ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਵਿਦੇਸ਼ੀ ਔਰਤਾਂ ਕੋਲੋਂ 300 ਗ੍ਰਾਮ ਹੋਰੀਇਨ ਬਰਾਮਦ

ਵਿਦੇਸ਼ੀ ਔਰਤਾਂ ਕੋਲੋਂ 300 ਗ੍ਰਾਮ ਹੋਰੀਇਨ ਬਰਾਮਦ

ਹੁਸਿਆਰਪੁਰ 29 ਮਾਰਚ (ਤਰਸੇਮ ਦੀਵਾਨਾ): ਜਿਲਾ ਹੁਸਿਆਰਪੁਰ ਦੇ ਪੁਲਿਸ ਕਪਤਾਨ ਜੇ.ਏਲਨਚੇਲੀਅਨ ਦੇ ਦ੍ਰਿਸਾ ਨਿਰਦੇਸ਼ਾ ਅਨੁਸਾਰ ਤੇ ਹਰਪ੍ਰੀਤ ਸਿੰਘ ਮੰਡੇਰ ਐਸ.ਪੀ.ਇਨਵੈਸਟੀਗੇਸਨ ਦੀਆਂ ਹਦਾਇਤਾਂ ਅਨੁਸਾਰ ਤੇ ਡੀ.ਐਸ.ਪੀ ਸੁਖਵਿੰਦਰ ਸਿੰਘ ਸਬ ਡਵੀਜ਼ਨ ਸਿਟੀ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ਼ ਵਲੋਂ ਕਾਰ ਸਵਾਰ ਇੱਕ ਵਿਅਕਤੀ ਤੇ ਦੋ ਔਰਤਾਂ ਪਾਸੋ 300 ਗ੍ਰਾਮ ਹੋਰੀਇਨ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਪੁਲਿਸ ਕਪਤਾਨ ਜੇ.ਏਲਨਚੇਲੀਅਨ ਅਤੇ ਹਰਪ੍ਰੀਤ ਸਿੰਘ ਮੰਡੇਰ ਐਸ.ਪੀ.ਇਨਵੈਸਟੀਗੇਸਨ ਨੇ ਦੱਸਿਆ ਕਿ ਸੀ.ਆਈ .ਏ ਸਟਾਫ਼ ਦਸੂਹਾ ਪੁਸਿਲ ਪਾਰਟੀ ਸਮੇਤ ਜਦੋਂ ਬਾ-ਸਿਲਸਿਲਾ ਗਸ਼ਤ ਬਾ.ਚੈਕਿੰਗ ਸ਼ੱਕੀ ਪੁਰਸ਼ਾ ਲਈ ਪੁਲਿਸ ਲਾਈਨ ਹੁਸਿਆਰਪੁਰ ਤੋ ਵਾਇਆ ਡਾਕਖਾਨਾ ਸ਼ਿਮਲਾ ਪਹਾੜੀ ਵੱਲ ਨੂੰ ਜਾ ਰਹੇ ਸੀ ਤਾ ਜਦੋਂ ਪੁਲਿਸ ਪਾਰਟੀ ਮਿਸ਼ਨ ਸਕੂਲ ਕੋਲ ਪੁੱਜੀ ਤਾ ਸਾਹਮਣੇ ਤੋ ਇੱਕ ਚਿੱਟੇ ਰੰਗ ਦੀ ਕਾਰ ਨੰਬਰੀ ਪੀ.ਬੀ.-10-ਬੀ.ਯੂ 5161 ਮਾਰਕਾ ਸਕੌਡਾ ਆਈ ਜੋ ਪੁਲਿਸ ਪਾਰਟੀ ਨੂੰ ਵੇਖਕੇ ਯਕਦਮ ਰੱਕੀ ਜਿਸਨੂੰ ਮੋਨਾ ਵਿਅਕਤੀ ਚਲਾ ਰਿਹਾ ਸੀ ਜਿਸ ਨੇ ਕਾਰ ਨੂੰ ਬੈਕ ਹੀ ਭਜਾਉਣ ਦੀ ਕੋਸ਼ਿਸ ਕੀਤੀ ਤਾ ਸ਼ੱਕ ਪੈਂਣ ਤੇ ਪੁਲਿਸ ਪਾਰਟੀ ਨੇ ਕਾਰ ਕਾਬੂ ਕਰਕੇ ਗੱਡੀ ਨੂੰ ਚੈਂਕ ਕੀਤਾ ਤਾ ਗੱਡੀ ਚਾਲਕ ਨਾਲ ਉਸ ਵਿੱਚ ਦੋ ਔਰਤਾਂ ਵੀ ਸਵਾਰ ਸਨ। ਪੁਸਿਲ ਵਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਤੇ ਕਾਰ ਚਾਲਕ ਨੇ ਆਪਣਾ ਨਾਮ ਅਮ੍ਰਿਤਪਾਲ ਸਿੰਘ ਚਰਨ ਸਿੰਘ ਵਾਸੀ ਰਾਜੋਵਾਲ ਥਾਣਾ ਬੁੱਲੋਵਾਲ ਅਤੇ ਔਰਤਾਂ ਨੇ ਆਪਣਾ ਨਾਮ ਮਾਰਗਰੇਟ ਪੁੱਤਰੀ ਵਾਬੂਈ ਵਾਸੀ ਕਿਕੂਊ ਵੇਸਟ ਲੇਡ ਕਰੇਬੂ ਥਾਣਾ ਕਿਕੂਬ ਨੇਰਬੀ ਕੀਨੀਆ ਦੂਸਰੀ ਨੇ ਆਪਣਾ ਨਾਮ ਏਰੀਕ ਪੁੱਤਰੀ ਕੈਵਿਨ ਵਾਸੀ ਸਟੇਟ ਨੇਰਬੀ ਸਿਟੀ ਮੁੱਖੀਆ ਥਾਣਾ ਮੁਕਈਆਂ ਕੇਂਦਰੀ ਕੀਨੀਆ ਹਾਲ ਵਾਸੀ ਅਪਾਰਟਮੈਂਟ ਨੰਬਰ-102 ਸਕੇਟ ਨਿਊ ਦਿੱਲੀ ਦੱਸਿਆ । ਜਿਨਾਂ ਦੀ ਡੀ.ਐਸ.ਪੀ.ਸਿਟੀ ਸੁਖਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਤਲਾਸ਼ੀ ਲਈ ਗਈ। ਇਸ ਮੌਕੇ ਉੱਕਤ ਤਿੰਨਾਂ ਕਾਰ ਸਵਾਰਾਂ ਪਾਸੋ 100/100/100 ਕੁੱਲ 300 ਗ੍ਰਾਮ ਹੈਰੋਇੰਨ ਬਰਾਮਦ ਹੋਈ । ਜਿਲਾਂ ਪੁਲਿਸ ਮੁੱਖੀ ਨੇ ਦੱਸਿਆ ਕਿ ਉੱਕਤ ਔਰਤਾਂ ਦੀ ਪੁੱਛਗਿੱਛ ਦੌਰਾਨ ਗੱਲ ਸਾਹਮਣੇ ਆਈ ਕਿ ਇਹ ਵਿਦੇਸ਼ੀ ਔਰਤਾਂ ਦਿੱਲੀ ਤੋ ਨਸ਼ੀਲਾ ਪਦਾਰਥ ਲਿਆਕੇ ਪੰਜਾਬ ਦੇ ਵੱਖ-ਵੱਖ ਜਿਲਾ ਅੰਦਰ ਵੇਚਦੀਆਂ ਸਨ। ਇਸ ਮੌਕੇ ਰਿਕਾਰਡ ਪੜਤਾਲ ਕਰਨ ਤੋ ਡਰਾਈਵਰ ਅਮ੍ਰਿਤਪਾਲ ਸਿੰਘ ਖਿਲਾਫ਼ ਆਦਮਪੁਰ, ਜਲੰਧਰ ਦਿਹਾਤੀ ,ਮਾਡਲ ਟਾਊਨ ਹੁਸਿਆਰਪੁਰ ਵਿਖੇ ਐਨ.ਡੀ.ਪੀ.ਐਸ ਐਕਟ ਅਧੀਨ ਮਾਮਲੇ ਦਰਜ਼ ਹਨ। ਇਸ ਮੌਕੇ ਜਿਲਾ ਪੁਲਿਸ ਵਲੋਂ ਥਾਣਾ ਸਿਟੀ ਵਿਖੇ ਕਾਰ ਚਾਲਕ ਤੇ ਦੋਵੇਂ ਔਰਤਾਂ ਖਿਲਾਫ਼ ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

Leave a Reply

Your email address will not be published. Required fields are marked *

%d bloggers like this: