Tue. Jun 18th, 2019

ਵਿਦੇਸ਼ ਭੇਜਣ ਦੀ ਆੜ ‘ਚ ਠੱਗੀ ਮਾਰਨ ਦੇ ਦੋਸ਼ ਹੇਠ ਲੁਧਿਆਣਾ ਵਾਸੀ ‘ਤੇ ਮਾਮਲਾ ਦਰਜ

ਵਿਦੇਸ਼ ਭੇਜਣ ਦੀ ਆੜ ‘ਚ ਠੱਗੀ ਮਾਰਨ ਦੇ ਦੋਸ਼ ਹੇਠ ਲੁਧਿਆਣਾ ਵਾਸੀ ‘ਤੇ ਮਾਮਲਾ ਦਰਜ

ਬਰਨਾਲਾ (ਪ.ਪ.): ਥਾਣਾ ਸਿਟੀ ਵਲੋਂ ਵਿਦੇਸ਼ ਭੇਜਣ ਦੀ ਆੜ ‘ਚ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਇੰਡਸਟਰੀਅਲ ਚੌਕੀ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਸਾਬਕਾ ਕੌਾਸਲਰ ਜਸਮੇਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਨੇ ਲਿਖਤ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣੇ ਪਰਿਵਾਰ ਨੂੰ ਕੈਨੇਡਾ ਭੇਜਣ ਲਈ ਗੌਰਵ ਸੂਦ ਨੂੰ ਮੋਹਨ ਲਾਲ ਨਾਂਅ ਦੇ ਵਿਅਕਤੀ ਨੇ ਮੁਲਾਕਾਤ ਕਰਵਾਈ ਸੀ | ਗੌਰਵ ਸੂਦ ਨੇ ਮਲਟੀਪਲ ਵੀਜ਼ਾ ਕਮ ਪੀ.ਆਰ. ਵੀਜ਼ਾ ਦੇਣ ਲਈ 39 ਲੱਖ 50 ਹਜ਼ਾਰ ‘ਚ ਗੱਲ ਤੈਅ ਹੋਈ ਸੀ | 21 ਮਈ 2016 ਨੂੰ 9 ਲੱਖ ਰੁਪਏ ਦੇ ਦਿੱਤੇ ਸਨ | ਪਰ ਗੌਰਵ ਸੂਦ ਨੇ ਵੀਜ਼ਾ ਨਹੀਂ ਲਗਵਾਇਆ ਤੇ ਟਾਲ ਮਟੋਲ ਕਰਦਾ ਰਿਹਾ | ਜਿਸ ‘ਤੇ ਉਨ੍ਹਾਂ ਸੱਕ ਪਿਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੱੁਕੇ ਹਨ ਤਾਂ ਉਸ ਨੇ ਗੌਰਵ ਸੂਦ ਤੋਂ ਰਕਮ ਵਾਪਸ ਮੰਗੀ ਤਾਂ ਉਸ ਨੇ 5 ਲੱਖ 98 ਹਜ਼ਾਰ 400 ਰੁਪਏ ਵਾਪਸ ਕਰ ਦਿੱਤੇ ਤਾਂ 3 ਲੱਖ 1600 ਰੁਪਏ ਬਾਕੀ ਰਹਿ ਗਏ | ਇਕਰਾਰਨਾਮੇ ਮੁਤਾਬਿਕ ਵਿਆਜ 2 ਲੱਖ 20 ਹਜ਼ਾਰ ਦੀ ਰਕਮ ਹੋ ਬਣਦੀ ਹੈ | ਕੁੱਲ ਰਕਮ 5 ਲੱਖ 21 ਹਜ਼ਾਰ 600 ਰੁਪਏ ਬਣਦੀ ਹੈ | ਜੋ ਕਿ ਰਕਮ ਜੋ ਮੁੱਕਰ ਗਿਆ ਹੈ | ਮੁੱਦਈ ਦੇ ਬਿਆਨਾਂ ਦੇ ਆਧਾਰ ‘ਤੇ ਗੌਰਵ ਸੂਦ ਪੱੁਤਰ ਅਸ਼ਵਨੀ ਕੁਮਾਰ ਵਾਸੀ ਸਰਾਭਾ ਨਗਰ ਲੁਧਿਆਣਾ ਵਿਰੁੱਧ ਧੋਖਾਧੜੀ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Leave a Reply

Your email address will not be published. Required fields are marked *

%d bloggers like this: