Thu. Oct 17th, 2019

ਵਿਦੇਸ਼ ਨਾਲੋ ਆਪਣਾ ਦੇਸ਼ ਚੰਗਾ..

ਵਿਦੇਸ਼ ਨਾਲੋ ਆਪਣਾ ਦੇਸ਼ ਚੰਗਾ..

ਐਚ.ਐਸ ਵੈਦ

 

ਕੁਦਰਤ ਤੇਰੇ ਰੰਗ ਨਿਆਰੇ ਬਹੁਤੇ ਕਰਨ ਦੁੱਧ ਕੁਰਲੀਆਂ ਕੁੱਝ ਤਰਸਨ ਖਾਰੇ ਪਾਣੀ ਨੂੰ.. ਸਾਡੇ ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ ਬਹੁਤ ਪੈਰ ਪਸਾਰ ਚੁੱਕੀ ਹੈ। ਗਰੀਬ ਨੂੰ ਮਜ਼ਦੂਰੀ ਨਹੀ ਮਿਲਦੀ, ਪੜੇ ਲਿਖੇ ਨੂੰ ਕੋਈ ਰੁਜ਼ਗਾਰ ਨੌਕਰੀ ਨਹੀ ਮਿਲ ਰਹੀ, ਮਜ਼ਦੂੁਰ ਮਜ਼ਦੂਰੀ ਦੀ ਭਾਲ ‘ਚ ਦਰ ਦਰ ਭਟਕ ਰਿਹਾ, ਪੜਿਆ ਲਿਖਿਆ ਆਪਣੀਆਂ ਡਿਗਰੀਆਂ ਲੈ ਕੇ ਘੁੰਮ ਰਿਹਾ ਹੈ। ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਦੀ ਇੱਕੋ ਇਕ ਕਿਰਨ ਆਈਲੈਟਸ ਪਾਸ ਕਰਕੇ ਵਿਦੇਸ਼ਾਂ ਵਿੱਚ ਜਾਣਾ ਜਿਸ ਲਈ ਉਹ ਆਪਣਾ ਸਭ ਕੁੱਝ ਦਾਅ ਤੇ ਲਾ ਕੇ ਭਾਵ ਜ਼ਮੀਨ ਜਾਇਦਾਦ ਵੇਚ ਵੱਟ ਕੇ ਜਾਂ ਬੈਂਕਾਂ ਤੋ ਕਰਜ਼ਾ ਲੈ ਕੇ ਵਿਦੇਸ਼ ਚਲੇ ਜਾਂਦੇ ਹਨ। ਉਹਨਾਂ ਨੂੰ ਉਥੇ ਜਾਕੇ ਕੋਈ ਸਰਕਾਰੀ ਨੌਕਰੀ ਨਹੀ ਮਿਲਦੀ, ਇਸ ਲਈ ਉਹਨਾਂ ਨੂੰ ਉਥੇ ਜਾਕੇ ਮਜ਼ਦੂਰੀ ਹੀ ਕਰਨੀ ਪੈਦੀ ਹੈ ਜੋ ਇਥੇ ਵੀ ਕਰ ਸਕਦੇ ਹਨ। ਪਰ ਇਹ ਸੰਭਵ ਨਹੀ ਉਹ ਆਪਣੇ ਦੇਸ਼ ਨਾਲੋ ਬਾਹਰੇਲ ਮੁਲਕ ਵਿਚੋਂ ਜਾਕੇ 12-14 ਘੰਟੇ ਜਿਆਦਾ ਮਿਹਨਤ ਕਰਨੀ ਪੈਦੀ ਹੈ ਅਤੇ ਆਪਣੀ ਸਾਂਭ ਸੰਭਾਲ ਲਈ ਖ਼ੁਦ ਕੰਮ ਕਰਨਾ ਪੈਂਦਾਂ ਹੈ ਜਦੋਂਕਿ ਉਹ ਇਥੇ ਆਪਣੇ ਪਰਿਵਾਰ ਤੇ ਨਿਰਭਰ ਹੁੰਦਾ ਹੈ। ਆਪਣੇ ਦੇਸ਼ ਵਿੱਚ ਮਜ਼ਦੂਰੀ ਕਰਨ ਤੋ ਸ਼ਰਮ ਮਹਿਸੂਸ ਕਰਦੇ ਹਨ ਜਦੋਂਕਿ ਉਹ ਅੱਖਾਂ ਤੋ ਉਹਲੇ ਵਿਦੇਸ਼ ਵਿੱਚ ਜਾਕੇ ਸਖ਼ਤ ਮਿਹਨਤ ਕਰਦੇ ਹਨ। ਵਿਦੇਸ਼ ਜਾਣ ਲਈ ਜੋ ਰੁਪਏ ਪੈਸਾ ਬਰਬਾਦ ਕਰਦੇ ਹਨ ਉਹਨਾਂ ਨਾਲ ਉਹ ਕਿਥੇ ਆਪਣੀ ਖ਼ੁਦ ਮੁਖਤਿਆਰੀ ਵਾਲਾ ਕੰਮ ਕਰ ਸਕਦੇ ਹਨ ਪਰ ਇਹਨਾਂ ਲੋਕਾਂ ਨੂੰ ਅਤੇ ਸਾਡੇ ਨੋਜਵਾਨ ਵਰਗ ਮੁੰਡੇ ਭਾਂਵੇ ਕੁੜੀਆਂ ਨੂੰ ਬਾਹਰ ਜਾਣ ਦਾ ਬੁਖ਼ਾਰ ਚੜਿਆ ਹੋਇਆ ਹੈ। ਕੀ ਬਾਹਰਲੇ ਦੇਸ਼ਾਂ ਵਿੱਚ ਕੋਈ ਵੱਖਰਾ ਕੰਮ ਹੈ? ਉਥੇ ਜਾਕੇ ਮਜ਼ਦੂਰੀ ਕਰਨੀ ਪੈਂਦੀ ਹੈ ਉਹਨਾਂ ਨੂੰ ਉਥੇ ਕੋਈ ਸਰਕਾਰੀ ਨੌਕਰੀ ਨਹੀ ਮਿਲਦੀ, ਉਥੇ ਨੌਕਰੀ ਤੇ ਮਜ਼ਦੂਰੀ ਦੇ ਰੂਪ ਵਿੱਚ ਬਾਗਾਂ, ਖੇਤਾਂ ਵਿੱਚ ਮਜ਼ਦੂਰੀ ਕਰਨੀ ਪੈਦੀ ਹੈ ਇਥੋ ਤੱਕ ਕਿ ਵੱਡੇ ਵੱਡੇ ਹੋਟਲਾਂ ਵਿੱਚ ਜੂਠੇ ਭਾਂਡੇ ਵੀ ਮਾਜਣੇ ਪੈਦੇਂ ਹਨ।
ਪਰ ਇਹ ਸਭ ਕੁੱਝ ਸਾਡੇ ਨੋਜਵਾਨ ਸਾਡੀਆਂ ਅੱਖਾਂ ਤੋ ਪਰੋਖੇ ਹੋਕੇ ਕਰਦੇ ਹਨ। ਸਾਡੇ ਲੋਕ ਜਦੋਂ ਇਹ ਆਪਣਾ ਇਥੋ ਦਾ ਕਿੱਤਾ ਛੱਡਕੇ ਬਾਹਰ ਜਾਂਦੇ ਹਨ ਤਾਂ ਉਹ ਆਪਣਾ ਕਿੱਤਾ ਬਿਹਾਰ ਦੇ ‘ਭਈਆ’ ਨੂੰ ਸੌਪਕੇ ਜਾਂਦੇ ਹਨ। ਜੇ ਮੰਨ ਲਿਆ ਜਾਵੇ ਕਿ ਬਿਹਾਰ ਸੂਬੇ ਤੋ ਪੰਜਾਬ ਵਿੱਚ ਜਿਆਦਾ ਮਜ਼ਦੂਰੀ ਅਤੇ ਰੁਜ਼ਗਾਰ ਮਿਲਣ ਕਰਕੇ ਹੀ ਆਉਂਦੇ ਹਨ ਅਤੇ ਸਾਡੇ ਨੋਜਵਾਨ ਇਥੋ ਜਿਆਦਾ ਪੈਸਾ ਕਮਾਉਣ ਲਈ ਬਾਹਰਲੇ ਮੁਲਕਾਂ ਵਿੱਚ ਜਾਂਦੇ ਹਨ। ਸਾਡੇ ਸੂਬੇ ਪੰਜਾਬ ਦੀ ਖੇਤੀ ਬਿਹਾਰ ਦੇ ਭਈਆ ਤੇ ਹੀ ਨਿਰਭਰ ਹੈ। ਕਣਕ ਦੀ ਬਿਜਾਈ ਕਰਨੀ, ਕਟਾਈ ਕਰਨੀ, ਝੋਨੇ ਦੀ ਬਿਜਾਈ, ਕਟਾਈ ਕਰਨੀ ਇਹ ਸਭ ਕੁੱਝ ਬਿਹਾਰਿਆ ਮਜ਼ਦੂਰ ਹੀ ਕਰ ਰਿਹਾ ਹੈ। ਜੇਕਰ ਵੇਖਿਆ ਜਾਵੇ ਸਾਡੇ ਲੋਕ ਬਾਹਰ ਜਾਕੇ ਸਫਲ ਘੱਟ ਅਤੇ ਅਸਫਲ ਜਿਆਦਾ ਹੁੰਦੇ ਹਨ ਤੇ ਬਿਹਾਰ ਤੋ ਆਉਣ ਵਾਲੇ ਭਈਆ ਪੰਜਾਬ ਵਿੱਚ ਸਫਲ ਜਿਆਦਾ ਅਤੇ ਅਸਫਲ ਘੱਟ ਹੋਇਆ ਹੈ। ਸਾਡੇ ਸੂਬੇ ਵਿੱਚ 1999 ਵਿੱਚ ਮਜ਼ਦੂੁਰੀ ਦੀ ਭਾਲ ਵਿੱਚ ਬਿਹਾਰ ਤੋ ਪਿੰਡ ਰਾਜੌਰੀ ਜਿਲਾ ਮੱਧਪੁਰਾ ਤੋ ਆਕੇ ਸਫਲ ਕਿਸਾਨ ਬਣ ਚੁੱਕੇ ਹਨ ਜੋ ਕਿ ਪਿੰਡ ਦਿਆਲਪੁਰਾ ਜਿਲਾ ਬਠਿੰਡਾ ਵਿਖੇ 96 ਏਕੜ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਹੈ ਜਿਸ ਕੋਲ ਇੱਕ ਇਨੋਵਾ ਗੱਡੀ, ਦੋ ਟਰੈਕਟਰ ਸਾਰੇ ਖੇਤੀਬਾੜੀ ਦੇ ਸੰਦ ਅਤੇ ਪੰਜ-ਛੇ ਦੁਧਾਰੂ ਪਸ਼ੂਆਂ ਤੋ ਵੀ ਕਮਾਈ ਕਰ ਰਿਹਾ ਹੈ ਅਤੇ ਜੇਕਰ ਬਿਹਾਰ ਤੋ ਆਕੇ ਇੱਕ ਮਜ਼ਦੂਰ ਕਾਮਯਾਬ ਹੋ ਸਕਦਾ ਹੈ ਤਾਂ ਇਥੋ ਦਾ ਬਸਿੰਦਾ ਕਿਸਾਨ ਨੋਜਵਾਨ ਕਿਉਂ ਨਹੀ ਕਾਮਯਾਬ ਹੋ ਸਕਦਾ? ਇਥੇ ਬਿਹਾਰ ਤੋ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਜਿਆਦਾ ਕੰਮ ਤੇ ਮਜ਼ਦੂਰੀ ਦੇ ਰੂਪ ਵਿੱਚ ਚੰਗਾ ਪੈਸਾ ਮਿਲਦਾ ਹੈ ਤੇ ਉਹ ਆਪਣੇ ਪਰਿਵਾਰ ਸਮੇਤ ਪੰਜਾਬ ਸੂਬੇ ਵਿੱਚ ਤਰੱਕੀ ਕਰ ਰਿਹਾ ਹੈ। ਸਾਡੇ ਲੋਕ ਕੰਮ ਕਰਨ ਦੀ ਬਜਾਏ ਅੱਜ ਵੀ ਭਈਏ ਦੀ ਉਡੀਕ ਵਿੱਚ ਰੇਲਵੇ ਸਟੇਸ਼ਨਾਂ ਤੇ ਬੈਠੇ ਹਨ ਜਦੋਕਿ ਉਹਨਾਂ ਦੀ ਉਡੀਕ ਵਿੱਚ ਸਮਾਂ ਨਸ਼ਟ ਕਰਨ ਦੀ ਥਾਂ ਖ਼ੁਦ ਵੀ ਕੰਮ ਕਰ ਸਕਦੇ ਹਨ।
ਕਿੰਨਾ ਚੰਗਾ ਹੁੰਦਾ ਜੇਕਰ ਸਾਡਾ ਨੋਜਵਾਨ ਬਾਹਰ ਜਾਣ ਦੀ ਬਜਾਏ ਇਥੇ ਮੰਨ ਲਾਕੇ ਕੰਮ ਕਰੇ ਸਾਡਾ ਪੈਸਾ ਸਾਡੇ ਦੇਸ਼ ਵਿੱਚ ਹੀ ਰਹਿ ਜਾਵੇ ਜਿਸ ਨਾਲ ਸਾਡਾ ਦੇਸ਼ ਵੀ ਤਰੱਕੀ ਦੀ ਬੁਲੰਦੀਆਂ ਨੂੰ ਛੂ ਸਕੇ ਪਰ ਸਾਡੀਆ ਮਾੜੀਆਂ ਸਰਕਾਰਾਂ, ਮਾੜੇ ਲੀਡਰ ਸਾਡੇ ਪੰਜਾਬ ਦੇ ਬਾਰੇ ਸੋਚਦੇ ਹੀ ਨਹੀ। ਕਿਥੇ ਰੁਜ਼ਗਾਰ ਦੀ ਕੋਈ ਘਾਟ ਨਹੀ ਹਰ ਮਹਿਕਮੇ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਇਹਨਾਂ ਦੀ ਮਾੜੀ ਸੋਚ ਸਾਡੇ ਦੇਸ਼ ਨੂੰ ਲੈ ਕੇ ਬੈਠ ਗਈ ਹੈ। ਬੱਚਿਆ ਨੂੰ ਪੜਾਈ ਕਰਨ ਤੋ ਬਾਅਦ ਉਹਨਾਂ ਨੂੰ ਰੁਜ਼ਗਾਰ ਦੇਣ ਸਾਡੀ ਸਰਕਾਰ ਦੀ ਜਿੰਮੇਵਾਰੀ ਦੀ ਨੀਤੀ ਦੀ ਲੋੜ ਹੋਣੀ ਚਾਹੀਦੀ ਹੈ ਜਦੋਕਿ ਸਾਡੀਆ ਸਰਕਾਰਾਂ ਸਾਥੋ ਟੈਕਸਾਂ ਦੇ ਰੂਪ ਹਜ਼ਾਰਾਂ ਲੱਖਾਂ ਰੁਪਏ ਵਸੂਲ ਰਹੇ ਹਨ ਅਸੀ ਆਪਣੇ ਜਨਮ ਤੋ ਲੈਕੇ ਸ਼ਮਸਾਨ ਘਾਟ ਦੇ ਸਫਰ (ਮਰਨ) ਤੱਕ ਹਰ ਤਰਾਂ ਦੇ ਟੈਕਸ ਦਿੰਦੇ ਹਨ ਪਰ ਫਿਰ ਵੀ ਸਾਡਾ ਮੁਲਕ ਤਰੱਕੀ ਨਹੀ ਕਰ ਰਿਹਾ, ਕਿਉਂਕਿ ਸਾਡੇ ਬਿੱਲਕੁੱਲ ਨਕਾਰੇ ਹੋਏ ਲੀਡਰ ਲੱਖਾਂ ਰੁਪਏ ਦੇ ਹਿਸਾਬ ਨਾਲ ਪੈਨਸ਼ਨਾਂ, ਮੈਡੀਕਲ ਭੱਤੇ ਵਸੂਲ ਰਹੇ ਹਨ ਬਾਕੀ ਤਨਖ਼ਾਹਾਂ ਦੇ ਰੂੁਪ ਵਿੱਚ ਇੱਕਠਾ ਕਰ ਰਹੇ ਹਨ। ਫਿਰ ਵੀ ਇਹ ਲੋਕ ਕਾਲਾ ਧਨ ਚਲ ਅਚੱਲ ਜਾਇਦਾਦ ਇੱਕਠੀ ਕਰਨ ਤੋ ਵੀ ਗੁਰੇਜ਼ ਨਹੀ ਕਰਦੇ। ਫਿਰ ਵੀ ਇਹ ਰੀਸ ਬਾਹਰੇਲ ਮੁਲਕਾਂ ਦੀ ਕਰਦੇ ਹਨ ਪਰ ਉਹਨਾਂ ਵਾਂਗ ਆਪਣੀ ਸੋਚ ਨਹੀ ਬਦਲਦੇ। ਸਾਡੇ ਸੂਬੇ ਨੂੰ ਸਾਡੀ ਐਸ਼ ਪ੍ਰਸਤੀ ਨੂੰ ਸਾਡੀ ਸਰਕਾਰ ਦੀ ਲੋਕਾਂ ਪ੍ਰਤੀ ਸੋਚ ਨੂੰ ਖਤਮ ਕਰ ਦਿੱਤਾ। ਸਾਡੇ ਲੀਡਰ ਪੰਜ ਸਾਲ ਬਾਅਦ ਗੇੜੇ ਮਾਰਕੇ ਸਾਨੂੰ ਪਸ਼ੂਆਂ ਵਾਂਗ ਲਾਲਚ ਦੇ ਕੇ ਪਿਛੇ ਲਗਾ ਲੈਦੇਂ ਹਨ ਅਸੀ ਵੀ ਇਹਨਾਂ ਗਿਰ ਜਾਦਾਂ ਹਾਂ ਆਟਾ ਦਾਲ, ਕਣਕ ਤੇ ਹੀ ਵਿਰ ਜਾਂਦੇ ਹਾਂ। ਇਹ ਦੁਬਾਰਾ ਪੰਜ ਸਾਲ ਲਈ ਆਪਣੇ ਪੈਰਾਂ ਤੇ ਕੁਹਾੜੀ ਮਾਰ ਲੈਦੇ ਹਨ। ਜੇਕਰ ਝਾਤ ਮਾਰੀਏ ਤੇ ਵੇਖਿਆ ਜਾਵੇ ਜਿਹਨਾਂ ਬਿਹਾਰੀਆਂ ਨੂੰ ਸਾਡਾ ਸੂਬਾ ਨੋਕਰੀ ਮਜ਼ੂਦਰੀ ਦੇ ਰਿਹਾ ਹੈ ਅਗਰ ਜੇਕਰ ਇਹੀ ਮਜ਼ਦੂਰੀ ਤੇ ਨੋਕਰੀਆਂ ਸਾਡੇ ਨੋਜਵਾਨਾਂ ਤੇ ਮਜਦੂਰੀ ਕਰਨ ਵਾਲੇ ਲੋਕਾਂ ਨੂੰ ਦਿੱਤੀਆ ਜਾਣ ਤਾਂ ਸਾਇਦ ਉਹ ਵਿਦੇਸ਼ਾਂ ਵਿੱਚ ਨਾ ਜਾਣ ਤੇ ਇਥੋ ਦਾ ਪੈਸਾ ਉਥੇ ਜਾਕੇ ਨਾ ਬਰਬਾਦ ਕਰਨ, ਆਪਣੀਆਂ ਜਾਇਦਾਦਾਂ ਬਚਾਕੇ ਇਥੇ ਹੀ ਕਾਮਯਾਬ ਹੋ ਸਕਦੇ ਹਨ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਡੀਆਂ ਸਰਕਾਰਾਂ, ਲੀਡਰਾਂ ਦੀ ਸੋਚ ਬਦਲੇ ਤਾਂ ਉਹ ਵਿਦੇਸ਼ ਜਾਣ ਲਈ ਗੁਰੇਜ਼ ਕਰਨ ਅਤੇ ਕਹਿਣ ਕਿ ਸਾਡਾ ਹੀ ਦੇਸ਼ ਚੰਗਾ।

ਐਚ.ਐਸ ਵੈਦ ਨਥਾਣਾ
94632-59121

Leave a Reply

Your email address will not be published. Required fields are marked *

%d bloggers like this: