” ਵਿਧਵਾ “

ss1

” ਵਿਧਵਾ “

” ਗੁੱਡੀ ” ਦੇ ਵਿਆਹ ਹੋਏ ਨੂੰ ਅਜੇ ਥੋੋਡ਼  ਚਿਰ ਹੀ ਹੋਇਆ ਸੀ ਕਿਸੇ ਬੀਮਾਰੀ ਕਾਰਣ ਉੁਸਦਾ ਪਤੀ ” ਨਾਹਰੂ ” ਦੂਨੀਆਂ ਨੂੰ ਅਲਵਿਦਾ ਕਹਿ ਚੁੱਕਿਆ ਸੀ ਜੋ ਕਿ ਸਰਕਾਰੀ ਨੌਕਰੀ ਕਰਦਾ ਸੀ , ” ਗੁੱਡੀ ” ਇੱਕ ਬੱਚੇ ਦੀ ਮਾਂ ਵੀ ਬਣ ਚੁੱਕੀ ਸੀ ਅੱਜ ” ਗੁੱਡੀ ” ਦੀ ਹੱਸਦੀ ਵੱਸਦੀ ਦੁਨੀਆਂ ਉੱਜੜ ਗਈ ਸੀ ,

      ” ਗੁੱਡੀ ” ਆਪਣੇ ਆਪ ਨੂੰ ਮੰਦਭਾਗੀ ਅਤੇ ਮਾੜੀ ਕਿਸਮਤ ਵਾਲੀ ਮਹਿਸੂਸ ਕਰ ਰਹੀ ਸੀ , ” ਗੁੱਡੀ ” ਹੁਣ ਘਰ ਵਿੱਚ ਇਕੱਲੀ ਬੈਠੀ ਸੋਚੀ ਜਾਂਦੀ ਸੀ ।
          ” ਗੁੱਡੀ ” ਇੱਕ ਪੜੀ ਲਿਖੀ ਅਤੇ ਸੂਝਵਾਨ ਵਾਲੀ ਲੜਕੀ ਸੀ ਹਰ ਇੱਕ ਦੇ ਦੁੱਖ ਸੁੱਖ ਵਿੱਚ ਸਰੀਕ ਹੋਣ ਵਾਲੀ ਸੀ ! ਆਪਣੇ ਪਤੀ ” ਨਾਹਰੂ ” ਦੀ ਮੌਤ ਤੋਂ ਬਾਅਦ ਉਸਨੂੰ ਉਸਦੇ ਪਤੀ ਵਾਲੀ ਸਰਕਾਰੀ ਨੌਕਰੀ ਮਿਲ ਗਈ ਸੀ , ” ਗੁੱਡੀ ” ਨੂੰ ਦੇਖ ਕੇ ਕੋਈ ਵੀ ਵਿਧਵਾ ਨਹੀਂ ਸੀ ਕਹਿੰਦਾ ” ਗੁੱਡੀ ” ਤਾਂ ਇੱਕ ਹੁਸਨ ਦੀ ਪਟਾਰੀ ਸੀ ਅਤੇ ਦੇਖਣ ਨੂੰ ਕਵਾਰੀ ਹੀ ਲੱਗਦੀ ਸੀ ।
                                ” ਗੁੱਡੀ ” ਹੁਣ ਹਰ ਰੋਜ਼ ਦਫ਼ਤਰ ਵਿੱਚ ਨੌਕਰੀ ਤੇ ਜਾਣ ਲੱਗ ਪਈ ਸੀ , ਦਫ਼ਤਰ ਵਿੱਚ ” ਗੁੱਡੀ ” ਵਾਰੇ ਕਿਸੇ ਨੂੰ ਵੀ ਕੁੱਛ ਪਤਾ ਨਹੀਂ ਸੀ ਸਾਰੇ ਦਫ਼ਤਰ ਵਾਲੇ ” ਗੁੱਡੀ ” ਨੂੰ ਕਵਾਰੀ ਹੀ ਸਮਝ ਦੇ ਸੀ ਨਾ ਹੀ ” ਗੁੱਡੀ ” ਨੇ ਆਪਣਾ ਭੇਦ ਕਿਸੇ ਕੋਲ ਨਹੀਂ  ਖੋਲਿਆ ਸੀ । ਇੱਕ ਦਿਨ ਦਫ਼ਤਰ ਵਿੱਚ ਨੌਕਰੀ ਕਰਦੇ ” ਮੀਤ” ਨਾਮ ਦੇ ਲੜਕੇ ਨੇ” ਆਪਣੇ ਕਾਉਂਟਰ ਤੇ ਬੈਠੀ ” ਗੁੱਡੀ ” ਨੂੰ ਕਿਹਾ ਮੈਂ ਤੁਹਾਨੂੰ ਇੱਕ ਗੱਲ ਆਖਾਂ ਜੇ ਗੁੱਸਾ ਤਾ ਨਹੀ ਕਰੋਗੇ , ” ਗੁੱਡੀ ” ਕਹਿਣ ਲੱਗੀ ਗੁੱਸੇ ਵਾਲੀ ਗੱਲ ਹੋਈ ਤਾਂ ਗੁੱਸਾ ਕਰੇਗੀ , ਗੁੱਸੇ ਵਾਲੀ ਗੱਲ ਨਾ ਹੋਈ ਨਹੀਂ ਕਰਾਗੀ !
                         “ਮੀਤ ” ਨੇ ਡਰਦੇ ਡਰਦੇ ਨੇ ” ਗੁੱਡੀ ” ਨੂੰ ਕਿਹਾ ਕੀ ਤੁਸੀਂ ਮੇਰੇ ਜੀਵਨ ਸਾਥੀ ਬਣ ਸਕਦੇ ਹੋ , ਗੱਲ ਕਹਿਣ ਦੀ ਦੇਰ ਸੀ  “ਗੁੱਡੀ ” ਨੇ ਉੱਚੀ ਉੱਚੀ ਰੋਣਾ ਸੁਰੂ ਕਰ ਦਿੱਤਾ ਸਾਰਾ ਸਟਾਫ ਇਕੱਠਾ ਹੋ ਗਿਆ ” ਗੁੱਡੀ ” ਨੂੰ ਪੁੱਛਣ ਲੱਗੇ ਕੀ ਗੱਲਚ ਹੋਈ ਅੈ ਤੂੰ ਕਿਉਂ ਰੋ ਰਹੀ ਹੈ ” ਗੁੱਡੀ ” ਕੋਈ ਵੀ ਜਵਾਬ ਨਹੀਂ ਦੇ ਰਹੀ ਸੀ  , ਅਖੀਰ ਨੂੰ ” ਗੁੱਡੀ ” ਨੇ ” ਮੀਤ ” ਨੂੰ ਕਿਹਾ ਮੈਂ ਤੇਰੇ ਲਾਈਕ ਨਹੀਂ , ਹੁਣ ਦਫ਼ਤਰ ਦਾ ਪੂਰਾ ਸਟਾਫ “ਮੀਤ ” ਦੇ ਮੂੰਹ ਵੱਲ ਤੱਕ ਰਿਹਾ ਸੀ ” ਗੁੱਡੀ ” ਨੇ ਦੁਆਰਾ ” ਮੀਤ ” ਨੂੰ ਫਿਰ ਕਿਹਾ ਕੀ ਤੂੰ ਮੇਰੇ ਨਾਲ ਵਿਆਹ ਕਰਵਾਏਗਾ !  ਮੈਂ ਇੱਕ ਬੱਚੇ ਦੀ ਮਾਂ ਹਾ ਵਿਧਵਾ ਤੈਨੂੰ ਮਨਜ਼ੂਰ ਹੈ !
               “ਗੁੱਡੀ ” ਦੀ ਇਹ ਗੱਲ ਸੁਣ ਕੇ ਦਫ਼ਤਰ ਦਾ ਸਾਰਾ ਸਟਾਫ ਹੈਰਾਨ ਰਹਿ ਗਿਆ  ” ਮੀਤ ” ਮਲਵੀਂ ਜਿਹੀ ਜੀਭ ਨਾਲ ਬੋਲਿਆ ਵਿਧਵਾ ਨਾਲ ਵਿਆਹ ਨਹੀਂ ਇਹ ਨਹੀਂ ਹੋ ਸਕਦਾ ! ਹੁਣ ਸਾਰੇ ” ਮੀਤ ” ਨੂੰ ਕਹਿ ਰਹੇ ਸਨ ਤੈਨੂੰ ਇਸਤਰ੍ਹਾਂ ਨਹੀਂ ਬੋਲਣਾ ਚਾਹੀਦਾ ਸੀ ਕਿਉਂ ਤੂੰ ਵਿਚਾਰੀ ਦਾ ਦਿਲ ਦੁਖਾਂਇਆ ਅੈ !
  ਦਫ਼ਤਰ ਚੋ ਛੁੱਟੀ ਹੋਣ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ” ਮੀਤ ” ਨੇ ਘਰ ਪਹੁੰਚ ਕੇ ਸਾਰੀ ਗੱਲਬਾਤ ਆਪਣੀ ਮਾਂ ” ਸਿੰਦਰ ਕੋਰ ” ਨੂੰ ਦੱਸੀ ਗੱਲ ਦੱਸਣ ਤੋਂ ਬਾਅਦ ” ਮੀਤ ” ਦੀ ਮਾਂ “ਸਿੰਦਰ ਕੋਰ ” ਨੂੰ ਆਪਣਾ ਵਿਤਿਆ ਹੋਇਆ ਪਲ ਯਾਦ ਗਿਆ ਤੇ ਰੋਣ ਲੱਗ ਪਈ ਕਹਿਣ ਲੱਗੀ ਪੁੱਤਰ ਤੂੰ ਵੀ ਇੱਕ ਵਿਧਵਾ ਦਾ ਪੁੱਤਰ ਹੈ ਅੱਜ ਤੋਂ ਵੀਹ ਸਾਲ ਪਹਿਲਾਂ ਮੈਂ ਇਸੇ ਤਰ੍ਹਾਂ ਰੋਈ ਸੀ ਮੇਰੇ ਨਾਲ ਵੀ ਦੁਆਰਾ ਵਿਆਹ ਕਰਵਾਉਣ ਨੂੰ ਕੋਈ ਵੀ ਤਿਆਰ ਨਹੀ ਸੀ ਵਿਧਵਾ ਸ਼ਬਦ ਕਹਿਣਾ ਸੌਖਾ ਹੈ ਪਰ ਵਿਧਵਾ ਨੂੰ ਟਾਈਮ ਕੱਢਣਾ ਬਹੁਤ ਹੀ ਅੌਖਾ ਹੈਂ ਅੱਜ ਪੁੱਤਰ ” ਮੀਤ ” ਨੂੰ ਇੱਕ ਵਿਧਵਾ ਮਾਂ ਆਖ ਰਹੀ ਹੈ ਮੈਂ ਦੁਨੀਆ ਵਿਚੋਂ ਵਿਧਵਾ ਸ਼ਬਦ ਖਤਮ ਕਰਨਾ ਚਾਹੁੰਦੀ ਹਾ ਵਿਧਵਾ ਨੂੰ ਵੀ ਇੱਕ  ਨਵੀ ਜਿੰਦਗੀ ਬਖਸ਼ਣਾ ਚਾਹੁੰਦੀ ਹਾ ਤਾ ਜੋ ਇਸ ਭੈਡ਼ੀ ਦੁਨੀਆਂ ਦੇ ਮਹਿਣੇ ਤਾਨਿਆ ਤੋਂ ਬਚ ਸਕੇ !
               ਦੂਸਰੇ ਦਿਨ ” ਮੀਤ ” ਦੀ ਮਾਂ ” ਗੁੱਡੀ ” ਦੇ ਘਰੇ ਪਹੁੰਚ ਜਾਂਦੀ ਹੈ ਅਤੇ ” ਮੀਤ ” ਨੂੰ ਦੱਸੇ ਬਿਨ੍ਹਾਂ ਰਿਸ਼ਤਾ ਪੱਕਾ ਕਰ ਆਉਂਦੀ ਹੈ ਹੁਣ ਆਪਣੇ ਆਪ ਹੀ ” ਮੀਤ ” ਦੀ ਮਾਂ ਗੱਲਾਂ ਕਰਦੀ ਵਾਪਸ ਜਾ ਰਹੀ ਹੈ ਅਤੇ ਕਹਿ ਰਹੀ ਹੈ ਸ਼ੁਕਰ ਹੈ ਰੱਬ ਦਾ ਜਿਹਨੇ ਦਾਦੀ ਮਾਂ ਕਹਿਣ ਵਾਲਾ ਲਾਲ ਵੀ ਮੈਨੂੰ ਬਖਸ਼ ਦਿੱਤਾ ਹੈ ! ਹੁਣ ” ਮੀਤ ” ਨੂੰ ਬਿਲਕੁਲ ਵੀ ਪਤਾ ਨਹੀਂ ਕਿ ਮਾਂ ਨੇ ਮੇਰਾ ਰਿਸ਼ਤਾ ਕਿੱਥੇ ਪੱਕਾ ਕੀਤਾ ! ਨਾ ਹੀ ” ਗੁੱਡੀ ਪਤਾ ਸੀ , ਵਿਆਹ ਤੋਂ ਬਾਅਦ  ” ਮੀਤ ” ਅਤੇ ” ਗੁੱਡੀ ” ਇੱਕ ਦੂਜੇ ਦੇ ਸਾਹਮਣੇ ਹੋਏ ਤਾਂ ਇੱਕ ਦੂਜੇ ਨੂੰ ਦੇਖ ਕੇ ਹੈਰਾਨ ਹੋ ਗਏ , ਇੰਨਾ ਚਿਰ ਨੂੰ ” ਮੀਤ ” ਦੀ ਮਾਂ ” ਸਿੰਦਰ ਕੋਰ ” ਵੀ ਆ ਜਾਂਦੀ ਅੈ ਕਹਿਣ ਲੱਗੀ ਕਿਉਂ ਪੁੱਤਰ ਇਸ ਵਿੱਚ ਹੈਰਾਨ ਹੋਣ ਵਾਲੀ ਕਿਹਡ਼ੀ ਗੱਲ ਅੌਰਤ ਦਾ ਦੁੱਖ ਇੱਕ ਅੌਰਤ ਹੀ ਪਹਿਚਾਣ ਸਕਦੀ ਹੈ ਹੋਰ ਕੋਈ ਨੀ ਪਹਿਚਾਣ ਸਕਦਾ ਫਿਰ ” ਮੀਤ ” ਅਤੇ ” ਗੁੱਡੀ ਨੇ ਆਪਣੀ ਮਾਂ ਦੇ ਪੈਰੀ ਹੱਥ ਲਾਏ ਅਤੇ ” ਮੀਤ ” ਨੇ ਆਪਣੀ ਮਾਂ ਕੋਲੋ ਗਲਤੀ ਮੰਨੀ ਜਿਹਡ਼ਾ ਉਸ ਦਿਨ ਮੈਂ ” ਗੁੱਡੀ ” ਨੂੰ ਵਿਆਹ ਵਾਰੇ ਹਾਂ ਨਾ ਕਰ ਪਾਇਆ ਅਤੇ ” ਗੁੱਡੀ ” ਨੇ ਆਪਣੀ ਸੱਸ ਮਾਂ ਦਾ ਬਹੁਤ ਧੰਨਵਾਦ ਕੀਤਾ ਜਿੰਨੇ ਵਿਧਵਾ ਅੌਰਤ ਦੇ ਦਰਦਾਂ ਨੂੰ ਪਹਿਚਾਣਿਆ ਇੱਕ ਵਿਧਵਾ ਅੌਰਤ ਨੂੰ ਇੱਕ ਨਵੀਂ ਜਿੰਦਗੀ ਜਿਉਂਣ ਦਾ ਬਲ ਬਖਸ਼ਿਆ ਅਤੇ ਵਿਧਵਾ ਸ਼ਬਦ ਖਤਮ ਕਰਨ ਦਾ ਅੈਲਾਨ ਕੀਤਾ !
  ” ਅੌਰਤ ਦਾ ਦਰਦ ਅੌਰਤ ਹੀ ਸਮਝ ਸਕਦੀ ਹੈ !!
                   
” ਹਾਕਮ ਸਿੰਘ ਮੀਤ ਬੌਂਦਲੀ “
” ਮੰਡੀ ਗੋਬਿੰਦਗਡ਼੍ਹ “
ਸੰਪਰਕ +974,6625,7723
ਦੋਹਾ ਕਤਰ
Share Button

Leave a Reply

Your email address will not be published. Required fields are marked *