ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਏਮਜ਼ ‘ਚ ਕਿਡਨੀ ਟ੍ਰਾਂਸਪਲਾਂਟ ਸਫ਼ਲ

ss1

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਏਮਜ਼ ‘ਚ ਕਿਡਨੀ ਟ੍ਰਾਂਸਪਲਾਂਟ ਸਫ਼ਲ

ਨਵੀਂ ਦਿੱਲੀ : ਮੰਤਰੀ ਸੁਸ਼ਮਾ ਸਵਰਾਜ ਦੀ ਕਿਡਨੀ ਦਾ ਸ਼ਨੀਵਾਰ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਵਿੱਚ ਕਿਡਨੀ ਟ੍ਰਾਂਸਪਲਾਂਟ ਹੋਇਆ ਹੈ। ਉਨਾਂ ਦਾ ਕਿਡਨੀ ਟ੍ਰਾਂਸਪਲਾਂਟੇਸ਼ਨ ਸਫ਼ਲ ਰਿਹਾ। ਏਮਜ਼ ਵੱਲੋਂ ਬਣਾਈ ਗਈ ਮਾਹਰਾਂ ਦੀ ਇੱਕ ਟੀਮ ਨੇ ਗੁਰਦੇ ਦੀ ਬਦਲੀ ਕੀਤੀ। ਸੁਸ਼ਮਾ ਨੂੰ ਕਿਡਨੀ ਦਾਨ ਕਰਨ ਵਾਲਾ ਵਿਅਕਤੀ ਜੀਵਤ ਹੈ ਅਤੇ ਉਸਦਾ ਸੁਸ਼ਮਾ ਨਾਲ ਕੋਈ ਰਿਸ਼ਤਾ ਨਹੀਂ ਹੈ। ਏਮਜ਼ ਦੇ ਸੂਤਰਾਂ ਨੇ ਕਿਹਾ ਸੀ, ‘ਇਹ ਜੀਵਤ ਗ਼ੈਰਸਬੰਧੀ ਦਾਤਾ ਕੋਈ ਵੀ ਅਜਿਹਾ ਵਿਅਕਤੀ ਹੋ ਸਕਦਾ ਹੈ ਸੀ ਜੋ ਵਿਦੇਸ਼ ਮੰਤਰੀ ਨਾਲ ਭਾਵਨਾਤਮਕ ਰੂਪ ਨਾਲ ਜੁੜਿਆ ਹੈ, ਜਿਵੇਂ ਮਿੱਤਰ, ਸਬੰਧੀ, ਗੁਆਂਢੀ ਜਾਂ ਫਿਰ ਕਰੀਬੀ ਰਿਸ਼ਤੇਦਾਰ। ਨੇੜਲੇ ਪਰਿਵਾਰ ਵਿੱਚ ਕੋਈ ਉਚਿਤ ਦਾਤਾ ਨਹੀਂ ਮਿਲਿਆ, ਅਜਿਹੇ ਵਿੱਚ ਟ੍ਰਾਂਸਪਲਾਂਟ ਦਾ ਕੰਮ ਗ਼ੈਰਸਬੰਧੀ ਦਾਤਾ ਦੇ ਗੁਰਦੇ ਨਾਲ ਕੀਤਾ ਜਾਵੇਗਾ।”
ਜਾਣਕਾਰੀ ਅਨੁਸਾਰ ਸੁਸ਼ਮਾ ਲੰਮੇ ਸਮੇਂ ਤੋਂ ਡਾਇਬਿਟੀਜ਼ ਤੋਂ ਪੀੜਤ ਸੀ। ਗੁਰਦੇ ਦਾ ਕੰਮ ਕਰਨਾ ਬੰਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਡਾਇਲਿਸਿਸ ‘ਤੇ ਰੱਖਿਆ ਗਿਆ ਸੀ। ਇੱਕ ਡਾਕਟਰ ਨੇ ਕਿਹਾ, ”ਉਨ੍ਹਾਂ ਦੀ ਇੱਕ ਹਫ਼ਤੇ ਵਿੱਚ ਤਿੰਨ ਵਾਰ ਡਾਇਲਿਸਿਸ ਕੀਤੀ ਗਈ ਹੈ।” ਬੀਤੇ 16 ਨਵੰਬਰ ਨੂੰ ਸੁਸ਼ਮਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਗੁਰਦੇ ਦੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਜਿਸ ਕਾਰਨ ਏਮਜ਼ ਵਿੱਚ ਭਰਤੀ ਹਨ।

Share Button

Leave a Reply

Your email address will not be published. Required fields are marked *