ਵਿਦੇਸ ਭੇਜਣ ਦੇ ਨਾਂ ਤੇ ਠੱਗੀਆਂ ਮਾਰਨ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ss1

ਵਿਦੇਸ ਭੇਜਣ ਦੇ ਨਾਂ ਤੇ ਠੱਗੀਆਂ ਮਾਰਨ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਜ਼ਿਲ੍ਹਾ ਪੁਲਿਸ ਮੁਖੀ ਸ੍ਰੀ  ਕੁਲਦੀਪ ਸਿੰਘ ਚਾਹਲ ਦੀ ਹਦਾਇਤਾਂ ਅਨੁਸਾਰ ਸ੍ਰੀ ਹਰਬੀਰ ਸਿੰਘ ਅਟਵਾਲ ਕਪਤਾਨ ਪੁਲਿਸ (ਤਫਤੀਸ਼) ਮੋਹਾਲੀ ਦੀ ਨਿਗਰਾਨੀ ਹੇਠ ਇੰਸਪੈਕਟਰ ਲਖਵਿੰਦਰ ਸਿੰਘ ਇੰਚਾਰਜ ਆਰਥਿਕ ਅਪਰਾਧ ਸ਼ਾਖਾ (ਤਫਤੀਸ਼) ਮੋਹਾਲੀ ਦੀ ਨਿਗਰਾਨੀ ਹੇਠ ਏ ਐਸ ਆਈ ਦੀਦਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੁਕਦਮਾ ਨੰਬਰ 86 ਮਿਤੀ 26-4-2017 ਅ/ਧ 406, 420, 120 ਬੀ ਆਈ.ਪੀ.ਸੀ ਥਾਣਾ ਸਿਟੀ ਖਰੜ ਜਿਲ੍ਹਾ ਐਸ ਏ ਐਸ ਨਗਰ ਦੇ ਦੋਸੀ ਹਰਪ੍ਰੀਤ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਦਹੇੜੂ ਥਾਣਾ ਸਦਰ ਖੰਨਾ ਜਿਲ੍ਹਾ ਲੁਧਿਆਣਾ ਹਾਲ ਵਾਸੀ ਪਿੰਡ ਤਲਾਣੀਆ ਨੇੜੇ ਹਰਮਨ ਫਰਨੀਚਰ ਥਾਣਾ ਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਦਈ ਰਪਿੰਦਰ ਕੌਰ ਦਾ ਪਿਤਾ ਬਚਨ ਸਿੰਘ ਸਾਲ 2015 ਵਿੱਚ ਹਿਮਾਚਲ ਪ੍ਰਦੇਸ ਵਿੱਚ ਵਿਆਹ ਦੇ ਪ੍ਰੋਗਰਾਮ ਵਿੱਚ ਗਿਆ ਸੀ, ਜਿਥੇ ਬਚਨ ਸਿੰਘ ਦੀ ਜਾਣ ਪਹਿਚਾਣ ਦੋਸੀ ਹਰਪ੍ਰੀਤ ਸਿੰਘ ਨਾਲ ਹੋਈ ਸੀ ਤਾਂ ਗੱਲਾਂ ਬਾਤਾਂ ਕਰਦੇ ਹੋਏ ਦੋਸੀ ਹਰਪ੍ਰੀਤ ਸਿੰਘ ਨੇ ਬਚਨ ਸਿੰਘ ਨੂੰ ਆਪਣਾ ਨਾਮ ਹਰਪ੍ਰੀਤ ਸਿੰਘ ਸੇਖੋਂ ਦੱਸਿਆ ਅਤੇ ਆਪਣੇ ਆਪ ਬਾਰੇ ਦੱਸਿਆ ਕਿ ਉਸ ਦਾ ਅਮਰੀਕਾ ਵਿੱਚ ਕਾਰੋਬਾਰ ਹੈ ਜੇ ਕਿਸੇ ਨੇ ਅਮਰੀਕਾ ਜਾਣਾ ਹੋਵੇ ਤਾਂ ਉਹ ਸੈਟ ਕਰਵਾ ਸਕਦਾ ਹੈ। ਹਰਪ੍ਰੀਤ ਸਿੰਘ ਦੀਆ ਗੱਲਾਂ ਵਿੱਚ ਆ ਕੇ ਬਚਨ ਸਿੰਘ ਨੇ ਇਹ ਸਾਰੀ ਗੱਲ ਆਪਣੀ ਲੜਕੀ ਰੁਪਿੰਦਰ ਕੌਰ ਜੋ ਪੇਸੇ ਵਜੋਂ ਡਾਕਟਰ ਹੈ, ਨਾਲ ਕੀਤੀ। ਜਿਸ ਤੇ ਰੁਪਿੰਦਰ ਕੌਰ ਅਮਰੀਕਾ ਜਾਣ ਲਈ ਤਿਆਰ ਹੋ ਗਈ।

ਇਸ ਤੋ ਕੁਝ ਦਿਨਾਂ ਬਾਅਦ ਹੀ ਮੁਦਈ ਦੇ ਘਰ ਦੋਸੀ ਹਰਪ੍ਰੀਤ ਸਿੰਘ ਆਪਣੀ ਪਤਨੀ ਪ੍ਰਿਤਪਾਲ ਕੌਰ ਨਾਲ ਰੁਪਿੰਦਰ ਕੌਰ ਦੇ ਘਰ ਆਇਆ ਜਿਸ ਨੇ ਰੁਪਿੰਦਰ ਕੌਰ ਨੂੰ ਅਮਰੀਕਾ ਸੈਟ ਕਰਾਉਣ ਦੀ 28 ਲੱਖ ਰੁਪਏ ਵਿੱਚ ਗੱਲ ਤੈਅ ਕਰ ਲਈ। ਦੋਸੀ ਹਰਪ੍ਰੀਤ ਸਿੰਘ ਨੇ ਮੁਦਈ ਦੇ ਘਰ ਆਉਣਾ ਜਾਣਾ ਸੁਰੂ ਕਰ ਦਿੱਤਾ ਅਤੇ ਮੁਦਈ ਪਾਸੋਂ ਵੱਖ ਵੱਖ ਤਰੀਖਾਂ ਨੂੰ 23 ਲੱਖ ਰੁਪਏ ਅਤੇ ਰੁਪਿੰਦਰ ਕੌਰ ਦਾ ਪਾਸਪੋਰਟ ਹਾਸਲ ਕਰਕੇ ਲੈ ਗਿਆ। ਪ੍ਰੰਤੂ ਰੁਪਿੰਦਰ ਕੌਰ ਨੂੰ ਅਮਰੀਕਾ ਨਹੀ ਭੇਜਿਆ, ਹਰ ਵਾਰ ਪੁੱਛਣ ਤੇ ਲਾਰੇ ਲੱਪੇ ਲਗਾਉਦਾ ਰਿਹਾ ਅਤੇ ਬਾਅਦ ਵਿੱਚ ਗਾਇਬ ਹੋ ਗਿਆ। ਜਿਸ ਕਾਰਨ ਮੁਦਈ ਡਿਪਰੈਸਨ ਵਿੱਚ ਵੀ ਚਲੀ ਗਈ। ਇਸ ਤਰ੍ਹਾਂ ਰੁਪਿੰਦਰ ਕੌਰ ਨਾਲ ਦੋਸੀ ਹਰਪ੍ਰੀਤ ਸਿੰਘ ਨੇ 23 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦੋਰਾਨੇ ਤਫਤੀਸ ਪਤਾ ਚਲਿਆ ਹੈ ਕਿ ਦੋਸੀ ਹਰਪ੍ਰੀਤ ਸਿੰਘ ਭੋਲੇ ਭਾਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਆਪਣੀਆ ਮਿਠੀਆਂ-2 ਗੱਲਾਂ ਵਿੱਚ ਲੈ ਕੇ ਤੇ ਆਪਣੇ ਆਪ ਉਸ ਪ੍ਰੀਵਾਰ ਦਾ ਹੀ ਮੈਬਰ ਬਣ ਕੇ ਉਨ੍ਹਾਂ ਨੂੰ ਬਾਹਰਲੇ ਦੇਸ ਵਿੱਚ ਸੈਟ ਕਰਵਾਉਣ ਦਾ ਝਾਸਾ ਦੇ ਕੇ ਠੱਗੀ ਮਾਰਦਾ ਸੀ। ਦੋਰਾਨੇ ਤਫਤੀਸ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਸੀ ਹਰਪ੍ਰੀਤ ਸਿੰਘ ਨੇ ਇਸੇ ਤਰ੍ਹਾ ਬਾਹਰਲੇ ਦੇਸ ਭੇਜਣ ਦਾ ਝਾਸਾਂ ਦੇ ਕੇ ਸਿਮਰਜੋਤ ਕੌਰ ਵਾਸੀ ਖੰਨਾ ਨਾਲ 12 ਲੱਖ ਰੁਪਏ ਅਤੇ ਰਾਜਵਿੰਦਰ ਕੌਰ ਉਰਫ ਸਿੰਮੀ ਵਾਸੀ ਸੈਕਟਰ 56 ਚੰਡੀਗੜ ਨਾਲ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦੋਸੀ ਹਰਪ੍ਰੀਤ ਸਿੰਘ ਨੂੰ ਮਾਨਯੋਗ ਅਦਾਲਤ ਖਰੜ੍ਹ ਵਿੱਚ ਪੇਸ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਦੋਸੀ ਹਰਪ੍ਰੀਤ ਸਿੰਘ ਪਾਸੋਂ ਹੋਰ ਪੁਛਗਿਛ ਜਾਰੀ ਹੈ ਕਿ ਉਸ ਨਾਲ ਕਿਹੜੇ ਕਿਹੜੇ ਹੋਰ ਸਾਥੀ ਹਨ ਅਤੇ ਦੋਸੀ ਪਾਸੋਂ ਹੋਰ ਸੁਰਾਗ ਲੱਗਣ ਦੀ ਉਮੀਦ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Share Button

Leave a Reply

Your email address will not be published. Required fields are marked *