ਵਿਧਵਾ ਔਰਤ ਅਤੇ ਅੰਗਹੀਣ ਪਰਿਵਾਰ ਮੈਂਬਰ ਵਲੋਂ ਨੀਲਾ ਕਾਰਡ ਅਤੇ ਬੰਦ ਹੋਈ ਬੁਢਾਪਾ ਪੈਨਸ਼ਨ ਸ਼ੁਰੂ ਕਰਨ ਲਈ ਬੇਨਤੀ

ss1

ਵਿਧਵਾ ਔਰਤ ਅਤੇ ਅੰਗਹੀਣ ਪਰਿਵਾਰ ਮੈਂਬਰ ਵਲੋਂ ਨੀਲਾ ਕਾਰਡ ਅਤੇ ਬੰਦ ਹੋਈ ਬੁਢਾਪਾ ਪੈਨਸ਼ਨ ਸ਼ੁਰੂ ਕਰਨ ਲਈ ਬੇਨਤੀ

ਰਾਜਪੁਰਾ 19 ਦਸੰਬਰ (ਧਰਮਵੀਰ ਨਾਗਪਾਲ ) ਰਾਜਪੁਰਾ ਦੇ ਪਿੰਡ ਧਮੌਲੀ ਦੀ ਰਹਿਣ ਵਾਲੀ ਵਿਧਵਾ ਔਰਤ ਕਰਿਸ਼ਨਾ ਦੇਵੀ ਜਿਸਦਾ ਇੱਕ ਲੜਕਾ ਭਗਵਾਨ ਦਾਸ ਹੈਂਡੀਕੈਪ ਹੈ ਤੇ ਮੇਰਾ ਕਮਾਉਣ ਵਾਲਾ ਕੋਈ ਵੀ ਨਹੀਂ ਹੈ ਨੇ ਪਹਿਲਾ 2 ਵਾਰੀ ਫਾਰਮ ਭਰ ਕੇ ਨੀਲਾ ਕਾਰਡ ਬਣਾਉਣ ਲਈ ਬੇਨਤੀ ਕੀਤੀ ਸੀ ਪਰ ਹਾਲੇ ਤੱਕ ਇਸ ਵਿਧਵਾ ਔਰਤ ਦਾ ਨੀਲਾ ਕਾਰਡ ਨਹੀਂ ਬਣਾਇਆ ਗਿਆ ਜਦਕਿ ਇਸ ਦਾ ਕਾਰਡ ਬਣਨਾ ਬਹੁਤ ਜਰੂਰੀ ਸੀ ਅਤੇ ਇਸ ਵਿਧਵਾ ਔਰਤ ਦੀ ਕਾਫੀ ਸਮੇਂ ਤੋਂ ਬੁਢਾਪਾ ਪੈਨਸ਼ਨ ਵੀ ਲਗੀ ਹੋਈ ਸੀ ਜੋ ਡੈਢ ਸਾਲ ਤੋਂ ਬੰਦ ਕਰ ਦਿਤੀ ਗਈ ਹੈ। ਕ੍ਰਿਸ਼ਨਾ ਦੇਵੀ ਦਾ ਕਹਿਣਾ ਹੈ ਕਿ ਇਸ ਪੈਨਸ਼ਨ ਨੂੰ ਸ਼ੂਰੂ ਕਰਾਉਣ ਲਈ ਬੈਂਕ ਦੀ ਪਾਸਬੁਕ ਦੀ ਫੋਟੌ ਕਾਪੀ ਅਤੇ ਆਧਾਰ ਕਾਰਡ ਦੀ ਫੋਟੋ ਕਾਪੀਆਂ ਰਾਜਪੁਰਾ ਦੇ ਬਾਲ ਵਿਕਾਸ ਸੁਰਕਿਆਂ ਵਿਭਾਗ ਅਤੇ ਪਟਿਆਲਾ ਦੇ ਸੈਕਟਰੀਏਟ ਦੇ ਦਫਤਰ ਵਿੱਚ ਜਮਾ ਕਰਵਾਏ ਹਨ ਪਰ ਹਾਲੇ ਤਕ ਬੁਢਾਪਾ ਪੈਨਸ਼ਨ ਸ਼ੁਰੂ ਨਹੀਂ ਕੀਤੀ ਗਈ ਇਸ ਲਈ ਉਹ ਰਾਜਪੁਰਾ ਦੇ ਐਸ ਡੀ ਐਮ ਨੂੰ ਗੁਹਾਰ ਲਾਉਂਦੀ ਹਾਂ ਕਿ ਮਿਹਰਬਾਨੀ ਕਰਕੇ ਮੇਰੇ ਪਰਿਵਾਰ ਦਾ ਨੀਲਾ ਕਾਰਡ ਬਣਾਇਆ ਜਾਵੇ ਅਤੇ ਮੇਰੀ ਰੁਕੀ ਹੋਈ ਬੁਢਾਪਾ ਪੈਨਸ਼ਨ ਨੂੰ ਸ਼ੁਰੂ ਕੀਤਾ ਜਾਵੇ।

Share Button

Leave a Reply

Your email address will not be published. Required fields are marked *