ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਵਿਧਾਇਕ ਅੰਗਦ ਸਿੰਘ ਵੱਲੋਂ ਨਵਾਂਸ਼ਹਿਰ-ਸਲੋਹ ਰੋਡ ਤੋਂ ਮਹਿਤਪੁਰ ਉਲੱਧਣੀ ਸੜ੍ਹਕ ਨੂੰ 10 ਤੋਂ 18 ਫੁੱਟ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ

ਵਿਧਾਇਕ ਅੰਗਦ ਸਿੰਘ ਵੱਲੋਂ ਨਵਾਂਸ਼ਹਿਰ-ਸਲੋਹ ਰੋਡ ਤੋਂ ਮਹਿਤਪੁਰ ਉਲੱਧਣੀ ਸੜ੍ਹਕ ਨੂੰ 10 ਤੋਂ 18 ਫੁੱਟ ਕਰਨ ਦੇ ਪ੍ਰਾਜੈਕਟ ਦੀ ਸ਼ੁਰੂਆਤ

ਨਵਾਂਸ਼ਹਿਰ 9 ਦਸੰਬਰ,2019 – ਵਿਧਾਇਕ ਅੰਗਦ ਸਿੰਘ ਨੇ ਨਵਾਂਸ਼ਹਿਰ ਦੇ ਵਿਕਾਸ ਦੇ ਅਧਿਆਇ ’ਚ ਇੱਕ ਹੋਰ ਮੀਲ ਪੱਥਰ ਜੋੜਦਿਆਂ, ਅੱਜ  ਸ਼ਾਮ ਨਵਾਂਸ਼ਹਿਰ-ਸਲੋਹ ਰੋਡ ਤੋਂ ਮਹਿਤਪੁਰ ਉਲੱਧਣੀ ਸੜ੍ਹਕ ਨੂੰ 10 ਤੋਂ 18 ਫੁੱਟ ਚੌੜਾ ਕਰਨ ਅਤੇ ਨਵਾਂ ਬਣਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ 18.90 ਕਿਲੋਮੀਟਰ ਲੰਬੀ ਇਸ ਸੜ੍ਹਕ ਦੇ ਮੁਕੰਮਲ ਹੋਣ ਨਾਲ ਜਿੱਥੇ ਲੋਕਾਂ ਨੂੰ ਨਵਾਂਸ਼ਹਿਰ ਤੋਂ ਬਲਾਚੌਰ-ਚੰਡੀਗੜ੍ਹ ਰੋਡ ਟ੍ਰੈਫ਼ਿਕ ਦਾ ਬਦਲਵਾਂ ਰੂਟ ਮਿਲੇਗਾ ਉੱਥੇ ਟ੍ਰੈਫ਼ਿਕ ਦੇ ਭੀੜ-ਭੜੱਕੇ ਤੋਂ ਵੀ ਰਾਹਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਹ ਸੜ੍ਹਕ ਬਰਾਸਤਾ ਸਲੋਹ, ਜੇਠੂ ਮਜਾਰਾ, ਗੋਰਖਪੁਰ, ਸ਼ਾਹਬਾਜਪੁਰ, ਉਸਮਾਨਪੁਰ, ਚਰਾਣ ਹੁੰਦੀ ਹੋਈ ਮਹਿਤਪੁਰ ਉਲੱਦਣੀ ਰਾਹੀਂ ਬਲਾਚੌਰ-ਚੰਡੀਗੜ੍ਹ ਰੋਡ ਨਾਲ ਜੁੜੇਗੀ। ਇਹ ਸੜ੍ਹਕ ਇੱਕ ਸਾਲ ’ਚ ਬਣੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਬਣਾਈ ਜਾਣ ਵਾਲੀ ਇਹ ਸੜ੍ਹਕ ਉਨ੍ਹਾਂ ਦਾ ਆਪਣੇ ਹਲਕੇ ਲਈ ਸੁਪਨਮਈ ਪ੍ਰਾਜੈਕਟ ਸੀ, ਜਿਸ ਨੂੰ ਅੱਜ ਹਕੀਕੀ ਰੂਪ ਮਿਲਿਆ ਹੈ। ਇਸ ਸੜ੍ਹਕ ’ਤੇ 11.05 ਕਰੋੜ ਰੁਪਏ ਦੀ ਲਾਗਤ ਆਵੇਗੀ।
ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਇਕੱਲਾ ਇਹੀ ਪ੍ਰਾਜੈਕਟ ਹੀ ਨਹੀਂ ਬਲਕਿ ਰਾਹੋਂ-ਨਵਾਂਸ਼ਹਿਰ ਰੋਡ ਤੋਂ ਨਵਾਂਸ਼ਹਿਰ-ਬੰਗਾ ਰੋਡ (ਡਰੀਮਲੈਂਡ ਪੈਲੇਸ ਨੇੜੇ) ਤੱਕ ਬਣਨ ਵਾਲੀ ਇੱਕ ਹੋਰ ਸੜ੍ਹਕ ਵੀ ਮਨਜੂਰ ਹੋ ਗਿਆ ਹੈ ਅਤੇ ਉਸ ਦਾ ਕੰਮ ਵੀ ਅਗਲੇ ਦਿਨਾਂ ’ਚ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜ੍ਹਕ ਬਰਾਸਤਾ ਘੱਕੇਵਾਲ, ਹਿਆਲਾ, ਬੇਗਮਪੁਰ, ਨਵੀਂ ਦਾਣਾ ਮੰਡੀ ਨਵਾਂਸ਼ਹਿਰ ਨੇੜਿਓਂ ਹੁੰਦੀ ਹੋਈ ਭੰਗਲ ਕਲਾਂ ਰਾਹੀਂ ਬੰਗਾ ਰੋਡ ਨਵਾਂਸ਼ਹਿਰ ਦੇ ਡਰੀਮਲੈਂਡ ਪੈਲੇਸ ਨੇੜੇ ਮੁੱਖ ਸੜ੍ਹਕ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸੜ੍ਹਕ ’ਤੇ ਸਾਢੇ 5 ਕਰੋੜ ਤੋਂ ਵਧੇਰੇ ਦੀ ਲਾਗਤ ਆਵੇਗੀ ਅਤੇ ਇਹ ਵੀ ਇੱਕ ਸਾਲ ’ਚ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜ੍ਹਕ ਦਾ ਵੱਡਾ ਲਾਭ ਗੰਨਾ ਜ਼ਿਮੀਂਦਾਰਾਂ ਨੂੰ ਹੋਵੇਗਾ ਜਿਨ੍ਹਾਂ ਲਈ ਆਪਣੀਆਂ ਟਰਾਲੀਆਂ ਬਾਹਰੋ ਬਾਹਰ ਮਿੱਲ ਤੱਕ ਲਿਆਉਣੀਆਂ ਸੌਖੀਆਂ ਹੋ ਜਾਣਗੀਆਂ।
ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਲਿੰਕ ਸੜ੍ਹਕਾਂ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾ ਦੱਸਿਆ ਕਿ ਜ਼ਿਲ੍ਹੇ ’ਚ ਚੱਲ ਰਹੀ ਪਹਿਲੇ ਗੇੜ ਦੀਆਂ ਲਿੰਕ ਸੜ੍ਹਕਾਂ ਜਿਨ੍ਹਾਂ ਦੀ ਲੰਬਾਈ 476.93 ਕਿਲੋਮੀਟਰ ਬਣਦੀ ਹੈ, ਦੇ ਨਵੀਨੀਕਰਣ ਦਾ ਕੰਮ 96 ਫ਼ੀਸਦੀ ਮੁਕੰਮਲ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਦੂਜੇ ਗੇੜ ’ਚ ਲਈਆਂ ਗਈਆਂ 636.5 ਕਿਲੋਮੀਟਰ ਸੜ੍ਹਕਾਂ ਦੀ ਮੁਰਮੰਤ ਵੀ ਜੰਗੀ ਪੱਧਰ ’ਤੇ ਚੱਲ ਰਹੀ ਹੈ, ਜਿਸ ਦਾ 26 ਫ਼ੀਸਦੀ ਕੰਮ ਨਿਪਟਾ ਲਿਆ ਗਿਆ ਹੈ।
> ਇਸ ਮੌਕੇ ਮੌਜੂਦ ਪੰਜਾਬ ਮੰਡੀ ਬੋਰਡ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕਾਰਜਕਾਰੀ ਇੰਜੀਨੀਅਰ ਜੀ ਐਸ ਚੀਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਸੜ੍ਹਕਾਂ ਨੂੰ ਜੰਗੀ ਪੱਧਰ ’ਤੇ ਮੁਕੰਮਲ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਚੰਗੀਆਂ ਆਵਾਜਾਈ ਸਹੂਲਤਾਂ ਮਿਲ ਸਕਣ। ਸੜ੍ਹਕ ਨਿਰਮਾਣ ਦੀ ਸ਼ੁਰੂਆਤ ਮੌਕੇ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ, ਚੌ. ਹਰਬੰਸ ਲਾਲ ਨਿਆਮਤਪੁਰ, ਕੌਂਸਲਰਾਂ ’ਚ ਕਮਲਜੀਤ ਲਾਲ, ਸਚਿਨ ਦੀਵਾਨ , ਕੁਲਵੰਤ ਕੌਰ, ਮਨਜੀਤ ਕੌਰ, ਬਲਵੀਰ ਸਿੰਘ, ਮਹਿੰਦਰ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਰਜਿੰਦਰ ਚੋਪੜਾ, ਗੁਰਦੇਵ ਕੌਰ, ਲਲਿਤ ਸ਼ਰਮਾ, ਸੰਜੇ ਛਾਬੜਾ, ਜੈ ਦੀਪ ਜਾਂਗੜਾ, ਰੋਮੀ ਖੋਸਲਾ,  ਰਾਜੇਸ਼ ਗਾਬਾ, ਅਮਰੀਕ ਸਿੰਘ, ਪ੍ਰੇਮ ਸਿੰਘ ਬਡਵਾਲ, ਪ੍ਰਿਥਵੀ ਚੰਦ ਅਤੇ ਵੱਡੀ ਣਿਗਤੀ ’ਚ ਇਲਾਕਾ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: