Mon. Jan 20th, 2020

ਵਿਧਾਇਕ ਜਲਾਲਪੁਰ ਦੀ ਅਗਵਾਈ ’ਚ ਵੱਡਾ ਕਾਫ਼ਲਾ ਹੋਇਆ ਰੈਲੀ ’ਚ ਸ਼ਾਮਲ

ਵਿਧਾਇਕ ਜਲਾਲਪੁਰ ਦੀ ਅਗਵਾਈ ’ਚ ਵੱਡਾ ਕਾਫ਼ਲਾ ਹੋਇਆ ਰੈਲੀ ’ਚ ਸ਼ਾਮਲ
– ਵਿਧਾਨ ਸਭਾ ਹਲਕਾ ਘਨੌਰ ਦਾ ਪ੍ਰਨੀਤ ਕੌਰ ਦੀ ਜਿੱਤ ’ਚ ਹੋਵੇਗਾ ਅਹਿਮ ਯੋਗਦਾਨ – ਜਲਾਲਪੁਰ

ਰਾਜਪੁਰਾ, 8 ਮਈ (ਐਚ. ਐਸ. ਸੈਣੀ)- ਹਲਕਾ ਘਨੋਰ ਐਮ.ਐਲ.ਏ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ 5 ਹਜ਼ਾਰ ਤੋਂ ਵੱਧ ਵਰਕਰਾਂ ਦਾ ਜਥਾ ਬੁੱਧਵਾਰ ਸ਼ਾਮ 5 ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡ ਮਹਿਮਦਪੁਰ ਵਿਖੇ ਕੀਤੀ ਰੈਲੀ ਵਿਚ ਸ਼ਾਮਲ ਹੋਇਆ। ਜਥੇ ਨੂੰ ਰਵਾਨਾ ਕਰਨ ਤੋਂ
ਪਹਿਲਾਂ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਚੋਣ ਉਨ੍ਹਾਂ ਲਈ ਬਹੁਤ ਮਹੱਤਵ ਰੱਖਦੀ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾ. ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦਾ ਹਲਕਾ ਘਨੌਰ ਨੂੰ 6 ਸੌ ਕਰੌੜ ਰੁਪਏ ਦੇ ਪ੍ਰੋਜੈਕਟ ਦਿਵਾਉਣ ਵਿਚ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਹਲਕਾ ਘਨੌਰ ਵਾਸੀ ਵੀ ਪ੍ਰਨੀਤ ਕੌਰ ਦੀ ਜਿੱਤ ਵਿਚ ਅਹਿਮ ਰੋਲ ਅਦਾ ਕਰਨਗੇ ਤੇ ਵਿਧਾਨ ਸਭਾ ਹਲਕਾ ਘਨੌਰ ਦਾ ਉਨ੍ਹਾਂ ਦੀ ਜਿੱਤ ਵਿਚ ਅਹਿਮ ਰੋਲ਼ ਹੋਵੇਗਾ।

ਇਸ ਦੌਰਾਨ ਗਗਨਦੀਪ ਸਿੰਘ ਜਲਾਲਪੁਰ ਮੈਂਬਰ ਜ਼ਿਲ੍ਹਾ ਪਰਿਸ਼ਦ, ਪਰਮਿੰਦਰ ਸਿੰਘ ਲਾਲੀ ਮੈਂਬਰ ਜ਼ਿਲ੍ਹਾ ਪਰਿਸ਼ਦ, ਬੀਬੀ ਅਮਰਜੀਤ ਕੌਰ ਜਲਾਲਪੁਰ ਵਲੋਂ ਰੈਲੀ ਵਿਚ ਸ਼ਾਮਲ ਹੋਣ ਲਈ ਪੁੱਜੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਬਲਜੀਤ ਸਿੰਘ ਗਿੱਲ, ਹੈਪੀ ਸੇਹਰਾ ਸਰਪੰਚ, ਧਰਮਪਾਲ ਤੂਰ, ਗੁਰਨਾਮ ਸਿੰਘ ਭੂਰੀਮਾਜਰਾ, ਬਲਰਾਜ ਸਿੰਘ ਨੌਸ਼ਹਿਰਾ, ਪਵਿੱਤਰ ਸਿੰਘ ਕਮਾਲਪੁਰ ਸਰਪੰਚ, ਡਿੰਪਲ ਚਪੜ੍ਹ, ਅੱਛਰ ਸਿੰਘ ਭੇਡਵਾਲ ਸਰਪੰਚ, ਡਿੰਪਲ ਸੂਹਰੋਂ ਸਰਪੰਚ, ਮਨਜੀਤ ਸਿੰਘ ਚਪੜ੍ਹ ਸਰਪੰਚ, ਮਨਜੀਤ ਸਿੰਘ ਘੁੰਮਾਣਾ, ਰਜੇਸ਼ ਨੰਦਾ, ਵਿਜੇ ਨੰਦਾ ਸਮੇਤ ਵੱਡੀ ਗ ਣਤੀ ਕਾਂਗਰਸ ਆਗੂ ਤੇ ਵਰਕਰ ਮੌਜੂਦ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: