Thu. Apr 25th, 2019

ਵਿਦੇਸ਼ ਭੇਜਣ ਦੇ ਨਾਂ ’ਤੇ ਵਿਅਕਤੀ ਤੋਂ 9 ਲੱਖ ਠੱਗੇ

ਵਿਦੇਸ਼ ਭੇਜਣ ਦੇ ਨਾਂ ’ਤੇ ਵਿਅਕਤੀ ਤੋਂ 9 ਲੱਖ ਠੱਗੇ

ਪਿੰਡ ਬਹਾਦੁਰਪੁਰ ਰਜੋਆ ਦੇ ਇਕ ਏਜੰਟ ਵਲੋਂ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਇਆਂ ਦੀ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜੋਗਿੰਦਰ ਸਿੰਘ ਵਾਸੀ ਰਜੋਆ ਨੇ ਦੱਸਿਆ ਕਿ ਉਸ ਨੇ ਆਪਣੇ ਲਡ਼ਕੇ ਨੂੰ ਵਿਦੇਸ਼ ਭੇਜਣ ਲਈ ਪਿੰਡ ਬਹਾਦੁਰਪੁਰ ਰਜੋਆ ਦੇ ਏਜੰਟ ਸੁਖਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਨੂੰ 9 ਲੱਖ ਰੁਪਏ ਦਿੱਤੇ ਜਿਨ੍ਹਾਂ ’ਚੋਂ 5 ਲੱਖ ਰੁਪਏ ਏਜੰਟ ਦੇ ਅਕਾਊਂਟ ’ਚ ਅਤੇ 4 ਲੱਖ ਰੁਪਏ ਨਕਦ ਦਿੱਤਾ ਸੀ। ਇਹ ਪੈਸੇ ਉਸ ਨੇ ਆਪਣੀ ਅੱਧਾ ਕਿੱਲਾ ਪੈਲੀ ਵੇਚ ਕੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਏਜੰਟ ਨੇ ਨਾ ਤਾਂ ਉਸਦੇ ਬੇਟੇ ਨੂੰ ਵਿਦੇਸ਼ ਭੇਜਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਪੈਸੇ ਹੀ ਵਾਪਸ ਕੀਤੇ ਹਨ। ਇਸ ਸਬੰਧੀ ਅਸੀਂ ਪੁਲਸ ਨੂੰ ਸੂਚਿਤ ਕੀਤਾ ਪਰ ਪਿੰਡ ਦੇ ਮੋਹਤਬਰ ਬੰਦਿਆਂ ਵਲੋਂ ਉਕਤ ਏਜੰਟ ਨੂੰ ਪੁਲਸ ਤੋਂ ਆਪਣੀ ਗਵਾਹੀ ਦੇ ਕੇ ਛੁਡਾ ਲਿਆ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਸਬੰਧੀ ਸਮਾਜ ਸੇਵਕ ਹਰਪਿੰਦਰ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਏਜੰਟ ਦੀ ਇਸ ਠੱਗੀ ਦੀ ਟੈਨਸ਼ਨ ਨਾਲ ਜੋਗਿੰਦਰ ਸਿੰਘ ਬੀਮਾਰ ਹੋ ਗਏ ਹਨ ਅਤੇ ਇਕ ਪ੍ਰਾਈਵੇਟ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਕਤ ਏਜੰਟ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਸ਼ਿਕਾਇਤ ਸਾਡੇ ਕੋਲ ਆ ਗਈ ਹੈ, ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: