ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੇ ਭਾਰਤ ਅਤੇ ਪੰਜਾਬੀ ਵਿਰਸੇ ਦੀ ਪਹਿਚਾਣ ਬਣਾਈ : ਪ੍ਰੋ. ਸਾਧੂ ਸਿੰਘ

ss1

ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੇ ਭਾਰਤ ਅਤੇ ਪੰਜਾਬੀ ਵਿਰਸੇ ਦੀ ਪਹਿਚਾਣ ਬਣਾਈ : ਪ੍ਰੋ. ਸਾਧੂ ਸਿੰਘ

ਜਦ ਵੀ ਕਿਸੇ ਵਿਦੇਸ਼ੀ ਧਰਤੀ ‘ਤੇ ਪੈਰ ਰੱਖਦੇ ਹਾਂ ਤਾਂ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਕਿਉਂਕਿ ਦੇਸ਼ਾਂ ਵਿਦੇਸ਼ਾਂ ਵਿੱਚ ਭਾਰਤੀ ਪੰਜਾਬੀਆਂ ਨੇ ਪੂਰੇ ਭਾਰਤ ਅਤੇ ਪੰਜਾਬੀ ਵਿਰਸੇ ਦੀ ਵੱਖਰੀ ਹੀ ਪਹਿਚਾਣ ਬਣਾਈ ਹੈ। ਇਹ ਸ਼ਬਦ ਇਟਲੀ ਰੋਮ ਘੁੰਮਣ ਆਏ ਪੰਜਾਬ ਦੇ ਹਲਕਾ ਫਰੀਦਕੋਟ ਦੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਨੇ ਇਟਲੀ ਦੀ ਰਾਜਧਾਨੀ ਰੋਮ ਵਿਖੇ ਸ਼ਹੀਦ ਭਗਤ ਸਿੰਘ ਸਭਾ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਬੋਬੀ ਅਟਵਾਲ, ਬਲਕਾਰ ਸਿੰਘ ਢਿਲੋਂ, ਗੁਰਪ੍ਰੀਤ ਸਿੰਘ ਅਤੇ ਸੁਖਜਿੰਦਰ ਸਿੰਘ ਨਾਲ ਵਿਸ਼ੇਸ਼ ਮਿਲਣੀ ਦੌਰਾਨ ਕਹੇ। ਇਸ ਮੌਕੇ ਸਾਡੇ ਵਿਸ਼ੇਸ਼ ਬਿਊੁਰੋ ਨਾਲ ਟੈਲੀਫੋਨ ਵਾਰਤਾ ਰਾਹੀ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੁੰਦਾ ਜਦ ਵੀ ਕਿਸੇ ਦੇਸ਼ ਵਿਦੇਸ਼ ਜਾਂਦੇ ਹਾਂ ਕਿ ਪੰਜਾਬ ਗੂਰੁਆਂ ਪੀਰਾਂ ਦੀ ਧਰਤੀ ਦੇ ਵਸਨੀਕ ਕਿੰਨਾਂ ਨਾਮਣਾ ਖੱਟ ਚੁੱਕੇ ਹਨ ਅਤੇ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਅਤਾ ਨੂੰ ਨਾਂ ਭੁੱਲ ਕੇ ਆਪਣੇ ਦੇਸ਼ ਤੇ ਕੌਮ ਦਾ ਨਾਂ ਉੱਚਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇਟਲੀ ਦੀ ਰਾਜਧਾਨੀ ਵਿਖੇ ਆਉਣ ‘ਤੇ ਇਨ੍ਹਾਂ ਆਮ ਆਦਮੀ ਪਾਰਟੀ ਵਰਕਰਾਂ ਨਾਲ ਮਿਲ ਕੇ ਅਤਿ ਖੁਸ਼ੀ ਹੋਈ ਤੇ ਇੰਨਾ ਪੰਜਾਬੀ ਭਰਾਵਾਂ ਦੀ ਚੜਦੀ ਕਲਾ ਵੇਖ ਕੇ ਮਾਣ ਮਹਿਸੂਸ ਹਇਆ ਕਿ ਸੱਤ ਸਮੁੰਦਰ ਪਾਰ ਕੀ ਹਰੇਕ ਵਿਦੇਸ ਵਿਚ ਪੰਜਾਬੀ ਲੋਕਾਂ ਦੀ ਆਨ ਤੇ ਸ਼ਾਨ ਦੀ ਬੱਲੇ-ਬੱਲੇ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਸਭਾ ਵੱਲੋਂ ਉਨਾਂ ਨੂੰ ਜੀ ਆਇਆ ਕਿਹਾ ਤੇ ਉਨਾਂ ਦਾ ਬਣਦਾ ਮਾਣ ਸਤਿਕਾਰ ਕੀਤਾ।

Share Button