ਵਿਧਾਇਕ ਐਸ.ਆਰ.ਕਲੇਰ ਵੱਲੋਂ ਜਗਰਾਂਓ ਵਿਖੇ 50 ਬਿਸਤਰਿਆਂ ਵਾਲੇ ਮੁੜ ਵਸੇਬਾ ਕੇਂਦਰ ਦਾ ਉਦਘਾਟਨ

ss1

ਵਿਧਾਇਕ ਐਸ.ਆਰ.ਕਲੇਰ ਵੱਲੋਂ ਜਗਰਾਂਓ ਵਿਖੇ 50 ਬਿਸਤਰਿਆਂ ਵਾਲੇ ਮੁੜ ਵਸੇਬਾ ਕੇਂਦਰ ਦਾ ਉਦਘਾਟਨ
ਪੰਜਾਬ ਸਰਕਾਰ ਦੀ ਨਸ਼ਾ ਛੁਡਾਊ ਮੁਹਿੰਮ ਦੇ ਮਿਲ ਰਹੇ ਹਨ ਸਾਰਥਿਕ ਨਤੀਜ਼ੇ-ਕਲੇਰ

ਜਗਰਾਂਓ /ਲੁਧਿਆਣਾ- (ਪ੍ਰੀਤੀ ਸ਼ਰਮਾ) ਸੂਬੇ ਭਰ ਵਿੱਚੋਂ ਨਸ਼ਿਆਂ ਦੀ ਜੜ ਨੂੰ ਪੂਰੀ ਤਰਾਂ ਖ਼ਤਮ ਕਰਨ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਵਿਅਕਤੀਆਂ ਨੂੰ ਮੁੜ ਤੋਂ ਆਮ ਜੀਵਨ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਤਕਰੀਬਨ ਦੋ ਸਾਲ ਦੇ ਸਮੇਂ ਦੌਰਾਨ ਭਾਰੀ ਸਫ਼ਲਤਾ ਮਿਲੀ ਹੈ, ਜੋ ਨਸ਼ਾ ਛੁਡਾਊ ਕੇਂਦਰ ਪਹਿਲਾਂ ਮਰੀਜ਼ਾਂ ਦੇ ਨਾ ਪਹੁੰਚਣ ਕਾਰਨ ਖਾਲੀ ਰਹਿੰਦੇ ਸਨ ਅੱਜ ਉਥੇ ਮਰੀਜ਼ ਖੁਦ-ਬ-ਖੁਦ ਪੁੱਜ ਰਹੇ ਹਨ ਅਤੇ ਆਪਣੇ ਇਲਾਜ਼ ਲਈ ਮਾਹਿਰ ਡਾਕਟਰਾਂ ਨਾਲ ਸਲਾਹ ਮਸ਼ਵਰੇ ਕਰਨ ਲੱਗੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਐਸ.ਆਰ. ਕਲੇਰ ਨੇ ਜਗਰਾਂਓ ਵਿਖੇ 50 ਬਿਸਤਰਿਆਂ ਵਾਲੇ ਮੁੜ ਵਸੇਬਾ ਕੇਂਦਰ ਦਾ ਉੁਦਘਾਟਨ ਕਰਨ ਉਪਰੰਤ ਕੀਤਾ। ਉਹਨਾਂ ਦੱਸਿਆ ਕਿ ਇਸ ਮੁੜ ਵਸੇਬਾ ਕੇਂਦਰ ਦੀ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਕੀਤੀ ਗਈ ਹੈ। ਸ੍ਰੀ ਕਲੇਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਭੈੜੀ ਵਾਦੀ ਨੂੰ ਖ਼ਤਮ ਕਰਨ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਮੁੜ ਤੋਂ ਸਿਹਤਮੰਦ ਸਮਾਜ ਮੁੱਖ ਧਾਰਾ ਵਿੱਚ ਲਿਆਉਣ ਲਈ 19 ਜੂਨ, 2014 ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 30 ਅਪ੍ਰੈੱਲ, 2016 ਤੱਕ ਵੱਡੀ ਗਿਣਤੀ ਵਿੱਚ ਮਰੀਜ਼ ਜ਼ਿਲੇ ਵਿੱਚ ਪੈਂਦੇ 2 ਸਰਕਾਰੀ ਨਸ਼ਾ ਛੁਡਾਊ ਕੇਂਦਰਾਂ, 1 ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਅਤੇ 15 ਨਸ਼ਾ ਛੁਡਾਊ ਸਹਾਇਤਾ ਕੇਂਦਰਾਂ ਵਿੱਚ ਪਹੁੰਚ ਕਰ ਚੁੱਕੇ ਹਨ, ਜਿਨਾਂ ਵਿੱਚੋਂ 10 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਨੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹੋ ਕੇ ਆਪਣਾ ਸਫ਼ਲਤਾ ਪੂਰਵਕ ਇਲਾਜ਼ ਕਰਵਾਇਆ ਹੈ। ਸ੍ਰੀ ਕਲੇਰ ਨੇ ਆਪਣੇ ਰਾਜਨੀਤਿਕ ਵਿਰੋਧੀਆਂ ‘ਤੇ ਨਿਸ਼ਾਨਾ ਲਾਉਦਿਆਂ ਕਿਹਾ ਕਿ ਕੁੱਝ ਰਾਜਸੀ ਪਾਰਟੀਆਂ ਆਪਣੇ ਸੌੜੇ ਸਿਆਸੀ ਹਿੱਤਾਂ ਖਾਤਰ ਪੰਜਾਬ ਅਤੇ ਨੌਜਵਾਨਾਂ ਨੂੰ ਬਦਨਾਮ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬੀ ਨੌਜਵਾਨ ਬਹੁਤ ਮਿਹਨਤਕਸ਼ ਹਨ ਅਤੇ ਉਹਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਮਾਅਰਕੇ ਮਾਰੇ ਹਨ। ਸ੍ਰੀ ਕਲੇਰ ਨੇ ਦੱਸਿਆ ਕਿ ਹਾਲ ਹੀ ਵਿੱਚ ਪੰਜਾਬ ਪੁਲਿਸ ਦੀ ਹੋਈ ਭਰਤੀ ਦੌਰਾਨ ਨੌਜਵਾਨਾਂ ਦਾ ਡੋਪ ਟੈਸਟ ਹੋਇਆ ਸੀ, ਜਿਸ ਵਿੱਚ ਸਿਰਫ 1.07 ਪ੍ਰਤੀਸ਼ਤ ਨੌਜਵਾਨ ਹੀ ਨਸ਼ੇ ਦੇ ਆਦੀ ਪਾਏ ਗਏ ਹਨ। ਉਹਨਾਂ ਕਿਹਾ ਕਿ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਪੰਜਾਬੀ ਨੌਜਵਾਨ ਨਸ਼ੇੜੀ ਨਹੀਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਜਗਰਾਂਓ ਸ੍ਰੀ ਕੁਲਪ੍ਰੀਤ ਸਿੰਘ, ਸਿਵਲ ਸਰਜ਼ਨ ਡਾ. ਰੈਨੂੰ ਛੱਤਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਵਿਅਕਤੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *