ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਵਿਧਾਇਕ ਕੰਬੋਜ ਵੱਲੋਂ ਰਾਜਪੁਰਾ ਵਿੱਚ ਕਰਵਾਏ ਸਮਾਗਮ ਮੌਕੇ ਪਰਨੀਤ ਕੌਰ ਨੇ ਕੀਤਾ ਵੋਟਰਾਂ ਦਾ ਧੰਨਵਾਦ

ਵਿਧਾਇਕ ਕੰਬੋਜ ਵੱਲੋਂ ਰਾਜਪੁਰਾ ਵਿੱਚ ਕਰਵਾਏ ਸਮਾਗਮ ਮੌਕੇ ਪਰਨੀਤ ਕੌਰ ਨੇ ਕੀਤਾ ਵੋਟਰਾਂ ਦਾ ਧੰਨਵਾਦ

-ਮੋਦੀ ਸਰਕਾਰ ਨੇ ਪੰਜਾਬ ਦਾ ਜੀ.ਐਸ.ਟੀ. ਵਿੱਚੋਂ ਬਣਦਾ ਹਿੱਸਾ ਰੋਕ ਕੇ ਪੰਜਾਬ ਦੇ ਵਿਕਾਸ ਵਿੱਚ ਰੋੜਾ ਅਟਕਾਇਆ-ਪਰਨੀਤ ਕੌਰ
-ਮੁੱਖ ਮੰਤਰੀ ਤੇ ਪਰਨੀਤ ਕੌਰ ਦੇ ਯਤਨਾਂ ਸਦਕਾ ਹਲਕਾ ਰਾਜਪੁਰਾ ਵਿਕਾਸ ਪੱਖੋਂ ਪੰਜਾਬ ਭਰ ਵਿੱਚ ਮੋਹਰੀ-ਹਰਦਿਆਲ ਸਿੰਘ ਕੰਬੋਜ

