ਵਿਧਾਇਕ ਕੰਬੋਜ਼ ਵੱਲੋਂ ਕੌਂਸਲਰ ਰਾਜੀਵ ਨਾਲ ਸ਼ਹਿਰ ਦੇ ਵਿਕਾਸ ਕਾਰਜ਼ਾਂ ਸਬੰਧੀ ਕੀਤੀਆਂ ਵਿਚਾਰਾਂ 

ਵਿਧਾਇਕ ਕੰਬੋਜ਼ ਵੱਲੋਂ ਕੌਂਸਲਰ ਰਾਜੀਵ ਨਾਲ ਸ਼ਹਿਰ ਦੇ ਵਿਕਾਸ ਕਾਰਜ਼ਾਂ ਸਬੰਧੀ ਕੀਤੀਆਂ ਵਿਚਾਰਾਂ

ਰਾਜਪੁਰਾ, 12 ਅਕਤੂਬਰ  (ਐਚ.ਐਸ.ਸੈਣੀ)-ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਰਾਜਪੁਰਾ ਸ਼ਹਿਰ ਦੇ ਵਿਕਾਸ ਕਾਰਜ਼ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ ਕਿਉਂ ਕਿ ਪਿਛਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਕਰੋੜਾਂ ਰੁਪਏ ਦੇ ਸਲਾਨਾਂ ਬਜ਼ਟ ਵਾਲੀ ਨਗਰ ਕੌਂਸਲ ਵੱਲੋਂ ਰਾਜਪੁਰਾ ਸ਼ਹਿਰ ਦਾ ਵਿਕਾਸ ਨਾ ਕਰਕੇ ਵਿਨਾਸ਼ ਕਰ ਦਿੱਤਾ ਹੈ। ਹੁਣ ਜਲਦ ਰਾਜਪੁਰਾ ਸ਼ਹਿਰ ਨੂੰ ਮੁੜ ਵਿਕਾਸ ਦੀ ਪਟੜੀ ‘ਤੇ ਲਿਆ ਕੇ ਸੂਬੇ ਦਾ ਨੰਬਰ 1 ਸ਼ਹਿਰ ਬਣਾਇਆ ਜਾਵੇਗਾ।  ਵਿਧਾਇਕ ਕੰਬੋਜ਼ ਅੱਜ ਕੌਂਸਲਰ ਰਾਜੀਵ ਡੀਸੀ ਜਿਹੜੇ ਬੀਤੇ ਦਿਨੀ ਆਪ ਪਾਰਟੀ ਨੂੰ ਛੱਡ ਕੇ ਮੁੜ ਕਾਂਗਰਸ ਪਾਰਟੀ ਜੁਆਇਨ ਕਰਕੇ ਪਾਰਟੀ ਵਿੱਚ ਘਰ ਵਾਪਸੀ ਕੀਤੀ ਹੈ ਦੇ ਦਫਤਰ ਵਿੱਚ ਸ਼ਹਿਰ ਦੇ ਵਿਕਾਸ ਕਾਰਜ਼ਾ ਸਬੰਧੀ ਵਿਚਾਰ ਵਟਾਂਦਰਾ ਕਰਨ ਮੌਕੇ ਗੱਲਬਾਤ ਕਰ ਰਹੇ ਸਨ। ਇਸ ਮੌਕੇ ਕੌਂਸਲਰ ਰਾਜੀਵ ਡੀਸੀ, ਵਿਕਾਸ ਸ਼ਰਮਾ, ਹਰਵਿੰਦਰ ਸਿੰਘ, ਹਰਦੀਪ ਸਿੰਘ, ਡੱਬੂ ਰਾਣਾ, ਗੁਰਤੇਜ ਸਿੰਘ, ਸਵਰਨ ਸਿੰਘ, ਸੋਰਵ ਪਹੂਜਾ, ਘੋਲਾ ਮੁਲਤਾਨੀ, ਸੰਜੀਵ ਸ਼ਰਮਾ ਸਮੇਤ ਹੋਰਨਾ ਵੱਲੋਂ ਵਿਧਾਇਕ ਕੰਬੋਜ਼ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਵਿਧਾਇਕ ਕੰਬੋਜ਼ ਨੇ ਕੌਂਸਲਰ ਰਾਜੀਵ ਨੂੰ ਭਰੋਸਾ ਦੁਆਇਆ ਕਿ ਸ਼ਹਿਰ ਅੰਦਰ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਕਾਰਜ਼ ਕਰਵਾਏ ਜਾਣਗੇ।

Share Button

Leave a Reply

Your email address will not be published. Required fields are marked *

%d bloggers like this: