Sun. Aug 18th, 2019

ਵਿਧਾਇਕ ਜਲਾਲਪੁਰ ਦੇ ਸਪੁੱਤਰ ਗਗਨਦੀਪ ਜੋਲੀ ਜਲਾਲਪੁਰ ਵਿਆਹ ਬੰਧਨ ਵਿੱਚ ਬੱਝੇ

ਵਿਧਾਇਕ ਜਲਾਲਪੁਰ ਦੇ ਸਪੁੱਤਰ ਗਗਨਦੀਪ ਜੋਲੀ ਜਲਾਲਪੁਰ ਵਿਆਹ ਬੰਧਨ ਵਿੱਚ ਬੱਝੇ
ਸਿੱਖ ਰੀਤੀ ਰਿਵਾਜ਼ਾ ਨਾਲ ਆਪਣੀ ਹਮਸਫਰ ਪਰਨੀਤ ਕੌਰ ਨਾਲ ਲਈਆਂ ਲਾਵਾਂ
ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਸਣੇ, ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀਆਂ, ਅਕਾਲੀ ਦਲ ਦੇ ਵਿਧਾਇਕਾਂ ਸਣੇ ਹੋਰਨਾ ਨੇ ਕੀਤੀ ਸਮੂਲੀਅਤ

ਰਾਜਪੁਰਾ, 13 ਦਸੰਬਰ (ਐਚ.ਐਸ.ਸੈਣੀ)-ਹਲਕਾ ਘਨੋਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਮੈਂਬਰ ਪੀਪੀਸੀਸੀ ਅਤੇ ਮੈਂਬਰ ਜ਼ਿਲਾ ਪ੍ਰੀਸ਼ਦ ਗਗਨਦੀਪ ਸਿੰਘ ਜੋਲੀ ਜਲਾਲਪੁਰ ਅੱਜ ਵਿਆਹ ਬੰਧਨ ਵਿੱਚ ਬੱਝ ਗਏ ਹਨ। ਉਨਾਂ ਨੇ ਜੀਰਕਪੁਰ ਨੇੜਲੇ ਆਪਣੇ ਸਹੁਰਾ ਪਿੰਡ ਸਿੰਘਪੁਰਾ ਸਿਲਵਰ ਸਿਟੀ ਵਿਖੇ ਸੁਰਿੰਦਰ ਸਿੰਘ ਦੀ ਲਾਡਲੀ ਪਰਨੀਤ ਕੌਰ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਸਿੱਖ ਰੀਤੀ ਰਿਵਾਜ਼ਾ ਨਾਲ ਲਾਵਾਂ ਲਈਆਂ।

ਜਾਣਕਾਰੀ ਦੇ ਅਨੁਸਾਰ ਬੀਤੀ ਦੇਰ ਰਾਤ ਦੇ ਜੀਰਕਪੁਰ ਦੇ ਪਾਮ ਕੋਰਟ ਮੈਰਿਜ ਪੈਲੇਸ ਵਿੱਚ ਰੱਖੇ ਸਮਾਗਮ ਵਿੱਚ ਲਾੜਾ ਬਣੇ ਗਗਨਦੀਪ ਸਿੰਘ ਜੋਲੀ ਜਲਾਲਪੁਰ ਆਪਣੇ ਜੱਦੀ ਪਿੰਡ ਜਲਾਲਪੁਰ ਤੋਂ ਆਪਣੇ ਦਾਦਾ ਰਾਮ ਪ੍ਰਕਾਸ਼, ਦਾਦੀ ਜੋਗਿੰਦਰ ਕੌਰ, ਪਿਤਾ ਵਿਧਾਇਕ ਮਦਨ ਲਾਲ ਜਲਾਲਪੁਰ, ਮਾਤਾ ਅਮਰਜੀਤ ਕੌਰ, ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਗੁਰਮੀਤ ਕੌਰ ਕੰਬੋਜ਼, ਜੀਜਾ ਨਿਰਭੈ ਸਿੰਘ ਮਿਲਟੀ ਇੰਚਾਰਜ ਕਾਂਗਰਸ ਸ਼ਕਤੀ ਪ੍ਰਾਜੈਕਟ ਪੰਜਾਬ, ਭੈਣ ਸੰਦੀਪ ਕੌਰ, ਚਾਚਾ ਰਜਿੰਦਰਪਾਲ, ਜਸਵੀਰ ਚੰਦ, ਮਨੋਹਰ ਲਾਲ, ਰਣਵੀਰ ਚੰਦ, ਭਰਾ ਹੈਰੀ ਜਲਾਲਪੁਰ, ਦੋਸਤ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਊਂਟਸਰ ਅਤੇ ਆਪਣੇ ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਦੇ ਨਾਲ ਬਰਾਤ ਲੈ ਕੇ ਪਹੁੰਚੇ। ਇਸ ਦੌਰਾਨ ਜੋਲੀ ਜਲਾਲਪੁਰ ਨੇ ਨਾਭੀ ਰੰਗ ਦੀ ਪੌਸ਼ਾਕ ਪਾਈ ਹੋਈ ਸੀ ਤੇ ਪੰਜਾਬੀ ਪਹਿਰਾਵੇ ਵਿੱਚ ਸ਼ਜੀਆਂ ਕੁੜੀਆਂ ਵੱਲੋਂ ਬੋਲੀਆਂ ਪਾ ਕੇ ਬਰਾਤ ਦਾ ਸਵਾਗਤ ਕੀਤਾ ਗਿਆ। ਸਟੇਜ਼ ‘ਤੇ ਗਗਨਦੀਪ ਜਲਾਲਪੁਰ ਨੇ ਆਪਣੀ ਜੀਵਨ ਸਾਥਣ ਪਰਨੀਤ ਕੌਰ ਦੇ ਵਰ ਮਾਲਾ ਪਾਈ। ਦੋਵਾ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਸੀ। ਬਰਾਤੀਆਂ ਦੇ ਮਨੋਰੰਜਨ ਦੇ ਲਈ ਮਸ਼ਹੂਰ ਪੰਜਾਬੀ ਕਲਾਕਾਰ ਹਰਭਜਨ ਮਾਨ ਨੇ ਸਟੇਜ਼ ਸੰਭਾਲੀ ਹੋਈ ਸੀ। ਸਮਾਗਮ ਦੌਰਾਨ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਤ੍ਰਿਪਤਰਜਿੰਦਰ ਸਿੰਘ ਬਾਜਵਾ, ਚੇਅਰਮੈਨ ਲਾਲ ਸਿੰਘ, ਹਲਕਾ ਸਮਾਣਾ ਵਿਧਾਇਕ ਕਾਕਾ ਰਜਿੰਦਰ ਸਿੰਘ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਸਿੰਚਾਈ ਵਿਭਾਗ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਪੰਜਾਬ ਸਰਕਾਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪਟਿਆਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਐਨ.ਕੇ.ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਦੀਪਿੰਦਰ ਸਿੰਘ ਢਿਲੋਂ, ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ, ਬਾਰ ਕੌਂਸਲ ਮੈਂਬਰ ਐਡਵੋਕੇਟ ਕਰਮਜੀਤ ਸਿੰਘ ਚੋਧਰੀ, ਸੀਨੀਅਰ ਕਾਂਗਰਸੀ ਆਗੂ ਗੁਰਿੰਦਰ ਸਿੰਘ ਦੂਆ, ਪਟੇਲ ਕਾਲਜ਼ ਮਨੇਜਮੈਂਟ ਸੁਸਾਇਟੀ ਦੇ ਜਨਰਲ ਸਕੱਤਰ ਮਹਿੰਦਰ ਸਹਿਗਲ, ਐਸ.ਡੀ.ਐਮ ਰਾਜਪੁਰਾ ਸ਼ਿਵ ਕੁਮਾਰ, ਨਗਰ ਕੌਂਸਲ ਰਾਜਪੁਰਾ ਪ੍ਰਧਾਨ ਪ੍ਰਵੀਨ ਛਾਬੜਾ, ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਮੈਂਬਰ ਜ਼ਿਲਾ ਪ੍ਰੀਸ਼ਦ ਬਲਿਹਾਰ ਸਿੰਘ, ਅਮਰੀਕ ਸਿੰਘ ਖਾਨਪੁਰ, ਡੀ.ਐਸ.ਪੀ ਸਰਕਲ ਘਨੋਰ ਅਸ਼ੋਕ ਕੁਮਾਰ, ਡੀ.ਐਸ.ਪੀ ਬਿਕਰਮ ਬਰਾੜ, ਸਾਬਕਾ ਚੇਅਰਮੈਨ ਗੁਰਨਾਮ ਸਿੰਘ ਭੂਰੀਮਾਜਰਾ, ਐਸ.ਐਚ.ਓ ਸੰਭੂ ਕੁਲਵਿੰਦਰ ਸਿੰਘ, ਸਾਬਕਾ ਚੇਅਰਮੈਨ ਬਲਰਾਜ ਸਿੰਘ ਨੌਸ਼ਿਹਰਾ, ਮੈਂਬਰ ਬਲਾਕ ਸੰਮਤੀ ਚਤਿੰਦਰਬੀਰ ਸਿੰਘ ਛਾਛੀ, ਮੈਂਬਰ ਜ਼ਿਲਾ ਪ੍ਰੀਸ਼ਦ ਬਲਜੀਤ ਸਿੰਘ ਗਿੱਲ, ਕਰਨੈਲ ਸਿੰਘ ਘੱਗਰਸਰਾਏ, ਮੋਹਨ ਸਿੰਘ ਸਰਪੰਚ ਸੰਭੂ, ਬਲਦੀਪ ਸਿੰਘ ਬੱਲੂ, ਰਾਕ ਕੁਮਾਰ ਤੁਲਵਾਲ, ਸੁਰਿੰਦਰ ਛਿੰਦਾ, ਦਲਜੀਤ ਸਿੰਘ, ਸੈਕੜਿਆਂ ਦੀ ਗਿੱਣਤੀ ਵਿੱਚ ਰਾਜਨੀਤਿਕ ਆਗੂਆਂ, ਸਮਾਜਿਕ ਤੇ ਹੋਰਨਾ ਸਖਸ਼ੀਅਤਾਂ ਨੇ ਹਾਜ਼ਰੀ ਲਗਾਈ।

Leave a Reply

Your email address will not be published. Required fields are marked *

%d bloggers like this: