ਵਿਧਾਇਕ ਐਨਕੇ ਸਰਮਾ ਨੇ ਵਾਰਡ ਨੰਬਰ 10 ਤੇ 11 ਦੇ ਸਾਝ ਕੇਦਰਾ ਦਾ ਕੀਤਾ ਉਦਘਾਟਨ

ss1

ਵਿਧਾਇਕ ਐਨਕੇ ਸਰਮਾ ਨੇ ਵਾਰਡ ਨੰਬਰ 10 ਤੇ 11 ਦੇ ਸਾਝ ਕੇਦਰਾ ਦਾ ਕੀਤਾ ਉਦਘਾਟਨ

16-24 (1)

ਬਨੂੜ 16 ਅਗਸਤ (ਰਣਜੀਤ ਸਿੰਘ ਰਾਣਾ): ਪੰਜਾਬ ਵਿਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਆਪਣੇ ਵਿਕਾਸ਼ ਕਾਰਜਾ ਦੇ ਅਧਾਰ ਤੇ ਲੜੇਗੀ। ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਵਧੀਆ ਸੋਚ ਦੇ ਚਲਦੇ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਮੁੜ ਤੀਜੀ ਵਾਰ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋਣਗੇ। ਇਨਾਂ ਵਿਚਾਰਾ ਦਾ ਪ੍ਰਗਟਾਵਾ ਡੇਰਾਬਸੀ ਹਲਦੇ ਦੇ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਨੇ ਬਨੂੜ ਵਿਖੇ ਬਣੇ ਦੋ ਸਾਂਝ ਕੇਂਦਰਾ ਦਾ ਉਦਘਾਟਨ ਕਰਨ ਉਪਰਾਂਤ ਪੱਤਰਕਾਰਾ ਨਾਲ ਗੱਲਬਾਤ ਦੋਰਾਨ ਪ੍ਰਗਟਾਏ। ਵਿਧਾਇਕ ਐਨਕੇ ਸ਼ਰਮਾ ਨੇ ਵਾਰਡ ਨੰਬਰ 10 ਤੇ 11 ਵਿਚ ਖੁੱਲੇ ਸਾਂਝ ਕੇਂਦਰ ਦਾ ਉਦਘਾਟਨ ਲੇਕ ਰਾਮ ਵਾਸੀ ਹੁਲਕਾ ਤੇ ਜੋਗਿੰਦਰੋ ਦੇਵੀ ਵਾਰਡ ਨੰਬਰ 1 ਦੇ ਫਾਰਮ ਭਰਵਾ ਕੇ ਕੀਤਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਪਹਿਲਾ ਆਪਣੇ ਜਰੂਰੀ ਕੰਮ ਕਰਵਾਉਣ ਲਈ ਦੂਰ ਦੂਰਾਡੇ ਦਫਤਰਾਂ ਵਿਚ ਜਾਣਾ ਪੈਂਦਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਦੀ ਵਧੀਆ ਸੋਚ ਦੇ ਚਲਦੇ ਅੱਜ ਪਿੰਡ ਪਿੰਡ ਸ਼ਹਿਰ ਸ਼ਹਿਰ ਵਿਚ 2154 ਸਾਂਝ ਕੇਂਦਰਾ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ ਜਿਨਾਂ ਵਿਚੋਂ 354 ਨੂੰ ਚਾਲੂ ਕਰ ਦਿੱਤਾ ਗਿਆ ਹੈ ਤੇ ਜਲਦ ਬਾਕੀਆਂ ਨੂੰ ਵੀ ਚਾਲੂ ਕਰ ਦਿੱਤਾ ਜਾਵੇਗਾ। ਇਨਾਂ ਖੁੱਲੇ ਸਾਂਝ ਕੇਂਦਰਾਂ ਵਿਚ ਉਹ 62 ਤਰਾਂ ਦੀਆਂ ਸਕੀਮਾਂ ਦੇ ਲਾਭ ਪ੍ਰਾਪਤ ਕਰ ਸਕਦੇ ਹਨ ਤੇ ਸਮੇਂ ਦੀ ਮੰਗ ਅਨੁਸਾਰ ਇਨਾਂ ਕੰਮਾ ਵਿਚ ਵਾਧਾ ਵੀ ਕੀਤਾ ਜਾ ਸਕਦਾ ਹੈ। ਇਸ ਮੋਕੇ ਐਸਡੀਐਮ ਮੋਹਾਲੀ ਲਖਮੀਰ ਸਿੰਘ, ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਜੈਨ, ਐਸਡੀਓ ਪੀਡਬਲਯੂਡੀ ਹਰਪ੍ਰੀਤ ਸਿੰਘ ਸੋਢੀ, ਮਾਰਕੀਟ ਕਮੇਟੀ ਦੇ ਚੇਅਰਮੈਂਨ ਸਾਧੂ ਸਿੰਘ ਖਲੌਰ, ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਜਸ਼ਵਿੰਦਰ ਸਿੰਘ ਜੱਸੀ, ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਬੰਸ ਲਾਲ ਉੱਤਮ, ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਜਸਵੀਰ ਸਿੰਘ ਜੱਸਾ, ਭਾਜਪਾ ਜ਼ਿਲ੍ਹਾ ਪਟਿਆਲਾ ਦੇ ਮੀਤ ਪ੍ਰਧਾਨ ਪ੍ਰੇਮ ਚੰਦ ਥੰਮਨ, ਸਬਕਾ ਮੰਡਲ ਪ੍ਰਧਾਨ ਬਲਬੀਰ ਸਿੰਘ ਮੰਗੀ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੋਨੂੰ ਸੰਧੂ, ਜਨਰਲ ਸਕੱਤਰ ਮੋਹਲੀ ਜਗਤਾਰ ਸਿੰਘ ਕਨੌੜ, ਕੌਸਲਰ ਹੈਪੀ ਕਟਾਰੀਆ, ਅਮਨਦੀਪ ਸਿੰਘ ਚੰਗੇਰਾ, ਭਜਨ ਲਾਲ, ਬੀਬੀ ਕ੍ਰਿਸ਼ਨਾ ਦੇਵੀ, ਸਾਬਕਾ ਸਰਪੰਚ ਹੁਲਕਾ ਜਸਵੰਤ ਸਿੰਘ, ਸਰਕਲ ਪ੍ਰਧਾਨ ਕੇਹਰ ਸਿੰਘ ਕਨੌੜ, ਭਾਜਪਾ ਦੇ ਮੰਡਲ ਪ੍ਰਧਾਨ ਪ੍ਰਿਥੀ ਚੰਦ, ਉਜਾਗਰ ਸਿੰਘ ਕੰਬੋਜ, ਪੀਡਬਲਯੂਡੀ ਵਿਭਾਗ ਦੇ ਏਈ ਸ਼ੀਤਲ ਸਿੰਘ, ਜੇਈ ਸਾਂਮ ਲਾਲ, ਸਾਂਝ ਕੇਂਦਰ ਦੇ ਜਿਲ੍ਹਾ ਇੰਚਾਰਜ ਪੁਨੀਤ ਸ਼ਰਮਾ ਤੇ ਅਭਿਸ਼ੇਕ ਜੱਲਣ ਮੋਜੂਦ ਸਨ।

Share Button

Leave a Reply

Your email address will not be published. Required fields are marked *