ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਵਿਧਾਇਕ ਕੰਬੋਜ਼ ਵੱਲੋਂ ਉਦਯੋਗਪਤੀਆਂ ਦੀਆਂ ਸੁਣੀਆਂ ਸਮੱਸਿਆਵਾਂ

ਵਿਧਾਇਕ ਕੰਬੋਜ਼ ਵੱਲੋਂ ਉਦਯੋਗਪਤੀਆਂ ਦੀਆਂ ਸੁਣੀਆਂ ਸਮੱਸਿਆਵਾਂ

ਰਾਜਪੁਰਾ ਵਿੱਚ ਮਿੰਨੀ ਫੋਕਲ ਪੁਆਇੰਟ ਸਥਾਪਿਤ ਕਰਕੇ ਛੋਟੇ ਕਾਰੋਬਾਰੀਆਂ ਨੂੰ ਅਲਾਟ ਕੀਤੇ ਜਾਣਗੇ ਪਲਾਟ-ਕੰਬੋਜ

ਰਾਜਪੁਰਾ, 28 ਅਕਤੂਬਰ (ਐਚ.ਐਸ.ਸੈਣੀ)-ਇਥੋਂ ਦੇ ਈਗਲ ਮੋਟਲ ਵਿੱਚ ਰਾਜਪੁਰਾ ਸਮਾਲ ਸਕੇਲ ਇੰਡਸਟ੍ਰੀਜ ਐਸੋਸੀਏਸ਼ਨ ਐਂਡ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੁਸੀਲ ਸ਼ਾਹੀ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਸੱਦੀ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਪਹੁੰਚੇ ਤੇ ਉਨਾਂ ਦੇ ਨਾਲ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਦੂਆ, ਮੁਰਲੀਧਰ ਅਰੋੜਾ, ਕੌਂਸਲਰ ਅਮਨਦੀਪ ਸਿੰਘ ਨਾਗੀ, ਗੁਰਦੀਪ ਸਿੰਘ ਧਮੋਲੀ ਸਮੇਤ ਹੋਰ ਹਾਜਰ ਸਨ।  ਮੀਟਿੰਗ ਦੀ ਸ਼ੁਰੂਆਤ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਸੀਲ ਸ਼ਾਹੀ ਵੱਲੋਂ ਮੁੱਖ ਮਹਿਮਾਨ ਤੇ ਉਦਯੋਗਪਤੀਆਂ ਨੂੰ ਜੀ ਆਇਆ ਆਖਦਿਆਂ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਕੋਲ ਉਦਯੋਗਪਤੀਆਂ ਦੀ ਮਹੀਨਾਵਾਰੀ ਮੀਟਿੰਗ ਲਈ ਵੱਖਰਾ ਮੀਟਿੰਗ ਹਾਲ ਬਣਵਾ ਕੇ ਦੇਣ, ਫੋਕਲ ਪੁਆਇੰਟ ਇੰਡਸਟ੍ਰੀਅਲ ਏਰੀਏ ਵਿੱਚ ਖਾਲੀ ਪਏ ਪਲਾਟਾਂ ਨੂੰ ਛੋਟੇ ਉਦਯੋਗ ਲਗਾਉਣ ਦੇ ਇੱਛੁਕ ਵਿਅਕਤੀਆਂ ਨੂੰ ਅਲਾਟ ਕਰਵਾਉਣਾ, ਫੋਕਲ ਪੁਆਇੰਟ ਦੀਆਂ ਅੰਦਰੂਨੀ ਸੜਕਾਂ, ਸੀਵਰੇਜ਼ ਦੇ ਨਵੀਨੀਕਰਨ ਆਦਿ ਜਰੂਰੀ ਮੰਗਾਂ ਸਬੰਧੀ ਚਾਨਣਾ ਪਾਇਆ।

ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਸਰਕਾਰੀ ਖਜਾਨੇ ਨੂੰ ਭਰਨ ਦੇ ਵਿੱਚ ਉਦਯੋਗਿਕ ਇਕਾਈਆਂ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਉਨਾਂ ਵੱਲੋਂ ਜਿਥੇ ਰਾਜਪੁਰਾ ਮੰਡਲ ਵਿੱਚ ਇਲਾਕੇ ਦੀ ਮੰਗ ‘ਤੇ 54 ਸਾਲਾਂ ਬਾਅਦ 20 ਐਮ.ਵੀ.ਏ ਦਾ ਟਰਾਂਸਫਾਰਮਰ ਲਗਾਇਆ ਗਿਆ ਹੈ ਉਥੇ ਫੋਕਲ ਪੁਆਇੰਟ ਏਰੀਏ ਦੇ ਲਈ ਵੀ ਵੱਖਰਾ 20 ਐਮ.ਵੀ.ਏ ਦਾ ਟਰਾਂਸਫਾਰਮਰ ਮਨਜੂਰ ਕਰਵਾਇਆ ਗਿਆ ਹੈ। ਇਥੋਂ ਦੀਆਂ ਸੜਕਾਂ ਦੇ ਨਵੀਨੀਕਰਨ, ਸੀਵਰੇਜ਼ ਸਿਸਟਮ ਤੇ ਹੋਰ ਬਣਦੀਆਂ ਸਹੂਲਤਾਵਾਂ ਦੇ ਲਈ ਪੁੱਡਾ ਅਧਿਕਾਰੀਆਂ ਵੱਲੋਂ ਸਰਵੇ ਕੀਤਾ ਜਾ ਚੁੱਕਿਆ ਹੈ ਤੇ ਸਾਰੇ ਰਹਿੰਦੇ ਵਿਕਾਸ ਕਾਰਜ਼ ਪਹਿਲੇ ਦੇ ਅਧਾਰ ਤੇ ਕਰਵਾਏ ਜਾਣਗੇ। ਉਨਾਂ ਕਿਹਾ ਕਿ ਮੁੰਬਈ ਦਾ ਵੱਡਾ ਕਾਰਪੋਰੇਟ ਘਰਾਣਾ ਰਾਜਪੁਰਾ ਇਲਾਕੇ ਵਿੱਚ ਵੱਡੀ ਇੰਡਸਟ੍ਰੀਜ਼ ਲਗਾਉਣ ਜਾ ਰਿਹਾ ਹੈ, ਜਿਸ ਨਾਲ ਬੇਰੁਜ਼ਗਾਰਾਂ  ਨੂੰ ਰੁਜ਼ਗਾਰ ਦੇ ਅਵਸਰ ਮਿਲਣਗੇ। ਉਨਾਂ ਮਿੰਨੀ ਫੋਕਲ ਪੁਆਇੰਟ ਸਥਾਪਿਤ ਕਰਨ ਦੀ ਮੰਗ ਨੂੰ ਮੰਨਦਿਆ ਕਿਹਾ ਕਿ ਜਲਦ ਪ੍ਰਪੋਜ਼ਲ ਤਿਆਰ ਕਰਕੇ ਛੋਟੇ ਕਾਰੋਬਾਰੀਆਂ ਨੂੰ ਗਮਾਡਾ ਦੇ ਰਾਹੀ 200 ਗਜ਼ ਤੱਕ ਦੇ ਪਲਾਟ ਅਲਾਟ ਕਰਵਾਏ ਜਾਣਗੇ ਤੇ ਉਦਯੋਗਪਤੀਆਂ ਦੀ ਮੀਟਿੰਗਾਂ ਦੇ ਲਈ ਵੀ ਥਾਂ ਅਲਾਟ ਕਰਵਾਈ ਜਾਵੇਗੀ। ਕੰਬੋਜ਼ ਨੇ ਕਿਹਾ ਕਿ ਸੂਬੇ ਅੰਦਰ ਇੰਡਸਟ੍ਰੀਜ਼ ਦੇ ਲਈ 1 ਨਵੰਬਰ ਤੋਂ 5 ਰੁਪਏ ਪ੍ਰਤੀ ਯੂਨਿਟ ਬਿਜ਼ਲੀ ਦਰਾਂ ਚਾਲੂ ਹੋ ਜਾਣਗੀਆਂ। ਸੂਬੇ ਅੰਦਰ ਘਰੇਲੂ ਬਿਜ਼ਲੀ ਦਰਾਂ ਵਿੱਚ ਕੀਤੇ ਵਾਧੇ ਸਬੰਧੀ ਪੁੱਛੇ ਜਾਣ ਤੇ ਉਨਾਂ ਕਿਹਾ ਕਿ ਇਹ ਵਾਧਾ ਪੰਜਾਬ ਸਰਕਾਰ ਵੱਲੋਂ ਨਾ ਕਰਕੇ ਪਾਵਰ ਕਾਰਪੋਰੇਸ਼ਨ ਰੈਗੂਲੇਟਰੀ ਕਮੇਟੀ ਵੱਲੋਂ ਕੀਤਾ ਗਿਆ ਹੈ। ਅਖੀਰ ਐਸੋਸੀਏਸ਼ਨ ਵੱਲੋਂ ਵਿਧਾਇਕ ਕੰਬੋਜ਼ ਨੂੰ ਗਰਮ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਜਿੰਦਰ ਬਿੱਠਲ, ਜੀਵਨ ਮਿੱਤਲ, ਸੁਖਦੇਵ ਸਿੰਘ ਗੁੱਗਲ, ਮਿਹਰ ਸਿੰਘ, ਬਰਜਿੰਦਰਪਾਲ ਗੁਪਤਾ, ਰੋਸ਼ਨ ਬਜ਼ਾਜ, ਰਾਕੇਸ਼ ਵੋਹਰਾ ਸਮੇਤ ਹੋਰ ਹਾਜਰ ਹੋਏ।

Leave a Reply

Your email address will not be published. Required fields are marked *

%d bloggers like this: