨੇ ਵੀ ਅੱਜ ਕਾਂਗਰਸ ਦੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਐਸ.ਸੀ. ਅਤੇ ਬੀ.ਸੀ. ਵਰਗ ਨਾਲ ਇਨਸਾਫ਼ ਨਹੀਂ ਕੀਤਾ ਅਤੇ ਜੇ ਉਨ੍ਹਾਂ ਨੂੰ ਨਹੀਂ ਤਾਂ ਭਾਈਚਾਰੇ ਵਿਚੋਂ ਕਿਸੇ ਨੂੰ ਤਾਂ ਥਾਂ ਦਿੱਤੀ ਹੀ ਜਾਣੀ ਚਾਹੀਦੀ ਸੀ।
ਪਹਿਲਾਂ ਵੀ ਨਸ਼ਿਆਂ ਦੇ ਖਿਲਾਫ਼ ਕਾਰਵਾਈ ਨਾ ਹੋਣ ਬਾਰੇ ਬਿਆਨ ਦੇ ਕੇ ਚਰਚਾ ਵਿਚ ਆਏ ਸ: ਧੀਮਾਨ ਨੇ ਅੱਜ ਵੀ ਕਿਹਾ ਕਿ ਕੈਪਟਨ ਸਰਕਾਰ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰਨ ਵਿਚ ਅਸਫ਼ਲ ਸਿੱਧ ਹੋਈ ਹੈ।
ਉਨ੍ਹਾਂ ਨੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਪੀ.ਪੀ.ਸੀ.ਸੀ. ਡੈਲੀਗੇਟ ਦੇ ਅਹੁਦੇ ਤੋਂ ਅਸਤੀਫ਼ੇ ਦੇ ਦਿੱਤੇ ਹਨ। ਉਨ੍ਹਾਂ ਵੱਲੋਂ ਵਿਧਾਇਕ ਦੇ ਤੌਰ ’ਤੇ ਅਸਤੀਫ਼ਾ ਦਿੱਤੇ ਜਾਣ ਦੀ ਸੂਚਨਾ ਨਹੀਂ ਹੈ।
ਗੱਲਬਾਤ ਕਰਦਿਆਂ ਸ: ਧੀਮਾਨ ਨੇ ਕਿਹਾ ਕਿ ਬੀ.ਸੀ. ਸਮਾਜ ਜੋ ਪੰਜਾਬ ਅੰਦਰ 42 ਪ੍ਰਤੀਸ਼ਤ ਹੈ, ਉਹਨਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਤਿੰਨ ਚਾਰ ਐਮ.ਐਲ.ਏਜ਼. ਨੂੰ ਵਜ਼ਾਰਤ ਵਿਚ ਸ਼ਾਮਿਲ ਕਰਨ ਦਾ ਦਾ ਹੱਕ ਬਣਦਾ ਸੀ ਪਰ ਇਕ ਨੂੰ ਵੀ ਥਾਂ ਨਹੀਂ ਦਿੱਤੀ, ਇਸ ਗੱਲ ਦਾ ਰੋਸ ਹੈ।

Share Button

Leave a Reply

Your email address will not be published. Required fields are marked *