ਰਾਜਪੁਰਾ, 16 ਨਵੰਬਰ (ਐਚ. ਐਸ. ਸੈਣੀ): ਇਥੋਂ ਦੇ ਦਿਆਲ ਪੈਲੇਸ ਵਿੱਚ ਅੱਜ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੀ ਅਗਵਾਈ ਵਿੱਚ ਲੋਕ ਸਭਾ ਚੋਣਾਂ ਵਿੱਚ ਪਰਨੀਤ ਕੌਰ ਨੂੰ ਭਾਰੀ ਬਹੁੱਮਤ ਨਾਲ ਜਿੱਤਾਅ ਕੇ ਪਾਰਲੀਮੈਂਟ ਵਿੱਚ ਭੇਜਣ ਦੇ ਲਈ ਵੋਟਰਾਂ ਦਾ ਧੰਨਵਾਦ ਕਰਨ ਲਈ ਸਮਾਰੋਹ ਰੱਖਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਵੋਟਰਾਂ ਦਾ ਧੰਨਵਾਦ ਕਰਨ ਉਪਰੰਤ ਇਕੱਠ ਨੂੰ ਸੰਬੋਨ ਕਰਦਿਆਂ ਕਿਹਾਹੈ ਕਿ ਕੇਂਦਰ ਸਰਕਾਰ ਨੇ ਜਿੱਥੇ ਦੇਸ਼ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਉਥੇ ਹੀ ਪੰਜਾਬ ਸਰਕਾਰ ਦੇ ਜੀ.ਐਸ.ਟੀ. ਦੇ 20 ਹਜ਼ਾਰ ਕਰੋੜ ਰੁਪਏ ਰੋਕ ਕੇ ਰਾਜ ਦੇ ਵਿਕਾਸ ਵਿੱਚ ਵੀ ਰੋੜਾ ਅਟਕਾਇਆ ਹੈ। ਉਨਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਜਿੱਥੇ ਰਾਜ ਦੇ ਖ਼ਜ਼ਾਨੇ ਦੀ ਮਾੜੀ ਹਾਲਤ ਛੱਡਕੇ ਗਈ ਉਥੇ ਹੀ 31000 ਕਰੋੜ ਰੁਪਏ ਦਾ ਕਰਜ਼ਾ ਵੀ ਚੜਾ ਕੇ ਗਈ, ਜਿਸਨੂੰ ਮੁਆਫ਼ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਵਿੱਤ ਮੰਤਰੀ ਨੂੰ ਵੀ ਮਿਲੇ ਪਰੰਤੂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕੋਈ ਰਾਹਤ ਤਾਂ ਕੀ ਦੇਣੀ ਸਗੋਂ ਪੰਜਾਬ ਦਾ ਜੀ.ਐਸ.ਟੀ. ਦਾ ਬਣਦਾ ਹਿੱਸਾ ਵੀ ਨਹੀਂ ਦਿੱਤਾ ਜਾ ਰਿਹਾ।
ਪਰਨੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਵਾਲੇ 29343 ਛੋਟੇ ਤੇ ਸੀਮਾਂਤ ਕਿਸਾਨਾਂ ਨੂੰ 19.09 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੰਮ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਸੀ, ਪਰੰਤੂ ਮੋਦੀ ਸਰਕਾਰ ਨੇ ਪੂਰੇ ਦੇਸ਼ ਦਾ ਪੇਟ ਭਰਨ ਵਾਲੇ ਪੰਜਾਬ ਦੇ ਕਿਸਾਨਾਂ ਲਈ ਕੁਝ ਨਹੀਂ ਸੋਚਿਆ। ਉਨਾਂ ਨੇ ਪੰਜਾਬ ਸਰਕਾਰ ਵੱਲੋਂ 300 ਕਰੋੜ ਰੁਪਏ ਖ਼ਰਚ ਕੇ ਲੋਕਾਂ ਦੀ ਚੰਗੀ ਸਿਹਤ ਲਈ ਸ਼ੁਰੂ ਕੀਤੀ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਦਾ ਸੂਬਾ ਵਾਸੀ ਭਰਪੂਰ ਲਾਭ ਲੈ ਰਹੇ ਹਨ।ਉਨਾਂ ਸ੍ਰੀ ਕਰਤਾਰਪੁਰ ਲਾਂਘਾ ਖੁੱਲਣ ਦੀ ਸੰਗਤ ਨੂੰ ਵਧਾਈ ਦਿੰਦਿਆਂ ਪੰਜਾਬ, ਕੇਂਦਰ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦੀ ਹਿੰਮਤ ਅਤੇ ਸੰਗਤ ਦੀਆਂ ਅਰਦਾਸਾਂ ਦਾ ਫ਼ਲ ਦੱਸਿਆ।
ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੈਪਟਨ ਸਰਕਾਰ ਵੱਲੋਂ ਹਲਕਾ ਰਾਜਪੁਰਾ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦਾ ਜਿਕਰ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਹਲਕੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਨਹਿਰੀ ਪਾਣੀ, ਪਿੰਡਾਂ ਵਿੱਚ ਸਟੇਡੀਅਮ, 6 ਨਵੇਂ ਪੁਲ, 12 ਕਰੋੜ ਰੁਪਏ ਨਾਲ ਅਨਾਜ ਮੰਡੀ ਦਾ ਨਵੀਨਕਰਨ, 41 ਕਰੋੜ ਰੁਪਏ ਦੀ ਲਾਗਤ ਨਾਲ ਰਾਜਪੁਰਾ ਵਿੱਚ ਨਵਾ ਰੇਲਵੇ ਓਵਰ ਬ੍ਰਿਜ ਬਣਾਉਣਾ ਮਨਜੂਰ ਕਰਨਾ ਅਤੇ 40 ਏਕੜ ਰਕਬੇ ਨੂੰ ਸਿੰਜਣ ਵਾਲੀ ਬਨੂੜ ਨਹਿਰ ਆਦਿ ਸਭ ਪਰਨੀਤ ਕੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਯਤਨਾ ਸਦਕਾ ਹੀ ਸੰਭਵ ਹੋ ਸਕਿਆ ਅਤੇ ਹਲਕਾ ਰਾਜਪੁਰਾ ਸੂਬੇ ਵਿੱਚ ਵਿਕਾਸ ਪੱਖੋਂ ਮੋਹਰੀ ਹਲਕਾ ਬਣ ਗਿਆ ਹੈ। ਇਸ ਦੌਰਾਨ ਹਲਕਾ ਰਾਜਪੁਰਾ ਨਿਵਾਸੀਆਂ ਵੱਲੋਂ ਪਰਨੀਤ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਗੁਰਮੀਤ ਕੌਰ, ਕਾਂਗਰਸ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਪੀ.ਆਰ.ਟੀ.ਸੀ. ਦੇ ਉਪ-ਚੇਅਰਮੈਨ ਗੁਰਿੰਦਰ ਸਿੰਘ ਦੂਆ, ਮੈਂਬਰ ਪੀਪੀਸੀਸੀ ਨਿਰਭੈ ਸਿੰਘ ਮਿਲਟੀ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਜਗਦੀਸ਼ ਜੱਗਾ, ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਇੰਪਰੂਵਮੈਂਟ ਟਰੱਸਟ ਚੇਅਰਮੈਨ ਭੁਪਿੰਦਰ ਸੈਣੀ, ਅਮਨਦੀਪ ਸਿੰਘ ਨਾਗੀ, ਸੁੱਚਾ ਸਿੰਘ ਰਾਠੋਰ, ਬਲਦੇਵ ਸਿੰਘ ਗੱਦੋਮਾਜਰਾ, ਕੁਲਵਿੰਦਰ ਸਿੰਘ ਭੋਲਾ, ਹਰਦੀਪ ਸਿੰਘ ਲਾਡਾ, ਖ਼ਜ਼ਾਨ ਸਿੰਘ ਹੁਲਕਾ, ਸੇਵਾ ਸਿੰਘ ਚੱਕ, ਸੁਖਦੇਵ ਸਿੰਘ ਬਾਸਮਾ, ਮਲਕੀਤ ਸਿੰਘ ਉਪਲਹੇੜੀ, ਅਵਤਾਰ ਸਿੰਘ ਬਬਲਾ, ਪਵਨ ਪਿੰਕਾ, ਅਨਿਲ ਟੰਨੀ, ਯੋਗੇਸ਼ ਗੋਲਡੀ ਸਮੇਤ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਸਰਪੰਚ, ਪੰਚ ਅਤੇ ਹਲਕੇ ਦੇ ਵਸਨੀਕ ਵੱਡੀ ਗਿਣਤੀ ਵਿੱਚ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: