ਵਿਦੇਸ਼ੋਂ ਪਰਤੇ ਨੌਜਵਾਨ ਦੇ ਕਤਲ ਦੇ ਸੰਬੰਧ ਵਿੱਚ ਪਤਨੀ ਤੇ ਪ੍ਰੇਮੀ ਸਮੇਤ ਚਾਰ ਗ੍ਰਿਫਤਾਰ

ss1

ਵਿਦੇਸ਼ੋਂ ਪਰਤੇ ਨੌਜਵਾਨ ਦੇ ਕਤਲ ਦੇ ਸੰਬੰਧ ਵਿੱਚ ਪਤਨੀ ਤੇ ਪ੍ਰੇਮੀ ਸਮੇਤ ਚਾਰ ਗ੍ਰਿਫਤਾਰ
ਪੁਲਿਸ ਥਾਣਾ ਭਿੱਖੀਵਿੰਡ ਨੇ ਕਤਲ ਦੀ ਗੁੱਥੀ ਨੂੰ 24 ਘੰਟੇ ਵਿੱਚ ਸੁਲ਼ਝਾਇਆ

SAMSUNG CAMERA PICTURES

ਭਿੱਖੀਵਿੰਡ 12 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਮਾਣਕਪੁਰਾ ਦੇ ਵਸਨੀਕ ਗੁਰਸਾਹਿਬ ਸਿੰਘ ਪੁੱਤਰ ਤਰਲੋਚਨ ਸਿੰਘ ਦੇ ਬੀਤੇਂ ਦਿਨੀ ਹੋਏ ਕਤਲ ਦੀ ਗੁੱਥੀ ਨੂੰ 24 ਘੰਟੇ ਵਿੱਚ ਸੁਲਝਾਉਦਿਆਂ ਪੁਲਿਸ ਥਾਣਾ ਭਿੱਖੀਵਿੰਡ ਨੇ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਕਤਲ ਕੇਸ ਸੰਬੰਧੀ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ.ਐਸ.ਪੀ. ਭਿੱਖੀਵਿੰਡ ਜੈਮਲ ਸਿੰਘ ਨਾਗੋਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਗੁਰਸਾਹਿਬ ਸਿੰਘ ਬੀਤੀ 7 ਜੂਨ ਨੂੰ ਦੁਬਈ ਤੋਂ ਪਰਤਿਆ ਸੀ ਅਤੇ ਆਪਣੀ ਭਰਜਾਈ ਰਵਿੰਦਰ ਕੌਰ ਤੇ ਮਾਤਾ ਨੂੰ ਪਿੰਡ ਮਨਿਆਲਾ ਜੈ ਸਿੰਘ ਵਿਖੇ ਛੱਡਣ ਗਿਆ ਸੀ ਅਤੇ ਵਾਪਸ ਘਰ ਨਾ ਪੁੱਜਾ ਤਾਂ ਉਸਦੀ ਪਤਨੀ ਪਲਵਿੰਦਰ ਕੌਰ ਵੱਲੋਂ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਗੁਰਸਾਹਿਬ ਸਿੰਘ ਦੀ ਗੰੁਮਸ਼ੁਦਾ ਦੀ ਰਿਪੋਰਟ ਦਰਜ ਕਰਵਾਈ ਗਈ ਸੀ, ਜਿਸ ‘ਤੇ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਅਵਤਾਰ ਸਿੰਘ ਕਾਹਲੋਂ ਸਮੇਤ ਪੁਲਿਸ ਪਾਰਟੀਆਂ ਵੱਲੋਂ ਉਸਦੀ ਭਾਲ ਕਰਦਿਆਂ ਗੁਰਸਾਹਿਬ ਸਿੰਘ ਦੀ ਲਾਸ਼ ਪਿੰਡ ਮਰਗਿੰਦਪੁਰਾ ਦੇ ਸੂਏ ਵਿਚੋਂ ਬਰਾਮਦ ਕੀਤੀ ਗਈ, ਜਿਸ ‘ਤੇ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਮੁਕੱਦਮਾ ਨੰਬਰ 81 ਮਿਤੀ 10-6-2016 ਧਾਰਾ 302, 34 ਆਈ.ਪੀ.ਸੀ ਦੇ ਅਧੀਨ ਦਰਜ ਕੀਤਾ ਗਿਆ ਸੀ। ਪੁਲਿਸ ਜਿਲ੍ਹਾ ਤਰਨ ਤਾਰਨ ਮੁਖੀ ਮਨਮੋਹਨ ਸ਼ਰਮਾ ਵੱਲੋਂ ਕੇਸ ਸੰਬੰਧੀ ਦਿੱਤੀਆਂ ਹਦਾਇਤਾਂ ‘ਤੇ ਕਾਰਵਾਈ ਐਸ.ਐਚ.ੳ ਭਿੱਖੀਵਿੰਡ ਅਵਤਾਰ ਸਿੰਘ ਕਾਹਲੋਂ ਸਮੇਤ ਪੁਲਿਸ ਪਾਰਟੀ ਵੱਲੋਂ ਪਤਨੀ ਪਲਵਿੰਦਰ ਕੌਰ ਨੂੰ ਕੇਸ ਵਿੱਚ ਸਾਮਲ ਕਰਕੇ ਬਾਰੀਕੀ ਨਾਲ ਜਾਂਚ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਗੁਰਸਾਹਿਬ ਸਿੰਘ ਦੀ ਪਤਨੀ ਪਲਵਿੰਦਰ ਕੌਰ ਦੇ ਬਾਬਾ ਤਰਸੇਮ ਸਿੰਘ ਪੁੱਤਰ ਧਰਮ ਸਿੰਘ ਕੌਮ ਜੱਟ ਵਾਸੀ ਬੁਰਜ ਥਾਣਾ ਝਬਾਲ ਨਾਲ ਪ੍ਰੇਮ ਸੰਬੰਧ ਹਨ।

ਜਦੋਂ ਪੁਲਿਸ ਨੇ ਬਾਬਾ ਤਰਸੇਮ ਸਿੰਘ ਨੂੰ ਫੜ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਅਸਲੀਅਤ ਦਾ ਭਾਂਡਾ ਭੰਨਦਿਆਂ ਬਿਆਨ ਕੀਤਾ ਕਿ ਪਲਵਿੰਦਰ ਕੌਰ ਨੇ ਮੈਨੂੰ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਤੂੰ ਮੇਰੇ ਪਤੀ ਗੁਰਸਾਹਿਬ ਸਿੰਘ ਨੂੰ ਖਤਮ ਨਾ ਕੀਤਾ ਤਾਂ ਮੈਂ ਆਤਮ ਹੱਤਿਆ ਕਰਕੇ ਸੁਸਾਇਡ ਨੋਟ ਲਿਖ ਕੇ ਤੈਨੂੰ ਫਸਾ ਦੇਵਾਂਗੀ। ਬਾਬਾ ਤਰਸੇਮ ਸਿੰਘ ਨੇ ਕਿਹਾ ਕਿ ਇਸ ਗੱਲ ਤੋਂ ਡਰਦਿਆਂ ਮੈਂ ਪਲਵਿੰਦਰ ਕੌਰ ਦੀ ਮਿਲੀਭੁਗਤ ਅਤੇ ਆਪਣੇ ਸਾਥੀਆਂ ਮਲਕੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਭੁੱਚਰ, ਮੰਗਲ ਸਿੰਘ ਉਰਫ ਮੰਗਾ ਪੁੱਤਰ ਪਿਆਰਾ ਸਿੰਘ ਵਾਸੀ ਬੁਰਜ ਨਾਲ ਮਿਲ ਕੇ ਗੁਰਸਾਹਿਬ ਸਿੰਘ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰਕੇ ਉਸਦੀ ਲਾਸ਼ ਨੂੰ ਹੱਡਾਰੋੜੀ ਨੇੜੇ ਮਰਗਿੰਦਪੁਰਾ ਦੇ ਸੂਏ ਵਿੱਚ ਇਸ ਕਰਕੇ ਸੁੱਟਿਆ ਕਿ ਉਸਦੀ ਲਾਸ਼ ਨੂੰ ਕੁੱਤੇ ਖਾ ਜਾਣਗੇ ਤੇ ਕਤਲ ਇੱਕ ਬੁਝਾਰਤ ਬਣ ਕੇ ਰਹਿ ਜਾਵੇਗੀ। ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਨੇ ਕਿਹਾ ਕਿ ਕਤਲ ਕੇਸ ਵਿੱਚ ਗ੍ਰਿਫਤਾਰ ਦੋਸ਼ੀਆਂ ਪਲਵਿੰਦਰ ਕੌਰ, ਬਾਬਾ ਤਰਸੇਮ ਸਿੰਘ, ਮਲਕੀਤ ਸਿੰਘ, ਮੰਗਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਰੇਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਤਲ ਕੇਸ ਨੂੰ 24 ਘੰਟੇ ਵਿੱਚ ਸੁਲਝਾਉਣ ਲਈ ਐਸ.ਐਚ.ੳ ਅਵਤਾਰ ਸਿੰਘ ਕਾਹਲੋਂ, ਏ.ਐਸ.ਆਈ ਗੁਰਵੇਲ ਸਿੰਘ ਸਮੇਤ ਪੁਲਿਸ ਪਾਰਟੀ ਦੀ ਪ੍ਰਸੰਸਾ ਕੀਤੀ।

Share Button

Leave a Reply

Your email address will not be published. Required fields are marked *