Wed. Feb 19th, 2020

ਵਿਧਾਇਕ ਕੰਬੋਜ਼ ਨੇ ਕੀਤੀ ਰੋਟਰੀ ਕਲੱਬ ਦੇ ਪ੍ਰਧਾਨ ਨਰਿੰਦਰ ਪਟਿਆਲ ਦੀ ਤਾਜ਼ਪੋਸ਼ੀ

ਵਿਧਾਇਕ ਕੰਬੋਜ਼ ਨੇ ਕੀਤੀ ਰੋਟਰੀ ਕਲੱਬ ਦੇ ਪ੍ਰਧਾਨ ਨਰਿੰਦਰ ਪਟਿਆਲ ਦੀ ਤਾਜ਼ਪੋਸ਼ੀ

ਰੋਟਰੀ ਕਲੱਬ ਸਮਾਜ ਸੇਵਾ ਦੇ ਖੇਤਰ ਵਿੱਚ ਅਹਿੰਮ ਭੂਮਿੰਕਾ ਨਿਭਾਅ ਰਿਹਾ ਹੈ-ਵਿਧਾਇਕ ਕੰਬੋਜ

ਰਾਜਪੁਰਾ, 17 ਨਵੰਬਰ (ਐਚ.ਐਸ.ਸੈਣੀ)-ਇਥੋਂ ਦੇ ਰੋਟਰੀ ਭਵਨ ਵਿੱਚ ਸੀਨੀਅਰ ਰੋਟੇਰੀਅਨ ਬਰਜਿੰਦਰ ਗੁਪਤਾ ਅਤੇ ਰਵਿੰਦਰ ਸੇਠੀ ਦੀ ਦੇਖ-ਰੇਖ ਹੇਠ ਰੋਟਰੀ ਕਲੱਬ ਦੇ ਨਵ-ਨਿਯੁੱਕਤ ਪ੍ਰਧਾਨ ਐਡਵੋਕੇਟ ਨਰਿੰਦਰ ਪਟਿਆਲ ਤੇ ਸਕੱਤਰ ਪਵਨ ਸ਼ਰਮਾ ਦੀ ਤਾਜ਼ਪੋਸ਼ੀ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਤੇ ਵਿਸ਼ੇਸ਼ ਮਹਿਮਾਨ ਵੱਜੋਂ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਪੀਆਰਟੀਸੀ ਪੰਜਾਬ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਦੂਆ, ਜੈਨਕੋ ਪੰਜਾਬ ਦੇ ਵਾਈਸ ਚੇਅਰਮੈਨ ਫਕੀਰ ਚੰਦ ਬਾਂਸਲ, ਕ੍ਰਿਸ਼ਨ ਦੇਵ ਪਟਿਆਲ, ਅਰੁਣ ਪਟਿਆਲ ਪਹੁੰਚੇ ਤੇ ਉਨਾਂ ਵੱਲੋਂ ਸਾਂਝੇ ਤੌਰ ਤੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਵਿਧਾਇਕ ਕੰਬੋਜ਼ ਨੇ ਰੋਟਰੀ ਕਲੱਬ ਦੇ ਨਵੇਂ ਚੁਣੇ ਪ੍ਰਧਾਨ ਐਡਵੋਕੇਟ ਨਰਿੰਦਰ ਪਟਿਆਲ ਤੇ ਉਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆ ਕਿਹਾ ਕਿ ਰੋਟਰੀ ਕਲੱਬ ਪਿਛਲੇ ਕਾਫੀ ਸਮੇਂ ਤੋਂ ਮੁੱਫਤ ਮੈਡੀਕਲ ਚੈਕਅੱਪ ਕੈਂਪ, ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ, ਅੰਗਹੀਣ ਵਿਅਕਤੀਆਂ ਨੂੰ ਟਰਾਈਸਾਈਕਲ ਸਮੇਤ ਸਮਾਜ-ਸੇਵਾ ਦੇ ਖੇਤਰ ਵਿੱਚ ਅਹਿੰਮ ਭੂਮਿੰਕਾ ਨਿਭਾਅ ਰਿਹਾ ਹੈ। ਉਨਾਂ ਕਿਹਾ ਕਿ ਰਾਜਪੁਰਾ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਲਈ ਜਿਥੇ ਸ਼ਹਿਰ ਵਿੱਚ ਪਿੰਕ ਰੋਡ ਦਾ ਕਾਰਜ਼, ਸਾਰੇ ਚੌਂਕਾਂ ਵਿੱਚਕਾਰ ਹਾਈ ਮਾਸਕ ਲਾਈਟਾਂ ਦਾ ਪ੍ਰਬੰਧ, ਸਰਕਾਰੀ ਹਸਪਤਾਲ ਅੰਦਰ ਲੋੜੀਦੀਆਂ ਸਹੂਲਤਾਵਾਂ ਦੇ ਕੇ ਮਲਟੀਸਪੈਸ਼ਲਿਸਟ ਹਸਪਤਾਲ ਦੀ ਦਿੱਖ, ਹਲਕੇ ਅੰਦਰ 10 ਸਟੇਡੀਅਮ, 6 ਪੁੱਲਾਂ ਦੀ ਉਸਾਰੀ, ਸਾਰੀਆਂ ਸਹੂਲਤਾਵਾਂ ਨਾਲ ਲੈਸ ਸਪੋਰਟਸ ਕਲੱਬ ਦੀ ਉਸਾਰੀ ਹੋਣ ਜਾ ਰਹੀ ਹੈ। ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਨੇ ਕਿਹਾ ਕਿ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੇ ਸਫਲ ਯਤਨਾਂ ਸਦਕਾ ਜਿਥੇ ਸ਼ਹਿਰ ਦੀਆਂ ਮੇਨ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਉਥੇ ਸ਼ਹਿਰ ਦੀਆਂ ਪਾਕਰਾਂ ਵਿੱਚ ਵੀ ਵਿਕਾਸ ਕਾਰਜ਼ ਕਰਵਾਏ ਗਏ ਹਨ। ਅਖੀਰ ਪ੍ਰਧਾਨ ਨਰਿੰਦਰ ਪਟਿਆਲ ਤੇ ਸਕੱਤਰ ਪਵਨ ਸ਼ਰਮਾ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕਰਨ ਉਪਰੰਤ ਹਾਜਰੀਨ ਦਾ ਸਮਾਰੋਹ ਵਿੱਚ ਪਹੁੰਚਣ ਉਤੇ ਧੰਨਵਾਦ ਕੀਤਾ। ਇਸ ਮੌਕੇ ਤਰਸੇਮ ਜ਼ੋਸ਼ੀ, ਬਾਰ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਐਡਵੋਕੇਟ ਸੁੱਚਾ ਸਿੰਘ ਰਾਠੋਰ, ਰਜਿੰਦਰ ਰਾਜਾ, ਐਡਵੋਕੇਟ ਅਭਿਨਵ ਓਬਰਾਏ, ਐਡਵੋਕੇਟ ਹਰਮਿੰਦਰ ਸੈਣੀ, ਐਡਵੋਕੇਟ ਪਰਵੀਰ ਚੋਧਰੀ, ਐਡਵੋਕੇਟ ਸੇਖਰ ਚੋਧਰੀ, ਭੁਪਿੰਦਰ ਸੰਜੂ, ਵਰਿੰਦਰ ਸੂਦ, ਪ੍ਰਦੀਪ ਚਹਿਲ, ਰਵਿੰਦਰ ਰਣਦੇਵ, ਸਰਬਜੀਤ ਸਿੰਘ ਵਾਲੀਆ, ਜਗਦੀਪ ਸਿੰਘ ਕਾਹਲੋਂ, ਗੁਲਸ਼ਨ ਖੁਰਾਣਾ ਸਮੇਤ ਰੋਟੇਰੀਅਨ ਹਾਜਰ ਸਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: